Welcome to Canadian Punjabi Post
Follow us on

11

December 2019
ਟੋਰਾਂਟੋ/ਜੀਟੀਏ

ਦਵਾਈਆਂ ਦੀਆਂ ਕੀਮਤਾਂ ਘਟਾਉਣ ਲਈ ਹੈਲਥ ਕੈਨੇਡਾ ਨੇ ਐਲਾਨੇ ਨਵੇਂ ਨਿਯਮ

August 12, 2019 09:39 AM

ਓਟਵਾ, 11 ਅਗਸਤ (ਪੋਸਟ ਬਿਊਰੋ) : ਕੈਨੇਡਾ ਵਿੱਚ ਦਵਾਈਆਂ ਦੀਆਂ ਕੀਮਤਾਂ ਦੀ ਨਿਗਰਾਨੀ ਕਰਨ ਵਾਲੇ ਬੋਰਡ ਵਿੱਚ ਸਰਕਾਰ ਤਬਦੀਲੀਆਂ ਕਰਨ ਜਾ ਰਹੀ ਹੈ। ਹੈਲਥ ਕੈਨੇਡਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਕੈਨੇਡਾ ਵਿੱਚ ਦਵਾਈਆਂ ਦੀਆਂ ਕੀਮਤਾਂ ਘੱਟ ਜਾਣਗੀਆਂ।
ਜਿ਼ਕਰਯੋਗ ਹੈ ਕਿ ਕੈਨੇਡਾ ਵਿੱਚ ਪੇਟੈਂਟ ਦਵਾਈਆਂ ਦੀਆਂ ਕੀਮਤਾਂ ਦੁਨੀਆ ਭਰ ਵਿੱਚ ਸੱਭ ਤੋਂ ਜਿ਼ਆਦਾ ਹਨ। ਇਸ ਸਮੱਸਿਆ ਦਾ ਹਿੱਸਾ ਇਹ ਵੀ ਹੈ ਕਿ ਕੈਨੇਡਾ ਦੇ ਅਰਧ-ਨਿਆਂਇਕ ਪੇਟੈਂਟਿਡ ਮੈਡੀਸਿਨ ਪ੍ਰਾਈਸਿਜ਼ ਰਵਿਊ ਬੋਰਡ (ਪੀਐਮਪੀਆਰਬੀ) ਲਈ ਰੈਗੂਲੇਟਰੀ ਢਾਂਚਾ 1987 ਵਿੱਚ ਕਾਇਮ ਕੀਤਾ ਗਿਆ ਸੀ ਅਤੇ ਇਸ ਨੂੰ ਉਦੋਂ ਤੋਂ ਲੈ ਕੇ ਹੁਣ ਤੱਕ ਅਪਡੇਟ ਨਹੀਂ ਕੀਤਾ ਗਿਆ ਹੈ। ਸੁ਼ੱਕਰਵਾਰ ਨੂੰ ਤਕਨੀਕੀ ਬ੍ਰੀਫਿੰਗ ਵਿੱਚ ਅਧਿਕਾਰੀਆਂ ਨੇ ਇਹ ਖੁਲਾਸਾ ਕੀਤਾ ਕਿ ਪੀਐਮਪੀਆਰਬੀ ਦੇ ਰੈਗੂਲੇਟਰੀ ਢਾਂਚੇ ਵਿੱਚ ਤਿੰਨ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਦਾ ਕਹਿਣਾ ਹੈ ਕਿ ਇਨ੍ਹਾਂ ਤਬਦੀਲੀਆਂ ਨਾਲ ਅਗਲੇ 10 ਸਾਲਾਂ ਵਿੱਚ ਕੈਨੇਡੀਅਨਾਂ ਨੂੰ 13 ਬਿਲੀਅਨ ਡਾਲਰ ਤੋਂ ਵੱਧ ਦੀ ਬਚਤ ਹੋਵੇਗੀ।
ਸੱਭ ਤੋਂ ਪਹਿਲਾਂ ਸਰਕਾਰ ਇਹ ਪਤਾ ਲਾਉਣ ਲਈ ਤਿੰਨ ਵਾਧੂ ਮਾਪਦੰਡ ਅਪਣਾਵੇਗੀ ਕਿ ਕਿਸੇ ਦਵਾਈ ਦੀ ਕੀਮਤ ਕਿਸ ਹੱਦ ਤੱਕ ਜਿ਼ਆਦਾ ਹੈ। ਇਸ ਵਿੱਚ ਖਪਤਕਾਰਾਂ ਉੱਤੇ ਉਸ ਦੇ ਪੈਣ ਵਾਲੇ ਵਿੱਤੀ ਪ੍ਰਭਾਵ ਨੂੰ ਵੀ ਨੋਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਜਿਹੀਆਂ ਦਵਾਈਆਂ ਜਿਨ੍ਹਾਂ ਦੇ ਹੱਦੋਂ ਵੱਧ ਮਹਿੰਗੇ ਹੋਣ ਦਾ ਖਤਰਾ ਹੈ ਉਨ੍ਹਾਂ ਉੱਤੇ ਬੋਰਡ ਵੱਲੋਂ ਧਿਆਨ ਕੇਂਦਰਿਤ ਕੀਤੇ ਜਾਣ ਲਈ ਸਰਕਾਰ ਰਿਪੋਰਟਿੰਗ ਆਦਿ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਕਰਨ ਜਾ ਰਹੀ ਹੈ। ਇੱਥੇ ਹੀ ਬੱਸ ਨਹੀਂ ਫੈਡਰਲ ਸਰਕਾਰ ਉਨ੍ਹਾਂ ਦੇਸ਼ਾਂ ਦੀ ਲਿਸਟ ਵੀ ਅਪਡੇਟ ਕਰੇਗੀ ਜਿਨ੍ਹਾਂ ਨਾਲ ਕੈਨੇਡਾ ਦੀਆਂ ਦਵਾਈਆਂ ਦੀਆਂ ਕੀਮਤਾਂ ਦੀ ਤੁਲਨਾ ਕੀਤੀ ਜਾਂਦੀ ਹੈ ਤਾਂ ਕਿ ਅਰਥਚਾਰੇ, ਆਬਾਦੀ ਤੇ ਹੈਲਥ ਕੇਅਰ ਦੇ ਮਾਮਲੇ ਵਿੱਚ ਕੈਨੇਡਾ ਨਾਲ ਮੇਲ ਖਾਂਦੇ ਦੇਸ਼ਾਂ ਨਾਲ ਇਨ੍ਹਾਂ ਕੀਮਤਾਂ ਦਾ ਤੁਲਨਾਤਮਕ ਅਧਿਐਨ ਕੀਤਾ ਜਾ ਸਕੇ।
ਸਰਕਾਰ ਮੁਤਾਬਕ ਇਸ ਨਾਲ ਕੈਨੇਡੀਅਨਾਂ ਨੂੰ ਪੈਸੇ ਦੀ ਕਾਫੀ ਬਚਤ ਹੋਵੇਗੀ। ਇਹ ਤਬਦੀਲੀਆਂ ਪਹਿਲੀ ਜੁਲਾਈ, 2020 ਤੋਂ ਲਾਗੂ ਕੀਤੇ ਜਾਣ ਦੀ ਸੰਭਾਵਨਾ ਹੈ। ਇਨ੍ਹਾਂ ਤਹਿਤ ਉਹ ਸਾਰੀਆਂ ਦਵਾਈਆਂ ਆ ਜਾਣਗੀਆਂ ਜਿਨ੍ਹਾਂ ਦੇ ਡਰੱਗ ਆਈਡੈਂਟੀਫਿਕੇਸ਼ਨ ਨੰਬਰ ਅਗਲੇ 11 ਮਹੀਨਿਆਂ ਤੇ ਉਸ ਤੋਂ ਬਾਅਦ ਮਿਲਣਗੇ। ਇੱਥੇ ਦੱਸਣਾ ਬਣਦਾ ਹੈ ਕਿ ਸਰਕਾਰ ਨੇ 2019 ਦੇ ਬਜਟ ਵਿੱਚ ਇਹ ਤਹੱਈਆ ਪ੍ਰਗਟਾਇਆ ਸੀ ਕਿ ਉਹ ਨੈਸ਼ਨਲ ਫਾਰਮਾਕੇਅਰ ਲਾਗੂ ਕਰਨ ਲਈ ਉਚੇਚੇ ਕਦਮ ਚੁੱਕੇਗੀ।

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਸਸਕੈਚਵਨ ਵਿੱਚ ਕੈਨੇਡੀਅਨ ਪੈਸੇਫਿਕ ਗੱਡੀ ਲੀਹ ਤੋਂ ਉਤਰੀ, ਅੱਗ ਲੱਗਣ ਕਾਰਨ ਹਾਈਵੇਅ ਠੱਪ
ਲਿਬਰਲਾਂ ਵੱਲੋਂ ਮੱਧ ਵਰਗ ਲਈ ਟੈਕਸਾਂ ਵਿੱਚ ਕਟੌਤੀ ਸਬੰਧੀ ਮਤਾ ਪੇਸ਼
ਨਵੀਂ ਨਾਫਟਾ ਡੀਲ ਨੂੰ ਅੰਤਿਮ ਛੋਹਾਂ ਦੇਣ ਲਈ ਫਰੀਲੈਂਡ ਮੈਕਸਿਕੋ ਰਵਾਨਾ
ਟਾਈਗਰਜ਼ ਵਲੋਂ ਮੈਰੀਕਲ ਆਨ ਮੇਨ ਅੱਜ ਮਿਲਟਨ ’ਚ, 11 ਨੂੰ ਬਰੈਂਪਟਨ `ਚ
ਜਗਮੀਤ ਸਿੰਘ ਵੱਲੋਂ ਫਰੈਡਰਿਕਟਨ ਦੇ ਅਬਾਰਸ਼ਨ ਕਲੀਨਿਕ ਨੂੰ ਖੁੱਲ੍ਹਾ ਰੱਖਣ ਲਈ ਜਾਰੀ ਸੰਘਰਸ਼ ਵਿੱਚ ਸਾਥ ਦੇਣ ਦਾ ਵਾਅਦਾ
ਕੰਜ਼ਰਵੇਟਿਵਾਂ ਨੇ ਇਕਨੌਮਿਕ ਅਪਡੇਟ ਮੁਹੱਈਆ ਕਰਵਾਉਣ ਲਈ ਮੌਰਨਿਊ ਨੂੰ ਕੀਤੀ ਅਪੀਲ
ਓਨਟਾਰੀਓ ਹੈਲਥ ਟੀਮਜ਼ ਜਲਦ ਸ਼ੁਰੂ ਕਰਨਗੀਆਂ ਆਪਣਾ ਕੰਮ : ਪ੍ਰਭਮੀਤ ਸਰਕਾਰੀਆ
ਰਾਜ ਭਾਸ਼ਣ ਵਿੱਚ ਘੱਟ ਗਿਣਤੀ ਲਿਬਰਲ ਸਰਕਾਰ ਵੱਲੋਂ ਸਾਂਝਾ ਆਧਾਰ ਲੱਭ ਕੇ ਕੰਮ ਕਰਨ ਦਾ ਵਾਅਦਾ
ਰੀਗਨ ਦੀ ਥਾਂ ਰੋਟਾ ਬਣੇ ਹਾਊਸ ਆਫ ਕਾਮਨਜ਼ ਦੇ ਸਪੀਕਰ
ਹੁਣ ਓਨਟਾਰੀਓ ਦੇ ਕੈਥੋਲਿਕ ਅਧਿਆਪਕ ਹੜਤਾਲ ਦੇ ਰਾਹ ਪਏ!