Welcome to Canadian Punjabi Post
Follow us on

28

March 2024
 
ਭਾਰਤ

ਹੰਸ ਰਾਜ ਹੰਸ ਵੱਲੋਂ ਜੇ ਐਨ ਯੂ ਦਾ ਨਾਂ ਮੋਦੀ ਯੂਨੀਵਰਸਿਟੀ ਰੱਖੇ ਜਾਣ ਦੀ ਵਕਾਲਤ

August 20, 2019 09:42 AM

ਨਵੀਂ ਦਿੱਲੀ, 19 ਅਗਸਤ (ਪੋਸਟ ਬਿਊਰੋ)- ਪੰਜਾਬ ਤੋਂ ਆ ਕੇ ਦਿੱਲੀ ਵਿੱਚ ਭਾਜਪਾ ਦੇ ਟਿਕਟ ਉੱਤੇ ਪਾਰਲੀਮੈਂਟ ਦੇ ਮੈਂਬਰ ਬਣ ਚੁੱਕੇ ਗਾਇਕ ਹੰਸ ਰਾਜ ਹੰਸ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ ਐਨ ਯੂ) ਦਾ ਨਾਂ ਬਦਲਣ ਦੀ ਵਕਾਲਤ ਕੀਤੀ ਹੈ। ਕੱਲ੍ਹ ਜੇ ਐਨ ਯੂ ਵਿੱਚ ਇਕ ਸਮਾਗਮ ਦੌਰਾਨ ਹੰਸ ਰਾਜ ਹੰਸ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਕਸ਼ਮੀਰ ਇਸ ਵਕਤ ਅਸਲ ਵਿੱਚ ਜੰਨਤ ਹੋਣ ਵਾਲਾ ਹੈ। ਧਾਰਾ 370 ਵਾਲਾ ਮਾਮਲਾ ਸਭ ਨੂੰ ਚੰਗਾ ਲੱਗਾ ਹੈ ਤੇ ਅੱਗੋਂ ਦੁਆ ਕਰੋ ਕਿ ਸਭ ਲੋਕ ਅਮਨ ਤੇ ਮੁਹੱਬਤ ਨਾਲ ਰਹਿਣ।
ਇਸ ਮੌਕੇ ਹੰਸ ਰਾਜ ਹੰਸ ਨੇ ਯੂਨੀਵਰਸਿਟੀ ਬਾਰੇ ਕਿਹਾ, ‘ਸਾਡੇ ਬਜ਼ੁਰਗਾਂ ਨੇ ਗਲਤੀਆਂ ਕੀਤੀਆਂ ਹਨ ਤੇ ਅਸੀਂ ਭੁਗਤ ਰਹੇ ਹਾਂ’। ਹੰਸ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਸ ਯੂਨੀਵਰਸਿਟੀ ਦਾ ਨਾਂ ਜੇ ਐਨ ਯੂ ਦੀ ਥਾਂ ‘ਐਮ ਐਨ ਯੂ' (ਮੋਦੀ ਨਰਿੰਦਰ ਯੂਨੀਵਰਸਿਟੀ) ਕਰ ਦਿੱਤਾ ਜਾਵੇ, ਮੋਦੀ ਜੀ ਦੇ ਨਾਂ ਵੀ ਕੁਝ ਹੋਣਾ ਚਾਹੀਦਾ ਹੈ ਜਿਨ੍ਹਾਂ ਨਾਮੁਮਕਿਨ ਨੂੰ ਮੁਮਕਿਨ ਕਰ ਦਿੱਤਾ ਹੈ। ਇਸੇ ਕਰਕੇ ਕਹਿੰਦੇ ਹਨ ਕਿ ਮੋਦੀ ਹੈ ਤਾਂ ਮੁਮਕਿਨ ਹੈ। ਉਨ੍ਹਾਂ ਕਿਹਾ, ‘ਘੱਟੋ-ਘੱਟ ਅੱਗੋਂ ਬੰਬ ਤਾਂ ਨਹੀਂ ਚੱਲਣਗੇ, ਮੇਰੀ ਦੁਆ ਹੈ ਕਿ ਬੰਬ ਨਾ ਚਲਾਉਣੇ ਪੈਣ, ਬੰਦਾ ਇੱਧਰ ਦਾ ਮਰੇ ਜਾਂ ਉਧਰ ਦਾ, ਮਰਦਾ ਤਾਂ ਮਾਂ ਦਾ ਪੁੱਤ ਹੀ ਹੈ।' ਹੰਸ ਨੇ ਕਿਹਾ ਕਿ ਚਾਹੇ ਬਾਅਦ ਵਿੱਚ ਪਰਮਵੀਰ ਚੱਕਰ ਦੇਵੋ ਜਾਂ ਧਰਮਵੀਰ ਚੱਕਰ, ਮਾਂ ਦਾ ਪੁੱਤਰ ਵਾਪਸ ਨਹੀਂ ਆਉਂਦਾ। ਵਰਨਣ ਯੋਗ ਹੈ ਕਿ ਜੇ ਐਨ ਯੂ ਵਿੱਚ ਖੱਬੇ ਪੱਖੀ ਧਿਰਾਂ ਦੇ ਵਿਦਿਆਰਥੀਆਂ ਦਾ ਬੋਲਬਾਲਾ ਰਹਿੰਦਾ ਹੈ ਤੇ ਅਧਿਆਪਕਾਂ ਵੱਲੋਂ ਵੀ ਇਸ ਯੂਨੀਵਰਸਿਟੀ ਦੀਆਂ ਪ੍ਰਸ਼ਾਸਕੀ ਤਬਦੀਲੀਆਂ ਦੀ ਤਿੱਖੀ ਆਲਚੋਨਾ ਕਰਦਿਆਂ ਇਕ ਖਾਸ ਵਿਚਾਰਧਾਰਾ ਨੂੰ ਠੋਸਣ ਦਾ ਦੋਸ਼ ਲਾਇਆ ਜਾਂਦਾ ਰਿਹਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ