Welcome to Canadian Punjabi Post
Follow us on

20

October 2018
ਬ੍ਰੈਕਿੰਗ ਖ਼ਬਰਾਂ :
ਭਾਰਤ

ਰਿਜ਼ਰਵੇਸ਼ਨ ਤੋਂ ਨਾਰਾਜ਼ ਵਿਅਕਤੀ ਨੇ ਨਿਤੀਸ਼ ਕੁਮਾਰ ਉੱਤੇ ਚੱਪਲ ਸੁੱਟੀ

October 12, 2018 08:02 AM

ਪਟਨਾ, 11 ਅਕਤੂਬਰ (ਪੋਸਟ ਬਿਊਰੋ)- ਜਨਤਾ ਦਲ ਯੂ ਦੇ ਵਿਦਿਆਰਥੀ ਸਮਾਗਮ ਵਿੱਚ ਹਿੱਸਾ ਲੈਣ ਬਾਪੂ ਸੈਮੀਨਾਰ ਹਾਲ ਵਿੱਚ ਪੁੱਜੇ ਮੁੱਖ ਮੰਤਰੀ ਨਿਤੀਸ਼ ਕੁਮਾਰ `ਤੇ ਅੱਜ ਇਕ ਵਿਅਕਤੀ ਨੇ ਚੱਪਲ ਸੁੱਟ ਦਿੱਤੀ। ਇਸ ਘਟਨਾ ਨਾਲ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਲਾਪਰਵਾਹੀ ਦੇਖਣ ਨੂੰ ਮਿਲੀ ਹੈ।
ਚੰਦਨ ਤਿਵਾਰੀ ਨਾਂ ਦੇ ਲੜਕੇ ਨੇ ਪ੍ਰੋਗਰਾਮ ਦਾ ਉਦਘਾਟਨ ਹੋਣ ਪਿੱਛੋਂ ਮੰਚ `ਤੇ ਬੈਠੇ ਮੁੱਖ ਮੰਤਰੀ ਵੱਲ ਚੱਪਲ ਸੁੱਟੀ। ਇਸ ਦੇ ਨਾਲ ਉਸ ਨੇ ਰਿਜ਼ਰਵੇਸ਼ਨ ਦਾ ਵਿਰੋਧ ਕਰਦੇ ਹੋਏ ਮੁੱਖ ਮੰਤਰੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਉਤੇ ਜਨਤਾ ਦਲ ਯੂ ਦੇ ਨੇਤਾਵਾਂ ਨੇ ਉਸ ਦੀ ਕੁੱਟਮਾਰ ਕੀਤੀ, ਜਿਸ ਦੇ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਉਸ ਨੂੰ ਗਾਂਧੀ ਮੈਦਾਨ ਥਾਣੇ `ਚ ਲੈ ਗਈ ਹੈ।
ਇਸ ਘਟਨਾ ਦੇ ਬਾਅਦ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਲੱਗੇ ਕਰਮੀਆਂ `ਚ ਹੱਲਚੱਲ ਮਚ ਗਈ ਅਤੇ ਉਨ੍ਹਾਂ ਨੇ ਤੁਰੰਤ ਮੁੱਖ ਮੰਤਰੀ ਨੂੰ ਸੁਰੱਖਿਆ ਘੇਰੇ `ਚ ਲੈ ਲਿਆ। ਮੁੱਖ ਮੰਤਰੀ ਉੱਤੇ ਚੱਪਲ ਸੁੱਟਣ ਵਾਲਾ ਚੰਦਨ ਔਰੰਗਾਬਾਦ ਦਾ ਵਾਸੀ ਹੈ ਅਤੇ ਖੁਦ ਨੂੰ ਸਵਰਨ ਸੈਨਾ ਦਾ ਮੈਂਬਰ ਦੱਸਦਾ ਹੈ। ਜਨਤਾ ਦਲ ਯੂ ਵਿਦਿਆਰਥੀ ਸਮਾਗਮ `ਚ ਹਿੱਸਾ ਲੈਣ ਲਈ ਵੱਡੀ ਗਿਣਤੀ `ਚ ਵਿਦਿਆਰਥੀ ਆਏ ਸਨ। ਇਸ ਵਿੱਚ ਨਿਤੀਸ਼ ਕੁਮਾਰ ਦੇ ਇਲਾਵਾ ਪਾਰਟੀ ਦੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ, ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਨਾਰਾਇਣ ਸਿੰਘ ਦੇ ਨਾਲ ਕਈ ਹੋਰ ਸੀਨੀਅਰ ਨੇਤਾ ਵੀ ਮੌਜੂਦ ਸਨ।
ਪੁਲਸ ਅਧਿਕਾਰੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਚੰਦਨ ਮਾਨਸਿਕ ਰੂਪ ਤੋਂ ਪਰੇਸ਼ਾਨ ਦਿੱਸ ਰਿਹਾ ਹੈ। ਸੀਨੀਅਰ ਪੁਲਸ ਸੁਪਰਡੈਂਟ ਮਨੁ ਮਹਾਰਾਜ ਖੁਦ ਉਸ ਤੋਂ ਪੁੱਛਗਿਛ ਕਰ ਰਹੇ ਹਨ। ਸੁਰੇਸ਼ ਨੇ ਦੱਸਿਆ ਕਿ ਚੰਦਨ ਅਤੇ ਉਸ ਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਸ ਦੇ ਪਿਤਾ ਵਿਮਲੇਸ਼ ਸਿੰਘ ਦਾ ਇਲਾਜ ਝਾਰਖੰਡ ਦੇ ਕਾਂਕੇ ਵਿੱਚ ਮਾਨਸਿਕ ਹਸਪਤਾਲ `ਚ ਚੱਲ ਰਿਹਾ ਹੈ। ਜਨਤਾ ਦਲ ਯੂ ਨੇ ਲੋਕਨਾਇਕ ਜੈ ਪ੍ਰਕਾਸ਼ ਨਾਰਾਇਣ ਦੀ ਜਯੰਤੀ ਦੇ ਮੌਕੇ `ਤੇ ਬਾਪੂ ਸਭਾਗਾਰ `ਚ ਵਿਦਿਆਰਥੀ ਸਮਾਗਮ ਦਾ ਆਯੋਜਨ ਕੀਤਾ ਸੀ। ਇਸ ਆਯੋਜਨ `ਚ ਚੰਦਨ ਨੇ ਮਚ ਵੱਲ ਚੱਪਲ ਸੁੱਟੀ। ਇਸ ਤੋਂ ਪਹਿਲਾਂ ਪੁਲਸ ਚੰਦਨ ਨੂੰ ਹਿਰਾਸਤ `ਚ ਲੈਂਦੀ ਜਦਯੂ ਵਰਕਰਾਂ ਨੇ ਉਸ ਦੀ ਕੁੱਟਮਾਰ ਕਰ ਦਿੱਤੀ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ
ਸੈਕਸ ਸ਼ੋਸ਼ਣ ਦੇ ਦੋਸ਼ਾਂ ਹੇਠ ਕੇਂਦਰੀ ਮੰਤਰੀ ਐਮ ਜੇ ਅਕਬਰ ਦਾ ਅਸਤੀਫ਼ਾ
ਸਬਰੀਮਾਲਾ ਮੰਦਰ ਵਿਚ ਹਿੰਦੂ ਔਰਤਾਂ ਦੇ ਜਾਣ ਵਿਰੁੱਧ ਕੱਟੜਪੰਥੀ ਹਿੰਸਕ ਹੋ ਗਏ
ਨਹਿਰ ਵਿੱਚ ਬੱਸ ਡਿੱਗਣ ਨਾਲ ਛੇ ਮੌਤਾਂ
ਪ੍ਰਦੂਸ਼ਣ ਬਾਰੇ ਢਿੱਲ ਕਾਰਨ ਕੇਜਰੀਵਾਲ ਸਰਕਾਰ ਨੂੰ ਐੱਨ ਜੀ ਟੀ ਵੱਲੋਂ 50 ਕਰੋੜ ਜੁਰਮਾਨਾ
ਹੋਟਲ ਦੇ ਲੇਡੀਜ਼ ਵਾਸ਼ਰੂਮ ਵਿੱਚ ਜਾਣੋਂ ਰੋਕਿਆ ਤਾਂ ਬਸਪਾ ਨੇਤਾ ਦੇ ਪੁੱਤਰ ਨੇ ਪਿਸਤੌਲ ਤਾਣ ਦਿੱਤੀ
ਭਾਰਤ ਵਿੱਚ 82 ਫੀਸਦੀ ਪੁਰਸ਼ਾਂ ਅਤੇ 92 ਫੀਸਦੀ ਔਰਤਾਂ ਦੀ 10 ਹਜ਼ਾਰ ਤੋਂ ਘੱਟ ਤਨਖਾਹ
‘ਸਵੱਛ ਗੰਗਾ ਮਿਸ਼ਨ` ਹੇਠ ਗੰਗਾ ਨੂੰ ਗੰਦਾ ਕਰਨ ਵਾਲਿਆਂ ਉੱਤੇ ਲਗਾਮ ਲੱਗੀ
ਸੀ ਬੀ ਆਈ ਨੇ ਮੰਨਿਆ: ਦਿੱਲੀ ਦੰਗਿਆਂ ਦੇ ਕੇਸ ਦੀ ਪੁਲਸ ਜਾਂਚ ਵਿੱਚ ਖ਼ਾਮੀ ਸੀ
ਹਰਿਆਣਾ ਦੇ ਬਹੁ-ਚਰਚਿਤ ‘ਸੰਤ ਰਾਮਪਾਲ’ ਨੂੰ ਮਰਨ ਤੱਕ ਦੀ ਉਮਰ ਕੈਦ
ਗੋਆ `ਚ ਭਾਜਪਾ ਸਰਕਾਰ ਡੇਗਣ ਲੱਗੀ ਕਾਂਗਰਸ ਖੁਦ ਝਟਕਾ ਖਾ ਬੈਠੀ