Welcome to Canadian Punjabi Post
Follow us on

11

December 2019
ਭਾਰਤ

ਸਮੱਸਿਆ ਵਿੱਚ ਫਸੀ ਬੀ ਐੱਸ ਐੱਨ ਐੱਲ ਦਾ 3000 ਕਰੋੜ ਤੋਂ ਵੱਧ ਦੀ ਵਸੂਲੀ ਉੱਤੇ ਜ਼ੋਰ

August 13, 2019 10:02 AM

ਨਵੀਂ ਦਿੱਲੀ, 12 ਅਗਸਤ (ਪੋਸਟ ਬਿਊਰੋ)- ਕੈਸ਼-ਫਲੋਅ ਦੀ ਸਮੱਸਿਆ ਨਾਲ ਜੂਝ ਰਹੀ ਜਨਤਕ ਖੇਤਰ ਦੀ ਬੀ ਐੱਸ ਐੱਨ ਐੱਲ (ਭਾਰਤ ਦੀ ਸਰਕਾਰੀ ਟੈਲੀਫੋਨ ਕੰਪਨੀ) ਨੇ ਆਪਣੇ ਕੰਪਨੀ ਗ੍ਰਾਹਕਾਂ ਤੋਂ ਬਕਾਏ ਦੀ ਵਸੂਲੀ ਲਈ ਹਮਲਾਵਰ ਕਦਮ ਚੁੱਕਣ ਦੀ ਯੋਜਨਾ ਬਣਾਈ ਹੈ। ਟੈਲੀਕਾਮ ਕੰਪਨੀ ਅਗਲੇ ਦੋ-ਤਿੰਨ ਮਹੀਨਿਆਂ ਵਿੱਚ 3000 ਕਰੋੜ ਤੋਂ ਵੱਧ ਦੇ ਬਕਾਏ ਵਿੱਚੋਂ ਵੱਡੀ ਰਾਸ਼ੀ ਦੀ ਵਸੂਲੀ ਦੀ ਆਸ ਕਰਦੀ ਹੈ।
ਭਾਰਤ ਸੰਚਾਰ ਨਿਗਮ ਲਿਮਟਿਡ (ਬੀ ਐੱਸ ਐੱਨ ਐੱਲ) ਇਹ ਕਦਮ ਓਦੋਂ ਚੁੱਕ ਰਹੀ ਹੈ, ਜਦ ਕੰਪਨੀ ਵਿੱਤੀ ਸਥਿਤੀ ਬਾਰੇ ਕਾਫੀ ਦਬਾਅ ਵਿੱਚ ਹੈ ਅਤੇ ਇਸ ਕਾਰਨ ਉਸ ਨੇ ਇਸ ਸਾਲ ਦੂਸਰੀ ਵਾਰ ਕਰਮਚਾਰੀਆਂ ਦੀ ਤਨਖਾਹ ਦੇ ਭੁਗਤਾਨ ਵਿੱਚ ਦੇਰੀ ਕੀਤੀ ਹੈ। ਬੀ ਐੱਸ ਐੱਨ ਐੱਲ ਨੇ ਕਰਮਚਾਰੀਆਂ ਦੀ ਜੁਲਾਈ ਮਹੀਨੇ ਦੀ ਤਨਖਾਹ ਪੰਜ ਅਗਸਤ ਨੂੰ ਜਾਰੀ ਕੀਤੀ ਸੀ। ਇਸ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਪੀ ਕੇ ਪੁਰਵਾਰ ਨੇ ਕਿਹਾ, ਸਾਡਾ ਕੰਪਨੀ ਗ੍ਰਾਹਕਾਂ ਵੱਲ ਬਕਾਇਆ 3000 ਕਰੋੜ ਰੁਪਏ ਤੋਂ ਵੱਧ ਹੈ। ਅਸੀਂ ਇਸ ਦੀ ਵਸੂਲੀ ਦੇ ਹਮਲਾਵਰ ਕਦਮ ਉਠਾ ਰਹੇ ਹਾਂ, ਇਸ ਵਿੱਚ ਸਾਨੂੰ ਸਫਲਤਾ ਵੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਪੂਰੀ ਬਕਾਇਆ ਰਾਸ਼ੀ ਵਸੂਲੀ ਦੀ ਸਮਾਂ ਹੱਦ ਦੱਸਣਾ ਮੁਸ਼ਕਲ ਹੈ, ਪਰ ਬੀ ਐੱਸ ਐੱਨ ਐੱਲ ਨੂੰ ਅਗਲੇ ਦੋ-ਤਿੰਨ ਮਹੀਨਿਆਂ ਵਿੱਚ ਉਸ ਵਿੱਚੋਂ ਵੱਡੀ ਰਾਸ਼ੀ ਦੀ ਵਸੂਲੀ ਦੀ ਉਮੀਦ ਹੈ। ਕੰਪਨੀ ਦਾ ਸਾਲਾਨਾ ਆਮਦਨ ਅਤੇ ਖਰਚ (ਸੰਚਾਲਨ ਖਰਚ ਅਤੇ ਤਨਖਾਹ) ਵਿੱਚ 800 ਕਰੋੜ ਰੁਪਏ ਦਾ ਫਰਕ ਹੈ। ਬੀ ਐੱਸ ਐੱਨ ਐੱਲ ਨੂੰ 2018-19 'ਚ ਲਗਭਗ 14000 ਕਰੋੜ ਰੁਪਏ ਘਾਟੇ ਦਾ ਅੰਦਾਜ਼ਾ ਹੈ। ਕੰਪਨੀ ਨੂੰ 2017-18 ਵਿੱਚ 7993 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਕੰਪਨੀ ਕਿਰਾਏ ਤੋਂ ਵਧਦੀ ਕਮਾਈ ਦੀ ਉਮੀਦ ਕਰ ਰਹੀ ਹੈ। ਇਸ ਸਾਲ ਬੀ ਐੱਸ ਐੱਨ ਐੱਲ ਦੀ ਕਿਰਾਏ ਤੋਂ ਲਗਭਗ 1000 ਕਰੋੜ ਰੁਪਏ ਦੀ ਕਮਾਈ 'ਤੇ ਨਜ਼ਰ ਹੈ। ਪਿਛਲੇ ਵਾਰ ਇਹ 200 ਕਰੋੜ ਰੁਪਏ ਸੀ। ਇਸ ਯੋਜਨਾ ਤਹਿਤ ਮੌਜੂਦਾ ਇਮਾਰਤਾਂ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਅਤੇ ਜ਼ਿਆਦਾ ਜਗ੍ਹਾ ਨੂੰ ਪਟੇ 'ਤੇ ਦੇਣ ਦੀ ਯੋਜਨਾ ਹੈ। ਇਸ ਤੋਂ ਇਲਾਵਾ ਬੀ ਐੱਸ ਐੱਨ ਐੱਲ ਸਾਲਾਨਾ ਲਗਭਗ 200 ਕਰੋੜ ਰੁਪਏ ਤੱਕ ਬਚਾਉਣ ਨੂੰ ਲੈ ਕੇ ਆਊਟਸੋਰਸ ਕੀਤੇ ਗਏ ਕੰਮਾਂ ਨੂੰ ਦਰੁਸਤ ਕਰਨ 'ਤੇ ਵੀ ਕੰਮ ਕਰ ਰਹੀ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਹਨੀਪ੍ਰੀਤ ਸਵਾ ਦੋ ਸਾਲਾਂ ਬਾਅਦ ਗੁਰਮੀਤ ਰਾਮ ਰਹੀਮ ਨੂੰ ਮਿਲੀ
ਵਿਰੋਧੀਆਂ ਦੇ ਇਤਰਾਜ਼ ਅਤੇ ਪ੍ਰਦਰਸ਼ਨਾਂ ਵਿਚਾਲੇ ਨਾਗਰਿਕਤਾ ਸੋਧ ਬਿੱਲ ਪੇਸ਼ ਅਤੇ ਪਾਸ
ਦਿੱਲੀ ਵਿੱਚ ਭਿਆਨਕ ਅਗਨੀਕਾਂਡ, 43 ਮੌਤਾਂ, ਫੈਕਟਰੀ ਮਾਲਕ ਗ੍ਰਿਫਤਾਰ
ਸਵਾਮੀ ਨਿਤਿਆਨੰਦ ਦਾ ਪਾਸਪੋਰਟ ਭਾਰਤ ਸਰਕਾਰ ਵੱਲੋਂ ਰੱਦ
ਉਨਾਵ ਦੀ ਸਮੂਹਕ ਬਲਾਤਕਾਰ ਪੀੜਤਾ ਨੇ ਦਿੱਲੀ ਹਸਪਤਾਲ ਵਿੱਚ ਦਮ ਤੋੜਿਆ
ਅਦਾਲਤਾਂ ਤੋਂ ਬਾਹਰ ਜਾ ਕੇ ਨਿਆਂ ਕਰਨਾ ਗਲਤ, ਪਰ ਪੁਲਸ ਨੂੰ ਆਪਣੇ ਉਤੇ ਹਮਲੇ ਤੋਂ ਬਚਾਅ ਕਰਨ ਦਾ ਪੂਰਾ ਅਧਿਕਾਰ: ਕੈਪਟਨ
ਊਧਵ ਠਾਕਰੇ ਸਰਕਾਰ ਵੱਲੋਂ ਭਾਜਪਾ ਅਤੇ ਆਰ ਐੱਸ ਐੱਸ ਉੱਤੇ ਹਮਲਾ ਸ਼ੁਰੂ
ਦਿੱਲੀ ਕਤਲੇਆਮ ਬਾਰੇ ਮਨਮੋਹਨ ਸਿੰਘ ਦੇ ਖੁਲਾਸੇ ਨਾਲ ਸਨਸਨੀ
ਕੇਜਰੀਵਾਲ ਦਾ ਐਲਾਨ ਦਿੱਲੀ ਵਾਸੀਆਂ ਨੂੰ ਵਾਈ-ਫਾਈ ਮੁਫ਼ਤ ਮਿਲੇਗਾ
ਸਾਬਕਾ ਖਜ਼ਾਨਾ ਮੰਤਰੀ ਚਿਦਾਂਬਰਮ 106 ਦਿਨ ਪਿੱਛੋਂ ਤਿਹਾੜ ਜੇਲ ਤੋਂ ਨਿਕਲਿਆ