Welcome to Canadian Punjabi Post
Follow us on

19

February 2019
ਬ੍ਰੈਕਿੰਗ ਖ਼ਬਰਾਂ :
ਪੰਜਾਬ ਮੰਤਰੀ ਮੰਡਲ ਮੀਟਿੰਗ: ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਛੇ ਫੀਸਦੀ ਮਹਿੰਗਾਈ ਭੱਤਾ ਦੇਣ ਦਾ ਐਲਾਨਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਪੁਲਸ ਵਲੋ ਵੱਡੀ ਕਾਰਵਾਈ, ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਗ੍ਰਿਫਤਾਰਕੋਲੰਬੀਆ ਪੁਲਸ ਅਕੈਡਮੀ ਉੱਤੇ ਕਾਰ ਬੰਬ ਹਮਲੇ ਵਿੱਚ 10 ਮੌਤਾਂਪੱਤਰਕਾਰ ਛੱਤਰਪਤੀ ਕਤਲ ਕੇਸ: ਡੇਰਾ ਮੁਖੀ ਰਾਮ ਰਹੀਮ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮ
ਨਜਰਰੀਆ

ਭਾਰਤ ਮਾਤਾ ਦੇ ਲਾਲ, ਸ਼ਾਸਤਰੀ ਜੀ

October 12, 2018 08:06 AM

-ਸਤਿੰਦਰ ਸਿੰਘ ਰੰਧਾਵਾ
ਲਾਲ ਬਹਾਦਰ ਸ਼ਾਸਤਰੀ ਦਾ ਜਨਮ ਦੋ ਅਕਤਬੂਰ 1904 ਨੂੰ ਸ਼ਾਰਦਾ ਪ੍ਰਸਾਦ ਵਰਮਾ ਅਤੇ ਰਾਮ ਦੁਲਾਰੀ ਦੇ ਗ੍ਰਹਿ ਮੁਗਲਸਰਾਏ (ਵਾਰਾਨਸੀ) ਵਿੱਚ ਹੋਇਆ ਸੀ। ਉਹ ਦੋ ਭੈਣਾਂ ਦੇ ਇਕਲੌਤੇ ਭਰਾ ਸਨ। ਡੇਢ ਸਾਲ ਦੀ ਉਮਰ ਵਿੱਚ ਪਿਤਾ ਦੀ ਮੌਤ ਪਿੱਛੋ ਪਰਵਾਰ ਦੇ ਪਾਲਣ ਦੀ ਜ਼ਿੰਮੇਵਾਰੀ ਨਾਨਾ ਹਜ਼ਾਰੀ ਲਾਲ ਦੇ ਮੋਢਿਆਂ 'ਤੇ ਆ ਪਈ। ਉਹ ਮੁਗਲਸਰਾਏ ਦੇ ਰੇਲਵੇ ਸਕੂਲ ਵਿੱਚ ਮੁੱਖ ਅਧਿਆਪਕ ਤੇ ਅੰਗਰੇਜ਼ੀ ਦੇ ਅਧਿਆਪਕ ਸਨ। ਅਨੇਕ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਰਾਮ ਦੁਲਾਰੀ ਨੇ ਆਪਣੇ ਤਿੰਨਾਂ ਬੱਚਿਆਂ ਨੂੰ ਪਾਲਿਆ ਤੇ ਪੜ੍ਹਾਇਆ। ਲਾਲ ਬਹਾਦਰ ਨੇ ਫਿਲਾਸਫੀ ਤੇ ਨੀਤੀ ਸ਼ਾਸਤਰ ਵਿੱਚ ਬੀ ਏ ਕਰਨ ਉਪਰੰਤ ‘ਸ਼ਾਸਤਰੀ' ਦੀ ਡਿਗਰੀ ਹਾਸਲ ਕੀਤੀ। ਇਸ ਤਰ੍ਹਾਂ ਸ਼ਾਸਤਰੀ ਉਨ੍ਹਾਂ ਦਾ ਤਖੱਲਸ ਬਣਿਆ। ਉਹ ਹਿੰਦੀ, ਸੰਸਕ੍ਰਿਤ, ਅੰਗਰੇਜ਼ੀ, ਉਰਦੂ ਤੇ ਫਾਰਸੀ ਦੇ ਜਾਣੂ ਸਨ।
ਹੋਵਰਡ ਗਾਰਡਨਰ ਦੀ ਖੋਜ ਦੱਸਦੀ ਹੈ ਕਿ ਮਹਾਨ ਆਗੂ ਦੇ ਲੱਛਣ ਬਚਪਨ ਵਿੱਚ ਦਿਸਣ ਲੱਗ ਪੈਂਦੇ ਹਨ। ਉਹ ਬੱਚੇ, ਭਵਿੱਖ ਦੇ ਮਹਾਨ ਆਗੂ ਬਣਦੇ ਹਨ, ਜਿਨ੍ਹਾਂ ਨੇ ਬਚਪਨ ਵਿੱਚ ਮੰਦਹਾਲੀ ਤੇ ਅਸਫਲਤਾ ਦਾ ਮੁਕਾਬਲਾ ਕੀਤਾ ਹੁੰਦਾ ਹੈ। ਸਾਡੇ ਕੋਲ ਕਈ ਆਗੂਆਂ ਦੀਆਂ ਮਿਸਾਲਾਂ ਹਨ, ਜਿਨ੍ਹਾਂ ਨੇ ਬਚਪਨ ਵਿੱਚ ਮਾਪੇ ਗੁਆਏ। ਦੁਖਦਾਈ ਹਾਲਾਤ ਦੇ ਥਪੇੜੇ ਅਜਿਹੇ ਬਾਲਕਾਂ ਨੂੰ ਮਜ਼ਬੂਤੀ ਦਿੰਦੇ ਹਨ ਤੇ ਭਵਿੱਖ ਵਿੱਚ ਇਹ ਦੇਸ਼ ਦੀ ਅਗਵਾਈ ਕਰਦੇ ਹਨ। ਇਹ ਤੱਥ ਸ਼ਾਸਤਰੀ ਜੀ ਦੇ ਜੀਵਨ 'ਚ ਭਲੀ ਪ੍ਰਕਾਰ ਉਜਾਗਰ ਹੁੰਦਾ ਹੈ। ਬਚਪਨ ਵਿੱਚ ਉਨ੍ਹਾਂ ਮੁਫਤ ਦੀ ਬੇੜੀ ਵਿੱਚ ਸਵਾਰੀ ਕਰਨ ਦੀ ਥਾਂ ਗੰਗਾ ਨੂੰ ਤੈਰ ਕੇ ਪਾਰ ਕਰਨ ਨੂੰ ਤਰਜੀਹ ਦਿੱਤੀ। ਇਹ ਸਵੈਮਾਣ ਦਾ ਪ੍ਰਗਟਾਵਾ ਸੀ। ਉਨ੍ਹਾਂ 1965 ਵਿੱਚ ਇਸ ਅਮਲ ਨੂੰ ਮੁੜ ਦੁਹਰਾਇਆ ਜਦੋਂ ਅਮਰੀਕਾ ਨੇ ਭਾਰਤ ਨੂੰ ਕਣਕ ਦੇਣ ਤੋਂ ਇਨਕਾਰ ਕਰ ਦਿੱਤਾ। ਸ਼ਾਸਤਰੀ ਜੀ ਨੇ ਦੇਸ਼ ਵਾਸੀਆਂ ਨੂੰ ਪ੍ਰੇਰਿਆ ਕਿ ਹੱਥ ਅੱਡ ਕੇ ਭਿਖਾਰੀਆਂ ਵਾਂਗ ਮੰਗਣ ਨਾਲੋਂ ਭੁੱਖੇ ਰਹਿਣਾ ਮਾਣ ਭਰਿਆ ਹੈ।
ਹੈਰਾਨੀ ਹੁੰਦੀ ਹੈ ਕਿ ਇਕ ਬਾਲਕ ਜਿਸ ਕੋਲ ਸਕੂਲ ਦੇ ਵਕਤ ਕਿਤਾਬ ਖਰੀਦਣ ਲਈ ਵੀ ਪੈਸੇ ਨਹੀਂ ਸਨ, ਉਸ ਨੇ ਉਚ ਆਦਰਸ਼ਾਂ ਸਦਕਾ 1965 ਦੀ ਭਾਰਤ ਪਾਕਿ ਜੰਗ ਵੇਲੇ ਅਤੇ ਅੰਨ ਦੀ ਘਾਟ ਕਾਰਨ ਪੈਦਾ ਹੋਏ ਨਾਜ਼ੁਕ ਹਾਲਾਤ ਵਿੱਚ ਦੇਸ਼ ਦਾ ਮਾਰਗ ਦਰਸ਼ਨ ਕੀਤਾ। ਸ਼ਾਸਤਰੀ ਜੀ ਦਾ ਮੰਨਣਾ ਸੀ ਕਿ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰਨੀ ਹਰ ਕਿਸੇ ਦਾ ਧਰਮ ਹੈ। ਸਰਕਾਰੀ ਸ਼ਕਤੀ ਨੂੰ ਮਾਣਦੇ ਲੋਕਾਂ ਨੂੰ ਇਸ ਦੀ ਪਾਲਣਾ ਵਧੇਰੇ ਸੰਜੀਦਗੀ ਨਾਲ ਕਰਨੀ ਚਾਹੀਦੀ ਹੈ ਤਾਂ ਹੀ ਦੇਸ਼ ਵਿੱਚ ਨਿਆਂ ਕਾਇਮ ਰਹੇਗਾ। ਜੇ ਦੇਸ਼ ਦੇ ਆਗੂ ਕਾਨੂੰਨ ਨੂੰ ਖਿਡੌਣਾ ਬਣਾਉਣਗੇ ਤਾਂ ਸਮਾਜ ਵਿੱਚ ਆਪਾਧਾਪੀ ਮਚ ਜਾਵੇਗੀ। 1956 ਈ. ਵਿੱਚ ਉਹ ਰੇਲ ਮੰਤਰੀ ਸਨ। ਮਦਰਾਸ ਵਿੱਚ ਰੇਲ ਦੁਰਘਟਨਾ ਵਾਪਰੀ। ਉਨ੍ਹਾਂ ਬਿਨਾਂ ਕਿਸੇ ਦਬਾਅ ਤੋਂ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਪੇਸ਼ ਕੀਤਾ। ਇਹ ਅਮਲ ਉਨ੍ਹਾਂ ਮੰਤਰੀਆਂ ਲਈ ਸਬਕ ਹੈ ਜੋ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਦੇ ਬਾਵਜੂਦ ਕੁਰਸੀ ਦਾ ਮੋਹ ਨਹੀਂ ਤਿਆਗਦੇ।
ਸਾਡੇ ਆਗੂਆਂ ਦੇ ਨਿਘਾਰ ਕਾਰਨ ਸਰਕਾਰੀ ਦਫਤਰਾਂ ਵਿੱਚ ਘੁਮੰਡ, ਨਿਕੰਮਾਪਣ ਅਤੇ ਭਿ੍ਰਸ਼ਟਾਚਾਰ ਦਾ ਬੋਲਬਾਲਾ ਹੈ। ਸ਼ਾਤਰੀ ਜੀ ਦਫਤਰਾਂ ਵਿੱਚ ਆਮ ਲੋਕਾਂ ਦੀ ਖੱਜਲ ਖੁਆਰੀ ਤੋਂ ਚਿੰਤਤ ਰਹਿੰਦੇ ਸਨ। ਉਹ ਸਵਾਲ ਕਰਦੇ ਸਨ ਕਿ ਕਿਉਂ ਵੱਡੇ ਮੇਜ਼ਾਂ ਪਿੱਛੇ ਬੈਠੇ ਲੋਕ, ਆਮ ਜਨਤਾ ਦੀਆਂ ਮੁਸੀਬਤਾਂ ਅਤੇ ਦੁੱਖਾਂ ਨੂੰ ਸਹਿਜਤਾ ਨਾਲ ਨਜ਼ਰ ਅੰਦਾਜ਼ ਕਰਦੇ ਹਨ? ਲੋਕਾਂ ਦੀ ਮਦਦ ਲਈ ਉਨ੍ਹਾਂ ਨੂੰ ਸਹੂਲਤ ਅਤੇ ਤਨਖਾਹ ਮਿਲਦੀ ਹੈ। ਇਕ ਵਾਰ ਸ਼ਾਸਤਰੀ ਜੀ ਦੇ ਨਾਬਾਲਗ ਪੁੱਤਰ ਅਨਿਲ ਨੇ ਜਾਅਲੀ ਲਾਇਸੈਂਸ ਬਣਵਾ ਲਿਆ। ਸ਼ਾਸਤਰੀ ਜੀ ਨੂੰ ਪਤਾ ਲੱਗਾ। ਉਨ੍ਹਾਂ ਗੰਭੀਰ ਨੋਟਿਸ ਲਿਆ ਅਤੇ ਆਪਣੇ ਪ੍ਰਾਈਵੇਟ ਸੈਕਟਰੀ, ਆਰ ਟੀ ਓ ਦੇ ਅਧਿਕਾਰੀਆਂ ਅਤੇ ਗ੍ਰਹਿ ਮੰਤਰਾਲੇ ਨੂੰ ਭਰੇ ਮਨ ਨਾਲ ਕਿਹਾ, ‘ਅੱਜ ਪ੍ਰਧਾਨ ਮੰਤਰੀ ਦੇ ਘਰ ਵਿੱਚ ਖੁੱਲ੍ਹੇਆਮ ਦੇਸ਼ ਦੇ ਕਾਨੂੰਨ ਦਾ ਮਖੌਲ ਉਡਾਇਆ ਗਿਆ ਹੈ। ਇਕ ਅੱਲ੍ਹੜ ਦਾ ਬਿਨਾਂ ਟੈਸਟ ਲਏ ਅਤੇ ਬਿਨਾਂ ਉਮਰ ਦੀ ਯੋਗਤਾ ਦੇਖਿਆ ਕਿਵੇਂ ਲਾਇਸੈਂਸ ਜਾਰੀ ਕੀਤਾ ਗਿਆ ਹੈ?' ਸਬੰਧਤ ਦਫਤਰ ਨੇ ਤੁਰੰਤ ਲਾਇਸੈਂਸ ਰੱਦ ਕਰ ਕੇ ਆਪਣੀ ਗਲਤੀ ਸੁਧਾਰੀ। ਸ਼ਾਸਤਰੀ ਜੀ ਆਪਣਾ ਕੰਮ ਆਪ ਕਰਦੇ ਸਨ। ਪ੍ਰਧਾਨ ਮੰਤਰੀ ਹੁੰਦਿਆਂ ਵੀ ਉਹ ਆਪ ਤੋਂ ਬੱਚਿਆਂ ਦੇ ਰਿਪੋਰਟ ਕਾਰਡ ਲੈਣ ਜਾਂਦੇ ਸਨ। ਉਨ੍ਹਾਂ ਦੀ ਪਰਵਾਰ ਨੂੰ ਸਖਤ ਹਦਾਇਤ ਸੀ ਕਿ ਕਤਾਰਾਂ ਵਿੱਚ ਖੜੇ ਹੋ ਕੇ ਵਾਰੀ ਸਿਰ ਕੰਮ ਕਰਵਾਓ ਤੇ ਅਸਰ ਰਸੂਖ ਨਾ ਵਰਤੋਂ। ਉਹ ਮਿਹਨਤੀ ਸਾਥੀਆਂ ਨੂੰ ਹੱਲਾਸ਼ੇਰੀ ਦੇ ਕੇ ਮਾਣ ਵਧਾਉਂਦੇ ਸਨ। ਰਾਜਨੀਤੀ ਨੂੰ ਬਦਲਾਖੋਰੀ ਲਈ ਵਰਤਣ ਦੀ ਥਾਂ ਵਿਰੋਧੀਆਂ ਨੂੰ ਸਨਮਾਨ ਅਤੇ ਮੌਕਾ ਦਿੰਦੇ ਸਨ।
ਇਕ ਵਾਰ ਉਹ ਪ੍ਰਧਾਨ ਮੰਤਰੀ ਹੁੰਦਿਆਂ ਗੁਜਰਾਤ ਦੇ ਆਨੰਦ ਵਿੱਚ ਗਏ। ਇਸ ਹਲਕੇ ਦਾ ਪਾਰਲੀਮੈਂਟ ਮੈਂਬਰ ਵਿਰੋਧੀ ਪਾਰਟੀ 'ਚੋਂ ਸੀ। ਸ਼ਾਸਤਰੀ ਜੀ ਦੇ ਦਫਤਰ ਨੇ ਉਸ ਨੂੰ ਪ੍ਰਧਾਨ ਮੰਤਰੀ ਦੇ ਦੌਰੇ ਦੀ ਸੂਚਨਾ ਨਾ ਦਿੱਤੀ। ਦੇਰ ਸ਼ਾਮ ਸ਼ਾਸਤਰੀ ਜੀ ਨੂੰ ਆਪਣੇ ਦਫਤਰ ਦੀ ਅਣਗਹਿਲੀ ਦਾ ਪਤਾ ਲੱਗਾ। ਉਹ ਉਸ ਐਮ ਪੀ ਦੇ ਘਰ ਪੁੱਜੇ ਅਤੇ ਨਿੱਘੇ ਰਿਸ਼ਤੇ ਸਥਾਪਿਤ ਕੀਤੇ। ਉਨ੍ਹਾਂ ਵੱਲੋਂ ਸਥਾਪਿਤ ਕੀਤੇ ਉਚੇ ਆਦਰਸ਼ਾਂ ਕਰਕੇ ਹੀ ‘ਜੈ ਜਵਾਨ ਜੈ ਕਿਸਾਨ' ਦੀ ਪ੍ਰਸੰਗਿਕਤਾ ਕਾਇਮ ਹੈ। 1964 ਵਿੱਚ ਜਦੋਂ ਉਹ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਦੇ ਮਾਤਾ ਜੀ ਵਾਰਾਨਸੀ ਵਿੱਚ ਗੰਗਾ ਤੱਟ 'ਤੇ ਪੂਜਾ ਕਰ ਰਹੇ ਸਨ। ਪੱਤਰਕਾਰਾਂ ਦੇ ਇਕੱਠ ਨੇ ਵਧਾਈ ਦਿੰਦਿਆਂ ਪੁੱਛਿਆ, ‘ਤੁਸੀਂ ਆਪਣੇ ਪੁੱਤਰ ਤੋਂ ਕੀ ਉਮੀਦ ਕਰਦੇ ਹੋ?' ਮਾਤਾ ਦਾ ਜਵਾਬ ਸੀ, ‘ਇਕੋ ਉਮੀਦ। ਉਹ ਕਦੇ ਵੀ ਦੇਸ਼ ਵਾਸੀਆਂ ਦੇ ਮਾਣ ਸਨਮਾਨ ਅਤੇ ਜੀਵਨ ਨੂੰ ਖਤਰੇ ਵਿੱਚ ਨਾ ਪਾਵੇ।'
ਸ਼ਾਸਤਰੀ ਜੀ ਨੇ ਆਪਣੀ ਮਾਤਾ ਦੀ ਇਸ ਉਮੀਦ ਨੂੰ ਕਦੇ ਵੀ ਟੁੱਟਣ ਨਹੀਂ ਦਿੱਤਾ। 11 ਜਨਵਰੀ 1966 ਨੂੰ ਉਨ੍ਹੰ ਦੀ ਤਾਸ਼ਕੰਦ ਵਿੱਚ ਮੌਤ ਹੋਈ।

Have something to say? Post your comment