Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਅੰਤਰਰਾਸ਼ਟਰੀ

ਪਾਕਿ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਨੁਕਸਾਨਿਆ, ਦੋ ਜਣੇ ਗ੍ਰਿਫਤਾਰ

August 13, 2019 09:56 AM

ਲਾਹੌਰ, 12 ਅਗਸਤ (ਪੋਸਟ ਬਿਊਰੋ)- ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮੌਕੇ 27 ਜੂਨ ਨੂੰ ਲਾਹੌਰ ਸ਼ਹਿਰ ਦੇ ਸ਼ਾਹੀ ਕਿਲ੍ਹੇ 'ਚ ਲੱਗੇ ਹੲਏ ਮਹਾਰਾਜਾ ਰਣਜੀਤ ਸਿੰਘ ਦੇ ਆਦਮ ਕੱਦ ਬੁੱਤ ਦਾ ਨੁਕਸਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲਾਹੌਰ ਪੁਲਸ ਨੇ ਬੁੱਤ ਨੂੰ ਨੁਕਸਾਨ ਪੁਚਾਉਣ ਦੇ ਦੋਸ਼ 'ਚ ਮੌਲਾਨਾ ਖਈਮ ਰਿਜ਼ਵੀ ਦੇ ਕੱਟੜਪੰਥੀ ਸੰਗਠਨ ਪਾਕਿਸਤਾਨ ਤਹਿਰੀਕ ਲੱਬੈਕ ਨਾਲ ਜੁੜੇ ਅਦਨਾਨ ਮੁਗਲ ਤੇ ਅਸਦ ਅਹਿਮਦ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੇ ਮੰਨਿਆ ਹੈ ਕਿ ਭਾਰਤ ਵੱਲੋਂ ਕਸ਼ਮੀਰ ਵਿੱਚ ਧਾਰਾ 370 ਅਤੇ 35-ਏ ਨੂੰ ਖਤਮ ਕਰਨ ਦੇ ਰੋਸ ਵਜੋਂ ਉਨ੍ਹਾਂ ਮਹਾਰਾਜਾ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਹੈ।
ਪਾਕਿਸਤਾਨੀ ਮੀਡੀਆ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਪੁਲਸ ਨੇ ਦੋਸ਼ੀਆਂ ਖਿਲਾਫ ਕੁਫਰ ਕਾਨੂੰਨ ਦਾ ਕੇਸ ਦਰਜ ਕੀਤਾ ਹੈ, ਜਿਸ ਹੇਠ ਦੋਸ਼ੀਆਂ ਨੂੰ ਉਮਰ ਕੈਦ ਜਾਂ ਫਾਂਸੀ ਤੱਕ ਸਜ਼ਾ ਹੋ ਸਕਦੀ ਹੈ। ਇਸ ਦੌਰਾਨ ਲਾਹੌਰ ਕਿਲ੍ਹੇ ਦਾ ਪ੍ਰਬੰਧ ਵੇਖਣ ਵਾਲੀ ‘ਵਰਲਡ ਸਿਟੀ ਆਫ ਲਾਹੌਰ ਅਥਾਰਟੀ' ਦੀ ਸਪੋਕਸਪਰਸਨ ਤਾਨੀਆ ਕੁਰੈਸ਼ੀ ਨੇ ਇਸ ਘਟਨਾ ਉਤੇ ਹੈਰਾਨੀ ਪ੍ਰਗਟ ਕਰਦਿਆਂ ਈਦ ਦੀਆਂ ਛੁੱਟੀਆਂ ਬਾਅਦ ਬੁੱਤ ਦੀ ਮੁਰੰਮਤ ਕਰਾਉਣ ਦਾ ਭਰੋਸਾ ਦਿੱਤਾ ਹੈ। ਪਤਾ ਲੱਗਾ ਹੈ ਕਿ ਬੁੱਤ ਵਾਲਾ ਹਿੱਸਾ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਬੁੱਤ ਦੀ ਮੁਰੰਮਤ ਦੇ ਬਾਅਦ ਟੂਰਿਸਟਾਂ ਨੂੰ ਇਸ ਪਾਸੇ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਸਥਿਤੀ ਦਾ ਜਾਇਜ਼ਾ ਲੈਣ ਲਈ ਕਿਲ੍ਹੇ 'ਚ ਗਏ ਪਾਕਿਸਤਾਨੀ ਪੰਜਾਬ ਦੇ ਸਾਹਿਤਕਾਰ ਮੁਨੀਰ ਹੁਸ਼ਿਆਰਪੁਰੀਆ ਨੇ ਦਾਅਵਾ ਕੀਤਾ ਕਿ ਲਾਹੌਰ ਸ਼ਾਹੀ ਕਿਲ੍ਹੇ ਵਿਚਲੀ ਮਾਈ ਜਿੰਦਾ ਹਵੇਲੀ, ਜੋ ਸਿੱਖ ਗੈਲਰੀ ਵਿੱਚ ਤਬਦੀਲ ਕਰ ਦਿੱਤੀ ਗਈ ਹੈ, ਵਿੱਚ ਵਾਲਡ ਸਿਟੀ ਆਫ ਲਾਹੌਰ ਅਥਾਰਟੀ (ਪੰਜਾਬ ਸਰਕਾਰ) ਵੱਲੋਂ ਸਿੱਖ ਹੈਰੀਟੇਜ ਫਾਊਂਡੇਸ਼ਨ ਯੂ ਕੇ ਦੇ ਸਹਿਯੋਗ ਨਾਲ ਲਾਇਆ ਗਿਆ ਬੁੱਤ ਬਿਲਕੁਲ ਠੀਕ ਹਾਲਤ 'ਚ ਹੈ ਅਤੇ ਇਸ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਹੋਇਆ। ਇਸ ਬੁੱਤ ਦੀ ਰੋਜ਼ ਸਾਫ ਸਫਾਈ ਕਰਨ ਵਾਲੇ ਕਰਮਚਾਰੀਆਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਕਿ ਫਾਈਬਰ ਗਲਾਸ ਅਤੇ ਕਾਂਸੇ ਦੇ ਬਣੇ ਉਕਤ ਬੁੱਤ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪੁਹੰਚਾਇਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਬਰਸਾਤ ਦੇ ਮੌਸਮ ਕਾਰਨ ਬੁੱਤ ਦਾ ਅਸਲ ਰੰਗ ਖਰਾਬ ਹੋ ਰਿਹਾ ਹੈ, ਜਿਸ ਦੇ ਲਈ ਬੁੱਤ ਦੀ ਰੋਜ਼ ਸਫਾਈ ਕਰਨ ਦੇ ਹੁਕਮ ਜਾਰੀ ਹੋਏ ਹਨ।
ਵਰਨਣ ਯੋਗ ਹੈ ਕਿ ਇਸ ਬੁੱਤ ਨੂੰ ਸਿੱਖ ਗੈਲਰੀ 'ਚ ਲਵਾਉਣ 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਸਿੱਖ ਹੈਰੀਟੇਜ ਫਾਊਂਡੇਸ਼ਨ ਯੂ ਕੇ ਦੇ ਡਾਇਰੈਕਟਰ ਬੌਬੀ ਸਿੰਘ ਬਾਂਸਲ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ ਮੰਤਰੀ ਫਕੀਰ ਅਜ਼ੀਜ਼ੂਦੀਨ ਦੇ ਵਾਰਸ ਤੇ ਲਾਹੌਰ ਦੇ ਭਾਟੀ ਦਰਵਾਜ਼ਾ ਵਾਲੇ ਫਕੀਰਖਾਨਾ ਮਿਊਜ਼ੀਅਮ ਦੇ ਡਾਇਰੈਕਟਰ ਫਕੀਰ ਸੈਫੂਦੀਨ ਤੋਂ ਇਹ ਬੁੱਤ ਬਣਵਾ ਕੇ ਸ਼ਾਹੀ ਕਿਲ੍ਹੇ ਦੇ ਪ੍ਰਬੰਧਕਾਂ ਨੂੰ ਤੋਹਫੇ ਵਿੱਚ ਦਿੱਤਾ ਗਿਆ ਹੈ। ਲਗਭਗ 9 ਫੁੱਟ ਉਚਾ ਇਹ ਬੁੱਤ ਦੋ ਫੁੱਟ ਉਚੇ ਥੜ੍ਹੇ ਉੱਤੇ ਸਥਾਪਤ ਕੀਤਾ ਗਿਆ ਹੈ। ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਤੋੜ ਭੰਨ ਦੀ ਖਬਰ ਪ੍ਰਮੁੱਖਤਾ ਨਾਲ ਛਾਪਣ ਵਾਲੇ ਪਾਕਿਸਤਾਨੀ ਉਰਦੂ ਤੇ ਅੰਗਰੇਜ਼ੀ ਅਖਬਾਰ ਨੇ ਹੀ ਬੀਤੇ ਦਿਨੀਂ ਜ਼ਿਲਾ ਨਾਰੋਵਾਲ ਦੇ ਪਿੰਡ ਬਾਠਾਂਵਾਲਾ 'ਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਧਾਰਮਿਕ ਯਾਦਗਾਰ ਢਾਹੇ ਜਾਣ ਦੀ ਖਬਰ ਦਿੱਤੀ ਸੀ, ਜਦ ਕਿ ਬਾਅਦ 'ਚ ਇਕ ਇੱਕ ਅਖਬਾਰ ਵੱਲੋਂ ਇਸ ਮਾਮਲੇ 'ਚ ਨਿਭਾਈ ਭੂਮਿਕਾ ਦੇ ਨਾਲ ਸਾਫ ਹੋਇਆ ਸੀ ਕਿ ਉਹ ਯਾਦਗਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਹੀਂ, ਭਿੰਡਰ ਪਰਵਾਰ ਦੀ ਨਿੱਜੀ ਜਗੀਰ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ' ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀ ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ ਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾ ਮਾਲਦੀਵ 'ਚ ਭਾਰਤ ਵਿਰੋਧੀ ਮਿਊਜ਼ੂ ਨੇ ਜਿੱਤੀ ਸੰਸਦੀ ਚੋਣ, 93 'ਚੋਂ 71 ਸੀਟਾਂ ਮਿਲੀਆਂ ਯੂਰਪੀਅਨ ਯੂਨੀਅਨ ਨੇ ਭਾਰਤੀਆਂ ਲਈ ਬਦਲੇ ਵੀਜ਼ਾ ਨਿਯਮ, 5 ਸਾਲ ਦੀ ਵੈਧਤਾ ਵਾਲਾ ਮਲਟੀਪਲ ਐਂਟਰੀ ਸ਼ੈਂਗੇਨ ਵੀਜ਼ਾ ਮਿਲੇਗਾ ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀ ਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾ ਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀ ਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ