Welcome to Canadian Punjabi Post
Follow us on

19

August 2019
ਬ੍ਰੈਕਿੰਗ ਖ਼ਬਰਾਂ :
ਭਾਰਤ

ਬਰਛੇ ਨਾਲ 25 ਵਾਰ ਕਰ ਕੇ ਗੜ੍ਹਸ਼ੰਕਰ ਦੇ ਬੰਦੇ ਦੀ ਪੰਚਕੂਲਾ ਵਿੱਚ ਹੱਤਿਆ

August 13, 2019 10:01 AM

ਪੰਚਕੂਲਾ, 12 ਅਗਸਤ (ਪੋਸਟ ਬਿਊਰੋ)- ਸੈਕਟਰ-3 ਸਥਿਤ ਤਾਊ ਦੇਵੀਲਾਲ ਸਟੇਡੀਅਮ ਦੇ ਪਿੱਛੇ ਕੱਲ੍ਹ ਸਵੇਰੇ ਇੱਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ। ਬਰਛੇ ਨਾਲ ਮ੍ਰਿਤਕ ਦੇ ਮੂੰਹ ਅਤੇ ਸਰੀਰ ਦੇ ਹੋਰਨਾਂ ਹਿੱਸਿਆਂ 'ਤੇ ਕਰੀਬ 25 ਵਾਰ ਕੀਤੇ ਗਏ ਸਨ। ਸ਼ੱਕ ਦੀ ਸੂਈ ਮ੍ਰਿਤਕ ਦੇ ਘਰ ਸ਼ਨੀਵਾਰ ਨੂੰ ਆਏ ਇੱਕ ਪੁਰਾਣੇ ਜਾਣਕਾਰ ਉਤੇ ਘੁੰਮਦੀ ਹੈ ਜਿਸ ਨੂੰ ਛੱਡਣ ਲਈ ਉਹ ਜੀਰਕਪੁਰ ਜਾ ਰਿਹਾ ਸੀ। ਹੱਤਿਆ ਦੇ ਬਾਅਦ ਪੁਰਾਣਾ ਜਾਣਕਾਰ ਗਾਇਬ ਹੈ ਤੇ ਉਸ ਦਾ ਮੋਬਾਈਲ ਵੀ ਬੰਦ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਗਗਨਦੀਪ ਸਿੰਘ ਬੇਦੀ ਇੱਕ ਐਨ ਆਰ ਆਈ ਦਾ ਬੇਟਾ ਸੀ। ਕੱਲ੍ਹ ਸਵੇਰੇ ਸਟੇਡੀਅਮ ਦੇ ਪਿਛਲੇ ਗੇਟ 'ਤੇ ਲਾਸ਼ ਦੀ ਸੂਚਨਾ ਪੁਲਸ ਨੂੰ ਮਿਲੀ। ਪੁਲਸ ਨੇ ਮੁਆਇਨਾ ਕੀਤਾ ਤਾਂ ਇੱਕ ਨੇੜੇ ਖੜ੍ਹੀ ਕਾਰ ਵਿੱਚ ਮੋਬਾਈਲ ਫੋਨ ਵਜ ਰਿਹਾ ਸੀ। ਪੁਲਸ ਨੇ ਫੋਨ ਚੁੱਕਿਆ ਤਾਂ ਪਤਾ ਲੱਗਾ ਕਿ ਇਹ ਫੋਨ ਗਗਨਦੀਪ ਸਿੰਘ ਦਾ ਹੈ। ਉਸ ਦੇ ਮਾਂ-ਬਾਪ ਇੰਗਲੈਂਡ ਵਿੱਚ ਰਹਿੰਦੇ ਹਨ। ਦੂਸਰੇ ਪਾਸਿਉਂ ਗਗਨਦੀਪ ਦੀ ਪਤਨੀ ਤਨੂੰ ਸ਼ਰਮਾ ਗੱਲ ਕਰ ਰਹੀ ਸੀ। ਪੁਲਸ ਨੇ ਉਸ ਨੂੰ ਦੱਸਿਆ ਕਿ ਗਗਨਦੀਪ ਨੂੰ ਕਾਫੀ ਸੱਟਾਂ ਲੱਗੀਆਂ ਹਨ। ਇਸ 'ਤੇ ਤਨੂ ਰਿਸ਼ਤੇਦਾਰਾਂ ਦੇ ਨਾਲ ਮੌਕੇ 'ਤੇ ਪਹੁੰਚੀ। ਉਥੇ ਉਸ ਨੂੰ ਪਤਾ ਲੱਗਾ ਕਿ ਗਗਨਦੀਪ ਦੀ ਮੌਤ ਹੋ ਗਈ ਹੈ। ਤਨੂ ਵਾਸੀ ਪਿੰਡ ਮੌਲਾ, ਥਾਣਾ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਪਿਛਲੇ ਕੁਝ ਸਮੇਂ ਤੋਂ ਮਕਾਨ ਨੰਬਰ 511, ਸੈਕਟਰ 26, ਪੰਚਕੂਲਾ ਵਿਚ ਪਤੀ ਦੇ ਨਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਹੈ। ਤਨੂ ਨੇ ਦੱਸਿਆ ਕਿ ਉਹ ਜੋਤਿਸ਼ ਦਾ ਕੰਮ ਕਰਦੀ ਹੈ। ਉਸ ਦੇ ਪਤੀ ਪਹਿਲਾਂ ਉਬਰ ਦਾ ਕੰਮ ਕਰਦੇ ਸਨ, ਪਰ ਲਗਭਗ ਇੱਕ ਸਾਲ ਪਹਿਲਾਂ ਛੱਡ ਦਿੱਤਾ ਸੀ। ਕਰੀਬ ਤਿੰਨ ਸਾਲ ਪਹਿਲਾਂ ਗਗਨਦੀਪ ਪਤਨੀ ਅਤੇ ਬੱਚਿਆਂ ਨਾਲ ਪਿੰਡ ਰਾਮਪੁਰਾ ਮੰਡੀ ਜ਼ਿਲ੍ਹਾ ਬਠਿੰਡਾ ਵਿੱਚ ਰਹਿੰਦੇ ਸਨ ਤੇ ਫਿਰ ਪੰਚਕੂਲਾ ਆ ਗਏ। ਉਨ੍ਹਾਂ ਦਾ ਨਵਾਂ ਮਕਾਨ ਸੈਕਟਰ 27 ਪੰਚਕੂਲਾ ਵਿੱਚ 631 ਪੀ ਵਿੱਚ ਬਣ ਰਿਹਾ ਹੈ। 10 ਅਗਸਤ ਨੂੰ ਸੰਦੀਪ ਉਰਫ ਸ਼ਿਬੂ ਵਾਸੀ ਰਾਮਪੁਰਾ ਫੂਲ, ਜ਼ਿਲ੍ਹਾ ਬਠਿੰਡਾ ਸ਼ਾਮ ਉਨ੍ਹਾਂ ਦੇ ਘਰ ਆਇਆ ਸੀ। ਤਨੂ ਨੇ ਦੱਸਿਆ ਕਿ ਸੰਦੀਪ ਉਨ੍ਹਾਂ ਦਾ ਪੁਰਾਣਾ ਜਾਣਕਾਰ ਹੈ ਅਤੇ ਰਾਮਪੁਰਾ ਫੂਲ ਵਿੱਚ ਗੁਆਂਢੀ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ
ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ਦੇ ਗਵਰਨਰ ਨੂੰ ਇੱਕ ਵਾਰ ਫਿਰ ਉਲਝਾਇਆ
ਭਾਰਤ ਦੇ ਰਾਸ਼ਟਰਪਤੀ ਨੇ ਕਿਹਾ: ਨਵੇਂ ਬਦਲਾਵਾਂਦੇ ਨਾਲ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਨੂੰ ਫਾਇਦਾਹੋਵੇਗਾ
ਚੋਰਾਂ ਨੇ ਤਿਜੌਰੀ ਕੱਟ ਕੇ ਚਿੱਟੇ ਦਿਨ ਕੰਪਨੀ ਤੋਂ ਨੌਂ ਲੱਖ ਉਡਾਏ
ਮਨਜੀਤ ਸਿੰਘ ਜੀ ਕੇ ਵੱਲੋਂ ਦੋਸ਼: ਦਿੱਲੀ ਗੁਰਦੁਆਰਾ ਕਮੇਟੀ ਤੋਂ ਲਾਂਭੇ ਸਿਰਸਾ ਨੇ ਨਿੱਜੀ ਕੰਪਨੀ ਦੇ ਨਾਲ ਗੁਪਤ ਸਮਝੌਤਾ ਕੀਤਾ
ਬਿਹਾਰ ਵਿੱਚ ਸਮੂਹਿਕ ਬਲਾਤਕਾਰ ਨੇ ਦਿੱਲੀ ਦੇ ਨਿਰਭੈਆ ਕਾਂਡ ਦੀ ਯਾਦ ਨੂੰ ਤਾਜ਼ਾ ਕੀਤਾ
ਰਵਿਦਾਸ ਮੰਦਰ ਵਿਵਾਦ: ਸੁਪਰੀਮ ਕੋਰਟ ਵੱਲੋਂ ਚਿਤਾਵਨੀ, ਇਸ ਮੁੱਦੇ ਉੱਤੇ ਸਿਆਸਤ ਨਾ ਕਰੋ
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਤੇ ਕਾਂਗਰਸ ਵਿਚਾਲੇ ਹੀ ਟੱਕਰ ਦੀ ਸੰਭਾਵਨਾ
‘ਹਿੰਦੂ ਪਾਕਿਸਤਾਨ’ ਦੇ ਬਿਆਨ ਕਾਰਨ ਸ਼ਸ਼ੀ ਥਰੂਰ ਦੇ ਗ੍ਰਿਫਤਾਰੀ ਵਾਰੰਟ ਜਾਰੀ
20 ਨੂੰ ਚੰਦਰਯਾਨ-2 ਚੰਦਰਮਾ ਦੇ ਪੰਧ ਵਿੱਚ ਪਹੁੰਚੇਗਾ
ਹਰਿਆਣਾ ਵਿੱਚ ਬੈਂਕ ਵਿੱਚੋਂ ਕਰੋੜਾਂ ਦੀ ਚੋਰੀ, ਗਹਿਣੇ ਅਤੇ ਨਕਦੀ ਚੋਰ ਲੈ ਗਏ