Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਕੈਨੇਡਾ

ਬਰੈਂਪਟਨ ਹਾਕੀ ਨਾਈਟ ਵਿੱਚ ਹਿੱਸਾ ਲੈਣਗੇ ਐਨਐਚਐਲ ਦੇ ਨਗੀਨੇ ਤੇ ਲੋਕਲ ਸੈਲੇਬ੍ਰਿਟੀਜ਼

August 14, 2019 09:45 AM

ਸਾਬਕਾ ਮੇਪਲ ਲੀਫਜ਼ ਸਟਾਰ ਕੌਨੌਰ ਬ੍ਰਾਊਨ ਵੀ ਲਵੇਗਾ ਹਿੱਸਾ

ਬਰੈਂਪਟਨ, 13 ਅਗਸਤ (ਪੋਸਟ ਬਿਊਰੋ) : ਮੇਅਰ ਪੈਟ੍ਰਿਕ ਬ੍ਰਾਊਨ ਨੇ ਹਾਕੀ ਨਾਈਟ ਇਨ ਬਰੈਂਪਟਨ ਦੀ ਗੱਲ ਕਰਦਿਆਂ ਆਖਿਆ ਕਿ ਇਹ ਸੱਭ ਕਮਿਊਨਿਟੀ ਦਾ ਕਰਜ਼ਾ ਮੋੜਨ ਦਾ ਇੱਕ ਸਿਲਸਿਲਾ ਹੈ। ਉਨ੍ਹਾਂ ਆਖਿਆ ਕਿ ਖੁਸ਼ੀ ਇਸ ਗੱਲ ਦੀ ਹੈ ਕਿ ਸਾਬਕਾ ਮੇਪਲ ਲੀਫਜ਼ ਸਟਾਰ ਕੌਨੌਰ ਬ੍ਰਾਊਨ ਸਮੇਤ ਕਈ ਆਲ੍ਹਾ ਦਰਜੇ ਦੇ ਖਿਡਾਰੀ ਤੇ ਉੱਘੇ ਕਮਿਊਨਿਟੀ ਆਗੂ ਇਸ ਵਿੱਚ ਹਿੱਸਾ ਲੈਣਗੇ। ਉਨ੍ਹਾਂ ਆਖਿਆ ਕਿ ਇੱਕਜੁੱਟ ਹੋ ਕੇ ਅਸੀਂ ਬਰੈਂਪਟਨ ਵਿੱਚ ਹੈਲਥਕੇਅਰ ਵਿੱਚ ਸੁਧਾਰ ਕਰ ਸਕਦੇ ਹਾਂ।
ਓਟਵਾ ਸੈਨੇਟਰਜ਼ ਵੱਲੋਂ ਕੌਨੌਰ ਬ੍ਰਾਊਨ ਨੇ ਇਸ ਚੈਰਿਟੀ ਫੰਡਰੇਜ਼ਰ ਲਈ ਖੇਡਣ ਉੱਤੇ ਸਹਿਮਤੀ ਦਿੱਤੀ ਹੈ। ਕੌਨੌਰ 2016 ਤੋਂ ਟੋਰਾਂਟੋ ਮੇਪਲ ਲੀਫਜ਼ ਲਈ ਖੇਡਦਾ ਰਿਹਾ ਹੈ ਤੇ ਉਸ ਨੇ 253 ਗੇਮਜ਼ ਵਿੱਚ ਹਿੱਸਾ ਲਿਆ। ਪਿਛਲੇ 3 ਸਾਲਾਂ ਤੋਂ ਉਸਨੇ ਹਰੇਕ ਗੇਮ ਵਿੱਚ ਹਿੱਸਾ ਲਿਆ ਹੈ। ਪੀਲ ਰੀਜਨਲ ਪੁਲਿਸ ਦੇ ਨਵੇਂ ਬਣਨ ਜਾ ਰਹੇ ਚੀਫ ਨਿਸ਼ ਦੁਰੱਈਅੱਪਾ ਬਰੈਂਪਟਨ ਵਿੱਚ ਹੋਣ ਵਾਲੀ ਇਸ ਹਾਕੀ ਨਾਈਟ ਵਿੱਚ ਹਿੱਸਾ ਲੈਣਗੇ। ਦੁਰੱਈਅੱਪਾ ਪਿਛਲੇ 25 ਸਾਲਾਂ ਤੋਂ ਪੁਲਿਸ ਦੀ ਨੌਕਰੀ ਕਰ ਰਹੇ ਹਨ, ਪਿੱਛੇ ਜਿਹੇ ਉਹ ਹਾਲਟਨ ਪੁਲਿਸ ਦੇ ਡਿਪਟੀ ਚੀਫ ਸਨ। ਉਹ ਆਪਣੀ ਨਵੀਂ ਭੂਮਿਕਾ ਪਹਿਲੀ ਅਕਤੂਬਰ ਤੋਂ ਨਿਭਾਉਣੀ ਸ਼ੁਰੂ ਕਰਨਗੇ।
ਬਰੈਂਪਟਨ ਦੇ ਫਾਇਰ ਚੀਫ ਬਿੱਲ ਬੌਇਜ਼ ਵੀ ਟੀਮ ਲਈ ਖੇਡਣਗੇ। ਬੌਇਜ਼ ਪਿਛਲੇ 12 ਸਾਲਾਂ ਤੋਂ ਬਰੈਂਪਟਨ ਫਾਇਰ ਨਾਲ ਜੁੜ ਕੇ ਕਮਿਊਨਿਟੀ ਦੀ ਸੇਵਾ ਕਰ ਰਹੇ ਹਨ ਤੇ ਉਹ 2017 ਵਿੱਚ ਚੀਫ ਬਣੇ ਸਨ। ਮੌਜੂਦਾ ਤੇ ਸਾਬਕਾ ਐਨਐਚਐਲਰਜ਼ ਪਹਿਲਾਂ ਹੀ ਇਸ ਵਿਸ਼ੇਸ਼ ਰਾਤ ਵਿੱਚ ਹਿੱਸਾ ਲੈਣ ਦਾ ਐਲਾਨ ਕਰ ਚੁੱਕੇ ਹਨ। ਇਨ੍ਹਾਂ ਵਿੱਚ ਹਾਕੀ ਹਾਲ ਆਫ ਫੇਮ ਮੈਂਬਰ ਡੱਗ ਗਿੱਲਮਰ ਤੇ ਡੇਲ ਹਾਵਰਚੱਕ ਵੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਅਲ ਲਾਫਰੇਤ ਤੇ ਸ਼ੇਨ ਕੌਰਸਲਸੌਨ ਮੋਨਾਹਨ, ਮੈਲਕਮ ਸੁੱਬਨ, ਬ੍ਰੈਡ ਮੇਅ, ਐਂਡਰਿਊ ਮੈਂਗੀਆਪੇਨ, ਟਾਈਲਰ ਗ੍ਰਾਓਵੈਕ, ਕੇਸੀ ਸਿਜ਼ੀਕਾਸ, ਟਾਈਲਰ ਰੈਂਡਲ, ਬ੍ਰੈੱਟ ਰਿਚੀ, ਨਿੱਕ ਰਿਚੀ, ਸਕਾਟ ਵੈਜ਼ਵੁੱਡ ਤੇ ਕ੍ਰਿਸ ਟੈਰੀ ਵੀ ਇਸ ਮੌਕੇ ਬਰੈਂਪਟਨ ਵਿੱਚ ਹੋਣਗੇ।
ਹਾਕੀ ਨਾਈਟ ਇਨ ਬਰੈਂਪਟਨ ਵੀਰਵਾਰ 22 ਅਗਸਤ ਨੂੰ ਸ਼ਾਮੀਂ 7:00 ਵਜੇ ਸੀਏਏ ਸੈਂਟਰ, 7575 ਕੈਨੇਡੀ ਰੋਡ ਸਾਊਥ, ਬਰੈਂਪਟਨ ਵਿੱਚ ਸੁ਼ਰੂ ਹੋਵੇਗੀ। ਇਸ ਚੈਰਿਟੀ ਫੰਡਰੇਜ਼ਰ ਵਿੱਚ ਲੋਕਲ ਸੈਲੇਬ੍ਰਿਟੀਜ਼ ਦੇ ਨਾਲ ਨਾਲ ਐਨਐਚਐਲ ਦੇ ਸਧੇ ਹੋਏ ਖਿਡਾਰੀ ਮਿਕਸ ਮੈਚ ਖੇਡਣਗੇ। ਇਹ ਮੈਚ ਵਿਲੀਅਮ ਓਸਲਰ ਹੈਲਥ ਸਿਸਟਮ ਫਾਊਂਡੇਸ਼ਨ ਰਾਹੀਂ ਬਰੈਂਪਟਨ ਦੇ ਸਿਵਿਕ ਹਸਪਤਾਲ ਦੇ ਕਾਰਡੀਓਲੋਜੀ ਪ੍ਰੋਗਰਾਮ ਨੂੰ ਸਪੋਰਟ ਕਰਨ ਲਈ ਖੇਡਿਆ ਜਾਵੇਗਾ। ਇਸ ਮੈਚ ਲਈ 12 ਤੋਂ 33 ਡਾਲਰ ਤੱਕ ਦੀ ਟਿਕਟ ਰੱਖੀ ਗਈ ਹੈ। ਇਹ ਟਿਕਟਾਂ www.HockeyNightinBrampton.com ਉੱਤੇ ਖਰੀਦੀਆਂ ਜਾ ਸਕਦੀਆਂ ਹਨ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼