Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਅੰਤਰਰਾਸ਼ਟਰੀ

ਐਪਸਟੀਨ ਖ਼ੁਦਕੁਸ਼ੀ ਕੇਸ ਵਿੱਚ ਟਰੰਪ ਵੱਲੋਂ ਕੀਤੇ ਟਵੀਟ ਨੇ ਨਵਾਂ ਵਿਵਾਦ ਛੇੜਿਆ

August 12, 2019 09:51 AM

* ਟਰੰਪ ਨੇ ਸਾਬਕਾ ਰਾਸ਼ਟਰਪਤੀ ਕਲਿੰਟਨ ਵੀ ਘਸੀਟ ਲਿਆ

ਵਾਸ਼ਿੰਗਟਨ, 11 ਅਗਸਤ, (ਪੋਸਟ ਬਿਊਰੋ)- ਅਮਰੀਕਾ ਵਿੱਚਬਲਾਤਕਾਰ ਦੇ ਦੋਸ਼ ਵਾਲੇਇੱਕ ਅਰਬਪਤੀ ਫਾਈਨਾਂਸਰ ਜੈਫਰੀ ਐਪਸਟੀਨ (66) ਵੱਲੋਂ ਖ਼ੁਦਕੁਸ਼ੀ ਕਰਨ ਬਾਰੇ ਨਵਾਂ ਵਿਵਾਦ ਛਿੜ ਗਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਬਾਰੇ ਇਕ ਟਵੀਟ ਨੂੰ ਰੀ-ਟਵੀਟ ਕੀਤਾ ਹੈ, ਜੋ ਐਪਸਟੀਨ ਦੀ ਮੌਤ ਨੂੰ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨਾਲ ਜੋੜਦਾ ਹੈ ਅਤੇ ਰੀ-ਟਵੀਟ ਤੋਂ ਬਾਅਦ ਤੋਂ ਇਸ ਮਸਲੇ ਉੱਤੇ ਵਿਵਾਦ ਛਿੜ ਗਿਆ ਹੈ।
ਵਰਨਣ ਯੋਗ ਹੈ ਕਿ ਬਲਾਤਕਾਰ ਦੇ ਦੋਸ਼ ਵਿੱਚ ਫਸੇ ਹੋਏ ਅਰਬਪਤੀ ਜੈਫਰੀ ਐਪਸਟੀਨ ਨੇ ਬੀਤੇ ਸ਼ਨਿਚਰਵਾਰ ਜੇਲ੍ਹ ਦੇ ਆਪਣੇ ਸੈੱਲ ਵਿੱਚ ਖ਼ੁਦਕੁਸ਼ੀ ਕਰ ਲਈ ਸੀ। ਉਸ ਉੱਤੇ ਦਰਜਨਾਂ ਘੱਟ ਉਮਰ ਦੀਆਂ ਲੜਕੀਆਂ ਦੇ ਬਲਾਤਕਾਰਦੇ ਦੋਸ਼ ਸਨ ਤੇ ਕਈ ਸੈਕਸ ਅਪਰਾਧਾਂ ਦਾ ਦੋਸ਼ ਉਸ ਉੱਤੇ ਸਿੱਧ ਹੋ ਚੁੱਕਾ ਸੀ। ਉਸ ਦੀ ਖ਼ੁਦਕੁਸ਼ੀ ਤੋਂ ਬਾਅਦ ਟਰੰਪ ਦੇ ਪ੍ਰਸ਼ੰਸਕ ਤੇ ਕਾਮੇਡੀਅਨ ਟੈਰੈਂਸ ਵਿਲੀਅਮਸ ਨੇ ਇਕ ਟਵੀਟ ਕੀਤਾ, ‘ਉਸ (ਐਪਸਟੀਨ) ਦੇ ਕੋਲ ਬਿਲ ਕਲਿੰਟਨ ਨਾਲ ਜੁੜੀਆਂ ਕੁਝ ਜਾਣਕਾਰੀਆਂ ਸਨ ਤੇ ਉਹ ਮਰ ਗਿਆ। ਕੁਝ ਅਜੀਬ ਜਿਹਾ ਹੈ ਕਿ ਜਿਸ ਨੂੰ ਕਲਿੰਟਨ ਪਰਿਵਾਰ ਬਾਰੇ ਕੁਝ ਪਤਾ ਹੁੰਦਾ ਹੈ, ਉਸ ਦੀ ਮੌਤ ਹੋ ਜਾਂਦੀ ਹੈ।` ਇਸ ਟਵੀਟ ਵਿੱਚ ਐਪਸਟੀਨ ਦੀ ਖ਼ੁਦਕੁਸ਼ੀ ਨੂੰ ਸਾਜ਼ਿਸ਼ ਵਾਂਗ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਏਦਾਂ ਦੀਆਂ ਗੱਲਾਂ ਲੰਬੇ ਸਮੇਂ ਤੋਂ ਚੱਲ ਰਹੀਆਂ ਹਨ। ਬਤੌਰ ਰਾਸ਼ਟਰਪਤੀ ਬਿਲ ਕਲਿੰਟਨ ਦੇ ਰਾਜਦੌਰਾਨ ਵੀ ਵੱਖ-ਵੱਖ ਮੌਤਾਂ ਨੂੰ ਕਲਿੰਟਨ ਨਾਲ ਜੋੜਨ ਦੀ ਕੋਸ਼ਿਸ਼ ਹੋਈ ਸੀ।
ਡੋਨਾਲਡ ਟਰੰਪ ਵੱਲੋਂ ਇਸ ਟਵੀਟ ਨੂੰ ਰੀ-ਟਵੀਟ ਕਰਨ ਨਾਲਵਿਵਾਦ ਛਿੜ ਗਿਆ ਹੈ। ਕਲਿੰਟਨ ਦੇ ਬੁਲਾਰੇ ਨੇ ਇਸ ਦਾਅਵੇ ਨੂੰ ਝੂਠਕਿਹਾ ਹੈ। ਫਿਰ ਟਰੰਪ ਨੇ ਇਕ ਹੋਰ ਟਵੀਟ ਨੂੰ ਰੀ-ਟਵੀਟ ਕੀਤਾ, ਜਿਸ ਵਿੱਚ ਕਿਹਾ ਗਿਆਹੈ ਕਿ ਐਪਸਟੀਨ ਵਾਲੇ ਦਸਤਾਵੇਜ਼ਾਂਤੋਂ ਪਤਾ ਲੱਗਾ ਹੈ ਕਿ ਐਪਸਟੀਨ ਦੇ ਉਸ ਟਾਪੂ ਉੱਤੇਕਲਿੰਟਨਜਾਂਦੇ ਰਹੇ ਸਨ, ਜਿੱਥੇ ਘੱਟ ਉਮਰ ਦੀਆਂ ਕੁੜੀਆਂ ਦਾ ਸੈਕਸ ਸ਼ੋਸ਼ਣ ਹੁੰਦਾ ਸੀ। ਕਲਿੰਟਨ ਦੇ ਬੁਲਾਰੇ ਨੇ ਇਨ੍ਹਾਂ ਗੱਲਾਂ ਨੂੰ ਨਿਰਾਧਾਰ ਕਿਹਾ ਹੈ।
ਅਸਲ ਵਿੱਚ ਅਰਬਪਤੀ ਜੈਫਟੀ ਐਪਸਟੀਨ ਦੇ ਕਈ ਅਮਰੀਕੀ ਆਗੂਆਂ ਅਤੇ ਸੈਲੀਬ੍ਰਿਟੀਜ਼ ਨਾਲ ਨੇੜਲੇ ਰਿਸ਼ਤੇ ਸਨ। ਇਨ੍ਹਾਂ ਵਿੱਚ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨਸ਼ਾਮਲ ਸਨ। ਐਪਸਟੀਨ ਨੇ ਜ਼ਿਆਦਾਤਰ ਨਾਬਾਲਿਗ ਤੇ ਘੱਟ ਉਮਰ ਦੀਆਂ ਕੁੜੀਆਂ ਨੂੰ ਲਾਲਚ ਦੇ ਕੇ ਜਾਂ ਡਰਾ ਧਮਕਾ ਕੇ ਉਨ੍ਹਾਂ ਨਾਲ ਸੈਕਸ ਸਬੰਧ ਬਣਾਏ ਸਨ। ਜਿਨ੍ਹਾਂ ਕੇਸਾਂ ਵਿੱਚ ਉਸ ਦਾ ਦੋਸ਼ ਸਿੱਧ ਹੋਇਆ ਤੇ ਜਿਨ੍ਹਾਂ ਦੀ ਸੁਣਵਾਈ ਚੱਲ ਰਹੀ ਸੀ, ਉਨ੍ਹਾਂ ਵਿੱਚ ਉਸ ਨੂੰ ਘੱਟੋ ਘੱਟ 45 ਸਾਲ ਦੀ ਸਜ਼ਾ ਹੋਣੀ ਤੈਅ ਸੀ। ਅਮਰੀਕਾ ਦੀ ਸਭ ਤੋਂ ਸੁਰੱਖਿਅਤ ਕਹੀ ਜਾਂਦੀ ਜੇਲ੍ਹ ਵਿੱਚਉਸ ਦੀ ਖ਼ੁਦਕੁਸ਼ੀ ਦਾ ਮਾਮਲਾ ਸਾਹਮਣੇ ਆਉਣ ਨਾਲ ਜੇਲ੍ਹ ਪ੍ਰਸ਼ਾਸਨ ਉੱਤੇ ਵੀ ਸਵਾਲ ਉੱਠਣ ਲੱਗੇ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇ ਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰ ਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ' ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀ ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ ਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾ