Welcome to Canadian Punjabi Post
Follow us on

21

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਭਾਰਤ

ਰੇਮੰਡ ਪਰਵਾਰ ਦਾ ਝਗੜਾ ਵਿਜੇਪਤ ਸਿੰਘਾਨੀਆ ਵੱਲੋਂ ਪੁੱਤਰ ਉਤੇ ਦੋਸ਼: ਸਭ ਕੁਝ ਲੈ ਲਿਆ, ਦਿੰਦਾ ਕੁਝ ਵੀ ਨਹੀਂ

October 12, 2018 08:04 AM
ਰੇਮੰਡ ਗਰੁੱਪ ਦੇ ਚੇਅਰਮੈਨ ਗੌਤਮ ਸਿੰਘਾਨੀਆ

ਮੁੰਬਈ, 11 ਅਕਤੂਬਰ (ਪੋਸਟ ਬਿਊਰੋ)- ਰੇਮੰਡ ਗਰੁੱਪ ਦੇ ਚੇਅਰਮੈਨ ਗੌਤਮ ਸਿੰਘਾਨੀਆ ਨੇ ਇੱਕ ਸਿਵਲ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਸੀ ਕਿ ਉਸ ਤੋਂ ਵੱਖ ਰਹਿੰਦੇ ਉਸ ਦੇ ਪਿਤਾ ਡਾਕਟਰ ਵਿਜੇਪਤ ਸਿੰਘਾਨੀਆ (80) ਵੱਲੋਂ ਲਿਖੀ ਜਾ ਰਹੀ ਪੁਸਤਕ ਨੂੰ ਛਪਵਾਉਣ ਤੋਂ ਰੋਕਿਆ ਜਾਵੇ।
ਆਪਣੇ ਪਿਓ ਦੀ ਪੁਸਤਕ 'ਤੇ ਇਤਰਾਜ਼ ਕਰਦਿਆਂ ਗੌਤਮ ਸਿੰਘਾਨੀਆ ਨੇ ਦੋਸ਼ ਲਾਇਆ ਕਿ ਇਸ ਪੁਸਤਕ ਨਾਲ ਉਸ (ਗੌਤਮ) ਅਤੇ ਉਸ ਦੇ ਪਰਵਾਰ ਦੀ ਮਾਣਹਾਨੀ ਹੋਵੇਗੀ। ਵਰਨਣ ਯੋਗ ਹੈ ਕਿ ਪਿਓ-ਪੁੱਤਰ ਦੋਵੇਂ ਹੀ ਬੰਬੇ ਹਾਈ ਕੋਰਟ ਵਿੱਚ ਕੁੜੱਤਣ ਭਰੀ ਕਾਨੂੰਨੀ ਲੜਾਈ ਵਿੱਚ ਰੁੱਝੇ ਹੋਏ ਹਨ, ਜਿਸ 'ਤੇ ਡਾਕਟਰ ਵਿਜੇਪਤ ਸਿੰਘਾਨੀਆ ਨੇ ਆਪਣੀ ਪਟੀਸ਼ਨ ਵਿੱਚ ਦੋਸ਼ ਲਾਇਆ ਸੀ ਕਿ ਜੋ ਪੁੱਤਰ ਨੇ ਵਾਅਦਾ ਕੀਤਾ ਸੀ, ਉਹ ਪੂਰਾ ਨਹੀਂ ਕਰ ਰਿਹਾ। ਪਿਓ ਨੂੰ ਇਨੇ ਵੱਡੇ ਸਾਮਰਾਜ ਦਾ ਹਿੱਸਾ ਨਾ ਮੰਨਦੇ ਹੋਏ ਪੁੱਤਰ ਨੇ ਲੰਮੀ-ਚੌੜੀ ਇਮਾਰਤ ਵਿੱਚ ਪਿਓ ਨੂੰ ਕਿਰਾਏ ਦੇ ਕਮਰੇ ਵਿੱਚ ਰਹਿਣ ਨੂੰ ਮਜਬੂਰ ਕਰ ਦਿੱਤਾ ਸੀ। ਮੀਡੀਆ ਨੂੰ ਇੰਟਰਵਿਊ ਵਿੱਚ ਵਿਜੇਪਤ ਸਿੰਘਾਨੀਆ ਨੇ ਦੱਸਿਆ ਕਿ ਉਨ੍ਹਾਂ ਪੁੱਤਰ ਮੋਹ ਵਿੱਚ ਅੰਨ੍ਹੇ ਹੋ ਕੇ ਉਸ (ਗੌਤਮ) ਨੂੰ ਸਭ ਕੁਝ ਦੇ ਦਿੱਤਾ ਸੀ, ਜੋ ਤਕਰੀਬਨ 1000 ਕਰੋੜ ਰੁਪਏ ਦਾ ਸਰਮਾਇਆ ਬਣਦਾ ਹੈ। ਇਸ ਦੇ ਜਵਾਬ ਵਿੱਚ ਗੌਤਮ ਨੇ ਆਪਣੇ ਪਿਓ ਵਿਰੁੱਧ ਕੌੜ ਕੱਢਦੇ ਹੋਏ ਕਿਹਾ ਕਿ ਜੇ ਕੇ ਹਾਊਸ ਅਪਾਰਟਮੈਂਟ ਵਿਜੇਪਤ ਸਿੰਘਾਨੀਆ ਨੂੰ ਸ਼ੇਅਰ ਹੋਲਡਰਾਂ ਦੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਸੌਂਪ ਸਕਦਾ। ਗੌਤਮ ਸਿੰਘਾਨੀਆ ਨੇ ਪਿਛਲੇ ਸਾਲ ਕਿਹਾ ਸੀ ਕਿ ਕੁਝ ਸੁਆਰਥੀ ਲੋਕ ਮੇਰੇ ਪਿਓ ਨੂੰ ਚੁੱਕ ਰਹੇ ਹਨ ਤਾਂ ਕਿ ਉਸ ਤੋਂ ਵੱਡਾ ਮਾਲੀ ਲਾਭ ਲਿਆ ਜਾ ਸਕੇ।
ਗੌਤਮ ਸਿੰਘਾਨੀਆ ਨੇ ਆਪਣੀ ਪਟੀਸ਼ਨ ਵਿੱਚ ਦੋਸ਼ ਲਾਇਆ ਕਿ ਵਿਜੇਪਤ ਨੇ ਆਪਣੀ ਪੁਸਤਕ ਦੇ ਜਿਹੜੇ ਅੰਸ਼ ਦਿੱਤੇ ਹਨ, ਉਹ ਕੁਝ ਮੁਲਾਜ਼ਮਾਂ, ਸਾਬਕਾ ਮੁਲਾਜ਼ਮਾਂ ਦੇ ਨਾਲ ਕੁਝ ਸਾਥੀਆਂ ਨਾਲ ਸਾਂਝੇ ਕੀਤੇ ਹਨ ਤੇ ਇਨ੍ਹਾਂ ਵਿੱਚ ਬਹੁਤ ਕੁਝ ਪਰਵਾਰ ਲਈ ਮਾਣਹਾਨੀ ਦਾ ਕਾਰਨ ਹਨ। ਗੌਤਮ ਦੀ ਇਹ ਦਰਖਾਸਤ ਕੋਰਟ ਨੇ ਰੱਦ ਕਰ ਦਿੱਤੀ ਹੈ। ਇਹ ਮਾਮਲਾ ਸਾਲਸਾਂ ਦੇ ਇੱਕ ਪੈਨਲ ਵੱਲੋਂ ਵਿਚਾਰਿਆ ਜਾ ਰਿਹਾ ਹੈ। ਡਾਕਟਰ ਵਿਜੇਪਤ ਸਿੰਘਾਨੀਆ ਦੇ ਵਕੀਲਾਂ ਨੇ ਦਲੀਲ ਦਿੱਤੀ ਹੈ ਕਿ ਗੌਤਮ ਸਿੰਘਾਨੀਆ ਨੇ ਪੁਸਤਕ ਵਿਚਲੇ ਮਾਣਹਾਨੀ ਦੇ ਸ਼ਬਦਾਂ ਦਾ ਕੋਈ ਜ਼ਿਕਰ ਨਹੀਂ ਕੀਤਾ, ਜਦ ਕਿ ਪ੍ਰਕਾਸ਼ਕਾਂ ਨੇ ਦੱਸਿਆ ਹੈ ਕਿ ਇਹ ਪੁਸਤਕ ਕੋਈ ਜੀਵਨੀ ਨਹੀਂ ਹੈ, ਇਹ ਇੱਕ ਸਵੈ-ਜੀਵਨੀ ਹੈ, ਜਿਸ ਨੂੰ ਕੋਈ ਹੋਰ ਨਹੀਂ ਬਲਕਿ ਅੱਸੀ ਸਾਲ ਦਾ ਪਿਤਾ ਖੁਦ ਲਿਖ ਰਿਹਾ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਓਮ ਬਿਰਲਾ ਸਰਬ ਸੰਮਤੀ ਨਾਲ ਲੋਕ ਸਭਾ ਦੇ ਸਪੀਕਰ ਬਣੇ
ਸਿੱਖ ਪਿਓ-ਪੁੱਤਰ ਦੀ ਕੁੱਟਮਾਰ ਦੇ ਕੇਸ ਵਿੱਚ ਦਿੱਲੀ ਹਾਈ ਕੋਰਟ ਨੇ ਪੁਲਿਸ ਨੂੰ ਝਾੜਿਆ
ਦੂਜਿਆਂ ਮੁਕਾਬਲੇ ਵੱਧ ਖੁਸ਼ ਤੇ ਸਫਲ ਹੁੰਦੇ ਹਨ ‘ਮਾਂ ਦੇ ਲਾਡਲੇ’
ਸਵਾ ਕਰੋੜ ਟਨ ਪੁਰਾਣੀ ਕਣਕ ਨੂੰ ਸਰਕਾਰ ਮਹਿੰਗੀ ਵੇਚਣ ਲੱਗੀ
ਡਰਾਈਵਿੰਗ ਲਾਇਸੈਂਸ ਨਿਯਮਾਂ ਵਿੱਚ ਵੱਡਾ ਬਦਲਾਅ, ਸਰਕਾਰ ਨੇ 8ਵੀਂ ਪਾਸ ਦੀ ਸ਼ਰਤ ਹਟਾਈ
ਅਕਾਲੀ ਦਲ ਵੱਲੋਂ ਸਿੱਕਮ ਦੇ ਮੁੱਖ ਮੰਤਰੀ ਤੋਂ ਗੁਰਦੁਆਰਾ ਗੁਰੂ ਡਾਂਗਮਾਰ ਸਿੱਖਾਂ ਨੂੰ ਸੌਂਪਣ ਦੀ ਮੰਗ
ਜ਼ਾਕਿਰ ਨਾਈਕ ਨੂੰ 31 ਜੁਲਾਈ ਤੱਕ ਕੋਰਟ ਪੇਸ਼ੀ ਦਾ ਆਦੇਸ਼
ਸ਼ਿਲਾਂਗ ਦੇ ਸਿੱਖਾਂ ਨੂੰ ਰਾਹਤ: ਮੇਘਾਲਿਆ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਐਫੀਡੇਵਿਟ ਦਾਇਰ ਕਰਨ ਨੂੰ ਕਿਹਾ
ਅਦਾਲਤ ਨੇ ਕਿਹਾ: ‘ਜੇਹਾਦ` ਸ਼ਬਦ ਦੀ ਵਰਤੋਂ ਕਰਨ ਉੱਤੇ ਕਿਸੇ ਨੂੰ ਅੱਤਵਾਦੀ ਨਹੀਂ ਕਿਹਾ ਜਾ ਸਕਦਾ
ਭਾਰਤ ਦੇ ਚੀਫ ਜੱਜ ਨੇ ਨਿਆਂ ਪਾਲਿਕਾ ਨੂੰ ਲੋਕ-ਲੁਭਾਊ ਤਾਕਤਾਂ ਦੇ ਖ਼ਿਲਾਫ਼ ਖੜੇ ਹੋਣ ਨੂੰ ਕਿਹਾ