Welcome to Canadian Punjabi Post
Follow us on

19

August 2019
ਬ੍ਰੈਕਿੰਗ ਖ਼ਬਰਾਂ :
ਪੰਜਾਬ

ਆਰ ਟੀ ਆਈ ਦੀ ਜਾਣਕਾਰੀ ਨਾਲ ਕਲੋਜ਼ਰ ਰਿਪੋਰਟਾਂ ਬਾਰੇ ਮੋਗਾ ਪੁਲਸ ਦੀ ਪੋਲ ਖੁੱਲ੍ਹੀ

August 13, 2019 10:07 AM

ਚੰਡੀਗੜ੍ਹ, 12 ਅਗਸਤ (ਪੋਸਟ ਬਿਊਰੋ)- ਭਿ੍ਰਸ਼ਟਾਚਾਰ ਦੇ ਮਾਮਲਿਆਂ ਵਿੱਚ ਚਰਚਿਤ ਰਹਿਣ ਵਾਲੀ ਪੰਜਾਬ ਪੁਲਸ ਦਾ ਇੱਕ ਕਿੱਸਾ ਸੂਚਨਾ ਅਧਿਕਾਰ ਐਕਟ ਦੇ ਤਹਿਤ ਮੰਗੀ ਜਾਣਕਾਰੀ ਨਾਲ ਸਾਹਮਣੇ ਆਇਆ ਹੈ।
ਆਰ ਟੀ ਆਈ ਐਕਟੀਵਿਸਟ ਐਡਵੋਕੇਟ ਐੱਚ ਸੀ ਅਰੋੜਾ ਨੇ ਸੂਚਨਾ ਅਧਿਕਾਰ ਐਕਟ ਦੇ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪੁਲਸ ਮੁਖੀਆਂ ਵੱਲੋਂ ਵੱਖ-ਵੱਖ ਥਾਣਿਆਂ ਵਿੱਚ ਦਰਜ ਕੇਸਾਂ ਦੀ ਜਾਂਚ ਤੋਂ ਬਾਅਦ ਅਨਟਰੇਸ ਅਤੇ ਕਲੋਜ਼ਰ ਰਿਪੋਰਟਾਂ ਦੀ ਜਾਣਕਾਰੀ ਮੰਗੀ ਅਤੇ ਇਹ ਵੀ ਪੁੱਛਿਆ ਸੀ ਕਿ ਅਜਿਹੇ ਮਾਮਲਿਆਂ 'ਚ ਜੁੜੀ ਹੋਈ ਅਨਟਰੇਸ ਜਾਂ ਕਲੋਜ਼ਰ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਗਈ ਜਾਂ ਨਹੀਂ। ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਰਫ ਮੋਗਾ ਜ਼ਿਲ੍ਹੇ ਤੋਂ ਇਹ ਜਾਣਕਾਰੀ ਮਿਲੀ ਹੈ, ਜਿਸ ਦਾ ਨਤੀਜਾ ਹੈਰਾਨੀ ਵਾਲਾ ਹੈ। ਜ਼ਿਲ੍ਹਾ ਪੁਲਸ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਕੇਸਾਂ ਦੀ ਜਾਂਚ ਤੋਂ ਬਾਅਦ 215 ਕੇਸਾਂ ਵਿੱਚ ਅਨਟਰੇਸ ਅਤੇ 170 ਕੇਸਾਂ ਵਿੱਚ ਕਲੋਜ਼ਰ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੇ ਜਾਣੀ ਰਹਿੰਦੀ ਹੈ। ਇਨ੍ਹਾਂ 'ਚੋਂ ਜ਼ਿਆਦਾਤਰ 'ਤੇ ਉਚ ਅਧਿਕਾਰੀਆਂ ਦੀ ਸਹਿਮਤੀ ਵੀ ਲਈ ਜਾ ਚੁੱਕੀ ਹੈ। ਅਰੋੜਾ ਨੇ ਜਾਂਚ ਦੌਰਾਨ ਪਾਇਆ ਕਿ ਇਨ੍ਹਾਂ 385 ਕੇਸਾਂ ਵਿੱਚੋਂ 76 ਅਜਿਹੇ ਹਨ, ਜਿਨ੍ਹਾਂ ਉਤੇ ਦਸ ਸਾਲ ਤੋਂ ਵੱਧ ਸਮਾਂ ਪਹਿਲਾਂ ਜਾਂਚ ਪੂਰੀ ਹੋ ਗਈ ਸੀ, ਪਰ ਅਨਟਰੇਸ ਜਾਂ ਕਲੋਜ਼ਰ ਰਿਪੋਰਟ ਅਦਾਲਤੇ ਪੇਸ਼ ਨਹੀਂ ਕੀਤੀ ਗਈ। ਇਸ ਤਰ੍ਹਾਂ ਜਾਂਚ 'ਚ ਨਿਰਦੋਸ਼ ਪਾਏ ਗਏ ਦੋਸ਼ੀ ਦੇ ਸਿਰ 'ਤੇ ਜਾਣਬੁੱਝ ਕੇ ਖਤਰੇ ਦੀ ਤਲਵਾਰ ਲਟਕਾਈ ਰੱਖੀ ਹੈ ਤਾਂ ਕਿ ਭਿ੍ਰਸ਼ਟਾਚਾਰ ਦੀ ਸੰਭਾਵਨਾ ਰਹੇ। ਇਸ ਤਰ੍ਹਾਂ ਝੂਠੇ ਕੇਸਾਂ 'ਚ ਫਸਾਏ ਲੋਕਾਂ ਨੂੰ ਅਨਟਰੇਸ ਜਾਂ ਕਲੋਜ਼ਰ ਰਿਪੋਰਟ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਨਿਆਂ ਨਹੀਂ ਮਿਲਦਾ, ਸਗੋਂ ਪਾਸਪੋਰਟ ਲਈ ਅਪਲਾਈ ਕਰਨਾ ਜਾਂ ਨੌਕਰੀ ਲਈ ਪੁਲਸ ਦੀ ਕਲੀਅਰੈਂਸ ਪ੍ਰਾਪਤ ਕਰਨ 'ਚ ਵੀ ਪ੍ਰੇਸ਼ਾਨੀ ਹੁੰਦੀ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਤਾਪ ਬਾਜਵਾ ਦੇ ਸਮਰਥਨ ਦਾ ਫੂਲਕਾ ਨੇ ਕੀਤਾ ਧੰਨਵਾਦ, ਕਿਹਾ, ਕਾਂਗਰਸ ਸਰਕਾਰ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਲਾਗੂ ਕਰਵਾਉਣ ’ਚ ਨਾਕਾਮ
ਦੂਜੇ ਨਾਲ ਸਬੰਧਾਂ ਦੇ ਸ਼ੱਕ ’ਚ ਪ੍ਰੇਮਿਕਾ ਅਤੇ ਉਸਦੀ ਭੈਣ ਦੀ ਹੱਤਿਆ, ਮੁਲਜ਼ਿਮ ਦਿੱਲੀ ਸਟੇਸ਼ਨ ਤੋਂ ਗਿ੍ਰਫ਼ਤਾਰ
ਪ੍ਰਤਾਪ ਬਾਜਵਾ ਨੂੰ ਨਹੀਂ ਪਤਾ ਕਿ ਉਹ ਕੀ ਬੋਲ ਰਿਹਾ: ਕੈ. ਅਮਰਿੰਦਰ
ਪੰਜਾਬ ਸਰਕਾਰ ਨੇ ਦਿਵਿਆਂਗਾਂ ਲਈ ਰਾਖਵਾਂਕਰਨ ਵਧਾ ਕੇ ਕੀਤਾ 4 ਫੀਸਦੀ
ਫਿਰੌਤੀ ਲਈ 11ਵੀਂ ਦਾ ਵਿਦਿਆਰਥੀ ਅਗਵਾ ਪਿੱਛੋਂ ਕਤਲ, ਇੱਕ ਦੋਸ਼ੀ ਗ੍ਰਿਫਤਾਰ
ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੰਮ ਬੰਦ
ਪੰਜਾਬ ਵਿੱਚ ਸਵਾ ਦੋ ਸਾਲ ਵਿੱਚ ਪੁਲਸ ਹਿਰਾਸਤ ਵਿੱਚ 13 ਮੌਤਾਂ
ਭਾਰਤ-ਪਾਕਿ ਵੰਡ ਵੇਲੇ ਮੁਸਲਿਮ ਵਸੋਂ ਵਾਲੇ ਰਾਜ ਭਾਰਤ ਨੂੰ ਦੇਣ ਤੋਂ ਰੌਲਾ ਪਿਆ ਸੀ
ਮੋਰਿੰਡਾ ਸ਼ੂਗਰ ਮਿੱਲ ਵਿੱਚ ਘਪਲੇਬਾਜ਼ੀ ਦਾ ਮਾਮਲਾ ਫਿਰ ਉਠਿਆ
ਕਿਸਾਨਾਂ, ਦਲਿਤਾਂ, ਉਦਯੋਗਾਂ ਨੂੰ ਕਰਜ਼ਾ ਦੇਣ ਉੱਤੇ ਪੰਜਾਬ ਦੀਆਂ ਬੈਂਕਾਂ ਵੱਲੋਂ ਅਣ-ਐਲਾਨੀ ਪਾਬੰਦੀ