Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਭਾਰਤ

ਕਰਾਚੀ ਵਿੱਚ ਮੀਕਾ ਨਾਈਟ ਵਿੱਚ ਆਈ ਐੱਸ ਆਈ, ਡੀ ਗੈਂਗ ਦੇ ਲੋਕ ਵੀ ਮੌਜੂਦ ਰਹੇ

August 14, 2019 10:02 AM

ਨਵੀਂ ਦਿੱਲੀ, 13 ਅਗਸਤ (ਪੋਸਟ ਬਿਊਰੋ)- ਕਰਾਚੀ ਵਿੱਚ ਪੰਜਾਬ ਗਾਇਕ ਮੀਕਾ ਦੇ ਪ੍ਰਫਾਰਮੈਂਸ ਬਾਰੇ ਵਿਵਾਦ ਰੁਕਦਾ ਨਹੀਂ ਦਿੱਸ ਰਿਹਾ। ਇਸ ਸਮਾਰੋਹ ਵਿੱਚ ਆਏ ਮਹਿਮਾਨਾਂ ਬਾਰੇ ਵੀ ਹੰਗਾਮਾ ਖੜ੍ਹਾ ਹੋ ਗਿਆ ਹੈ।
ਮਿਲੀਆਂ ਖਬਰਾਂ ਦੇ ਮੁਤਾਬਕ ਜਿਸ ਸਮੇਂ ਮੀਕਾ ਪ੍ਰਫਾਰਮ ਕਰ ਰਹੇ ਸਨ, ਉਸ ਵੇਲੇ ਨਾ ਸਿਰਫ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐੱਸ ਆਈ ਦੇ ਕਈ ਅਧਿਕਾਰੀ ਉਥੇ ਸਨ, ਸਗੋਂ ਭਾਰਤ ਦੇ ਮੋਸਟ ਵਾਂਟਿਡ ਦਾਊਦ ਇਬਰਾਹੀਮ ਦੇ ਪਰਵਾਰ ਵਾਲੇ ਵੀ ਉਥੇ ਸਨ। ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਦੇ ਚਚੇਰੇ ਭਰਾ ਅਰਬਪਤੀ ਕਾਰੋਬਾਰੀ ਅਦਨਾਨ ਅਸਦ ਦੀ ਬੇਟੀ ਸੇਲੀਨਾ ਦੀ ਅੱਠ ਅਗਸਤ ਨੂੰ ਮਹਿੰਦੀ ਦੀ ਰਸਮ ਸੀ। ਇਸੇ ਪ੍ਰੋਗਰਾਮ ਵਿੱਚ ਪ੍ਰਫਾਰਮ ਕਰਨ ਮੀਕਾ ਕਰਾਚੀ ਗਏ ਸਨ। ਇਹ ਸਮਾਰੋਹ ਡਿਫੈਂਸ ਹਾਊਸ ਅਥਾਰਟੀ ਦੇ ਫੇਜ਼-7 ਦੇ 23 ਬੀਚ ਐਵੇਨਿਊ ਵਿਖੇ ਆਯੋਜਤ ਕੀਤਾ ਗਿਆ ਸੀ। ਇਹ ਸਥਾਨ ਉਸ ਜਗ੍ਹਾ ਤੋਂ ਬਹੁਤ ਦੂਰ ਨਹੀਂ, ਜਿੱਥੇ ਕਰਾਚੀ ਵਿੱਚ ਅਨੀਸ ਇਬਰਾਹੀਮ ਅਤੇ ਛੋਟਾ ਸ਼ਕੀਲ ਰਹਿੰਦੇ ਹਨ। ਕਰਾਚੀ ਦੇ ਇੱਕ ਪ੍ਰਮੁੱਖ ਅਖਬਾਰ ਦੇ ਸੀਨੀਅਰ ਪੱਤਰਕਾਰ ਦੇ ਮੁਤਾਕ ਟੀਸ਼ੂ ਪੇਪਰ ਬਣਾਉਣ ਦਾ ਕੰਮ ਕਰਨ ਵਾਲੇ ਅਦਨਾਬ ਅਸਦ ਆਪਣੇ ਚਚੇਰੇ ਭਰਾ ਮੁਸ਼ੱਰਫ ਦੇ ਰਾਜ ਦੌਰਾਨ ਕਰਾਚੀ ਦੇ ਪ੍ਰਮੁੱਖ ਕਾਰੋਬਾਰੀਆਂ ਵਿੱਚ ਗਿਣੇ ਜਾਣ ਲੱਗੇ ਸਨ। ਅਸਦ ਦੀ ਚੋਟੀ ਦੇ ਕ੍ਰਿਕਟਰਾਂ ਨਾਲ ਵੀ ਨੇੜਤਾ ਹੈ। ਇਸ ਵਿੱਚ ਪ੍ਰਧਾਨ ਮੰਤਰੀ ਇਮਰਾਨ ਖਾਨ, ਜਾਵੇਦ ਮਿਆਂਦਾਦ ਅਤੇ ਜਹੀਰ ਅੱਬਾਸ ਸ਼ਾਮਲ ਹਨ। ਪ੍ਰਧਾਨ ਮੰਤਰੀ ਦੇ ਨਾਲ ਨੇੜਤਾ ਦੇ ਕਾਰਨ ਅਸਦ ਮੀਕਾ ਤੇ ਉਸ ਦੇ 14 ਮੈਂਬਰੀ ਗਰੁੱਪ ਲਈ ਵੀਜ਼ਾ ਲੈਣ ਵਿੱਚ ਸਫਲ ਰਹੇ। ਉਨ੍ਹਾਂ ਦੱਸਿਆ ਕਿ ਬਾਲੀਵੁੱਡ ਨਾਈਟ ਵਿੱਚ ਚੋਟੀ ਦੇ ਅਫਸਰਾਂ ਦੇ ਇਲਾਵਾ, ਫੌਜ ਅਤੇ ਪੁਲਸ ਦੇ ਅਧਿਕਾਰੀ, ਮਿਆਂਦਾਦ ਸਮੇਤ ਸਟਾਰ ਕ੍ਰਿਕਟਰਾਂ ਨੂੰ ਸੱਦਾ ਦਿੱਤਾ ਗਿਆ ਸੀ।
ਜਾਵੇਦ ਮਿਆਂਦਾਦ ਦੇ ਬੇਟੇ ਜੁਨੈਦ ਦਾ ਵਿਆਹ ਦਾਊਦ ਦੀ ਬੇਟੀ ਮਾਹਰੁਖ ਨਾਲ ਹੋਇਆ ਸੀ। ਇਸ ਪੱਤਰਕਾਰ ਨੇ ਮਿਆਂਦਾਦ ਨੇ ਦਾਊਦ ਇਬਰਾਹੀਮ ਨਾਲ ਸੰਬੰਧਾਂ ਨੂੰ ਮੰਨਿਆ, ਪਰ ਡੀ-ਕੰਪਨੀ ਦੇ ਬੌਸ ਨਾਲ ਜੁੜੇ ਟਿਕਾਣੇ ਨਾਲ ਸੰਬੰਧਤ ਕਿਸੇ ਹੋਰ ਪ੍ਰਸ਼ਨ ਦਾ ਜਵਾਬ ਦੇਣ ਤੋਂ ਪਰਹੇਜ ਕੀਤਾ। ਵੀਨਸ ਗਰੁੱਪ ਦੇ ਮਾਲਕ ਅਸਦ ਦੀ ਫੇਸਬੁਕ ਪ੍ਰੋਫਾਈਲ ਦਾਅਵਾ ਕਰਦੀ ਹੈ ਕਿ ਉਸ ਦੀ ਸਟਾਰ ਕ੍ਰਿਕਟਰਾਂ ਤੇ ਫੌਜ ਦੇ ਉਚ ਅਧਿਕਾਰੀਆਂ ਨਾਲ ਨੇੜਤਾ ਹੈ। ਉਨ੍ਹਾਂ ਦੀ ਫਰੈਂਡ ਲਿਸਟ ਵਿੱਚ ਪਾਕਿਸਤਾਨੀ ਖੁਫੀਆ ਏਜੰਸੀ ਆਈ ਐੱਸ ਆਈ ਦੇ ਸਾਬਕਾ ਮੁਖੀ ਅਹਿਮਦ ਸ਼ੁਜਾ ਪਾਸ਼ਾ ਵੀ ਹਨ। ਪਾਸ਼ਾ ਦੇ ਹੁੰਦਿਆਂ ਹੀ ਲਸ਼ਕਰ ਏ ਤੋਇਬਾ ਨੇ ਸਾਲ 2008 ਵਿੱਚ ਮੁੰਬਈ ਵਿੱਚ ਦਹਿਸ਼ਤਗਰਦ ਹਮਲਾ ਕਰਾਇਆ ਸੀ, ਜਿਸ ਵਿੱਚ 166 ਲੋਕ ਮਾਰੇ ਗਏ ਸਨ ਅਤੇ ਇਸ ਵਿੱਚ ਹਾਫਿਜ਼ ਸਈਦ ਦਾ ਵੀ ਹੱਥ ਦੱਸਿਆ ਗਿਆ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼