Welcome to Canadian Punjabi Post
Follow us on

19

August 2019
ਬ੍ਰੈਕਿੰਗ ਖ਼ਬਰਾਂ :
ਅੰਤਰਰਾਸ਼ਟਰੀ

ਹਾਂਗਕਾਂਗ ਵਿੱਚ ਚੀਨ ਵਿਰੋਧੀ ਪ੍ਰਦਰਸ਼ਨ ਕਰਦੇ ਲੋਕਾਂ ਉੱਤੇ ਪੁਲਸ ਨੇ ਹੰਝੂ ਗੈਸ ਦੇ ਗੋਲੇ ਛੱਡੇ

August 13, 2019 09:59 AM

ਹਾਂਗਕਾਂਗ, 12 ਅਗਸਤ (ਪੋਸਟ ਬਿਊਰੋ)- ਹਾਂਗਕਾਂਗ 'ਚ ਲਗਾਤਾਰ 10ਵੇਂ ਹਫਤੇ ਲੋਕਤੰਤਰ ਸਮਰਥਕ ਅਤੇ ਚੀਨ ਵਿਰੋਧੀ ਹਜ਼ਾਰਾਂ ਪ੍ਰਦਰਸ਼ਨਕਾਰੀ ਬੀਤੇ ਦਿਨ ਸੜਕਾਂ ਉਤੇ ਉਤਰੇ। ਇਸ ਦੌਰਾਨ ਪ੍ਰਦਰਸ਼ਨਕਾਰੀਆ ਨੂੰ ਤਿੱਤਰ-ਬਿੱਤਰ ਕਰਨ ਲਈ ਪੁਲਸ ਨੇ ਹੰਝੂ ਗੈਸ ਦੇ ਗੋਲੇ ਛੱਡੇ।
ਪੁਲਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਆਵਾਜਾਈ ਨੂੰ ਜਾਮ ਕਰ ਦਿੱਤਾ ਅਤੇ ਅਧਿਕਾਰੀਆਂ ਉੱਤੇ ਇੱਟਾਂ ਸੁੱਟੀਆਂ। ਪ੍ਰਦਰਸ਼ਨਕਾਰੀਆਂ ਨੇ ਸ਼ੈਮ ਸ਼ੁਈ ਪੋ ਖੇਤਰ ਨੂੰ ਛੱਡਣ ਦੀ ਚਿਤਾਵਨੀ ਨੂੰ ਅਣਦੇਖਿਆ ਕੀਤਾ, ਜਿਸ ਦੇ ਬਾਅਦ ਹੰਝੂ ਗੈਸ ਦੇ ਗੋਲੇ ਛੱਡੇ ਗਏ। ਗੈਸ ਮਾਸਕ ਪਹਿਨੀ ਪ੍ਰਦਰਸ਼ਨਕਾਰੀ ਕੱਲ੍ਹ ਚੇਉਗ ਸ਼ਾ ਵਾਨ ਵਿੱਚ ਇੱਕ ਪੁਲਸ ਸਟੇਸ਼ਨ ਦੇ ਬਾਹਰ ਇਕੱਠੇ ਹੋ ਗਏ। ਗਰਮ ਮੌਸਮ ਅਤੇ ਪੁਲਸ ਵੱਲੋਂ ਲਾਈ ਪਾਬੰਦੀ ਦੇ ਬਾਵਜੂਦ ਕੱਲ੍ਹ ਦੁਪਹਿਰ ਸੈਂਕੜੇ ਲੋਕ ਇਸ ਸ਼ਹਿਰ ਦੇ ਵਿਕਟੋਰੀਆ ਪਾਰਕ ਵਿੱਚ ਇਕੱਠੇ ਹੋਏ। ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਵਿਕਟੋਰੀਆ ਪਾਰਕ ਵਿੱਚ ਇਕੱਠੇ ਹੋਣ ਦੀ ਇਜਾਜ਼ਤ ਦਿੱਤੀ ਹੈ, ਪਰ ਹਾਂਗਕਾਂਗ ਦੇ ਪੂਰਬੀ ਹਿੱਸੇ ਵਿੱਚ ਮਾਰਚ ਕੱਢਣ ਦੀ ਉਨ੍ਹਾਂ ਦੀ ਮੰਗ ਠੁਕਰਾ ਦਿੱਤੀ ਹੈ।
ਹਾਂਗਕਾਂਗ 'ਚ ਖੁੱਲ੍ਹੀ ਲੋਕਤੰਤਰਿਕ ਆਜ਼ਾਦੀ ਦੀ ਮੰਗ ਕਰ ਰਹੇ ਲੋਕ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ ਜਦ ਕਿ ਹਾਂਗਕਾਂਗ ਦੇ ਨੇਤਾ ਨੇ ਸਾਫ ਕਹਿ ਦਿੱਤਾ ਹੈ ਕਿ ਉਹ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੇਗੀ। ਇੱਕ ਪ੍ਰਦਰਸ਼ਨਕਾਰੀ ਵੋਂਗ ਨੇ ਕਿਹਾ, ਪੁਲਸ ਨੂੰ ਮਾਰਚ ਕੱਢਣ ਦੀ ਮੰਗ ਠੁਕਰਾਉਣ ਦੀ ਥਾਂ ਲੋਕ ਸੁਰੱਖਿਆ ਬਣਾਈ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਸੀਂ ਹਾਲੇ ਵੀ ਇਥੇ ਹਾਂ ਅਤੇ ਅਸੀਂ ਦੇਖਾਂਗੇ ਕਿ ਕੀ ਬਾਅਦ ਵਿੱਚ ਮਾਰਚ ਕੱਢ ਸਕਦੇ ਹਾਂ ਕਿ ਨਹੀਂ। ਹਾਂਗਕਾਂਗ 'ਚ ਲੋਕਤੰਤਰ ਸਮਰਥਕਾਂ ਨੇ ਆਪਣੇ ਪ੍ਰਦਰਸ਼ਨ ਦੀ ਰਣਨੀਤੀ ਬਦਲ ਲਈ ਹੈ। ਉਹ ਪੁਲਸ ਨਾਲ ਸਿੱਧਾ ਲੜਨ ਦੀ ਬਜਾਏ ‘ਹਿੱਟ ਐਂਡ ਰੰਨ' (ਹਮਲਾ ਕਰੋ ਅਤੇ ਭੱਜ ਜਾਓ) ਦੀ ਨੀਤੀ ਤਰ੍ਹਾਂ ਪ੍ਰਦਰਸ਼ਨ ਨੂੰ ਅੰਜਾਮ ਦੇ ਰਹੇ ਹਨ। ਹਾਂਗਕਾਂਗ ਦੇ ਮੁਖੀ ਨੇ ਚਿਤਾਵਨੀ ਦਿੱਤੀ ਹੈ ਕਿ ਪ੍ਰਦਰਸ਼ਨਕਾਰੀਆਂ ਨੂੰ ਕੋਈ ਵੀ ਢਿੱਲ ਨਹੀਂ ਦਿੱਤੀ ਜਾਵੇਗੀ।
ਵਰਨਣ ਯੋਗ ਕਿ ਇਜਾਜ਼ਤ ਨਾ ਮਿਲਣ ਪਿੱਛੋਂ ਵੀ ਲੋਕਤੰਤਰ ਸਮਰਥਕ ਤੇ ਚੀਨ ਵਿਰੋਧੀ ਪ੍ਰਦਰਸ਼ਨਕਾਰੀ ਤਾਈ ਪੋ ਜ਼ਿਲ੍ਹੇ ਵਿੱਚ ਇਕੱਠੇ ਹੋਏ। ਪੁਲਸ ਜਦੋਂ ਪਹੁੰਚੀ ਤਾਂ ਲੋਕ ਪਿੱਛੇ ਹਟ ਗਏ ਅਤੇ ਛੋਟੇ-ਛੋਟੇ ਸਮੂਹਾਂ 'ਚ ਵੰਡ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਚਲੇ ਗਏ। ਇਸ ਦੌਰਾਨ ਪ੍ਰਦਰਸ਼ਨਕਾਰੀ ਨਾਅਰੇਬਾਜ਼ੀ ਵੀ ਕਰ ਰਹੇ ਸਨ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦਾ ਇੱਕ ਸਮੂਹ ਹੈਲਮੇਟ ਅਤੇ ਗੈਸ ਮਾਸਕ ਨਾਲ ਲੈਸ ਹੋ ਕੇ ਤਾਈਵਾਈ ਜ਼ਿਲ੍ਹੇ 'ਚ ਪਹੁੰਚਿਆ। ਉਨ੍ਹਾਂ ਨੇ ਇਥੇ ਸੜਕ ਕਿਾਰੇ ਦੀ ਰੇਲਿੰਗ ਤੋੜ ਦਿੱਤੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪਾਕਿ ਦਾ ਆਜ਼ਾਦੀ ਦਿਨ: ਇਮਰਾਨ ਖਾਨ ਦੇ ਉਚੇਚੇ ਭਾਸ਼ਣ ਤੋਂ ਭਾਰਤ ਸਰਕਾਰ ਦੇ ਐਕਸ਼ਨ ਦਾ ਡਰ ਝਲਕਦਾ ਰਿਹਾ
ਹਾਂਗ ਕਾਂਗ ਦੀ ਆਗੂ ਲੇਮ ਨੇ ਕਿਹਾ: ਖਿੱਲਰਨ ਦੇ ਰਸਤੇ ਉੱਤੇ ਹੈ ਦੇਸ਼
ਭਾਰਤ ਵੱਲੋਂ ਹਾਂਗਕਾਂਗ ਜਾਣ ਵਾਲੇ ਯਾਤਰੀਆਂ ਨੂੰ ਚੇਤਾਵਨੀ ਜਾਰੀ
17 ਦੇਸ਼ਾਂ ਵਿੱਚ ਉਤਰੀ ਕੋਰੀਆ ਦੇ 35 ਸਾਈਬਰ ਹਮਲਿਆਂ ਦੀ ਯੂ ਐਨ ਜਾਂਚ ਕਰ ਰਿਹੈ
ਡੋਨਾਲਡ ਟਰੰਪ ਭਾਰਤ-ਪਾਕਿ ਵਿਚੋਲਗੀ ਤੋਂ ਪਾਸੇ ਹੋਏ
ਟਰੇਡ ਵਾਰ ਦੇ ਡਰ ਤੋੱ ਅਮਰੀਕਾ ਨੇ ਚੀਨੀ ਵਸਤਾਂ ਉੱਤੇ ਲਾਇਆ ਜਾਣ ਵਾਲਾ ਟੈਰਿਫ ਟਾਲਿਆ
ਅਮਰੀਕੀ ‘ਡੇਅ ਕੇਅਰ ਸੈਂਟਰ’ ਵਿੱਚ ਅੱਗ ਨਾਲ ਪੰਜ ਬੱਚਿਆਂ ਦੀ ਮੌਤ
ਮਿਆਂਮਾਰ 'ਚ ਜ਼ਮੀਨ ਖਿਸਕਣ ਨਾਲ ਮੌਤਾਂ ਦੀ ਗਿਣਤੀ 56 ਹੋਈ
ਯੂ ਐੱਨ ਵਿੱਚ ਪਾਕਿਸਤਾਨੀ ਰਾਜਦੂਤ ਮਲੀਹਾ ਲੋਧੀ ਵਿਰੁੱਧ ਪਾਕਿ ਨਾਗਰਿਕ ਭੜਕਿਆ
ਪਾਕਿ ਦੇ ਮੰਤਰੀ ਨੇ ਭਾਰਤ ਦੇ ਪੰਜਾਬੀ ਫੌਜੀਆਂ ਨੂੰ ਭਾਰਤ ਦੇ ਵਿਰੋਧ ਲਈ ਉਕਸਾਇਆ