Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਗਾਂਧੀ ਦਾ ਸੁਪਨਾ ਅਤੇ ਰਾਜ ਧਰਮ ਦੀ ਪਾਲਣਾ

October 12, 2018 08:08 AM

-ਅਸ਼ਵਨੀ ਕੁਮਾਰ
ਹਰ ਸਾਲ ਵਾਂਗ ਦੋ ਅਕਤੂਬਰ ਨੂੰ ਸਮੁੱਚਾ ਮੁਲਕ ਮੋਹਨ ਦਾਸ ਕਰਮ ਚੰਦ ਗਾਂਧੀ (ਮਹਾਤਮਾ ਗਾਂਧੀ) ਨੂੰ ਉਨ੍ਹਾਂ ਦੀ 150ਵੀਂ ਜਯੰਤੀ 'ਤੇ ਸ਼ਰਧਾਂਜਲੀ ਭੇਟ ਕਰਦਾ ਪਿਆ ਸੀ ਅਤੇ ਉਨ੍ਹਾਂ ਦੇ ਸੰਘਰਸ਼ਮਈ ਤੇ ਨਿਆਂ ਨੂੰ ਸਮਰਪਿਤ ਜੀਵਨ ਤੋਂ ਪ੍ਰੇਰਨਾ ਲੈ ਰਿਹਾ ਸੀ। ਇਸ ਮੌਕੇ ਦੇਸ਼ ਦੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਆਪਣੇ ਅੰਦਰ ਝਾਤੀ ਮਾਰ ਕੇ ਸਾਨੂੰ ਇਹ ਸੋਚਣਾ ਪਵੇਗਾ ਕਿ ਕੀ ਬਾਪੂ ਦੇ ਉਸ ਰਾਮ ਰਾਜ ਦੀ ਕਲਪਨਾ ਜਿਸ ਦੀ ਨੀਂਹ ਸਮਾਜਿਕ ਨਿਆਂ, ਸਦਭਾਵਨਾ ਤੇ ਬਰਾਬਰੀ ਦੀ ਬੁਨਿਆਦ 'ਤੇ ਰੱਖੀ ਗਈ ਸੀ, ਨੂੰ ਅਸੀਂ ਸਾਕਾਰ ਕਰ ਸਕੇ ਹਾਂ? ਕੀ ਆਜ਼ਾਦ ਭਾਰਤ ਵਿੱਚ ਅਸੀ ਮੁਲਕ ਵਾਸੀਆਂ ਦੇ ਮੂਲ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਕਰ ਸਕੇ ਹਾਂ ਅਤੇ ਕੀ ਮਹਿਰੂਮ ਤੇ ਪਿੱਛੜੇ ਵਰਗਾਂ ਨੂੰ ਬਣਦਾ ਆਰਥਿਕ ਤੇ ਸਮਾਜਿਕ ਨਿਆਂ ਦਿਵਾ ਸਕੇ ਹਾਂ? ਇਹ ਪ੍ਰਸ਼ਨ ਸਮੇਂ-ਸਮੇਂ ਉਠਦੇ ਰਹੇ ਹਨ, ਪਰ ਕਈ ਪੱਧਰਾਂ 'ਤੇ ਪੇਸ਼ਕਦਮੀ ਦੇ ਬਾਵਜੂਦ ਅਸੀਂ ਬਾਪੂ ਦੀ ਕਲਪਨਾ ਦੇ ਇਸ ਨਿਆਂਸੰਗਤ ਸਮਾਜ ਅਤੇ ਸ਼ਾਸਨ ਦੇ ਖਿਆਲ ਨੂੰ ਪਰਿਭਾਸ਼ਤ ਨਹੀਂ ਕਰ ਸਕੇ।
ਆਜ਼ਾਦੀ ਤੋਂ ਬਾਅਦ ਭਾਰਤ ਦੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਨੂੰ ਦੁਨੀਆ ਨੇ ਵੀ ਸਵੀਕਾਰ ਕੀਤਾ ਹੈ। 1947 ਤੱਕ ਗੁਲਾਮ ਰਿਹਾ ਮੁਲਕ ਆਪਣੇ ਬਲਬੂਤੇ ਸੰਸਾਰ ਦੀ ਮਹਾਨ ਸ਼ਕਤੀ ਅਤੇ ਵਿਸ਼ਾਲ ਲੋਕਰਾਜ ਦੇ ਰੂਪ ਵਿੱਚ ਉਭਰਿਆ ਹੈ, ਪਰ ਮੁਲਕ ਦੇ ਵਰਤਮਾਨ ਹਾਲਾਤ ਬਾਪੂ ਦੇ ਸੁਪਨਿਆਂ ਤੋਂ ਬਹੁਤ ਪਰੇ ਹਨ ਅਤੇ ਸਾਨੂੰ ਸ਼ਰਮਸ਼ਾਰ ਕਰਦੇ ਹਨ। ਚਾਰੇ ਪਾਸੇ ਖੌਫ ਹੈ। ਨਾਗਰਿਕ ਸੁਰੱਖਿਆ ਦੀ ਕਮੀ ਹੈ। ਫਿਰਕੂ ਤਾਕਤਾਂ ਦਾ ਉਭਾਰ, ਹੁੱਲੜਬਾਜ਼ੀ, ਮਨੁੱਖੀ ਅਧਿਕਾਰਾਂ ਦਾ ਘਾਣ, ਬੁੱਧੀਜੀਵੀਆਂ ਦੀ ਸੰਘੀ ਘੁੱਟਣਾ, ਧਾਰਮਿਕ ਬੇਵਿਸਾਹੀ, ਜਾਤੀਵਾਦੀ ਹਿੰਸਾ, ਧਾਰਮਿਕ ਆਸਥਾਵਾਂ ਦਾ ਖਿਆਲ ਨਾ ਰੱਖਣਾ, ਵਧਦੀ ਨਾ-ਬਰਾਬਰੀ, ਦਲਿਤਾਂ, ਪੱਛੜਿਆਂ ਤੇ ਗਰੀਬਾਂ ਦਾ ਸ਼ੋਸ਼ਣ, ਔਰਤਾਂ ਨਾਲ ਜਬਰ ਜਨਾਹ, ਬੱਚਿਆਂ ਦਾ ਸ਼ੋਸ਼ਣ, ਬਜ਼ੁਰਗਾਂ ਦਾ ਨਿਰਾਦਰ, ਗਰੀਬੀ ਦੇ ਬੋਝ ਥੱਲੇ ਕਿਸਾਨਾਂ ਦੀਆਂ ਖੁਦਕੁਸ਼ੀਆਂ, ਸਰਕਾਰਾਂ ਦਾ ਦਾਮਨਕਾਰੀ ਰੁਝਾਨ, ਸੰਵਿਧਾਨਕ ਸਿਧਾਂਤਾਂ ਦੀ ਹੇਠੀ ਅਤੇ ਲਗਾਤਾਰ ਪੈਰ ਪਸਾਰਦਾ ਹੋਇਆ ਭਿ੍ਰਸ਼ਟਾਚਾਰ ਕਿਸੇ ਸੱਭਿਅਕ ਸਮਾਜ ਅਤੇ ਮੁਲਕ ਦਾ ਦਰਸ਼ਨ ਤਾਂ ਨਹੀਂ ਹੋ ਸਕਦੇ।
ਗਾਂਧੀ ਜੀ ਦੀ ਜਯੰਤੀ ਸੰਸਾਰ ਅਹਿੰਸਾ ਦਿਵਸ ਦੇ ਤੌਰ 'ਤੇ ਮਨਾਈ ਜਾਂਦੀ ਹੈ, ਪਰ ਆਪਣੇ ਹੀ ਮੁਲਕ ਵਿੱਚ ਹਿੰਸਾ ਦੀਆਂ ਘਟਨਾਵਾਂ ਅਤੇ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਇਥੋਂ ਤੱਕ ਕਿ ਹਿਰਾਸਤ ਵਿੱਚ ਬੰਦੀਆਂ 'ਤੇ ਢਾਹੇ ਜਾ ਰਹੇ ਤਸ਼ੱਦਦ ਰਾਹੀਂ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਜੋ ਉਲੰਘਣਾ ਨਿੱਤ ਦਿਨ ਹੋ ਰਹੀ ਹੈ, ਉਸ ਉਤੇ ਰੋਕ ਲਾਉਣ ਜਾਂ ਠੱਲ੍ਹ ਪਾਉਣ ਲਈ ਕੋਈ ਅਸਰਦਾਰ ਕਾਨੂੰਨ ਨਹੀਂ ਹੈ। ਬਜ਼ੁਰਗਾਂ ਨੂੰ ਉਨ੍ਹਾਂ ਦੇ ਸਕੇ ਸੋਧਰੇ ਹੀ ਬਿਰਧ ਆਸ਼ਰਮਾਂ ਵਿੱਚ ਧੱਕ ਦੇਣ, ਉਹ ਮੁਲਕ ਗਾਂਧੀ ਦੇ ਸੁਪਨਿਆਂ ਦਾ ਮੁਲਕ ਤਾਂ ਨਹੀਂ ਹੋ ਸਕਦਾ। ਕੀ ਗਾਂਧੀ ਨੇ ਕਦੇ ਖੁਆਬ ਵਿੱਚ ਸੋਚਿਆ ਹੋਵੇਗਾ ਕਿ ਜਿਹੜੇ ਮੁਲਕ ਦੇ ਆਜ਼ਾਦੀ ਦੇ ਅੰਦੋਲਨ ਅਤੇ ਸਮਾਜਿਕ ਨਿਆਂ ਦੇ ਆਦਰਸ਼ਾਂ ਨੂੰ ਬੁੱਧੀਜੀਵੀਆਂ ਤੇ ਮਹਾਕਵੀਆਂ ਨੇ ਪ੍ਰੇਰਿਤ ਕੀਤਾ ਹੈ, ਉਸ ਮੁਲਕ ਵਿੱਚ ਉਨ੍ਹਾਂ ਨੂੰ ਨਾਇਨਸਾਫੀ ਦੇ ਖਿਲਾਫ ਵਿਚਾਰਧਾਰਕ ਸੰਘਰਸ਼ ਲਈ ਦੇਸ਼ ਧ੍ਰੋਹੀ ਕਰਾਰ ਦਿੱਤਾ ਜਾਵੇਗਾ? ਕੀ ਬਾਪੂ ਦੇ ਸੁਪਨਿਆਂ ਦੇ ਆਜ਼ਾਦ ਭਾਰਤ ਵਿੱਚ ਸੱਤਾ ਵਿਰੋਧੀਆਂ ਨੂੰ ਕੈਦ ਕੱਟਣੀ ਪਵੇਗੀ? ਇਹ ਸਵਾਲ ਸੁਭਾਵਿਕ ਵੀ ਹੈ ਅਤੇ ਜ਼ਰੂਰੀ ਵੀ।
ਇਹ ਪ੍ਰਤੱਖ ਹੈ ਕਿ ਦਮਨਕਾਰੀ ਸ਼ਾਸਕ ਆਪਣੀਆਂ ਕਮਜ਼ੋਰੀਆਂ ਅਤੇ ਦਮਨ ਦੀ ਪਰਦਾਪੋਸ਼ੀ ਖਾਤਰ ਮੁਲਕ ਦੀ ਸੁਰੱਖਿਆ ਤੇ ਅਮਨ ਕਾਨੂੰਨ ਦੀ ਦੁਹਾਈ ਦਿੰਦੇ ਰਹਿੰਦੇ ਹਨ, ਜਿਵੇਂ ਪਿਛਲੇ ਦਿਨੀਂ ਸਮਾਜਿਕ ਅਨਿਆਂ ਖਿਲਾਫ ਆਵਾਜ਼ ਉਠਾਉਣ ਵਾਲੇ ਬੁੱਧੀਜੀਵੀਆਂ ਨੂੰ ਕੈਦ ਕਰਨ ਸਮੇਂ ਵਾਪਰਿਆ। ਕਿਸੇ ਨੇ ਠੀਕ ਹੀ ਕਿਹਾ, ‘ਨਾਮ ਸੇ ਕਾਨੂੰਨ ਹੋਤੇ ਹੈਂ ਕਯਾ ਸਿਤਮ, ਜ਼ੇਰ-ਏ-ਨਕਾਬ ਦੇਖੀਏ ਕਬ ਤੱਕ ਰਹੇ।'
ਆਉਣ ਵਾਲੀਆਂ ਚੋਣਾਂ ਖੌਫ, ਆਜ਼ਾਦੀ ਅਤੇ ਆਤਮ ਸਨਮਾਨ ਦਰਮਿਆਨ ਸੰਘਰਸ਼ ਦਾ ਐਲਾਨ ਹੈ ਜਿਸ ਵਿੱਚ ਆਤਮ ਸਨਮਾਨ ਅਤੇ ਆਜ਼ਾਦੀ ਨਾਲ ਜੁੜੇ ਮੁਲਕ ਦੇ ਅਹਿਸਾਸ ਦੀ ਜਿੱਤ ਯਕੀਨੀ ਬਣਾਉਣੀ ਪਵੇਗੀ। ਸਾਰੀਆਂ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਇਕਜੁੱਟ ਹੋ ਕੇ ਮਹਿਜ਼ ਸੱਤਾ ਪ੍ਰਾਪਤੀ ਲਈ ਨਹੀਂ ਸਗੋਂ ਗਾਂਧੀ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਮਕਸਦ ਲਈ ਸੰਘਰਸ਼ ਵਿੱਚ ਉਤਰਨਾ ਪਵੇਗਾ। ਅਨਿਆਂ ਦੇ ਖਿਲਾਫ ਸ਼ਾਂਤੀ ਪੂਰਨ ਸੰਘਰਸ਼ ਅਤੇ ਸੰਵਿਧਾਨਕ ਕਦਰਾਂ ਕੀਮਤਾਂ ਅਤੇ ਮਨੁੱਖੀ ਅਧਿਕਾਰਾਂ 'ਤੇ ਟਿਕੀ ਲੋਕਰਾਜੀ ਵਿਵਸਥਾ ਨੂੰ ਮਜ਼ਬੂਤ ਕਰਨਾ ਹੀ ਮਹਾਤਮਾ ਗਾਂਧੀ ਨੂੰ ਉਨ੍ਹਾਂ ਦੀ 150ਵੀਂ ਜਯੰਤੀ ਮੌਕੇ ਸੱਚੀਂ ਸ਼ਰਧਾਂਜਲੀ ਹੋਵੇਗੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”