Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਪੰਜਾਬ

ਸਕਿਓਰਟੀ ਕੋਡ ਨਾਲ ਪੀ ਐੱਸ ਬੀ ਦੇ ਏ ਟੀ ਐੱਮ ਵਿੱਚੋਂ ਨੌਂ ਲੱਖ ਤੋਂ ਵੱਧ ਦੀ ਹਾਈਟੈੱਕ ਲੁੱਟ

August 14, 2019 09:54 AM

ਅੰਮ੍ਰਿਤਸਰ, 13 ਅਗਸਤ (ਪੋਸਟ ਬਿਊਰੋ)- ਗੁਰੂ ਕੀ ਨਗਰੀ ਵਿੱਚ ਪਹਿਲੀ ਵਾਰ ਹਾਈਟੈਕ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਚੀਫ ਖਾਲਸਾ ਦੀਵਾਨ ਦੇ ਹੈੱਡ ਆਫਿਸ ਅਤੇ ਸ੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ਮੇਨ ਬ੍ਰਾਂਚ ਦੇ ਬਾਹਰ ਵਾਲੇ ਪੰਜਾਬ ਐਂਡ ਸਿੰਧ ਬੈਂਕ ਦੇ ਏ ਟੀ ਐੱਮ ਵਿੱਚੋਂ ਲੱਖਾਂ ਰੁਪਏ ਦੀ ਰਕਮ ਕੱਢੀ ਗਈ ਹੈ। ਇਹ ਰਕਮ ਏ ਟੀ ਐੱਮ ਮਸ਼ੀਨ ਨੂੰ ਖੋਲ੍ਹ ਕੇ ਕੱਢੀ ਗਈ ਹੈ। ਵਾਰਦਾਤ ਕਰਨ ਵਾਲਾ ਲੁਟੇਰਾ ਕਾਫੀ ਚਲਾਕ ਸੀ। ਉਸ ਨੇ ਦੋ ਕੋਡ ਲਾਉਣ ਦੇ ਬਾਅਦ ਏ ਟੀ ਐੱਮ ਮਸ਼ੀਨ ਨੂੰ ਖੋਲ੍ਹਿਆ। ਅੰਦਰ ਰੱਖੇ ਨੌਂ ਲੱਖ 42 ਹਜ਼ਾਰ ਰੁਪਏ ਦੀ ਰਕਮ ਕੱਢੀ ਅਤੇ ਲੈ ਗਿਆ। ਇਸ ਦੌਰਾਨ ਉਸ ਨੇ ਸੀ ਸੀ ਟੀ ਵੀ ਕੈਮਰਿਆਂ ਉੱਤੇ ਕਾਲੇ ਰੰਗ ਦਾ ਪੇਂਟ ਵੀ ਲਾ ਦਿੱਤਾ, ਪਰ ਏ ਟੀ ਐੱਮ ਦੇ ਹਿਡਨ ਕੈਮਰੇ 'ਚੋਂ ਉਹ ਬਚ ਨਹੀਂ ਸਕਿਆ। ਇਸ ਲੁੱਟ ਨੂੰ ਪੁਲਸ ਨੇ ਹਾਈਟੈੱਕ ਲੁਟ ਮੰਨ ਕੇ ਕੇਸ ਦਰਜ ਕਰ ਲਿਆ।
ਚੀਫ ਖਾਲਸਾ ਦੀਵਾਨ ਦੇ ਬਾਹਰ ਵਾਲੀ ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਰ ਪਵਨ ਕੁਮਾਰ ਨੇ ਦੱਸਿਆ ਕਿ ਕੱਲ੍ਹ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਏ ਟੀ ਐੱਮ ਦੀ ਮਸ਼ੀਨ ਕੰਮ ਨਹੀਂ ਕਰ ਰਹੀ। ਜਦ ਉਹ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਏ ਟੀ ਐੱਮ ਮਸ਼ੀਨ ਦਾ ਕੈਸ਼ ਵਾਲਾ ਹਿੱਸਾ ਖੁੱਲ੍ਹਾ ਸੀ। ਉਸ ਨੂੰ ਖੋਲ੍ਹਣ ਅਤੇ ਰੁਪਏ ਕੱਢਣ ਪਿੱਛੋਂ ਰੱਸੀ ਨਾਲ ਬੰਨ੍ਹਿਆ ਹੋਇਆ ਸੀ। ਉਸ ਦੇ ਬਾਅਦ ਦੇਖਿਆ ਤਾਂ ਏ ਟੀ ਐੱਮ ਵਿੱਚ ਲੱਗੇ ਸੀ ਸੀ ਟੀ ਵੀ ਕੈਮਰੇ ਉਤੇ ਕਾਲੇ ਰੰਗ ਦਾ ਸਪਰੇਅ ਕੀਤਾ ਗਿਆ ਸੀ। ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਤਾਂ ਏ ਡੀ ਸੀ ਪੀ ਸਿਟੀ-1 ਜਗਜੀਤ ਸਿੰਘ ਵਾਲੀਆ, ਏ ਸੀ ਪੀ ਸੈਂਟਰਲ ਸੁਖਪਾਲ ਸਿੰਘ, ਏ ਡੀ ਸੀ ਪੀ ਕਰਾਈਮ ਗੁਰਨਾਮ ਸਿੰਘ ਅਤੇ ਪੁਲਸ ਟੀਮਾਂ ਮੌਕੇ 'ਤੇ ਪਹੁੰਚੀਆਂ। ਪੁਲਸ ਵੱਲੋਂ ਕੀਤੀ ਜਾਂਚ ਵਿੱਚ ਪਤਾ ਲੱਗਾ ਕਿ ਏ ਟੀ ਐੱਮ ਵਿੱਚੋਂ ਨੌਂ ਲੱਖ 39 ਹਜ਼ਾਰ 200 ਰੁਪਏ ਲੁੱਟੇ ਗਏ ਹਨ। ਲੁਟੇਰੇ ਇੰਨੇ ਤੇਜ਼ ਸਨ ਕਿ ਉਨ੍ਹਾਂ ਨੇ ਸੀ ਸੀ ਟੀ ਵੀ ਕੈਮਰੇ ਉੱਤੇ ਸਪਰੇਅ ਕੀਤਾ ਤੇ ਫਿਰ ਕੁਨੈਕਸ਼ਨ ਕੱਟ ਦਿੱਤੇ। ਏ ਟੀ ਐੱਮ ਮਸ਼ੀਨ ਨੂੰ ਕਿਸੇ ਵੀ ਹਥਿਆਰ ਜਾਂ ਵੈਲਡਿੰਗ ਮਸ਼ੀਨ ਨਾਲ ਕੱਟਿਆ ਨਹੀਂ, ਸਗੋਂ ਕੋਡ ਨਾਲ ਖੋਲ੍ਹਿਆ ਸੀ। ਕੋਡ ਕੇਵਲ ਬੈਂਕ ਅਤੇ ਏ ਟੀ ਐੱਮ ਵਿੱਚ ਕੈਸ਼ ਪਾਉਣ ਵਾਲੀ ਏਜੰਸੀ ਕੋਲ ਹੁੰਦਾ ਹੈ, ਇਸ ਲਈ ਪੁਲਸ ਜਾਂਚ ਸਭ ਤੋਂ ਪਹਿਲਾਂ ਬੈਂਕ ਅਤੇ ਕੈਸ਼ ਪਾਉਣ ਵਾਲੀ ਏਜੰਸੀ 'ਤੇ ਫੋਕਸ ਹੋਈ ਹੈ। ਏ ਟੀ ਐੱਮ ਵਿੱਚ ਕੈਸ਼ ਮਸ਼ੀਨ ਨੂੰ ਖੋਲ੍ਹਣ ਲਈ ਤਿੰਨ ਕੋਡ ਹੁੰਦੇ ਹਨ। ਇੱਕ ਕੋਡ ਬੈਂਕ ਅਧਿਕਾਰੀਆਂ ਤੇ ਦੂਸਰਾ ਕੈਸ਼ ਪਾਉਣ ਵਾਲੀ ਕੰਪਨੀ ਕੋਲ ਹੁੰਦਾ ਹੈ। ਦੋਵੇਂ ਆਪੋ ਆਪਣੇ ਕੋਡ ਕਿਸੇ ਨੂੰ ਨਹੀਂ ਦੱਸਦੇ। ਇਸ ਦੇ ਇਲਾਵਾ ਇੱਕ ਕੋਡ ਸਰਵਰ ਦਾ ਹੁੰਦਾ ਹੈ। ਪੁਲਸ ਨੇ ਸਾਈਬਰ ਕਰਾਈਮ ਸੈਲ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਹੈ। ਬੈਂਕ ਮੈਨੇਜਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਕਿਸੇ ਨੇ ਕੋਡ ਹੈਂਗ ਕਰ ਕੇ ਵਾਰਦਾਤ ਕੀਤੀ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ ਬੀਐਸਆਈ ਲਰਨਿੰਗ, ਆਸਟਰੇਲੀਆ ਨੇ ਚੰਡੀਗੜ੍ਹ ਵਿੱਚ ਆਸਟ੍ਰੇਲੀਅਨ ਯੋਗਤਾਵਾਂ ਪ੍ਰਦਾਨ ਕਰਨ ਲਈ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਭਾਰਤ ਨਾਲ ਐਮਓਯੂ ਉੱਤੇ ਹਸਤਾਖਰ ਕੀਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚ ਫ਼ਰੀਦਕੋਟ ਜ਼ਿਲ੍ਹਾ ਚੋਣ ਅਫਸਰ ਨੇ ਚੋਣਾਂ ਸਬੰਧੀ ਕੀਤੀ ਰਿਵਿਊ ਮੀਟਿੰਗ ਐਡਵੋਕੇਟ ਧਾਮੀ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਜ਼ਿਲ੍ਹਾ ਮੋਗੇ ਵਿਚ 40 ਮਾਡਲ ਤੇ 8 ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਪ੍ਰਵਾਸੀ ਭਾਈਚਾਰੇ ਦੇ ਮਸਲੇ ਹਰ ਹਾਲ ’ਚ ਹੱਲ ਕੀਤੇ ਜਾਣਗੇ : ਤਰਨਜੀਤ ਸੰਧੂ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ