Welcome to Canadian Punjabi Post
Follow us on

28

March 2024
 
ਅੰਤਰਰਾਸ਼ਟਰੀ

ਭੈਣ ਦੇ ਵਿਆਹ ਵਿੱਚ ਪ੍ਰਿੰਸ ਹੈਰੀ ਪਾਟੇ ਬੂਟ ਪਾ ਕੇ ਚਲਾ ਗਿਆ

October 15, 2018 08:24 AM

ਲੰਡਨ, 14 ਅਕਤੂਬਰ (ਪੋਸਟ ਬਿਊਰੋ)- ਲਗਾਤਾਰ ਪਹਿਨਦੇ ਰਹਿਣ ਨਾਲ ਬੂਟ ਦਾ ਤਲਾ ਪਾਟ ਜਾਣਾ ਵੱਡੀ ਗੱਲ ਨਹੀਂ ਹੁੰਦੀ, ਪਰ ਬੂਟ ਜੇ ਬ੍ਰਿਟੇਨ ਦੇ ਪ੍ਰਿੰਸ ਹੈਰੀ ਦਾ ਹੋਵੇ ਤਾਂ ਗੱਲ ਸੁਰਖੀਆਂ ਵਿੱਚ ਆ ਜਾਂਦੀ ਹੈ। ਪ੍ਰਿੰਸ ਸ਼ੁੱਕਰਵਾਰ ਨੂੰ ਆਪਣੀ ਭੈਣ ਦੇ ਵਿਆਹ ਵਿੱਚ ਪਾਟਾ ਹੋਇਆ ਬੂਟ ਪਹਿਨ ਕੇ ਪਹੁੰਚ ਗਏ। ਖਾਸ ਗੱਲ ਇਹ ਹੈ ਕਿ ਦੋ ਮਹੀਨੇ ਪਹਿਲਾਂ ਵੀ ਪ੍ਰਿੰਸ ਇੱਕ ਪ੍ਰੋਗਰਾਮ ਵਿੱਚ ਇਹੀ ਪਾਟਾ ਹੋਇਆ ਬੂਟ ਪਹਿਨ ਕੇ ਪਹੁੰਚ ਗਏ ਸਨ।
ਅਸਲ ਵਿੱਚ ਬੀਤੇ ਸ਼ੁੱਕਰਵਾਰ ਨੂੰ ਕਵੀਨ ਐਲਿਜਾਬੈਥ ਦੀ ਪੋਤਰੀ ਯੂਜਿਨੀ ਦਾ ਵਿਆਹ ਸੀ। ਇਸ ਸਮਾਰੋਹ ਵਿੱਚ ਪ੍ਰਿੰਸ ਹੈਰੀ ਨੇ ਬਲਿਊ ਵੇਸਟਕੋਟ ਦੇ ਨਾਲ ਬਲੈਕ ਜੈਕੇਟ ਅਤੇ ਸਟਿ੍ਰਪ ਪੈਂਟ ਅਤੇ ਬਲੈਕ ਸ਼ੂਜ਼ ਪਹਿਨੇ ਸਨ। ਉਨ੍ਹਾਂ ਦਾ ਇਹ ਬੂਟ ਚਰਚਾ ਵਿੱਚ ਆ ਗਿਆ, ਕਿਉਂਕਿ ਇਸ ਦੇ ਸੋਲ ਵਿੱਚ ਇੱਕ ਵੱਡਾ ਛੇਕ ਸੀ। ਜ਼ਿਆਦਾ ਵਰਤਣ ਕਾਰਨ ਬੂਟ ਵਿੱਚ ਛੇਕ ਹੋ ਗਿਆ ਸੀ। ਅਗਸਤ ਵਿੱਚ ਵੀ ਹੈਰੀ ਦੇ ਇਸੇ ਬੂਟ ਵਿੱਚ ਛੇਕ ਸੀ। ਓਦੋਂ ਕਿਆਸ ਲਾਇਆ ਗਿਆ ਸੀ ਕਿ ਉਸੇ ਦਿਨ ਕਿਸੇ ਹਾਦਸੇ ਜਾਂ ਠੋਕਰ ਦੇ ਕਾਰਨ ਉਸ ਦੇ ਬੂਟ ਵਿੱਚ ਛੇਕ ਹੋ ਗਿਆ ਹੋਵੇਗਾ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਲੋਕ ਉਨ੍ਹਾਂ ਨੂੰ ਟਰੋਲ ਕਰ ਰਹੇ ਹਨ ਕਿ ਵਿਆਹ ਦੇ ਬਾਅਦ ਤੋਂ ਪ੍ਰਿੰਸ ਹੈਰੀ ਦੀਆਂ ਜ਼ਿੰਮੇਵਾਰੀਆਂ ਇੰਨੀਆਂ ਵਧ ਗਈਆਂ ਹਨ ਕਿ ਬੂਟ ਮੁਰੰਮਤ ਕਰਾਉਣ ਦਾ ਸਮਾਂ ਤੱਕ ਨਹੀਂ ਮਿਲਦਾ। ਕੁਝ ਲੋਕ ਪ੍ਰਿੰਸ ਦੀ ਸਾਦਗੀ ਦੀ ਤਾਰੀਫ ਕਰ ਰਹੇ ਹਨ, ਪਰ ਉਨ੍ਹਾਂ ਦਾ ਇਹ ਵਿਹਾਰ ਸ਼ਾਹੀ ਪਰਵਾਰ ਦੇ ਪ੍ਰੋਟੋਕਾਲ ਦੇ ਬਿਲਕੁਲ ਖਿਲਾਫ ਹੈ। ਸ਼ਾਹੀ ਪਰਵਾਰ ਵਿੱਚ ਪ੍ਰਿੰਸ ਅਤੇ ਪ੍ਰਿੰਸਿਜ਼ ਦੀ ਵਾਰਡਰੋਬ ਦੇਖਣ ਲਈ ਨਿੱਜੀ ਸੇਵਕ ਹੁੰਦੇ ਹਨ। ਇਨ੍ਹਾਂ ਦਾ ਕੰਮ ਪ੍ਰਿੰਸ ਦਾ ਵਾਰਡਰੋਬ ਉਨ੍ਹਾਂ ਦੇ ਹਿਸਾਬ ਨਾਲ ਮੇਨਟੇਨ ਰੱਖਣਾ ਹੈ। ਇਹ ਵੱਡੇ ਪ੍ਰੋਗਰਾਮ ਤੋਂ ਪਹਿਲਾਂ ਬੂਟਾਂ ਦੇ ਫੀਤੇ ਸਹੀ ਕਰਦੇ ਹਨ, ਉਸ 'ਤੇ ਆਇਰਨ ਵੀ ਕਰਦੇ ਹਨ।
ਪ੍ਰਿੰਸ ਹੈਰੀ ਦਾ ਜੂਨ ਵਿੱਚ ਅਮਰੀਕੀ ਅਭਿਨੇਤਰੀ ਮੇਗਨ ਮਾਰਕੇਲ ਨਾਲ ਵਿਆਹ ਹੋਇਆ ਹੈ। ਇਸ ਵਿੱਚ ਕਰੀਬ 320 ਕਰੋੜ ਰੁਪਏ ਖਰਚ ਹੋਏ ਸਨ ਅਤੇ ਮਹਿਮਾਨਾਂ ਦੀ ਸੁਰੱਖਿਆ ਅਤੇ ਠਹਿਰਨ ਉਤੇ 275 ਕਰੋੜ ਰੁਪਏ ਖਰਚ ਹੋਏ ਸਨ। ਕਰੀਬ 82.5 ਲੱਖ ਰੁਪਏ ਚਾਂਦੀ ਦੀ ਪਰਤ ਚੜ੍ਹੇ 20 ਤੁਰਹੀ ਉੱਤੇ ਖਰਚ ਹੋਏ ਸਨ। ਵਿਆਹ ਵਿੱਚ 45 ਲੱਖ ਦਾ ਕੇਕ ਕੱਟਿਆ ਗਿਆ ਸੀ। ਉਥੇ ਹੀ ਪਤਨੀ ਮਰਕੇਲ ਨੇ ਤਿੰਨ ਕਰੋੜ ਰੁਪਏ ਦੀ ਡਰੈਸ ਪਹਿਨੀ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ