Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਅੰਤਰਰਾਸ਼ਟਰੀ

ਖੂਨ ਵਿੱਚ ਲੈੱਡ ਦੀ ਵੱਧ ਮਾਤਰਾ ਨਾਲ ਭਾਰਤੀ ਬੱਚਿਆਂ ਦੀ ਬੌਧਿਕ ਸਮਰੱਥਾ ਪ੍ਰਭਾਵਿਤ

October 16, 2018 09:04 AM

ਮੈਲਬਰਨ, 15 ਅਕਤੂਬਰ (ਪੋਸਟ ਬਿਊਰੋ)- ਭਾਰਤੀ ਬੱਚਿਆਂ ਦੇ ਖੂਨ 'ਚ ਸੀਸੇ (ਲੈੱਡ) ਦੀ ਵੱਧ ਮਾਤਰਾ ਨਾਲ ਉਨ੍ਹਾਂ ਦੀ ਬੌਧਿਕ ਸਮਰੱਥਾ ਬੁਰੀ ਤਰ੍ਹਾਂ ਪ੍ਰਭਾਵਤ ਹੋ ਸਕਦੀ ਅਤੇ ਇਸ ਨਾਲ ਹੋਰ ਬਿਮਾਰੀਆਂ ਦਾ ਖਤਰਾ ਵਧ ਸਕਦਾ ਹੈ। ਇੱਕ ਨਵੇਂ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ।
ਆਸਟਰੇਲੀਆ ਵਿੱਚ ਮੈਕਵੇਰੀ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਭਾਰਤੀਆਂ ਦੇ ਖੂਨ ਨਾਲ ਸੀਸੇ ਦੇ ਪੱਧਰ ਸੰਬੰਧੀ ਅੱਜ ਤੱਕ ਦਾ ਪਹਿਲਾ ਵੱਡਾ ਵਿਸ਼ਲੇਸ਼ਣ ਕੀਤਾ ਹੈ। ਇਸ ਵਿੱਚ ਪਾਇਆ ਗਿਆ ਕਿ ਬਿਮਾਰੀ ਦਾ ਖਤਰਾ ਪਹਿਲੇ ਮੁਲਾਂਕਣ ਦੀ ਤੁਲਨਾ 'ਚ ਬਹੁਤ ਵੱਧ ਚੁੱਕਾ ਹੈ। ਇਸ ਦਾ ਬੱਚਿਆਂ 'ਚ ਬੌਧਿਕ ਅਸਮਰੱਥਾ ਦੇ ਉਪਾਵਾਂ 'ਤੇ ਨਾਂਹ-ਪੱਖੀ ਅਸਰ ਪੈਂਦਾ ਹੈ। ਮੈਕਕਵੇਰੀ ਯੂਨੀਵਰਸਿਟੀ ਦੇ ਬ੍ਰੇਟ ਐਰੀਕਸਨ ਨੇ ਕਿਹਾ ਕਿ ਭਾਰਤ ਵਿੱਚ ਰਹਿ ਰਹੇ ਬੱਚਿਆਂ ਵਿੱਚ ਬੌਧਿਕ ਸਮਰੱਥਾ 'ਤੇ ਗਲਤ 'ਤੇ ਗਲਤ ਪ੍ਰਭਾਵ ਬੇਹੱਦ ਮਹੱਤਵ ਪੂਰਨ ਹੈ ਕਿਉਂਕਿ ਉਨ੍ਹਾਂ ਦੇ ਖੂਨ 'ਚ ਸੀਸੇ ਦੇ ਮਿਸ਼ਰਣ ਦਾ ਪੱਧਰ ਲਗਭਗ ਸੱਤ ਮਾਈਕ੍ਰੋਗ੍ਰਾਮ ਪ੍ਰਤੀ ਡੈਸੀਲੀਟਰ ਹੈ। ਖੋਜਕਾਰਾਂ ਨੇ ਦੱਸਿਆ ਕਿ ਭਾਰਤੀਆਂ ਦੇ ਖੂਨ ਵਿੱਚ ਸੀਸੇ ਦੇ ਉਚ ਪੱਧਰ ਦੇ ਜ਼ਿਕਰਯੋਗ ਵਾਧੇ ਲਈ ਬੈਟਰੀ ਗਲਣ ਦੀ ਕਿਰਿਆ ਜ਼ਿੰਮੇਵਾਰ ਹੈ ਅਤੇ ਭਾਰਤ 'ਚ ਬੈਟਰੀ ਰੀਸਾਈਕਲ ਪ੍ਰਕਿਰਿਆ ਦਾ ਪ੍ਰਬੰਧ ਠੀਕ ਨਹੀਂ ਹੈ। ਐਰਿਕਸਨ ਨੇ ਕਿਹਾ ਕਿ ਭਾਰਤ 'ਚ ਬਹੁਤ ਵੱਡੀ ਗਿਣਤੀ ਵਿੱਚ ਲੋਕ ਮੋਟਰ ਸਾਈਕਲ ਜਾਂ ਕਾਰਾਂ ਚਲਾਉਂਦੇ ਹਨ ਅਤੇ ਉਸ ਦੀ ਬੈਟਰੀ ਦਾ ਜੀਵਨ ਸਿਰਫ ਦੋ ਸਾਲ ਹੁੰਦਾ ਹੈ।
ਕੀਤੇ ਗਏ ਸਰਵੇਖਣ ਮੁਤਾਬਕ 2010 ਤੋਂ 2018 ਵਿਚਾਲੇ ਖੂਨ 'ਚ ਸੀਸੇ ਦੇ ਪੱਧਰ ਨੂੰ ਦੱਸਣ ਵਾਲੇ ਅੰਕੜੇ ਤੋਂ ਬੌਧਿਕ ਸਮਰੱਥਾ 'ਚ ਕਮੀ ਤੇ ਰੋਗਾਂ ਲਈ ਜ਼ਿੰਮੇਵਾਰ ਡਿਸਏਬਿਲਿਟੀ ਐਡਜਸਟੈਂਡ ਲਾਈਫ ਈਅਰਸ ਦਾ ਪਤਾ ਲੱਗਦਾ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਆਯੁਰਵੈਦਿਕ ਦਵਾਈਆਂ, ਆਈਲਾਈਨਰ, ਨੂਡਲਸ ਤੇ ਮਸਾਲੇ ਸਮੇਤ ਅਜਿਹੇ ਹੋਰ ਪਦਾਰਥ ਵੀ ਹਨ, ਜੋ ਬੱਚਿਆਂ ਦੇ ਖੂਨ 'ਚ ਸੀਸੇ ਦਾ ਪੱਧਰ ਵਧਾਉਂਦੇ ਹਨ। ਖੋਜ ਦੀ ਗਣਨਾ ਅਨੁਸਾਰ 2010 ਤੋਂ 2018 ਵਿਚਾਲੇ ਖੂਨ 'ਚ ਸੀਸੇ ਦੇ ਪੱਧਰ ਨੂੰ ਦੱਸਣ ਵਾਲੇ ਅੰਕੜਿਆਂ ਨਾਲ ਬੌਧਿਕ ਸਮਰੱਥਾ 'ਚ ਕਮੀ ਅਤੇ ਰੋਗਾਂ ਲਈ ਜ਼ਿੰਮੇਵਾਰ ਡਿਸਅਬਿਲਟੀ ਐਡਜਸਟਿਡ ਲਾਈਫ ਯੀਅਰਸ (ਡੀ ਏ ਐੱਲ ਵਾਈ) ਦਾ ਪਤਾ ਲੱਗਾ ਹੈ। ਡੀ ਏ ਐਲ ਵਾਈ ਤੋਂ ਇਹ ਪਤਾ ਲੱਗਦਾ ਹੈ ਕਿ ਖਰਾਬ ਸਿਹਤ ਅਤੇ ਸਮੇਂ ਤੋਂ ਪਹਿਲਾਂ ਮੌਤ ਦੇ ਕਾਰਨ ਅਸੀਂ ਕਿੰਨੇ ਸਵਾਲ ਗੁਆ ਬੈਠੇ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮਾਲਦੀਵ 'ਚ ਭਾਰਤ ਵਿਰੋਧੀ ਮਿਊਜ਼ੂ ਨੇ ਜਿੱਤੀ ਸੰਸਦੀ ਚੋਣ, 93 'ਚੋਂ 71 ਸੀਟਾਂ ਮਿਲੀਆਂ ਯੂਰਪੀਅਨ ਯੂਨੀਅਨ ਨੇ ਭਾਰਤੀਆਂ ਲਈ ਬਦਲੇ ਵੀਜ਼ਾ ਨਿਯਮ, 5 ਸਾਲ ਦੀ ਵੈਧਤਾ ਵਾਲਾ ਮਲਟੀਪਲ ਐਂਟਰੀ ਸ਼ੈਂਗੇਨ ਵੀਜ਼ਾ ਮਿਲੇਗਾ ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀ ਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾ ਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀ ਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ