Welcome to Canadian Punjabi Post
Follow us on

11

December 2019
ਪੰਜਾਬ

ਫਾਦਰ ਐਂਥਨੀ ਮਾਮਲਾ: ਮੁੰਬਈ ਤੋਂ ਆਏ ਲੋਕਾਂ ਨੇ ਜਲੰਧਰ ਹੋਟਲ ਵਿੱਚ ਘੜੀ ਸੀ ਲੁੱਟ ਦੀ ਸਾਜ਼ਿਸ਼

August 13, 2019 10:04 AM

ਜਲੰਧਰ, 12 ਅਗਸਤ (ਪੋਸਟ ਬਿਊਰੋ)- ਈਸਾਈ ਮਿਸ਼ਨ ਦੇ ਫਾਦਰ ਐਂਥਨੀ ਦੇ ਪ੍ਰਤਾਪੁਰਾ ਵਾਲੇ ਐਫ ਐਮ ਜੇ ਹਾਊਸ ਤੋਂ 5.78 ਕਰੋੜ ਦੀ ਲੁੱਟ ਦੇ ਦੋਸ਼ੀ ਚਾਰ ਪੁਲਸ ਕਰਮੀਆਂ ਏ ਐਸ ਆਈ ਜੋਗਿੰਦਰ ਸਿੰਘ, ਰਾਜਪ੍ਰੀਤ ਸਿੰਘ, ਦਿਲਬਾਗ ਸਿੰਘ ਅਤੇ ਹੈਡ ਕਾਂਸਟੇਬਲ ਅਮਰੀਕ ਸਿੰਘ ਨੂੰ ਨੌਕਰੀ ਤੋਂ ਕੱਢਣ ਦੇ ਬਾਅਦ ਇਸ ਵਾਰਦਾਤ ਦਾ ਮੁੰਬਈ ਕੁਨੈਕਸ਼ਨ ਵੀ ਪਤਾ ਲੱਗ ਗਿਆ ਹੈ। ਦੱਸਿਆ ਜਾਂਦਾ ਹੈ ਕਿ ਇਸ ਲੁੱਟ ਦੀ ਸਾਜ਼ਿਸ਼ ਜਲੰਧਰ ਦੇ ਬੀ ਐਸ ਐਫ ਚੌਕ ਨੇੜੇ ਇਕ ਹੋਟਲ 'ਚ ਰਚੀ ਗਈ ਸੀ। ਲੁੱਟੀ ਰਕਮ ਦਾ ਬਾਕੀ ਸਵਾ ਕਰੋੜ ਲੱਭ ਰਹੀ ਏ ਐਸ ਆਈ ਟੀ (ਵਿਸ਼ੇਸਲ ਜਾਂਚ ਟੀਮ) ਨੂੰ ਇਸ ਦੇ ਸੰਬੰਧ ਵਿੱਚ ਬਹੁਤ ਸਾਰੀ ਅਹਿਮ ਜਾਣਕਾਰੀ ਮਿਲੀ ਹੈ।
ਪਤਾ ਲੱਗਾ ਹੈ ਕਿ ਲੁੱਟ ਕਾਂਡ ਦਾ ਮੁੰਬਈ ਕੁਨੈਕਸ਼ਨ ਮਿਲਣ ਪਿੱਛੋਂ ਐਸ ਆਈ ਟੀ ਨੇ ਹੋਟਲ ਤੋਂ ਰੇਡ ਦੇ ਦਿਨ ਤੋਂ ਪਹਿਲੇ ਕੁਝ ਦਿਨਾਂ ਦੀ ਸੀ ਸੀ ਟੀ ਵੀ ਫੁਟੇਜ ਵੇਖੀ ਹੈ ਤੇ ਉਨ੍ਹਾਂ ਲੋਕਾਂ ਦੀ ਜਾਂਚ ਕੀਤੀ ਹੈ, ਜੋ ਇਸ ਹੋਟਲ ਵਿੱਚ ਠਹਿਰੇ ਸਨ। ਐਸ ਆਈ ਇਸ ਮਾਮਲੇ 'ਚ ਦੋ ਪੱਖਾਂ ਤੋਂ ਜਾਂਚ ਕਰ ਰਹੀ ਹੈ। ਪਹਿਲਾ ਇਹ ਸ਼ੱਕ ਹੈ ਕਿ ਮੁੰਬਈ ਤੋਂ ਇਨ੍ਹਾਂ ਲੋਕਾਂ ਨੂੰ ਫਾਦਰ ਐਂਥਨੀ ਕੋਲ ਕਰੋੜਾਂ ਰੁਪਏ ਹੋਣ ਦੀ ਜਾਣਕਾਰੀ ਸੀ, ਜੋ ਉਨ੍ਹਾਂ ਨੇ ਏ ਐਸ ਆਈ ਜੋਗਿੰਦਰ ਸਿੰਘ, ਏ ਐਸ ਆਈ ਰਾਜਪ੍ਰੀਤ ਸਿੰਘ ਅਤੇ ਮੁਖਬਰ ਸੁਰਿੰਦਰ ਸਿੰਘ ਦੇ ਨਾਲ ਸਾਂਝੀ ਕੀਤੀ ਸੀ। ਇਸ ਜਿਸ ਦੇ ਬਾਅਦ ਇਸੇ ਹੋਟਲ 'ਚ ਲੁੱਟ ਕਾਂਡ ਦਾ ਪੂਰਾ ਖਾਕਾ ਤਿਆਰ ਕੀਤਾ ਗਿਆ ਤੇ ਫਿਰ ਪੈਸਾ ਲੁੱਟਿਆ ਗਿਆ। ਅਜੇ ਤੱਕ ਫੜੇ ਮੁਲਜ਼ਮਾਂ ਤੋਂ ਐਸ ਆਈ ਟੀ 4.57 ਕਰੋੜ ਰੁਪਏ ਜ਼ਬਤ ਕਰ ਚੁੱਕੀ ਹੈ। ਬਾਕੀ ਬਚਿਆ ਪੈਸਾ ਲੁੱਟ ਦੇ ਬਾਅਦ ਹਿੱਸੇ ਵਜੋਂ ਮੁੰਬਈ 'ਚ ਇਨ੍ਹਾਂ ਲੋਕਾਂ ਨੂੰ ਦਿੱਤਾ ਹੋਣ ਦੀ ਸੰਭਾਵਨਾ ਹੈ। ਐਸ ਆਈ ਟੀ ਨੇ ਫਾਦਰ ਐਂਥਨੀ ਦੇ ਖਿਲਾਫ ਸੀ ਐਸ ਆਰ ਫੰਡ ਦੇ ਗਲਤ ਵਰਤੋਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਨਾਲ ਜੁੜੇ ਕਈ ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਸ ਕੇਸ ਵਿੱਚ ਅਹਿਮ ਕੜੀ ਉਹ ਦਲਾਲ ਹੈ, ਜੋ ਛਾਪੇਮਾਰੀ ਦੇ ਮੌਕੇ ਵੀ ਫਾਦਰ ਐਂਥਨੀ ਦੇ ਘਰ ਸੀ। ਐਸ ਆਈ ਟੀ ਨੇ ਉਸ ਨੂੰ ਸੰਮਨ ਦਿੱਤਾ ਸੀ, ਪਰ ਉਹ ਜਾਂਚ ਵਾਸਤੇ ਨਹੀਂ ਆਇਆ। ਇਸ ਲਈ ਐਸ ਆਈ ਟੀ ਜਾਂਚ 'ਚ ਇਨਕਮ ਟੈਕਸ ਤੋਂ ਜੁਟਾਏ ਸਬੂਤਾਂ ਦਾ ਵੀ ਸਹਾਰਾ ਲਵੇਗੀ। ਜਾਂਚ 'ਚ ਇਹ ਪਤਾ ਲੱਗਾ ਹੈ ਕਿ ਫਾਦਰ ਐਂਥਨੀ ਤੇ ਉਨ੍ਹਾਂ ਨਾਲ ਜੁੜੇ ਚਰਚੇ ਜ਼ਰੀਏ ਚੈਰਿਟੀ ਤੋਂ ਸੀ ਐਸ ਆਰ ਫੰਡ ਨੂੰ ਰਿਸਾਈਕਲ ਕੀਤਾ ਜਾ ਰਿਹਾ ਸੀ, ਜਿਸ ਲਈ ਦਲਾਲ ਦਾ ਸਹਾਰਾ ਲਿਆ ਜਾ ਰਿਹਾ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਪੰਮੀ ਬਾਈ ਨਾਲ ਠੱਗੀ, ਏਅਰਪੋਰਟ ਜਾ ਕੇ ਪਤਾ ਲੱਗਾ!
ਸੁਖਬੀਰ ਸਿੰਘ ਬਾਦਲ ਵੱਲੋਂ ਅਮਰਿੰਦਰ ਸਿੰਘ ਉੱਤੇਮੋੜਵਾਂ ਵਾਰ
ਅਮਰਿੰਦਰ ਸਿੰਘ ਵੱਲੋਂ ਅਕਾਲੀ ਆਗੂਆਂ ਵਿਰੁੱਧ ਬਦਮਾਸ਼ਾਂ ਨਾਲ ਸੰਬੰਧਰੱਖਣ ਦਾ ਦੋਸ਼
ਰਣਜੀਤ ਕਤਲ ਕੇਸ: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਖ਼ਿਲਾਫ਼ ਚੱਲਦੇ ਕੇਸਵਿੱਚ ਜੱਜ ਬਦਲਣ ਦੀ ਮੰਗ ਉੱਠੀ
ਕੌਮੀ ਝੰਡਾ ਦਿਵਸ ਮੌਕੇ ਜਲ, ਥਲ ਤੇ ਹਵਾਈ ਸੈਨਾ ਦੇ ਸਾਬਕਾ ਮੁੱਖੀਆਂ ਵਲੋਂ ਚੰਡੀਗੜ੍ਹ ਵਾਰ ਮੈਮੋਰੀਅਲ ਵਿਖੇ ਸ਼ਰਧਾਂਜਲੀ ਭੇਟ
ਤਰਨ ਤਾਰਨ ਪੁਲਿਸ ਨੇ ਅਨੂਪ ਸਿੰਘ ਦੇ ਫਰਜ਼ੀ ਕਤਲ ਤੋਂ ਉਠਾਇਆ ਪਰਦਾ
ਵਿਜੀਲੈਂਸ ਨੇ 20,000 ਦੀ ਰਿਸ਼ਵਤ ਲੈਂਦਾ ਹੌਲਦਾਰ ਰੰਗੇ ਹੱਥੀਂ ਦਬੋਚਿਆ
ਕੈ. ਅਮਰਿੰਦਰ ਵੱਲੋਂ ਡੀ.ਜੀ.ਪੀ. ਨੂੰ ਰਾਜਸੀ ਆਗੂਆਂ ਤੇ ਗੈਂਗਸਟਰਾਂ ਵਿਚਾਲੇ ਸਾਂਝ ਦੀ ਜਾਂਚ ਦੇ ਆਦੇਸ਼
ਅੰਕਿਤਾ ਟੈਲੀ ਸ਼ਾਪਿੰਗ ਦਾ ਮਾਲਕ ਬਲਾਤਕਾਰ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ
ਡਾਕਟਰੀ ਇਮਤਿਹਾਨ ਦੇ ਦੌਰਾਨ ਕੱਕਾਰਾਂ ਤੋਂ ਪਾਬੰਦੀ ਹਟਾਉਣ ਦੇ ਹੁਕਮ