Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਕੈਨੇਡਾ

ਮਿਉਂਸਪਲ ਫੰਡਾਂ ਵਿੱਚ ਕਟੌਤੀਆਂ ਹੋ ਕੇ ਰਹਿਣਗੀਆਂ : ਡੱਗ ਫੋਰਡ

August 19, 2019 06:08 PM

ਟੋਰਾਂਟੋ, 19 ਅਗਸਤ (ਪੋਸਟ ਬਿਊਰੋ) : ਓਨਟਾਰੀਓ ਅਗਲੇ ਸਾਲ ਆਪਣੀਆਂ ਵਿਵਾਦਗ੍ਰਸਤ ਪਬਲਿਕ ਹੈਲਥ ਤੇ ਚਾਈਲਡ ਕੇਅਰ ਲਈ ਮਿਉਂਸਪਲ ਫੰਡਿੰਗ ਕਟੌਤੀਆਂ ਨਾਲ ਅੱਗੇ ਵਧੇਗਾ।
ਪ੍ਰੀਮੀਅਰ ਡੱਗ ਫੋਰਡ ਵੱਲੋਂ ਅੱਜ ਓਟਵਾ ਵਿੱਚ ਮਿਉਂਸਪਲ ਆਗੂਆਂ ਦੇ ਹੋਣ ਵਾਲੇ ਇੱਕਠ ਵਿੱਚ ਇਸ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਫੋਰਡ ਦੇ ਆਫਿਸ ਦਾ ਕਹਿਣਾ ਹੈ ਕਿ ਪ੍ਰੀਮੀਅਰ ਇਹ ਐਲਾਨ ਕਰਨਗੇ ਕਿ ਫੰਡਿੰਗ ਵਿੱਚ ਇਹ ਤਬਦੀਲੀਆਂ ਪਹਿਲੀ ਜਨਵਰੀ, 2020 ਤੋਂ ਹੋਣਗੀਆਂ। ਜਿ਼ਕਰਯੋਗ ਹੈ ਕਿ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਨੇ ਇਸ ਸਾਲ ਵੀ ਇਨ੍ਹਾਂ ਕਟੌਤੀਆਂ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਸੀ ਪਰ ਉਨ੍ਹਾਂ ਨੂੰ ਮਜਬੂਰਨ ਆਪਣਾ ਇਹ ਫੈਸਲਾ ਰੱਦ ਕਰਨਾ ਪਿਆ ਕਿਉਂਕਿ ਮਿਉਂਸਪਲ ਆਗੂਆਂ ਵੱਲੋਂ ਇਹ ਸਿ਼ਕਾਇਤ ਕੀਤੀ ਗਈ ਸੀ ਕਿ ਉਹ ਆਪਣੇ ਸਾਲਾਨਾ ਬਜਟ ਪਹਿਲਾਂ ਹੀ ਪਾਸ ਕਰ ਚੁੱਕੇ ਹਨ ਤੇ ਇਹ ਕਟੌਤੀਆਂ ਨਹੀਂ ਕਰ ਸਕਦੇ।
ਨਵੀਂ ਯੋਜਨਾ ਤਹਿਤ ਟੋਰਾਂਟੋ ਸਮੇਤ ਸਾਰੀਆਂ ਮਿਉਂਸਪੈਲਿਟੀਜ਼ ਨੂੰ ਪਬਲਿਕ ਹੈਲਥ ਕੇਅਰ ਕੌਸਟ ਦੀ 30 ਫੀ ਸਦੀ ਕਟੌਤੀ ਕਰਨੀ ਹੋਵੇਗੀ। ਪਰ ਸ਼ੁਰੂਆਤੀ ਯੋਜਨਾ ਵਿੱਚ ਟੋਰਾਂਟੋ ਨੂੰ 50 ਫੀ ਸਦੀ ਕਟੌਤੀਆਂ ਕਰਨੀਆਂ ਪੈਣੀਆਂ ਸਨ। ਪਹਿਲੀ ਜਨਵਰੀ, 2020 ਤੋਂ ਹੀ ਮਿਉਂਸਪੈਲਿਟੀਜ਼ ਨੂੰ ਨਵੀਆਂ ਚਾਈਲਡ ਕੇਅਰ ਸਪੇਸਿਜ਼ ਲਈ ਲਾਗਤ ਦੀ 20 ਫੀ ਸਦੀ ਅਦਾਇਗੀ ਕਰਨੀ ਹੋਵੇਗੀ। ਇਸ ਤੋਂ ਪਹਿਲਾਂ ਪ੍ਰੋਵਿੰਸ ਇਨ੍ਹਾਂ ਸਪੇਸਿਜ਼ ਲਈ ਪੂਰੀ ਤਰ੍ਹਾਂ ਫੰਡ ਮੁਹੱਈਆ ਕਰਵਾਉਂਦੀ ਸੀ।
ਇਸੇ ਓਟਵਾ ਇੱਕਠ ਵਿੱਚ ਫੋਰਡ ਵੱਲੋਂ ਲੈਂਡ ਐਂਬੂਲੈਂਸ ਫੰਡਿੰਗ ਵਿੱਚ ਕੀਤੀਆਂ ਜਾਣ ਵਾਲੀਆਂ ਤਬਦੀਲੀਆਂ ਦਾ ਐਲਾਨ ਕੀਤੇ ਜਾਣ ਦੀ ਵੀ ਸੰਭਾਵਨਾ ਹੈ। ਟੋਰੀ ਸਰਕਾਰ ਦਾ ਕਹਿਣਾ ਹੈ ਕਿ ਫੰਡਾਂ ਵਿੱਚ ਇਹ ਕਟੌਤੀਆਂ ਬਹੁਤ ਜ਼ਰੂਰੀ ਹਨ ਤਾਂ ਕਿ ਪ੍ਰੋਵਿੰਸ ਸਿਰ ਚੜ੍ਹੇ 11.7 ਬਿਲੀਅਨ ਡਾਲਰ ਦੇ ਘਾਟੇ ਨੂੰ ਖ਼ਤਮ ਕੀਤਾ ਜਾ ਸਕੇ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ