Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀ
 
ਟੋਰਾਂਟੋ/ਜੀਟੀਏ

ਮੈਂਟਲ ਹੈਲਥ ਤੇ ਹੋਮ ਕੇਅਰ ਲਈ ਫੰਡਾਂ ਵਾਸਤੇ ਐਂਡਰਿਊ ਸ਼ੀਅਰ ਤੇ ਕੰਜ਼ਰਵੇਟਿਵਾਂ ਨੇ ਦਿੱਤੀ ਗਾਰੰਟੀ

August 12, 2019 09:37 AM

ਓਟਵਾ, 11 ਅਗਸਤ (ਪੋਸਟ ਬਿਊਰੋ) : ਇਹ ਬੜੀ ਹੀ ਮੰਦਭਾਗੀ ਗੱਲ ਹੈ ਕਿ ਜਸਟਿਨ ਟਰੂਡੋ ਦੀ ਅਗਵਾਈ ਵਾਲੇ ਲਿਬਰਲਾਂ ਨੇ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਦੀ ਹੈਲਥ ਕੇਅਰ ਸਰਵਿਸਿਜ਼ ਲਈ ਫੰਡਿੰਗ ਵਿੱਚ ਵਾਧਾ ਕਰਨ ਤੇ ਇਸ ਦੀ ਹਿਫਾਜ਼ਤ ਦੀ ਯੋਜਨਾ ਬਾਰੇ ਕੈਨੇਡੀਅਨ ਪੰਜਾਬੀ ਪੋਸਟ ਅਦਾਰੇ ਦੇ ਮੈਂਬਰਾਂ ਨੂੰ ਜਾਣਬੁੱਝ ਕੇ ਗੁੰਮਰਾਹ ਕਰਨ ਦੀ ਕੋਸਿ਼ਸ਼ ਕੀਤੀ।
ਕੈਨੇਡੀਅਨ-ਖਾਸਤੌਰ ਉੱਤੇ ਬਰੈਂਪਟਨ ਵਾਸੀਆਂ ਨੂੰ ਸਥਿਰ ਤੇ ਉਮੀਦ ਮੁਤਾਬਕ ਹੈਲਥ ਕੇਅਰ ਫੰਡਿੰਗ ਉੱਤੇ ਨਿਰਭਰ ਕਰਨ ਦੀ ਲੋੜ ਹੈ। ਇਸੇ ਲਈ ਐਂਡਰਿਊ ਸ਼ੀਅਰ ਵੱਲੋਂ ਹਰੇਕ ਪ੍ਰੋਵਿੰਸ ਦੇ ਪ੍ਰੀਮੀਅਰ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਚਿੱਠੀ ਭੇਜ ਕੇ ਇਹ ਗਾਰੰਟੀ ਦਿੱਤੀ ਗਈ ਕਿ ਨਵੀਂ ਕੰਜ਼ਰਵੇਟਿਵ ਸਰਕਾਰ ਮੌਜੂਦਾ ਹੈਲਥ ਕੇਅਰ ਫੰਡਿੰਗ ਫਾਰਮੂਲਾ ਬਰਕਰਾਰ ਰੱਖੇਗੀ ਤੇ ਹਰ ਸਾਲ ਹੈਲਥ ਕੇਅਰ ਫੰਡਿੰਗ ਵਿੱਚ ਘੱਟੋ ਘੱਟ ਤਿੰਨ ਫੀ ਸਦੀ ਦਾ ਵਾਧਾ ਕਰੇਗੀ। ਐਂਡਰਿਊ ਸ਼ੀਅਰ ਤੇ ਕੈਨੇਡਾ ਦੇ ਕੰਜ਼ਰਵੇਟਿਵਾਂ ਵੱਲੋਂ ਇਹ ਗਾਰੰਟੀ ਵੀ ਦਿੱਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਲੀਡਰਸਿ਼ਪ ਤਹਿਤ ਮੈਂਟਲ ਹੈਲਥ ਤੇ ਹੋਮ ਕੇਅਰ ਲਈ ਫੰਡ ਵੀ ਜਾਰੀ ਰਹਿਣਗੇ।
ਪਰ ਲਿਬਰਲ ਐਮਪੀ ਸੋਨੀਆ ਸਿੱਧੂ ਤੇ ਟਰੂਡੋ ਦੇ ਦੂਜੇ ਲਿਬਰਲ ਸਿਆਸਤਦਾਨਾਂ ਲਈ ਇਹ ਬਿਆਨਬਾਜ਼ੀ ਗੁੰਮਰਾਹਕੁੰਨ ਹੈ ਤੇ ਇਸ ਉੱਤੇ ਯਕੀਨ ਨਹੀਂ ਕੀਤਾ ਜਾ ਸਕਦਾ। 2015 ਵਿੱਚ ਜਸਟਿਨ ਟਰੂਡੋ ਤੇ ਲਿਬਰਲਾਂ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਉਹ ਵੱਖਰੀ ਤਰ੍ਹਾਂ ਨਾਲ ਸਿਆਸਤ ਕਰਨਗੇ। ਪਰ ਜਿਸ ਤਰ੍ਹਾਂ ਦੇ ਦਾਅਵੇ ਕੀਤੇ ਗਏ ਸੀ ਉਹੋ ਜਿਹਾ ਕੁੱਝ ਵੀ ਨਹੀਂ ਹੋਇਆ। ਪਿਛਲੀ ਚੋਣ ਮੁਹਿੰਮ ਤੋਂ ਲੈ ਕੇ ਹੁਣ ਤੱਕ ਟਰੂਡੋ ਵੱਲੋਂ ਆਪਣੇ ਕਈ ਵਾਅਦੇ ਤੋੜੇ ਗਏ ਹਨ।
ਟਰੂਡੋ ਨੇ ਆਖਿਆ ਸੀ ਕਿ ਉਹ ਮੱਧ ਵਰਗ ਦੇ ਪਰਿਵਾਰਾਂ ਦੀ ਮਦਦ ਕਰਨਗੇ ਪਰ ਉਨ੍ਹਾਂ 80 ਫੀ ਸਦੀ ਮੱਧ ਵਰਗ ਪਰਿਵਾਰਾਂ ਲਈ ਟੈਕਸ ਵਿੱਚ ਹੋਰ ਵਾਧਾ ਕਰ ਦਿੱਤਾ। ਉਹ ਕਾਰਬਨ ਟੈਕਸ ਲੈ ਕੇ ਆਏ, ਜਿਸ ਨਾਲ ਗੈਸ, ਗ੍ਰੌਸਰੀ ਤੇ ਘਰਾਂ ਦੀ ਹੀਟਿੰਗ ਹੋਰ ਮਹਿੰਗੀ ਹੋ ਗਈ। ਉਨ੍ਹਾਂ ਆਖਿਆ ਸੀ ਕਿ ਉਹ ਬਜਟ ਸੰਤੁਲਿਤ ਕਰਨਗੇ ਪਰ ਉਹ ਕਦੇ ਨਾ ਖ਼ਤਮ ਹੋਣ ਵਾਲੇ ਘਾਟੇ ਨਾਲ ਦਿਨ ਟਪਾ ਰਹੇ ਹਨ ਜਿਸ ਨਾਲ ਸਾਡੀਆਂ ਪਬਲਿਕ ਸਰਵਿਸਿਜ਼ ਨੂੰ ਹੀ ਖਤਰਾ ਖੜ੍ਹਾ ਹੋਵੇਗਾ ਅਤੇ ਜੇ ਲਿਬਰਲ ਮੁੜ ਚੁਣੇ ਜਾਂਦੇ ਹਨ ਤਾਂ ਇਹ ਟੈਕਸ ਹੋਰ ਜਿ਼ਆਦਾ ਛੂਟ ਵੱਟ ਸਕਦੇ ਹਨ।
ਹੁਣ ਜਿਵੇਂ ਕਿ ਅਸੀਂ ਵੇਖ ਰਹੇ ਹਾਂ ਟਰੂਡੋ ਦੀ ਅਗਵਾਈ ਵਿੱਚ ਲਿਬਰਲਾਂ ਦੇ ਮਨਾਂ ਵਿੱਚ ਡਰ ਘਰ ਕਰ ਗਿਆ ਹੈ ਤੇ ਉਹ ਸੱਤਾ ਨਾਲ ਜੁੜੇ ਰਹਿਣ ਲਈ ਝੂਠ ਬੋਲ ਰਹੇ ਹਨ। ਸਿੱਧੀ ਜਿਹੀ ਗੱਲ ਇਹ ਹੈ ਕਿ ਉਨ੍ਹਾਂ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਟਰੂਡੋ ਦੇ ਲਿਬਰਲ ਸਾਨੂੰ ਪਹਿਲਾਂ ਵੀ ਨਿਰਾਸ਼ ਕਰ ਚੁੱਕੇ ਹਨ ਤੇ ਅਸੀਂ ਦੁਬਾਰਾ ਉਨ੍ਹਾਂ ਨੂੰ ਅਜਿਹਾ ਮੌਕਾ ਨਹੀਂ ਦੇ ਸਕਦੇ। ਦੂਜੇ ਪਾਸੇ ਇਹ ਆਖਿਆ ਜਾ ਸਕਦਾ ਹੈ ਕਿ ਐਂਡਰਿਊ ਸ਼ੀਅਰ ਤੇ ਕੰਜ਼ਰਵੇਟਿਵ ਸਾਡੀ ਪਬਲਿਕ ਸਰਵਿਸਿਜ਼ ਦੀ ਹਿਫਾਜ਼ਤ ਕਰਨਗੇ ਤੇ ਤੁਹਾਡੀ ਜੇਬ੍ਹ ਵਿੱਚ ਹੋਰ ਪੈਸੇ ਰਹਿਣ ਦੇਣਗੇ ਤਾਂ ਕਿ ਤੁਹਾਡਾ ਪਰਿਵਾਰ ਅੱਗੇ ਵੱਧ ਸਕੇ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
20 ਮਿੰਟ ਦੀ ਟੈਕਸੀ ਰਾਈਡ ਲਈ ਓਨਟਾਰੀਓ ਦੀ ਮਹਿਲਾ ਤੋਂ ਚਾਰਜ ਕੀਤੇ ਗਏ 7,000 ਡਾਲਰ ਕੇਟਰਿੰਗ ਵਰਕਰਜ਼ ਦੀ ਹੜਤਾਲ ਕਾਰਨ ਕਈ ਜਹਾਜ਼ਾਂ ਵਿੱਚ ਨਹੀਂ ਮਿਲੇਗਾ ਖਾਣਾ ਫੋਰਡ ਸਰਕਾਰ ਬਣਾ ਰਹੀ ਹੈ ਗੋ ਟਰੇਨ ਲਾਈਨਜ਼ ਉੱਤੇ 300 ਨਵੇਂ ਟਰਿੱਪ ਸ਼ੁਰੂ ਕਰਨ ਦੀ ਯੋਜਨਾ ਲੇਕ ਓਨਟਾਰੀਓ ਤੋਂ ਮਿਲੀ 14 ਸਾਲਾ ਲੜਕੇ ਦੀ ਲਾਸ਼ ਐਸ਼ਬ੍ਰਿੱਜਿਜ਼ ਬੇਅ ਨੇੜੇ ਡੁੱਬੇ ਵਿਅਕਤੀ ਦੀ ਕੀਤੀ ਜਾ ਰਹੀ ਹੈ ਭਾਲ ਦਿਨ ਦਿਹਾੜੇ ਚੱਲੀ ਗੋਲੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ ਤੇਜ਼ ਹਵਾਵਾਂ ਕਾਰਨ ਓਨਟਾਰੀਓ ਵਿੱਚ ਸੈਂਕੜੇ ਲੋਕ ਅਜੇ ਵੀ ਹਨ੍ਹੇਰੇ ਵਿੱਚ ਪਹਿਲੀ ਵਾਰੀ ਘਰ ਖਰੀਦਣ ਵਾਲਿਆਂ ਨੂੰ ਮਾਰਗੇਜ ਉਤਾਰਨ ਲਈ ਦਿੱਤਾ ਜਾਵੇਗਾ 30 ਸਾਲ ਦਾ ਸਮਾਂ : ਫਰੀਲੈਂਡ ਹਥਿਆਰਬੰਦ ਕਾਰਜੈਕਿੰਗ ਲਈ 13 ਸਾਲਾ ਲੜਕੀ ਤੇ 16 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ ਫੈਰਿਸ ਵ੍ਹੀਲ ਰਾਈਡ ਉੱਤੇ ਫਸੇ 10 ਵਿਅਕਤੀਆਂ ਨੂੰ ਬਚਾਇਆ ਗਿਆ