Welcome to Canadian Punjabi Post
Follow us on

11

December 2019
ਸੰਪਾਦਕੀ

ਕੈਨੇਡੀਅਨ ਸਭਿਆਚਾਰ ਦੇ ਰੰਗ ਵਿਚ ਆਪਣੇ ਆਪ ਨੂੰ ਰੰਗੋ

August 29, 2019 09:23 AM

ਸੁਰਜੀਤ ਸਿੰਘ ਫਲੋਰਾ
ਕੈਨੇਡਾ ’ਚ ਆਏ ਨੂੰ ਤਕਰੀਬਨ 30 ਸਾਲ ਹੋ ਚੁੱਕੇ ਹਨ। ਇਕ ਪ੍ਰਵਾਸੀ ਹੋਣ ਦੇ ਨਾਤੇ, ਮੈਂ ਪ੍ਰਵਾਸੀਆਂ ਲਈ ਕਨੇਡਾ ਦੀ ਜ਼ਿੰਦਗੀ ਬਾਰੇ ਆਪਣੇ ਅਨੁਭਵ ਸਾਂਝਿਆ ਕਰਾਗਾ। ਜਿਵੇਂ ਕਿ ਹੋਰ ਬਹੁਤ ਸਾਰੇ ਹਰ ਰੋਜ਼ ਆ ਰਹੇ ਹਨ ਤੇ ਬਹੁਤ ਆ ਚੁਕੇ ਹਨ। ਉਨ੍ਹਾਂ ਵਿੱਚੋਂ ਕੁਝ ਕਹਿ ਰਹੇ ਨੇ ਕਿ ਕੈਨੇਡਾ ਇਕ ਬਹੁਤ ਹੀ ਸ਼ਾਨਦਾਰ ਰਹਿਣ ਲਈ ਦੇਸ਼ ਹੈ। ਜਿਹਨਾਂ ਨੂੰ ਭੱਲ ਨਹੀਂ ਪਚਦੀ, ਆਪਣਿਆਂ ਆਦਤਾਂ, ਆਪਣੇ ਮੰਦੇ ਚੰਗੇ ਐਬ ਨਾਲ ਭਰੇ ਪਏ ਹਨ ਤੇ ਆਪਣੇ -ਆਪ ਨੂੰ ਬਦਲ ਨਹੀਂ ਸਕਦੇ, ਜਾਂ ਇਹ ਕਹਿ ਲਉ ਕਿ ਕਿਸੇ ਦੂਸਰੇ ਦੇਸ਼ ਵਿਚ ਜਾ ਕੇ ਉਥੋਂ ਦੇ ਕਾਇਦੇ ਕਾਨੂੰਨ ਜਾਂ ਸਭਿਆਚਾਰ ਨੂੰ ਅਪਣਾ ਨਹੀਂ ਸਕਦੇ ਉਹ ਕੈਨੇਡਾ ਨੂੰ ਮਾੜਾ ਕਹਿੰਦੇ ਹਨ। ਕਿਉਂਕਿ ਉਹ ਇਥੇ ਆਪਣੀ ਮਨ ਮਾਨੀ ਨਹੀਂ ਕਰ ਸਕਦੇ। ਰਹਿਣ ਲਈ ਮਾੜਾ ਹੈ। ਪਰ ਮੇਰੇ ਉੱਤਮ ਗਿਆਨ, ਤਜ਼ਰਬੇ ਅਤੇ ਪ੍ਰਤੀਕ੍ਰਿਆ ਮੁਤਾਬਿਕ ਪ੍ਰਵਾਸੀਆਂ ਲਈ ਕੈਨੇਡਾ ਤੋਂ ਵਧੀਆ ਕੋਈ ਹੋਰ ਦੇਸ਼ ਹੈ ਹੀ ਨਹੀਂ।
ਪਰ ਸੱਚ ਤਾਂ ਇਹ ਹੈ ਕਿ ਜੇਕਰ ਕੋਈ ਵੀ ਕੈਨੇਡਾ ਜਿਹੇ ਖੂਬਸੂਰਤ ਦੇਸ਼ ਵਿੱਚ ਆ ਕੇ ਵੀ ਆਪਣੇ ਆਪ ਨੂੰ ਬਦਲ ਨਹੀਂ ਸਕਿਆਂ ਤਾਂ ਇਹ ਸਮਝ ਲਉ ਕਿ ਉਹ ਕੈਨੇਡਾ ਦੇ ਖੁਸ਼ਹਾਲ ਜੀਵਨ, ਦਿਲਚਸਪੀਆਂ,ਤਜ਼ਰਬਿਆਂ ਤੋਂ ਵਾਂਝਾਂ ਰਹਿ ਰਿਹਾ ਹੈ।
ਇਥੇ ਜੇਕਰ ਮੈਂ ਆਪਣੀ ਗੱਲ ਕਰਾ ਤਾਂ ਸ਼ਾਇਦ ਕੈਨੇਡਾ ਵਾਰੇ ਮੈਂ ਖੱੁਲ੍ਹ ਕੇ ਤੇ ਚੰਗੀ ਤਰ੍ਹਾ ਗਲ ਕਰ ਸਕਦਾ ਹਾਂ। ਮੇਰਾ ਪਹਿਲਾਂ ਕਾਇਦਾ ਕਾਨੂੰਨ ਇਹ ਸੀ ਕਿ ਮੈਂ ਕੈਨੇਡੀਅਨਾਂ ਅਤੇ ਕੈਨੇਡਾ ਦੇ ਸਭਿਆਚਾਰ ਨੂੰ ਅਪਣਾਉਣ ਲਈ ਆਪਣੇ ਸ਼ੁਰੂਆਤੀ ਸਾਲਾਂ ਵਿਚ ਕਦੇ ਗੈਰ-ਆਪਣੇ ਭਾਈਚਾਰੇ ਦੇ ਲੋਕਾਂ ਨੂੰ ਦੋਸਤ ਨਹੀਂ ਬਣਾਇਆ। ਮੈਂ ਅੰਗਰੇਜ਼ੀ ਸਿੱਖੀ ਅਤੇ ਆਪਣੇ ਆਪ ਨੂੰ ਸਥਾਨਕ, ਰਾਸ਼ਟਰੀ ਭਾਸ਼ਾ ਬੋਲਣ ਲਈ ਤਿਆਰ ਕੀਤਾ। ਲੋਕਾਂ ਵਿਚ ਵਿਚਰਨ ਲਈ ਸ਼ਾਇਦ ਇਹ ਬਹੁਤ ਜਰੂਰੀ ਸੀ। ਪਹਿਲਾਂ ਇਹ ਮੁਸ਼ਕਲ ਕੁਝ ਡਰਾਉਣੀ ਸੀ। ਪਰ ਜਿਵੇਂ ਜਿਵੇਂ ਮੈਂ ਇਸ ਨੂੰ ਸਿੱਖਦਾ ਗਿਆ। ਗੋਰੇ ਲੋਕਾਂ ‘ਚ ਵਿਚਰਨ ਲੱਗਾ, ਜਿਹਨਾਂ ਨੇ ਮੇਰੀ ਸ਼ੁਰੁਆਤੀ ਟੁੱਟੀ ਭੱਜੀ ਅੰਗਰੇਜੀ ਦਾ ਮਜਾਕ ਨਹੀਂ ਬਣਾਇਆਂ ਸਗੋ, ਉਹਨਾਂ ਵਲੋਂ ਤੀਬਰਤਾ ਅਤੇ ਹਸਰਤ ਨਾਲ ਮੈਨੂੰ ਆਪਣੇ ਸਭਿਆਚਾਰ, ਆਪਣੇ ਕੈਨੇਡੀਅਨ ਪਰਿਵਾਰ ਵਿਚ ਸ਼ਾਮਿਲ ਹੀ ਨਹੀਂ ਕੀਤਾ ਬੱਲਕੇ ਹੌਸਲਾਂ ਦਿੱਤਾ ਜਿਸ ਨੇ ਮੈਨੂੰ ਅੱਗੇ ਹੀ ਅੱਗੇ ਵਧਣ ਦਾ ਮੌਕਾ ਦਿੱਤਾ। ਮੈਂ ਕੀਤਾ ਹੈ ਤੁਸੀੰ ਵੀ ਕਰ ਸਕਦੇ ਹੋ। ਇਸ ਖੂਬਸੂਰਤ ਦੇਸ਼ ਨੂੰ ਆਪਣਾ ਬਣਾ ਕੇ ਦੇਖੋ।
ਮੁੱਖ ਗੱਲ ਰਾਸ਼ਟਰੀ ਭਾਸ਼ਾ ਸਿੱਖਣ ਦੀ ਹੈ। ਭਾਸ਼ਾ ਅਤੇ ਸਭਿਆਚਾਰ ਸਿੱਖਣ ਨਾਲ,ਝਟਕੇ ਅਤੇ ਗਲਤਫਹਿਮੀ ਦੇ ਪ੍ਰਭਾਵਾਂ ਨੂੰ ਸੰਚਾਰ ਕਰਨ ਅਤੇ ਘਟਾਉਣ ਵਿੱਚ ਸਹਾਇਤਾ ਮਿਲਦੀ ਹੈ ਅਤੇ ਇਸ ਨਾਲ ਤਣਾਅ ਨੂੰ ਘੱਟ ਕੀਤਾ ਜਾ ਸਕਦਾ ਹੈ।
ਹੁਣ ਮੈਂ ਭਾਸ਼ਾ ਸਿੱਖ ਲਈ! ਕੈਨੇਡੀਅਨ ਸਭਿਆਚਾਰ ਦੀ ਮੇਜ਼ਬਾਨੀ ਲਈ ਤਿਆਰ ਹਾਂ। ਜਿੰਹਨਾਂ ਨਾਲ ਜ਼ਿੰਦਗੀ ਦੇ ਵੱਖੋ ਵੱਖਰੇ ਨਵੇਂ ਵਿਚਾਰਾਂ ਅਤੇ ਤਜ਼ਰਬਿਆਂ ਦਾ ਮੁਕਾਬਲਾ ਕਰਕੇ ਜਿੰ਼ਦਗੀ ਸੌਖੀ ਹੋ ਗਈ ਸੀ। ਇਸ ਲਈ, ਸਭਿਆਚਾਰਕ ਅੰਤਰ ਦੇ ਕਾਰਨ ਗਲਤਫਹਿਮੀਆਂ ਇਕ ਹਕੀਕਤ ਹਨ ਪਰ ਸੰਵੇਦਨਸ਼ੀਲਤਾ ਅਤੇ ਧਿਆਨ ਨਾਲ ਸਭ ਕੁਝ ਤਰੀਕੇ ਨਾਲ ਕਰਨ ਤੇ ਅਤੇ ਆਪਣੀਆਂ ਭੈੜੀਆਂ ਆਦਤਾਂ ਨੂੰ ਪਿੱਛੇ ਛੱਡ ਕੇ ਆਉਗੇ ਤਾਂ ਜਿੰਦਗੀ ਬਹੁਤ ਖੂਬਸੂਰਤ ਲੱਗੇਗੀ ਇਥੇ।
ਕਨੇਡਾ ਵਿਚ ਨਵੇਂ ਆਏ ਹੋਣ ਦੇ ਨਾਤੇ, ਇਹ ਮੇਰਾ ਫਰਜ਼ ਬਣ ਗਿਆ ਕਿ ਮੈਂ ਕੈਨੇਡੀਅਨਾਂ ਦੇ ਦਿੱਲਾਂ ਨੂੰ ਜਿੱਤਣ ਲਈ ਉਸ ਦੀ ਪਾਲਣਾ ਕਰਾਂ ਅਤੇ ਉਸ ਨੂੰ ਮਿਲਾਵਾਂ. ਦੂਜਿਆਂ ਨੂੰ ਮਨਮੋਹਕ ਬਣਾਵਾਂ, ਮੈਂ ਆਪਣੇ ਭੈੜੇ ਵਤੀਰੇ ਨੂੰ ਭਾਰਤ ਵਾਪਸ ਛੱਡ ਆਇਆਂ ਆਪਣੇ ਆਪ ਨੂੰ ਕੈਨੇਡਾ ਦੇ ਸਭਿਆਚਾਰ ਨਾਲ ਰੰਗ ਲਿਆ। ਮੇਰਾ ਮਤਲੱਬ ਕੱਪੜੇ ਪਾਉਣ ਦੀ ਨਹੀਂ ਸਗੋ, ਆਪਣੀਆਂ ਆਦਤਾਂ, ਆਪਣੇ ਰਵੱਈਏ ਬਾਰੇ ਗੱਲ ਕਰ ਰਿਹਾ ਹਾਂ ਇਸ ਤੋਂ ਇਲਾਵਾ, ਕੈਨੇਡਾ ਅਤੇ ਕੈਨੇਡੀਅਨਾਂ ਬਾਰੇ ਗੱਲ ਕਰ ਰਿਹਾ ਹਾਂ।
ਕਨੇਡਾ ਪ੍ਰਵਾਸੀਆਂ ਦਾ ਦੇਸ਼ ਹੈ, ਅਤੇ ਇਹ ਟੋਰਾਂਟੋ ਵਿੱਚ ਵਿਸ਼ੇਸ਼ ਤੌਰ ਤੇ ਸੱਚ ਹੈ. ਸਿਰਫ ਮੁਸ਼ਕਲ ਪ੍ਰਵਾਸੀ ਸਮੂਹਾਂ ਲਈ ਹੈ ਜੋ ਹੋਰ ਕਦਰਾਂ ਕੀਮਤਾਂ ਵਾਲੇ ਲੋਕਾਂ ਨਾਲ ਸੰਬੰਧ ਨਹੀਂ ਰੱਖ ਸਕਦੇ, ਉਦਾਹਰਣ ਵਜੋਂ, ਧਾਰਮਿਕ ਮਤਭੇਦਾਂ ਨੂੰ ਸਹਿਣ ਕਰਨਾ. ਜੇ ਤੁਸੀਂ ਇਸ ਨੂੰ ਪ੍ਰਾਪਤ ਕਰ ਸਕਦੇ ਹੋ, ਤਾਂ ਤੁਸੀਂ ਕੈਨੇਡੀਅਨਾਂ ਅਤੇ ਆਪਣੇ ਲਈ ਇਕ ਸੌਨਹਿਰੀ ਸੋਨੇ ਦੇ ਸਿੱਕਾ ਸਾਬਿਤ ਹੋ ਸਕਦੇ ਹੋ, ਆਪਣੇ ਲਈ ਹੀ ਨਹੀਂ ਬੱਲਕੇ ਕੈਨੇਡੀਅਨਾਂ ਵਾਸਤੇ ਵੀ ਆਪਣੇ ਚੰਗੀ ਸੋਚ ਦਾ ਪ੍ਰਕਾਸ ਕੈਨੇਡੀਅਨਾਂ ਦੇ ਮਨਾਂ ਵਿਚ ਜਗਾ ਸਕਦੇ ਹੋ।
ਇਹ ਹੀ ਨਹੀਂ , ਕੈਨੇਡਾ ਇਕ ਉਹ ਦੇਸ਼ ਹੈ, ਜਿਥੇ ਹਰ ਧਰਮ, ਸਭਿਆਚਾਰ ਦੇ ਲੋਕ ਹੋਣ ਕਰਕੇ ਹਰ ਵਰਗ ਦੇ ਲੋਕ ਨਾਲ ਤਾਲ ਮੇਲ ਦੇ ਨਾਲ ਨਾਲ ਆਪਣੇ ਲੋਕਾਂ ਤੋਂ ਮਦਦ ਵੀ ਲੈ ਸਕਦੇ ਹੋ। ਤੁਹਾਡੇ ਦੇਸ਼ ਦੇ ਬਹੁਤ ਸਾਰੇ ਲੋਕ ਜੋ ਕਾਰੋਬਾਰ ਦੇ ਮਾਲਕ ਹਨ ਇਥੇ। ਭਾਰਤੀ -ਪਾਕਸਤਾਨੀ ਗਰੋਸਰੀ, ਆਟੋ ਸਾਂਪਸ, ਗੁਰੂਘਰ, ਗੱਲ ਕੀ ਹਰ ਧਰਮ ਦੇ ਲੋਕਾਂ ਲਈ ਹਰ ਵਸਤੂ , ਆਪਣੀ ਬੋਲੀ ਵਾਲੇ ਡਾਕਟਰ, ਨਰਸਾਂ, ਸਕੂਲ, ਅੰਗਰੇਜੀ ਸਕੂਲਾਂ ਵਿਚ ਸਾਡੇ ਭਾਈਚਾਰੇ ਸਾਡੀ ਬੋਲੀ ਵਾਲੇ ਟੀਚਰ ਗੱਲ ਕੀ ਹਰ ਖੇਤਰ ਵਿਚ ਸਾਨੂੰ ਆਪਣੇ ਭਾਈਚਾਰੇ ਦੇ ਲੋਕ ਮਿਲ ਜਾਣਗੇ ਜਿਹਨਾਂ ਨੂੰ ਮਿਲ ਕੇ ਤੁਸੀਂ ਆਪਣਾ ਪਨ ਮਹਿਸੂਸ ਕਰ ਸਕਦੇ ਹੋ। ਮੈਂ ਕੀਤਾ ਹੈ ਤੁਸੀਂ ਵੀ ਕਰ ਸਕਦੇ ਹੋ। ਗੱਲ ਤਾਂ ਸਿਰਫ ਆਪਣੇ ਆਪ ਨੂੰ ਦੂਸਰੇ ਦੇਸ਼ ਵਿਚ ਉਥੋਂ ਦੇ ਕਾਇਦੇ ਕਾਨੂੰਨ ‘ਚ ਢਾਲਣ ਦੀ ਹੈ।
ਬਹੁਤ ਸਾਰੇ ਚਿੱਟੇ ਲੋਕ ਮਦਦਗਾਰ ਵੀ ਹੋ ਸਕਦੇ ਹਨ, ਤੰਗ ਕਰਨ ਵਾਲੇ ਵੀ ਹੋ ਸਕਦੇ ਹਨ। ਜੋ ਸਾਨੂੰ ਆਪਣੇ ਵੀ ਦੇਸ਼ ਵਿਚ ਮਿਲ ਜਾਂਦੇ ਹਨ। ਗੱਲ ਕੀ ਧਰਤੀ ਦੇ ਕਿਸੇ ਵੀ ਕੋਨੇ ਵਿਚ ਚਲੇ ਜਾਉ।ਹ੍ਹਰ ਤਰ੍ਹਾਂ ਦੇ ਚੰਗੇ ਮਾੜੇ ਲੋਕ ਮਿਲ ਹੀ ਜਾਂਦੇ ਹਨ। ਉਦਾਹਰਣ ਦੇ ਲਈ, ਗੈਰੀ ਜਾਰਜ ਸਾਡੇ ਕੈਨੇਡਾ ਦੇ ਸੰਪਾਦਕ. ਅਵਰ ਕੈਨੇਡਾ ਰਸਾਲੇ ਦੇ ਹਨ ਜੋ ਰੀਡਰਜ਼ ਡਾਇਜੈ਼ਸਟ ਵਲੋਂ ਪ੍ਰਕਾਸਿ਼ਤ ਕੀਤਾ ਜਾਂਦਾ ਹੈ ,ਮੈਂ ਉਸ ਨਾਲ ਈਮੇਲਾਂ ਜ਼ਰੀਏ ਸੰਪਰਕ ਕਰਦਾ ਹਾਂ, ਪਰ ਉਸਦੇ ਸ਼ਬਦ, ਅੱਗੇ ਅਤੇ ਅੱਗੇ ਈਮੇਲਾਂ ਦੁਆਰਾ ਉਹ ਮੈਨੂੰ ਬਹੁਤ ਨੇੜੇ ਮਹਿਸੂਸ ਹੁੰਦਾ ਹੈ ਜਿਵੇਂ ਉਸ ਨਾਲ ਕੋਈ ਅਤੁੰਟ ਰਿਸ਼ਤਾ ਹੋਵੇਂ। ਬਹੁਤ ਸਾਰੇ ਹੋਰ ਸੰਪਾਦਕ, ਮੇਅਰ, ਸਿਟੀ ਸਟਾਫ, ਐਮ ਪੀ ਚਿੱਟੇ, ਭੂਰੇ ਜਾਂ ਕਾਲੇ, ਭਾਰਤੀ, ਚਾਇਨੀਜ਼ ਜਾਂ ਕੈਨੇਡੀਅਨ ਮੇਰੇ ਬਹੁਤ ਨਜ਼ਦੀਕੀ ਦੋਸਤ ਮਿੱਤਰ ਹਨ, ਕਿਉਂਕਿ ਮੈਂ ਕੈਨੇਡੀਅਨ ਸਭਿਆਚਾਰ, ਕੈਨੇਡੀਅਨ ਜੀਵਣ ਨੂੰ ਅਪਣਾਇਆਂ ਹੈ। ਜੋ ਮੈਂ ਅਪਣਾਇਆਂ ਹੈ ਤੁਸੀਂ ਵੀ ਅਪਣਾ ਸਕਦੇ ਹੋ।
ਅਸੀਂ ਸਕੂਲ ਦੇ ਦਿਨਾਂ ਦੌਰਾਨ ਪ੍ਰੀਖਿਆਵਾਂ ਲਈ ਕਿਵੇਂ ਅਧਿਐਨ ਕਰਦੇ ਹਾਂ। ਜਦੋਂ ਤੁਸੀਂ ਕਨੇਡਾ ਵਿੱਚ ਘੁੰਮਦੇ ਹੋ, ਵੇਖੋ ਕਿ ਲੋਕ ਇਕ ਦੂਜੇ ਨਾਲ ਕਿਵੇਂ ਪੇਸ਼ ਆਉਂਦੇ ਹਨ। ਇਹ ਹਵਾਈ ਅੱਡੇ `ਤੇ ਇਮੀਗ੍ਰੇਸ਼ਨ ਆਫਿਸਰ ਵੀ ਹੋ ਸਕਦਾ ਹੈ, ਟੈਕਸੀ ਡਰਾਈਵਰ ਜੋ ਤੁਹਾਨੂੰ ਘਰ ਤੱਕ ਛੱਡਣ ਆਇਆ ਹੈ ਉਹ ਵੀ ਹੋ ਸਕਦਾ ਹੈ। ਸਬਵੇਅ ਸਟੇਸ਼ਨ ਜਾਂ ਫਾਸਟ ਫੂਡ ਸਟੋਰ ਕੈਸ਼ੀਅਰ , ਬੈਂਕ ਵਿਚ ਪ੍ਰਬੰਧਕ. ਅਸਲ ਵਿੱਚ ਕੋਈ ਵੀ ਅਤੇ ਹਰ ਕੋਈ ਜਿਸ ਨੂੰ ਤੁਸੀਂ ਜ਼ਿੰਦਗੀ ਵਿੱਚ ਮਿਲਦੇ ਹੋ ਤੁਹਾਨੂੰ ਜਿਸ ਤੋਂ ਤੁਸੀਂ ਆਪਣੀ ਰੋਜ਼ਾਨਾਂ ਜਿੰਦਗੀ ਵਿਚ ਕੁਝ ਨਾ ਕੁਝ ਸਿੱਖਦੇ ਹੋ। ਆਪਸੀ ਸਤਿਕਾਰ ਅਤੇ ਸੀਮਾਵਾਂ. ਮੈਂ ਪਿਛਲੇ 30 ਸਾਲਾਂ ਤੋਂ ਇਹ ਕੀਤਾ ਹੈ ਅਤੇ ਇਹ ਕਰ ਰਿਹਾ ਹਾਂ, ਤੁਸੀਂ ਵੀ ਕਰ ਸਕਦੇ ਹੋ। ਜੋ ਤੂਹਾਨੂੰ ਇਕ ਕੈਨੇਡੀਅਨ ਸ਼ਹਿਰੀ ਹੋਣ ਦਾ ਮਾਣ , ਫਖਰ ਮਹਿਸੂਸ ਕਰਵਾਏਗਾ।
ਇਕ ਗੱਲ ਦਾ ਹਮੇਸ਼ਾ ਖਿਆਲ ਰੱਖੋ, ਕੋਈ ਵੀ ਧਰਮ ਜਾਂ ਸਭਿਆਚਾਰ ਛੋਟਾ ਜਾਂ ਵੱਡਾ ਨਹੀਂ ਹੁੰਦਾ। ਕੋਈ ਵੀ ਵਿਆਕਤੀ ਛੋਟਾ ਜਾਂ ਵੱਡਾ ਨਹੀਂ ਹੁੰਦਾ, ਜੇਕਰ ਕਿਤੇ ਕੋਈ ਛੋਟੇ ਵੱਡੇ ਅਮੀਰ ਗਰੀਬ ਦੀ ਗੱਲ ਆਉਂਦੀ ਹੈ ਤਾਂ ਉਹ ਹੁੰਦੀ ਹੈ ਇੰਨਸਾਨ ਦੀ ਸੌੜੀ ਸੋਚ।
ਜਦੋਂ ਤੁਸੀ ਕਿਸੇ ਗਲਤ ਅਤੇ ਕਿਸੇ ਚੀਜ ਦੇ ਵਿਚਕਾਰ ਅੰਤਰ ਨੂੰ ਸਮਝਣਾ ਸਿੱਖ ਗਏ ਤਾਂ ਸਮਝ ਲਉ, ਤੁਸੀ਼ ਦੂਸਰੇ ਦੇਸ਼ ਅਤੇ ਉਥੋ ਦੇ ਲੋਕਾਂ ਨੂੰ ਸਮਝ ਲਿਆਂ ਹੈ। ਜੋ ਮੈਂ ਕੀਤਾ ਹੈ ਤੁਸੀਂ ਵੀ ਕਰ ਸਕਦੇ ਹੋ।
ਯਾਦ ਰੱਖੋ, ਕੁਝ ਲੋਕ ਬਿਲਕੁਲ ਵੱਖਰੇ ਹੁੰਦੇ ਹਨ। ਹੋ ਸਕਦਾ ਹੈ ਕਿ ਤੁਸੀਂ ਉਹਨਾਂ ਦੀ ਕਦਰ ਨਾ ਕਰਨਾ ਚਾਹੋ, ਪਰ ਘੱਟੋ ਘੱਟ ਤੁਹਾਨੂੰ ਅੰਦਰੂਨੀ ਤੌਰ `ਤੇ ਇਸ ਅੰਤਰ ਨੂੰ ਮੰਨਣਾ ਚਾਹੀਦਾ ਹੈ ਅਤੇ ਇਸ ਨੂੰ ਕੁਦਰਤੀ ਤੋਹਫੇ ਵਜੋਂ ਸਵੀਕਾਰ ਕਰਨਾ ਚਾਹੀਦਾ ਹੈ। ਨਹੀਂ ਤਾਂ ਤੁਸੀਂ ਆਪਣੇ ਆਪ ਨੂੰ ਅਲੱਗ ਕਰ ਲਓਗੇ ਅਤੇ ਹਰ ਪੱਛਮੀ ਨੂੰ ਪੱਖਪਾਤੀ, ਨਸਲਵਾਦੀ, ਗਲਤ ਜਾਂ ਹੰਕਾਰੀ ਵਜੋਂ ਵੇਖੋਗੇ। ਜੋ ਤੂਹਾਨੂੰ ਮਾਨਸਿਕ ਪ੍ਰੇਸ਼ਾਨੀ ਵਿਚ ਧਕੇਲ ਦੇਵੇਗਾ। ਜਿਸ ਤੋਂ ਸਾਨੂੰ ਉਪਰ ਉਠ ਕੇ ਸਭ ਨੂੰ ਇਕ ਸਮਾਨ ਸਮਝਦੇ ਹੋਏ ਇਕ ਪਰਿਵਾਰ ਦੀ ਤਰ੍ਹਾਂ ਰਹਿਣਾ ਚਾਹਿੰਦਾ ਹੈ। ਮੈਂ ਕੀਤਾ ਹੈ ਤੁਸੀਂ ਵੀ ਕਰ ਸਕਦੇ ਹੋ!
ਹਾਂ! ਤੁਹਾਡਾ ਭਵਿੱਖ ਅਤੇ ਕਿਸਮਤ ਉਹ ਹੈ ਜੋ ਤੁਸੀਂ ਇਸ ਨੂੰ ਬਣਾਉਂਦੇ ਹੋ। ਸਖਤ ਕੋਸ਼ਿਸ਼ ਕਰੋ, ਸਖਤ ਮਿਹਨਤ ਕਰੋ, ਅਤੇ ਪ੍ਰਮਾਤਮਾ ਅੱਗੇ ਸਭ ਦੀ ਸੁੱਖ, ਚੜ੍ਹਦੀ ਕਲਾਂ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਕਰੋ। ਹਰ ਕਿਸੇ ਕੋਲ ਆਪਣੀਆਂ - ਆਪਣਿਆਂ ਕਾਬਲੀਅਤਾਂ ਅਤੇ ਹੁਨਰ ਹੁੰਦੇ ਹਨ, ਉਹਨਾਂ ਸ਼ਕਤੀਆਂ ਕਾਬਲੀਅਤਾਂ ਹੁੰਨਰਾਂ ਦੀ ਆਪਣੇ ਅੰਦਰੋਂ ਪਛਾਣ ਕਰੋ ਅਤੇ ਆਪਣੇ ਕਮਜ਼ੋਰ ਖੇਤਰਾਂ ਦੀ ਪਛਾਣ ਕਰੋ ਅਤੇ ਉਨ੍ਹਾਂ ਨੂੰ ਸੁਧਾਰਨ ਲਈ ਸਖ਼ਤ ਮਿਹਨਤ ਕਰੋ। ਜਿਸ ਨਾਲ ਤੁਸੀਂ ਆਪਣੇ ਆਪ ਨੂੰ ਬਹੁਤ ਸੁਖੀ ਮਹਿਸੂਸ ਕਰੋਗੇ।
ਮੁੱਖ ਗੱਲ ਇਹ ਹੈ ਕਿ ਰੱਬ ਵਿਚ ਵਿਸ਼ਵਾਸ ਰੱਖੋ ਅਤੇ ਉਸ `ਤੇ ਭਰੋਸਾ ਕਰੋ ਜੋ ਤੁਹਾਨੂੰ ਸਹੀ ਮਾਰਗ ਵੱਲ ਲੈ ਕੇ ਜਾਵੇਗਾ। ਇਸ ਦੇ ਨਾਲ ਹੀ ਆਪਣੀਆਂ ਕਾਬਲੀਅਤਾਂ, ਸ਼ਕਤੀਆਂ ਅਤੇ ਨਿਰਣੇ `ਤੇ ਵੀ ਭਰੋਸਾ ਕਰੋ।
ਨਿਮਰ, ਆਦਰਯੋਗ ਅਤੇ ਸੁਸ਼ੀਲ ਬਣੋ। ਤੁਸੀਂ ਆਈਟੀ ਪ੍ਰਤੀਭਾ ਜਾਂ ਦਿਲ ਦੇ ਸਰਜਨ ਨਹੀਂ ਹੋ ਸਕਦੇ। ਪਰ ਕੋਈ ਸ਼ਾਇਦ ਤੁਹਾਨੂੰ ਸਿਰਫ ਤੁਹਾਡੇ ਸੁਭਾਅ ਅਤੇ ਰਵੱਈਏ ਦੇ ਕਾਰਨ ਪਸੰਦ ਕਰ ਸਕਦਾ ਹੈ ਅਤੇ ਤੁਹਾਡੀ ਮਦਦ ਕਰ ਸਕਦਾ ਹੈ ਅਤੇ ਤੁਹਾਡੀ ਕਾਬਲੀਅਤ ਨੂੰ ਪਰਖ ਸਕਦਾ ਹੈ। .
ਇਹ ਹੀ ਸਾਡਾ ਕਨੈਡਾ ਹੈ. ਅਤੇ ਇਹ ਹੀ ਕਾਇਦੇ ਕਾਨੂੰਨਾਂ ਦੀ ਸਾਨੂੰ ਪਾਲਣਾ ਕਰਨ ਦੀ ਜ਼ਰੂਰਤ ਹੈ। ਇਹ ਇੱਕ ਕੈਨੇਡੀਅਨ ਸਭਿਆਚਾਰ ਹੈ। ਮੈਂ ਇਸਨੂੰ ਅਨੁਕੂਲ ਬਣਾਇਆ ਹੈ, ਅਤੇ ਤੁਸੀਂ ਵੀ ਬਣਾ ਸਕਦੇ ਹੋ।
ਆਖਰਕਾਰ! ਯਾਦ ਰੱਖੋ ਤੁਸੀਂ ਕੈਨੇਡਾ ਵਿੱਚ ਰਹਿਣਾ ਚਾਹੁੰਦੇ ਸੀ. ਤੁਸੀਂ ਇਥੇ ਪਹੁੰਚ ਚੁੱਕੇ ਹੋ, ਇਥੇ ਪਹੁੰਚਣ ਲਈ ਸਖ਼ਤ ਸੰਘਰਸ਼ ਕੀਤਾ ਹੈ। ਇਥੇ ਜਿੰਦਗੀ ਨੂੰ ਖੂਬਸੂਰਤ ਬਣਾਉਣ ਲਈ ਇਹ ਥੋੜਾ ਹੋਰ ਸੰਘਰਸ਼ ਕਰ ਲਉ। ਮੈਂ ਕੀਤਾ ਹੈ ਤੁਸੀਂ ਵੀ ਕਰ ਸਕਦੇ ਹੋ। ਸੁਖੀ ਜੀਵਨ, ਜਿਸ ਨਾਲ ਸਭ ਨੂੰ ਖੁਸ਼ੀ ਦਿੱਤੀ ਜਾ ਸਕੇ ਉਹ ਹੀ ਇਕ ਪੂਰਨ ਸੱਚ ਹੈ। ਜਿਸ ਤੇ ਪਹਿਰਾ ਦੇਣ ਦੀ ਲੋੜ ਹੈ। ਕੋਸਿ਼ਸ ਜਰੂਰ ਕਰੋ। ਮੈਂ ਰੋਜ਼ ਦੇਖਦਾ ਹਾਂ ਸਾਡੇ ਭਾਰਤੀ ਲੋਕ ਸੜਕਾਂ ਤੇ ਤੇਜ ਰਫਤਾਰ ਨਾਲ ਅੱਗੇ ਤੋਂ ਤੋ ਅੱਗੇ ਵਧਦੇ ਹਨ। ਕਈ ਜਾਨ ਗਵਾ ਚੁਕੇ ਹਨ। ਜੋ ਸਪੀਡ ਲਿਮਟ ਜਿਸ ਜਿਸ ਸੜਕ ਤੇ ਨਿਰਧਾਰਿਤ ਕੀਤੀ ਹੋਈ ਹੈ ਉਸ ਦੇ ਹਿਸਾਬ ਨਾਲ ਹੀ ਚਲੋ। ਦੂਸਰਾਂ ਸ਼ਰਾਬ ਪੀ ਕੇ ਗੱਡੀ ਨਾ ਚਲਾਉ। ਤੁਹਾਡੇ ਮਾਂ ਬਾਪ , ਭੈਣ- ਭਰਾ, ਕਿਸੇ ਦੀ ਘਰਵਾਲੀ , ਬੱਚੇ ਆਪੋ ਆਪਣੇ ਘਰ ਉਹਨਾਂ ਦੀ ਇੰਤਜਾਰ ਕਰ ਰਹੇ ਹਨ ਤੇ ਤੁਹਾਡੇ ਵੀ ਹੋਣਗੇ। ਆਪਣੀ ਜਿੰ਼ਦਗੀ ਵਾਰੇ ਵੀ ਸੋਚੋ ਅਤੇ ਦੂਜਿਆਂ ਵਾਰੇ ਵੀ ਸੋਚੋ। ਜਿਸ ਵਿਚ ਹੀ ਸਭ ਦੀ ਭਲਾਈ ਹੈ।

Have something to say? Post your comment