ਕਈ ਵਾਰ ਜ਼ਿਆਦਾ ਫੇਮਸ ਹੋਣਾ ਵੀ ਚੰਗਾ ਨਹੀਂ। ਇਸੇ ਚੱਕਰ ਵਿੱਚ ਕਾਰਤਿਕ ਆਰੀਅਨ ਨੂੰ ਸਾਰਾ ਅਲੀ ਖਾਨ ਦਾ ਬਾਡੀਗਾਰਡ ਬਣ ਕੇ ਘੁੰਮਣਾ ਪੈ ਰਿਹਾ ਹੈ। ਦੋਵਾਂ ਵਿੱਚੋਂ ਕਿਸੇ ਨੇ ਸਵੀਕਾਰ ਨਹੀਂ ਕੀਤਾ ਹੈ, ਪਰ ਦੋਵਾਂ ਦੇ ਇਸ਼ਕ ਦੇ ਚਰਚੇ ਇਨ੍ਹੀਂ ਦਿਨੀਂ ਬਾਲੀਵੁੱਡ ਵਿੱਚ ਆਮ ਹਨ।
ਦੋਵਾਂ ਨੂੰ ਇਕੱਠੇ ਕਈ ਵਾਰ ਦੇਖਿਆ ਗਿਆ ਹੈ। ਬੀਤੇ ਦਿਨੀਂ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ, ਜਿਸ ਨੂੰ ਦੇਖ ਕੇ ਸਾਬਤ ਹੁੰਦਾ ਹੈ ਕਿ ਕਾਰਤਿਕ ਦਰਅਸਲ ਸਾਰਾ ਨੂੰ ਲੈ ਕੇ ਕਾਫੀ ਪ੍ਰੋਟੈਕਟਿਵ ਵੀ ਹੈ। ਰਿਪੋਰਟ ਅਨੁਸਾਰ ਕਾਰਤਿਕ ਤੇ ਸਾਰਾ ਲਖਨਊ ਵਿੱਚ ਸ਼ੂਟਿੰਗ ਕਰ ਰਹੇ ਸਨ, ਜਦੋਂ ਅਚਾਨਕ ਸਾਰਾ ਨੂੰ ਦੇਖ ਕੇ ਫੈਨਜ ਦੀ ਭੀੜ ਨੇ ਘੇਰ ਲਿਆ। ਇਸ ਹਾਲਤ 'ਚ ਸਾਰਾ ਨੂੰ ਬਚਾਉਂਦੇ ਹੋਏ ਕਾਰਤਿਕ ਤੁਰੰਤ ਬਾਡੀਗਾਰਡ ਮੌਜੂਦ ਹੋਣ ਦੇ ਬਾਵਜੂਦ ਖੁਦ ਬਾਡੀਗਾਰਡ ਬਣ ਗਿਆ। ਸਾਰਾ ਨੂੰ ਚਾਰੇ ਪਾਸਿਓਂ ਘੇਰ ਕੇ ਕਾਰਤਿਕ ਨੇ ਉਸ ਨੂੰ ਭੀੜ ਤੋਂ ਬਚਾਇਆ।