Welcome to Canadian Punjabi Post
Follow us on

19

August 2019
ਬ੍ਰੈਕਿੰਗ ਖ਼ਬਰਾਂ :
ਕੈਨੇਡਾ

ਗੰਨ ਹਿੰਸਾ ਰੋਕਣ ਲਈ ਐਲਾਨੇ ਗਏ ਫੰਡਾਂ ਤੋਂ ਬਾਅਦ ਟਰੂਡੋ ਕਰਨਗੇ ਟੋਰੀ ਨਾਲ ਵਿਚਾਰ ਵਟਾਂਦਰਾ

August 13, 2019 06:52 PM

ਟੋਰਾਂਟੋ, 13 ਅਗਸਤ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਗੰਨ ਹਿੰਸਾ ਨਾਲ ਨਜਿੱਠਣ ਲਈ ਸੰਭਾਵੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਅੱਜ ਟੋਰਾਂਟੋ ਦੇ ਮੇਅਰ ਨਾਲ ਮੁਲਾਕਾਤ ਕਰਨ ਦੀ ਸੰਭਾਵਨਾ ਹੈ।
ਗੰਨ ਕ੍ਰਾਈਮ ਨਾਲ ਨਜਿੱਠਣ ਲਈ ਫੈਡਰਲ, ਪ੍ਰੋਵਿੰਸ਼ੀਅਲ ਤੇ ਮਿਉਂਸਪਲ ਸਰਕਾਰਾਂ ਵੱਲੋਂ ਸਾਂਝੇ ਤੌਰ ਉੱਤੇ ਟੋਰਾਂਟੋ ਪੁਲਿਸ ਨੂੰ 4.5 ਮਿਲੀਅਨ ਡਾਲਰ ਦੀ ਮਾਲੀ ਮਦਦ ਦੇਣ ਦੀ ਕੀਤੀ ਗਈ ਪੇਸ਼ਕਸ਼ ਤੇ ਐਲਾਨ ਤੋਂ ਇੱਕ ਦਿਨ ਬਾਅਦ ਪ੍ਰਧਾਨ ਮੰਤਰੀ ਵੱਲੋਂ ਜੌਹਨ ਟੋਰੀ ਨਾਲ ਮੁਲਾਕਾਤ ਕਰਨ ਦਾ ਇਹ ਸਬੱਬ ਬਣਿਆ ਹੈ। ਪਿਛਲੇ ਦੋ ਸਾਲਾਂ ਤੋਂ ਪੁਲਿਸ ਫੋਰਸ ਨੂੰ ਗੋਲੀਕਾਂਡ ਦੀਆਂ ਕਈ ਘਟਨਾਵਾਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ। ਪਿਛਲੇ ਵੀਕੈਂਡ ਉੱਤੇ ਹੀ ਪੁਲਿਸ ਨੂੰ ਗੋਲੀ ਚੱਲਣ ਦੀਆਂ 14 ਵੱਖ ਵੱਖ ਘਟਨਾਵਾਂ ਨਾਲ ਨਜਿੱਠਣਾ ਪਿਆ।
ਪੁਲਿਸ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਵੱਡੀ ਪੱਧਰ ਉੱਤੇ ਗੈਂਗ ਨਾਲ ਸਬੰਧਤ ਸਨ। ਟੋਰਾਂਟੋ ਪੁਲਿਸ ਮੁਖੀ ਮਾਰਕ ਸਾਂਡਰਸ ਨੇ ਸੋਮਵਾਰ ਨੂੰ ਆਖਿਆ ਕਿ ਫੰਡ ਹਾਸਲ ਹੋਣ ਜਾ ਰਹੇ ਹਨ ਇਸ ਦਾ ਅਸੀਂ ਸਵਾਗਤ ਕਰਦੇ ਹਾਂ ਪਰ ਇਨ੍ਹਾਂ ਨੂੰ ਕਿਸ ਤਰ੍ਹਾਂ ਖਰਚ ਕੀਤਾ ਜਾਵੇਗਾ ਇਸ ਬਾਰੇ ਹਾਲ ਦੀ ਘੜੀ ਕੁੱਝ ਨਹੀਂ ਆਖਿਆ ਜਾ ਸਕਦਾ। ਸਾਂਡਰਸ ਨੇ ਆਖਿਆ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਗੰਨ ਵਾਇਲੰਸ ਨਾਲ ਨਜਿੱਠਣ ਦੀ ਯੋਜਨਾ ਉਲੀਕਣਗੇ।
ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਇੱਕ ਬਿਆਨ ਵਿੱਚ ਆਖਿਆ ਕਿ ਇਸ ਸਬੰਧ ਵਿੱਚ ਪ੍ਰੋਵਿੰਸ ਵੱਲੋਂ 1.5 ਮਿਲੀਅਨ ਡਾਲਰ ਦਾ ਪਾਇਆ ਜਾਣ ਵਾਲਾ ਯੋਗਦਾਨ ਅਸਲ ਵਿੱਚ ਪਹਿਲਾਂ ਗੈਂਗ ਵਿਰੋਧੀ ਫੰਡਿੰਗ ਲਈ ਚਾਰ ਸਾਲਾਂ ਵਾਸਤੇ ਰੱਖਿਆ ਗਿਆ ਸੀ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਅਟਾਰਨੀ ਜਨਰਲ ਤੇ ਨਿਆਂ ਮੰਤਰੀ ਦੀਆਂ ਭੂਮਿਕਾਵਾਂ ਵੰਡਣ ਦੀ ਕੋਈ ਲੋੜ ਨਹੀਂ : ਰਿਪੋਰਟ
ਜੋਡੀ ਵਿਲਸਨ ਰੇਅਬੋਲਡ ਦੇ ਮੁਕਾਬਲੇ ਵਿੱਚ ਨੂਰਮੁਹੰਮਦ ਨੂੰ ਮੈਦਾਨ ਵਿੱਚ ਉਤਾਰਨਗੇ ਲਿਬਰਲ
ਬਰੈਂਪਟਨ ਦੇ ਇੱਕ ਘਰ ਵਿੱਚ ਹੋਇਆ ਧਮਾਕਾ, ਪੰਜ ਸਾਲਾ ਬੱਚਾ ਤੇ ਤਿੰਨ ਬਾਲਗ ਜ਼ਖ਼ਮੀ
ਬਰੈਂਪਟਨ ਹਾਕੀ ਨਾਈਟ ਵਿੱਚ ਹਿੱਸਾ ਲੈਣਗੇ ਐਨਐਚਐਲ ਦੇ ਨਗੀਨੇ ਤੇ ਲੋਕਲ ਸੈਲੇਬ੍ਰਿਟੀਜ਼
ਕੋਕੀਨ ਰੱਖਣ ਦੇ ਦੋਸ਼ ਵਿੱਚ 70 ਸਾਲਾ ਮਹਿਲਾ ਨੂੰ ਕੀਤਾ ਗਿਆ ਚਾਰਜ
ਪਰਵਾਸੀਆਂ ਲਈ ਕਾਨੂੰਨੀ ਸਹਾਇਤਾ ਵਿੱਚ ਫੋਰਡ ਵੱਲੋਂ ਕੀਤੀ ਕਟੌਤੀ ਦੀ ਟਰੂਡੋ ਵੱਲੋਂ ਨਿਖੇਧੀ
ਹਾਈਵੇਅ 401 ਉੱਤੇ ਹੋਏ ਹਾਦਸੇ ਵਿੱਚ ਦੋ ਹਲਾਕ. ਪੰਜਾਬੀ ਮੂਲ ਦੇ ਗੋਨੀ ਬਰਾੜ ਦੀ ਹੋਈ ਮੌਤ
ਓਸਲਰ ਦੇ ਪੋਇਟ ਪ੍ਰੋਜੈਕਟ ਨੂੰ ਹੈਲਥ ਕੈਨੇਡਾ ਵੱਲੋਂ ਹਾਸਲ ਹੋਏ 1.5 ਮਿਲੀਅਨ ਡਾਲਰ ਦੇ ਫੰਡ
ਮੈਕਲਿਓਡ, ਸ਼ਮੈਗੈਲਸਕੀ ਮਾਮਲੇ ਵਿੱਚ ਅੱਜ ਐਲਾਨ ਕਰੇਗੀ ਆਰਸੀਐਮਪੀ
ਰੌਜਰਜ਼ ਕੱਪ ਜਿੱਤ ਕੇ ਬਿਆਂਕਾ ਐਂਡਰੀਸਕੂ ਨੇ ਰਚਿਆ ਇਤਿਹਾਸ