Welcome to Canadian Punjabi Post
Follow us on

19

August 2019
ਬ੍ਰੈਕਿੰਗ ਖ਼ਬਰਾਂ :
ਭਾਰਤ

ਕੌਮਾਂਤਰੀ ਪਹਿਲਵਾਨ ਮਹਾਵੀਰ ਫ਼ੋਗਾਟ ਆਪਣੀ ਧੀ ਬਬੀਤਾ ਸਮੇਤ ਭਾਜਪਾ ਵਿੱਚ ਸ਼ਾਮਲ

August 13, 2019 07:28 AM

ਨਵੀਂ ਦਿੱਲੀ, 12 ਅਗਸਤ, (ਪੋਸਟ ਬਿਊਰੋ)-ਹਰਿਆਣਾਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੁਸ਼ਯੰਤ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ ਨੂੰ ਝਟਕਾ ਲੱਗਾ ਹੈ। ਇਸ ਦਾ ਸਾਥ ਛੱਡ ਕੇ ਮਹਾਵੀਰ ਫ਼ੋਗਾਟ ਤੇ ਉਨ੍ਹਾਂ ਦੀ ਪਹਿਲਵਾਨ ਬੇਟੀ ਬਬੀਤਾ ਫ਼ੋਗਾਟ ਅੱਜ ਸੋਮਵਾਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਬਬੀਤਾ ਅਤੇ ਮਹਾਵੀਰ ਫ਼ੋਗਾਟ ਨੇ ਕੇਂਦਰੀ ਮੰਤਰੀ ਕਿਰਣ ਰਿਜੀਜੂ ਦੀ ਮੌਜੂਦਗੀ ਵਿੱਚ ਭਾਜਪਾ ਦਾ ਪੱਲਾ ਫੜਿਆ ਹੈ।
ਇਸ ਦੌਰਾਨ ਪਤਾ ਲੱਗਾ ਹੈ ਕਿ ਮਹਾਵੀਰ ਫੋਗਾਟ ਜਾਂ ਉਸ ਦੀ ਧੀ ਬਬੀਤਾ ਨੂੰ ਭਾਜਪਾ ਵਿਧਾਨ ਸਭਾ ਟਿਕਟ ਦੇ ਸਕਦੀ ਹੈ।ਬਬੀਤਾ ਨੇ ਪਿਛਲੇ ਦਿਨੀਂ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਪਿੱਛੋਂ ਭਾਜਪਾ ਸਰਕਾਰ ਦੀ ਸ਼ਲਾਘਾ ਕੀਤੀ ਅਤੇ ਭਾਜਪਾ ਆਗੂ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਭਾਸ਼ਣ ਰੀਟਵੀਟ ਕੀਤਾ ਸੀ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਮੇਰੇ ਮਨ ਵਿੱਚ ਥੋੜ੍ਹੀ ਜਿਹੀ ਵੀ ਉਲਝਣਨਹੀਂ ਸੀ ਕਿ ਧਾਰਾ 370 ਹਟਣੀ ਚਾਹੀਦੀ ਹੈ ਜਾਂ ਨਹੀਂ, ਮੈਂ ਮੰਨਦਾ ਹਾਂ ਕਿ ਧਾਰਾ 370 ਨਾਲ ਦੇਸ਼ ਤੇ ਕਸ਼ਮੀਰ ਦਾ ਭਲਾ ਨਹੀਂ ਹੋਇਆ, ਇਹ ਬਹੁਤ ਪਹਿਲਾਂ ਖ਼ਤਮ ਹੋਣੀ ਚਾਹੀਦੀ ਸੀ। ਧਾਰਾ 370 ਹਟਾਏ ਤੋਂ ਬਾਅਦ ਕਸ਼ਮੀਰ ਵਿੱਚ ਅਤਿਵਾਦ ਖ਼ਤਮ ਹੋਵੇਗਾ ਅਤੇ ਕਸ਼ਮੀਰ ਵਿਕਾਸ ਦੇ ਰਸਤੇ ਉੱਤੇ ਅੱਗੇ ਵਧੇਗਾ।
ਸਾਲ 2014 ਅਤੇ 2018 ਦੀਆਂ ਕਾਮਨਵੈਲਥ ਖੇਡਾਂ ਵਿੱਚ30 ਸਾਲਾ ਬਬੀਤਾ ਨੇ ਸੋਨੇ ਦੇ ਤਮਗ਼ੇ ਜਿੱਤੇ ਸਨ ਅਤੇ ਸਾਲ 2010 ਦੀਆਂ ਕਾਮਨਵੈਲਥ ਗੇਮਜ਼ ਵਿੱਚ ਉਸ ਨੇ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਫਿਰ 2012 ਵਿੱਚ ਆਯੋਜਿਤ ਵਿਸ਼ਵ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਬਬੀਤਾ ਨੇ ਕਾਂਸੀ ਦਾ ਤਮਗ਼ਾ ਜਿੱਤਿਆ ਸੀ ਅਤੇ 2013 ਦੀ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਉਸ ਨੇ ਕਾਂਸੀ ਦਾ ਤਮਗ਼ਾ ਜਿੱਤਿਆ ਸੀ।ਬਬੀਤਾ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਪਾਰਟੀ ਲਈ ਚੋਣਾਂਦੇ ਪੱਖ ਤੋਂ ਵੱਡੀ ਪ੍ਰਾਪਤੀ ਹੋ ਸਕਦਾ ਹੈ, ਕਿਉਂਕਿ ਬਬੀਤਾ ਤੇ ਉਨ੍ਹਾਂ ਦੀ ਭੈਣ ਗੀਤਾ ਦੀ ਜ਼ਿੰਦਗੀ ਉੱਤੇ ‘ਦੰਗਲ` ਫ਼ਿਲਮ ਬਣ ਚੁੱਕੀ ਹੈ, ਜਿਸ ਵਿੱਚਉਨ੍ਹਾਂ ਦੇ ਪਿਤਾ ਮਹਾਵੀਰ ਫ਼ੋਗਾਟ ਦੀ ਭੂਮਿਕਾ ਆਮਿਰ ਖ਼ਾਨ ਨੇ ਨਿਭਾਈ ਸੀ ਤੇ ਇਸ ਫ਼ਿਲਮ ਨੂੰ ਦੇਸ਼-ਵਿਦੇਸ਼ ਵਿੱਚ ਕਾਫ਼ੀ ਪਸੰਦ ਕੀਤਾ ਗਿਆ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ
ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ਦੇ ਗਵਰਨਰ ਨੂੰ ਇੱਕ ਵਾਰ ਫਿਰ ਉਲਝਾਇਆ
ਭਾਰਤ ਦੇ ਰਾਸ਼ਟਰਪਤੀ ਨੇ ਕਿਹਾ: ਨਵੇਂ ਬਦਲਾਵਾਂਦੇ ਨਾਲ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਨੂੰ ਫਾਇਦਾਹੋਵੇਗਾ
ਚੋਰਾਂ ਨੇ ਤਿਜੌਰੀ ਕੱਟ ਕੇ ਚਿੱਟੇ ਦਿਨ ਕੰਪਨੀ ਤੋਂ ਨੌਂ ਲੱਖ ਉਡਾਏ
ਮਨਜੀਤ ਸਿੰਘ ਜੀ ਕੇ ਵੱਲੋਂ ਦੋਸ਼: ਦਿੱਲੀ ਗੁਰਦੁਆਰਾ ਕਮੇਟੀ ਤੋਂ ਲਾਂਭੇ ਸਿਰਸਾ ਨੇ ਨਿੱਜੀ ਕੰਪਨੀ ਦੇ ਨਾਲ ਗੁਪਤ ਸਮਝੌਤਾ ਕੀਤਾ
ਬਿਹਾਰ ਵਿੱਚ ਸਮੂਹਿਕ ਬਲਾਤਕਾਰ ਨੇ ਦਿੱਲੀ ਦੇ ਨਿਰਭੈਆ ਕਾਂਡ ਦੀ ਯਾਦ ਨੂੰ ਤਾਜ਼ਾ ਕੀਤਾ
ਰਵਿਦਾਸ ਮੰਦਰ ਵਿਵਾਦ: ਸੁਪਰੀਮ ਕੋਰਟ ਵੱਲੋਂ ਚਿਤਾਵਨੀ, ਇਸ ਮੁੱਦੇ ਉੱਤੇ ਸਿਆਸਤ ਨਾ ਕਰੋ
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਤੇ ਕਾਂਗਰਸ ਵਿਚਾਲੇ ਹੀ ਟੱਕਰ ਦੀ ਸੰਭਾਵਨਾ
‘ਹਿੰਦੂ ਪਾਕਿਸਤਾਨ’ ਦੇ ਬਿਆਨ ਕਾਰਨ ਸ਼ਸ਼ੀ ਥਰੂਰ ਦੇ ਗ੍ਰਿਫਤਾਰੀ ਵਾਰੰਟ ਜਾਰੀ
20 ਨੂੰ ਚੰਦਰਯਾਨ-2 ਚੰਦਰਮਾ ਦੇ ਪੰਧ ਵਿੱਚ ਪਹੁੰਚੇਗਾ
ਹਰਿਆਣਾ ਵਿੱਚ ਬੈਂਕ ਵਿੱਚੋਂ ਕਰੋੜਾਂ ਦੀ ਚੋਰੀ, ਗਹਿਣੇ ਅਤੇ ਨਕਦੀ ਚੋਰ ਲੈ ਗਏ