Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਇਟੋਬੀਕੋ ਜਨਰਲ ਹਸਪਤਾਲ ਵਿੱਚ ਬੱਚਿਆਂ ਲਈ ਨਵੀਂ ਸਮਾਈਲਜ਼ੋਨ ਸੁ਼ਰੂ

August 19, 2019 10:19 AM

ਇਟੋਬੀਕੋ, 18 ਅਗਸਤ (ਪੋਸਟ ਬਿਊਰੋ) : ਇਟੋਬੀਕੋ ਦੀ ਆਪਣੀ ਜਨਰਲ ਸਾਈਟ ਦੀ ਮਦਰ/ਬੇਬੀ ਯੂਨਿਟ ਉੱਤੇ ਵਿਲੀਅਮ ਓਸਲਰ ਹੈਲਥ ਸਿਸਟਮ (ਓਸਲਰ) ਵੱਲੋਂ ਰਸਮੀ ਤੌਰ ਉੱਤੇ 15 ਅਗਸਤ ਤੋਂ ਨਵੀਂ ਸਮਾਈਲਜੋ਼ਨ ਸ਼ੁਰੂ ਕੀਤੀ ਗਈ ਹੈ।
ਸਲੇਟ ਫੈਮਿਲੀ ਫਾਊਂਡੇਸ਼ਨ ਦੀ ਮਦਦ ਨਾਲ ਸਮਾਈਲਜ਼ੋਨ ਫਾਊਂਡੇਸ਼ਨ ਵੱਲੋਂ ਡੋਨੇਟ ਕੀਤੀ ਗਈ ਇਸ ਸਮਾਈਲਜੋ਼ਨ ਵਿੱਚ ਮਿਊਰਲਜ਼, ਸੈਂਸਰੀ ਡਿਵੈਲਪਮੈਂਟ ਇਕੁਇਪਮੈਂਟਜ਼, ਡਰਾਈਂਗ ਬੋਰਡਜ਼, ਟੇਬਲੈੱਟ ਸਟੇਸ਼ਨਜ਼ ਤੇ ਟੀਵੀ ਆਦਿ ਲਾਏ ਗਏ ਹਨ। ਇਹ ਸੱਭ ਹਸਪਤਾਲ ਦਾ ਦੌਰਾ ਕਰਨ ਆਏ ਬੱਚਿਆਂ ਤੇ ਪਰਿਵਾਰਾਂ ਦੇ ਤਜਰਬੇ ਨੂੰ ਆਨੰਦਮਈ ਤੇ ਯਾਦਗਾਰੀ ਬਣਾਉਣ ਲਈ ਕੀਤਾ ਗਿਆ ਹੈ।
ਇਟੋਬੀਕੋ ਜਨਰਲ ਹਸਪਤਾਲ ਵਿੱਚ ਨਵੇਂ ਪੇਸ਼ੈਂਟ ਟਾਵਰ ਦੀ ਪਿੱਛੇ ਜਿਹੇ ਹੋਈ ਸ਼ੁਰੂਆਤ ਮੌਕੇ ਸਮਾਈਲਜੋ਼ਨ ਦਾ ਖੁੱਲ੍ਹਣਾ ਬਹੁਤ ਹੀ ਚੰਗਾ ਫੈਸਲਾ ਹੈ। ਇਸ ਨਾਲ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਸਪਤਾਲ ਦਾ ਦੌਰਾ ਕਰਨ ਸਮੇਂ ਇਟੋਬੀਕੋ ਦੇ ਪਰਿਵਾਰਾਂ ਦਾ ਕਦਮ ਕਦਮ ਉੱਤੇ ਨਿੱਘਾ ਸਵਾਗਤ ਹੋ ਸਕੇ। ਵਿਲੀਅਮ ਓਸਲਰ ਹੈਲਥ ਸਿਸਟਮ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਤੇ ਸੀਈਓ ਕੈਨ ਮੇਅਹਿਊ ਨੇ ਆਖਿਆ ਕਿ ਇਸ ਅਰਥਭਰਪੂਰ ਤੋਹਫੇ ਲਈ ਅਸੀਂ ਸਮਾਈਲਜ਼ੋਨ ਤੇ ਸਲੇਟ ਫੈਮਿਲੀ ਫਾਊਂਡੇਸ਼ਨ ਦੇ ਦਿਲੋਂ ਧੰਨਵਾਦੀ ਹਾਂ।
ਉਨ੍ਹਾਂ ਆਖਿਆ ਕਿ ਸਾਡਾ ਪੈਡਿਐਟ੍ਰਿਕ ਸਟਾਫ ਤੇ ਡਾਕਟਰ ਪਹਿਲਾਂ ਹੀ ਮਰੀਜ਼ਾਂ ਨੂੰ ਬਿਹਤਰ ਸਿਹਤ ਸੰਭਾਲ ਮੁਹੱਈਆ ਕਰਵਾਉਣ ਲਈ ਪੱਬਾਂ ਭਾਰ ਰਹਿੰਦੇ ਹਨ ਤੇ ਹੁਣ ਉਨ੍ਹਾਂ ਦਾ ਆਲਾ ਦੁਆਲਾ ਵੀ ਇਸ ਸੰਭਾਲ ਨੂੰ ਹੋਰ ਸਹਿਜ ਬਣਾਉਣ ਵਿੱਚ ਉਨ੍ਹਾਂ ਦੀ ਮਦਦ ਕਰੇਗਾ। ਇਸ ਮੌਕੇ ਸਮਾਈਲਜ਼ੋਨ ਫਾਊਂਡੇਸ਼ਨ ਦੇ ਚੇਅਰ ਸਕੌਟ ਬੈਕਲੇ ਨੇ ਆਖਿਆ ਕਿ ਇਟੋਬੀਕੋ ਜਨਰਲ ਹਸਪਤਾਲ ਦੀ ਰੈਨੋਵੇਸ਼ਨ ਮੌਕੇ ਯੋਗਦਾਨ ਪਾ ਕੇ ਸਮਾਈਲਜ਼ੋਨ ਫਾਊਂਡੇਸ਼ਨ ਨੂੰ ਵੀ ਖੁਸ਼ੀ ਹੋਈ ਹੈ।

 

 
Have something to say? Post your comment