Welcome to Canadian Punjabi Post
Follow us on

19

August 2019
ਬ੍ਰੈਕਿੰਗ ਖ਼ਬਰਾਂ :
ਭਾਰਤ

ਕਸ਼ਮੀਰ ਵਿੱਚ ਈਦ ਦਾ ਤਿਉਹਾਰ ਸੁੱਖ-ਸ਼ਾਂਤੀ ਨਾਲ ਲੰਘ ਗਿਆ

August 13, 2019 10:37 AM

ਸ੍ਰੀਨਗਰ, 12 ਅਗਸਤ, (ਪੋਸਟ ਬਿਊਰੋ)-ਭਾਰਤ ਸਰਕਾਰ ਵੱਲੋਂ ਜੰਮੂ ਕਸ਼ਮੀਰ ਦਾਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਹਟਾਏ ਜਾਣ ਤੋਂ ਬਾਅਦ ਬਕਰੀਦ ਉੱਤੇ ਹਾਲਾਤ ਵਿਗੜਨ ਦਾ ਡਰ ਗ਼ਲਤ ਸਾਬਿਤ ਹੋਇਆ ਅਤੇ ਤਿਉਹਾਰ ਪੂਰੀ ਤਰ੍ਹਾਂ ਸੁਖ-ਸ਼ਾਂਤੀ ਨਾਲ ਲੰਘ ਗਿਆ। ਬਕਰੀਦ ਉੱਤੇ ਪਿਛਲੇ 30 ਸਾਲਾਂ ਵਿੱਚ ਪਹਿਲੀ ਵਾਰੀ ਨਾ ਕਸ਼ਮੀਰ ਵਿੱਚ ਕਿਸੇ ਥਾਂ ਪਾਕਿਸਤਾਨੀ ਝੰਡਿਆਂ ਨਾਲ ਜਲੂਸ ਨਿਕਲੇ ਅਤੇ ਨਾ ਹਿੰਸਾ ਹੋ ਸਕੀ ਹੈ।
ਜੰਮੂ-ਕਸ਼ਮੀਰ ਦੇ ਅਧਿਕਾਰੀਆਂ ਮੁਤਾਬਕ ਇਹ ਪਹਿਲੀ ਵਾਰਬਕਰੀਦਮੌਕੇ ਸੁਰੱਖਿਆ ਫੋਰਸਾਂ ਨੂੰ ਕੋਈ ਗੋਲ਼ੀ ਨਹੀਂ ਚਲਾਉਣੀ ਪਈ। ਮਿਲੀਆਂ ਰਿਪੋਰਟਾਂ ਮੁਤਾਬਕ ਜੰਮੂ ਤੋਂ ਕਸ਼ਮੀਰ ਤਕ ਸਭ ਇਲਾਕਿਆਂ ਦੇ ਲੋਕ ਆਪਣੇ ਨੇੜਲੀਆਂ ਮਸਜਿਦਾਂ ਵਿੱਚ ਵੱਡੀ ਗਿਣਤੀ ਵਿੱਚ ਨਮਾਜ਼ ਅਦਾ ਕਰਨ ਪਹੁੰਚੇ ਸਨ। ਵੱਡੀ ਗਿਣਤੀਸੁਰੱਖਿਆ ਫੋਰਸਾਂ ਦੇ ਤਾਇਨਾਤ ਹੋਣ ਨਾਲ ਤਿਉਹਾਰ ਮੌਕੇ ਉਸ ਤਰ੍ਹਾਂ ਦਾ ਮਾਹੌਲ ਨਹੀਂ ਦਿੱਸਿਆ, ਜਿਵੇਂ ਪਹਿਲਾਂ ਹਰ ਵਾਰੀ ਹੁੰਦਾ ਸੀ। ਉਂਝ ਕਸ਼ਮੀਰ ਦੇ ਕੁਝ ਇਲਾਕਿਆਂ ਵਿੱਚ ਪ੍ਰਦਰਸ਼ਨ ਹੋਏ, ਪਰ ਇਹ ਸ਼ਾਂਤੀਪੂਰਨ ਸਨ, ਇਨ੍ਹਾਂਦੇ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਅਤੇ ਸਭ ਕੁਝ ਆਮ ਵਾਂਗ ਰਿਹਾ।
ਇਸ ਦੌਰਾਨ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅੱਜ ਸਾਰਾ ਦਿਨ ਕਸ਼ਮੀਰ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਖੁਦ ਜਾਇਜ਼ਾ ਲੈਂਦੇ ਰਹੇ। ਉਨ੍ਹਾਂ ਨੇ ਸ੍ਰੀਨਗਰ ਦੇ ਲਾਲ ਚੌਕ ਤੋਂ ਦੱਖਣੀ ਕਸ਼ਮੀਰ ਵਿਚਲੀ ਜਵਾਹਰ ਸੁਰੰਗ ਤਕ ਹਵਾਈ ਸਰਵੇ ਵੀ ਕੀਤਾ। ਰਾਜਵਿਚਲੇ ਸਭ ਤੋਂ ਸੰਵੇਦਨਸ਼ੀਲ ਇਲਾਕਿਆਂ ਵਿੱਚੋਂ ਸ੍ਰੀਨਗਰ ਵਿੱਚ ਹੀ ਨਹੀਂ, ਬਾਰਾਮੂਲਾ, ਕੁਪਵਾੜਾ, ਹੰਦਵਾੜਾ, ਬਾਂਦੀਪੋਰਾ, ਬਡਗਾਮ, ਸੋਪੋਰ, ਗਾਂਦਰਬਲ, ਪੁਲਵਾਮਾ, ਸ਼ੋਪੀਆਂ, ਅਨੰਤਨਾਗ ਅਤੇ ਕੁਲਗਾਮ ਵਿੱਚ ਵੀ ਈਦ ਦੀ ਨਮਾਜ਼ ਕਿਸੇ ਹੰਗਾਮੇ ਦੇ ਬਿਨਾ ਸ਼ਾਂਤੀ ਨਾਲ ਪੜ੍ਹੀ ਗਈ। ਬਾਰਾਮੂਲਾ ਵਿਚਲੀਆਂ ਤਿੰਨ ਮਸਜਿਦਾਂ ਵਿੱਚ 10 ਹਜ਼ਾਰ ਤੋਂਵੱਧ ਨਮਾਜ਼ੀ ਆਏ ਅਤੇ ਅਨੰਤਨਾਗ ਵਿੱਚ ਕਰੀਬ 14 ਹਜ਼ਾਰ ਨਮਾਜ਼ੀਆਂ ਨੇ ਲਾਲ ਚੌਕ ਨੇੜੇਮਸਜਿਦ ਵਿੱਚ ਨਮਾਜ਼ ਪੜ੍ਹੀ। ਈਦ ਦੇ ਮੌਕੇ ਸ਼ਰਾਰਤੀ ਤੋਂ ਬਚਾਅਮਕਸਦ ਲਈ ਕਸ਼ਮੀਰ ਵਾਦੀ ਵਿੱਚ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਸਨ। ਸਾਰੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਡਿਊਟੀ ਮੈਜਿਸਟਰੇਟ ਤਾਇਨਾਤ ਸਨ। ਕਿਸੇ ਵੀ ਮਾੜੀ ਘਟਨਾ ਨਾਲ ਨਿਪਟਣ ਲਈ ਸੁਰੱਖਿਆ ਦਸਤਿਆਂ ਨੂੰ ਪੂਰੀ ਤਰ੍ਹਾਂ ਤਿਆਰ ਰੱਖਿਆ ਗਿਆ ਸੀ, ਪਰ ਕਿਤੇ ਕੁਝ ਮਾੜਾ ਨਹੀਂ ਹੋਇਆ।
ਜੰਮੂ-ਕਸ਼ਮੀਰ ਪੁਲਿਸ ਦੇ ਖੁਫੀਆ ਵਿੰਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਾਡੇ ਕੋਲ ਆਈਆਂ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਕਿਸੇ ਮਸਜਿਦ ਵਿੱਚ ਜੇਹਾਦੀ ਨਾਅਰਾ ਨਹੀਂ ਲੱਗਾ, ਕਿਸੇ ਥਾਂ ਪਾਕਿਸਤਾਨੀ ਝੰਡੇ ਅਤੇ ਅੱਤਵਾਦੀਆਂ ਦੇ ਪੋਸਟਰ ਵੀ ਨਹੀਂ ਦਿੱਸੇ। ਕਸ਼ਮੀਰ ਡਵੀਜ਼ਨ ਦੇ ਆਈ ਜੀ ਪੁਲਸ ਐੱਸਪੀ ਪਾਨੀ ਨੇ ਕਿਹਾ ਕਿ ਕਿਤੇ ਕੋਈ ਮਾੜੀ ਘਟਨਾ ਹੋਣ ਦੀ ਸੂਚਨਾ ਨਹੀਂ ਹੈ। ਸ੍ਰੀਨਗਰ ਦੇ ਡਿਪਟੀ ਕਮਿਸ਼ਨਰ ਡਾ. ਸ਼ਾਹਿਦ ਇਕਬਾਲ ਚੌਧਰੀ ਨੇ ਕਿਹਾ ਕਿ ਬਕਰੀਦ ਉੱਤੇ ਆਮ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ, ਇਸ ਲਈ ਅਸੀਂ ਖਾਸ ਪ੍ਰਬੰਧ ਕੀਤੇ ਸਨ ਅਤੇ ਹਾਲਾਤ ਪੂਰੀ ਤਰ੍ਹਾਂ ਸ਼ਾਂਤ ਹਨ।ਜੰਮੂ ਵਿੱਚ ਵੀ ਬਕਰੀਦ ਦਾ ਤਿਉਹਾਰ ਲੋਕਾਂ ਨੇ ਖ਼ੁਸ਼ੀ ਨਾਲ ਮਨਾਇਆ ਅਤੇ ਵੱਡੀ ਗਿਣਤੀ ਵਿੱਚ ਲੋਕ ਮਸਜਿਦਾਂ ਵਿੱਚ ਨਮਾਜ਼ ਅਦਾ ਕਰਨ ਪੁੱਜੇ। ਇਸ ਦੌਰਾਨ ਸੁਰੱਖਿਆ ਲਈਸ਼ਹਿਰ ਦੀਆਂ ਮੁੱਖ ਸੜਕਾਂਤੇ ਮੁਹੱਲਿਆਂ ਨੂੰ ਕੰਡਿਆਲੀ ਤਾਰ ਨਾਲ ਬੰਦ ਰੱਖਿਆ ਅਤੇ ਸੀਆਰਪੀ ਐੱਫ ਅਤੇ ਰੈਪਿਡ ਐਕਸ਼ਨ ਫੋਰਸ ਦੇ ਜਵਾਨ ਸਥਿਤੀ ਉੱਤੇ ਨਜ਼ਰ ਰੱਖ ਰਹੇ ਸਨ। ਬਕਰੀਦ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਨ ਦੇ ਲਈ ਈਦਗਾਹ ਮੈਦਾਨ ਰੈਜ਼ੀਡੈਂਸੀ ਰੋਡ ਉੱਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮਿੱਠੀਆਂ ਸੇਵੀਆਂ ਅਤੇ ਹਲਵੇ ਦਾ ਸਟਾਲ ਵੀ ਲਾਇਆ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ
ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ਦੇ ਗਵਰਨਰ ਨੂੰ ਇੱਕ ਵਾਰ ਫਿਰ ਉਲਝਾਇਆ
ਭਾਰਤ ਦੇ ਰਾਸ਼ਟਰਪਤੀ ਨੇ ਕਿਹਾ: ਨਵੇਂ ਬਦਲਾਵਾਂਦੇ ਨਾਲ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਨੂੰ ਫਾਇਦਾਹੋਵੇਗਾ
ਚੋਰਾਂ ਨੇ ਤਿਜੌਰੀ ਕੱਟ ਕੇ ਚਿੱਟੇ ਦਿਨ ਕੰਪਨੀ ਤੋਂ ਨੌਂ ਲੱਖ ਉਡਾਏ
ਮਨਜੀਤ ਸਿੰਘ ਜੀ ਕੇ ਵੱਲੋਂ ਦੋਸ਼: ਦਿੱਲੀ ਗੁਰਦੁਆਰਾ ਕਮੇਟੀ ਤੋਂ ਲਾਂਭੇ ਸਿਰਸਾ ਨੇ ਨਿੱਜੀ ਕੰਪਨੀ ਦੇ ਨਾਲ ਗੁਪਤ ਸਮਝੌਤਾ ਕੀਤਾ
ਬਿਹਾਰ ਵਿੱਚ ਸਮੂਹਿਕ ਬਲਾਤਕਾਰ ਨੇ ਦਿੱਲੀ ਦੇ ਨਿਰਭੈਆ ਕਾਂਡ ਦੀ ਯਾਦ ਨੂੰ ਤਾਜ਼ਾ ਕੀਤਾ
ਰਵਿਦਾਸ ਮੰਦਰ ਵਿਵਾਦ: ਸੁਪਰੀਮ ਕੋਰਟ ਵੱਲੋਂ ਚਿਤਾਵਨੀ, ਇਸ ਮੁੱਦੇ ਉੱਤੇ ਸਿਆਸਤ ਨਾ ਕਰੋ
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਤੇ ਕਾਂਗਰਸ ਵਿਚਾਲੇ ਹੀ ਟੱਕਰ ਦੀ ਸੰਭਾਵਨਾ
‘ਹਿੰਦੂ ਪਾਕਿਸਤਾਨ’ ਦੇ ਬਿਆਨ ਕਾਰਨ ਸ਼ਸ਼ੀ ਥਰੂਰ ਦੇ ਗ੍ਰਿਫਤਾਰੀ ਵਾਰੰਟ ਜਾਰੀ
20 ਨੂੰ ਚੰਦਰਯਾਨ-2 ਚੰਦਰਮਾ ਦੇ ਪੰਧ ਵਿੱਚ ਪਹੁੰਚੇਗਾ
ਹਰਿਆਣਾ ਵਿੱਚ ਬੈਂਕ ਵਿੱਚੋਂ ਕਰੋੜਾਂ ਦੀ ਚੋਰੀ, ਗਹਿਣੇ ਅਤੇ ਨਕਦੀ ਚੋਰ ਲੈ ਗਏ