Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਅੰਤਰਰਾਸ਼ਟਰੀ

ਇਟਲੀ ਦੇ ਸਕੂਲਾਂ ਦੀ ਗਿਣਤੀ 57000 ਤੋਂ ਵੱਧ, ਰਿਕਾਰਡ ਵਿੱਚੋਂ 16000 ਗਾਇਬ

October 15, 2018 08:22 AM

ਰੋਮ, 14 ਅਕਤੂਬਰ (ਪੋਸਟ ਬਿਊਰੋ)- ਇਟਲੀ `ਚ ਸਕੂਲਾਂ ਦੀ ਗਿਣਤੀ 57,000 ਹੈ, ਪਰ ਏਥੇ ਰਿਕਾਰਡ ਵਿੱਚੋਂ 16,000 ਸਕੂਲ ਗਾਇਬ ਹਨ। ਮੰਤਰਾਲੇ ਦੇ ਅੰਕੜਿਆਂ ਅਨੁਸਾਰ ਇਟਲੀ `ਚ ਸਕੂਲਾਂ ਦੀ ਗਿਣਤੀ 41000 ਦੱਸੀ ਗਈ ਹੈ, ਪਰ ਮੇਅਰਾਂ ਦੇ ਰਿਕਾਰਡ ਅਨੁਸਾਰ ਇਟਲੀ ਵਿੱਚ 57000 ਤੋਂ ਵਧੇਰੇ ਸਕੂਲੀ ਇਮਾਰਤਾਂ ਹਨ। ਇਨ੍ਹਾਂ 100 ਵਿੱਚੋਂ 30 ਕੇਸਾਂ ਵਿੱਚ ਸਕੂਲਾਂ ਦੀਆਂ ਇਮਾਰਤਾਂ ਦਾ ਜ਼ਿਕਰ ਹੀ ਨਹੀਂ। ਇਸ ਤਰ੍ਹਾਂ ਸਿੱਖਿਆ ਵਿਭਾਗ `ਤੇ ਸਵਾਲ ਉਠਦਾ ਹੈ ਕਿ ਉਨ੍ਹਾਂ ਨੂੰ ਇਸ ਦੀ ਪੂਰੀ ਜਾਣਕਾਰੀ ਕਿਉਂ ਨਹੀਂ ਕਿ ਕਿੰਨੇ ਸਕੂਲ ਹਨ ਤੇ ਕਿੰਨੇ ਵਿਦਿਆਰਥੀ ਪੜ੍ਹਦੇ ਹਨ।
ਸਿੱਖਿਆ ਮੰਤਰਾਲੇ ਨੇ ਪਿਛਲੇ ਸਾਲ ਸਤੰਬਰ 2017 ਵਿੱਚ ਇਟਲੀ ਦੇ ਸਕੂਲਾਂ ਦੀ ਗਿਣਤੀ 41000 ਦੱਸੀ ਸੀ ਤੇ ਦੂਸਰੇ ਵਿਭਾਗ ਦੇ ਅੰਕੜਿਆਂ ਅਨੁਸਾਰ ਕੁਝ ਸਾਲ ਪਹਿਲਾਂ ਇਹ 36000 ਸੀ, ਅੱਜ ਕੱਲ੍ਹ ਇਹ ਹੈ ਕਿ ਇਟਲੀ ਵਿੱਚ ਸਕੂਲਾਂ ਦੀ 57000 ਤੋਂ ਵੱਧ ਹੈ। ਇਮਾਰਤ ਰਜਿਸਟਰੇਸ਼ਨ ਦੀ ਕੁਝ ਹਫ਼ਤੇ ਪਹਿਲਾਂ ਆਈ ਰਿਪੋਰਟ ਵੀ ਹੈਰਾਨੀ ਜਨਕ ਹੈ। ਦੇਸ਼ ਵਿੱਚ 41000 ਸਕੂਲਾਂ `ਚ ਲੱਖਾਂ ਬੱਚੇ ਪੜ੍ਹਦੇ ਹਨ। ਇਨ੍ਹਾਂ ਵਿੱਚੋਂ ਅਨੇਕਾਂ ਇਮਾਰਤਾਂ ਹਾਲਤ ਬਾਰੇ ਵਿਭਾਗ ਵੱਲੋਂ ਜਾਰੀ ਸੁਰੱਖਿਆ ਕੋਡ ਭਿੰਨ-ਭਿੰਨ ਹਨ। ਕਰੀਬ 31 ਫੀਸਦੀ ਇਮਾਰਤਾਂ ਉਹ ਹਨ, ਜਿਨ੍ਹਾਂ ਕੋਲ ਬੱਚਿਆਂ ਦੇ ਲੰਚ ਲਈ ਇੱਕੋ ਕਮਰਾ ਹੈ। ਇੱਥੇ ਬੱਚਿਆਂ ਨੂੰ ਸਵੇਰ ਅਤੇ ਦੁਪਿਹਰ ਦਾ ਖਾਣਾ ਦੇਣ ਦਾ ਹੁਕਮ ਹੈ ਪਰ ਕਈ ਸਕੂਲਾਂ `ਚ ਦੁਪਿਹਰ ਦਾ ਖਾਣਾ ਸੰਭਵ ਨਹੀਂ। ਕਈ ਸਕੂਲਾਂ ਵਿੱਚ ਸਰੀਰਕ ਸਿੱਖਿਆ ਦਾ ਪੱਕਾ ਪ੍ਰਬੰਧ ਨਹੀਂ, ਸਿਰਫ਼ 4000 ਸਕੂਲ ਹੀ ਅਜਿਹੇ ਹਨ, ਜਿੱਥੇ ਬੱਚਿਆਂ ਲਈ ਜਿੰਮ ਦਾ ਪ੍ਰਬੰਧ ਹੈ। ਇਟਲੀ ਦੇ ਸਕੂਲਾਂ ਵਿੱਚ ਸਹੂਲਤਾਂ ਸਬੰਧੀ ਜਾਂ ਇਮਾਰਤਾਂ ਸਬੰਧੀ ਊਣ-ਤਾਣ ਭਾਰਤ ਦੇ ਸਕੂਲਾਂ ਦਾ ਹੀ ਭੁਲੇਖਾ ਪਾਉਂਦੀ ਹੈ। ਇਟਲੀ ਵਿੱਚ ਕੁਝ ਮਹਿਕਮੇ ਅਜਿਹੇ ਵੀ ਹਨ ਜਿਨ੍ਹਾਂ ਦੇ ਸਟਾਫ਼ ਨੂੰ ਕੁਝ ਸੂਬਿਆਂ ਵਿੱਚ ਭਾਰਤੀ ਲੋਕਾਂ ਨੇ ਆਪਣੇ ਪੁੱਠੇ-ਸਿੱਧੇ ਕੰਮ ਕਰਵਾਉਣ ਲਈ ਭ੍ਰਿਸ਼ਟ ਕਰ ਦਿੱਤਾ ਹੈ, ਜਿਸ ਕਾਰਨ ਹੁਣ ਉਹ ਭ੍ਰਿਸ਼ਟ ਅਫ਼ਸਰ ਸਹੀ ਲੋਕਾਂ ਦਾ ਕੰਮ ਵੀ ਬਿਨਾਂ ਕੁਝ ਲੈਣ-ਦੇਣ ਦੇ ਕਰਦੇ ਹੀ ਨਹੀਂ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇ ਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰ ਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ' ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀ ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ ਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾ