Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਨਜਰਰੀਆ

ਕਾਰਗਿਲ ਯੁੱਧ ਦੇ ਸਬਕ ਤਲਾਸ਼ਣ ਦੀ ਭਾਰਤ ਨੂੰ ਅਜੇ ਵੀ ਲੋੜ

August 12, 2019 09:26 AM

-ਅਭੈ ਸਿੰਘ 

ਭਾਰਤ ਨੇ ਪਿਛਲੇ ਦਿਨੀਂ ਕਾਰਗਿਲ ਯੁੱਧ ਦੀ 20ਵੀਂ ਵਰ੍ਹੇਗੰਢ ਮਨਾਈ, ਪਰ ਮਨਾਈ ਇਸ ਤਰ੍ਹਾਂ, ਜਿਵੇਂ ਕੋਈ ਤਿਓਹਾਰ ਹੋਵੇ। ਠੀਕ ਹੈ, ਇਸ ਗੱਲ ਦਾ ਸ਼ੁਕਰ ਕੀਤਾ ਜਾ ਸਕਦਾ ਹੈ ਕਿ ਲੜਾਈ ਲੰਮੀ ਨਹੀਂ ਚੱਲੀ ਤੇ ਘੁਸਪੈਠ ਨੂੰ ਰੋਕ ਲਿਆ। ਅਸੀਂ ਆਪਣੇ ਫੌਜੀਆਂ ਦੀ ਕੁਰਬਾਨੀ ਦੇ ਜਜ਼ਬੇ ਦੀ ਸ਼ਲਾਘਾ ਵੀ ਕਰ ਸਕਦੇ ਹਾਂ, ਸ਼ਹੀਦਾਂ ਨੂੰ ਸ਼ਰਧਾਂਜਲੀਆਂ ਵੀ ਬਣਦੀਆਂ ਹਨ, ਪਰ ਫਿਰ ਵੀ ਇਹ ਯੁੱਧ ਸੀ, ਜਿਸ ਵਿੱਚ ਦੋਵੇਂ ਪਾਸੇ ਬਹੁਤ ਸਾਰੀਆਂ ਮੌਤਾਂ ਹੋਈਆਂ। ਇਸ ਦਾ ਜਸ਼ਨ ਨਹੀਂ ਮਨਾਇਆ ਜਾ ਸਕਦਾ। ਹਰ ਜੰਗ ਆਪਣੇ ਆਪ ਵਿੱਚ ਦੁਖਾਂਤ ਹੁੰਦੀ ਹੈ ਤੇ ਹਰ ਹਾਦਸੇ ਜਾਂ ਕੁਦਰਤੀ ਕਰੋਪੀ ਦੀ ਤਰ੍ਹਾਂ ਜੰਗਾਂ ਦਾ ਵੀ ਏਦਾਂ ਅਧਿਐਨ ਹੋਣਾ ਚਾਹੀਦਾ ਹੈ ਕਿ ਇਹ ਦੁਖਾਂਤ ਫਿਰ ਨਾ ਵਾਪਰਨ। ਇਸ ਵਿੱਚ ਦੋਂਹ ਪਾਸਿਆਂ ਦੇ ਕਰੀਬ ਇਕ ਹਜ਼ਾਰ ਫੌਜੀ ਮਾਰੇ ਗਏ ਤੇ ਚਾਰ ਹਜ਼ਾਰ ਜ਼ਖਮੀ ਹੋਏ ਸਨ ਤੇ ਮਾਲ ਅਸਬਾਬ ਦੀ ਬਰਬਾਦੀ ਵੱਖਰੀ। 

ਸ੍ਰੀਨਗਰ-ਲੇਹ ਹਾਈਵੇ ਉੱਤੇ ਪੈਂਦਾ ਕਾਰਗਿਲ ਦਾ ਇਲਾਕਾ ਕਸ਼ਮੀਰ ਵਾਦੀ ਤੋਂ ਬਾਹਰ ਹੈ, ਇਥੇ ਲੋਕ ਕਸ਼ਮੀਰੀ ਨਹੀਂ, ‘ਬਾਲਤੀ' ਨਾਮ ਦੀ ਜ਼ੁਬਾਨ ਬੋਲਦੇ ਹਨ ਅਤੇ ਸੁੰਨੀ ਮੁਸਲਮਾਨਾਂ ਦੀ ਬੜੀ ਘੱਟ ਗਿਣਤੀ ਹੈ। ਕਸ਼ਮੀਰ ਵਿੱਚ ਜਿਸ ਨੂੰ ਅਸੀ ਦਹਿਸ਼ਤਗਰਦੀ/ ਅੱਤਵਾਦੀ ਕਹਿੰਦੇ ਹਾਂ, ਇਸ ਇਲਾਕੇ ਵਿੱਚ ਨਹੀਂ ਹੈ। ਇਥੇ ਕੰਟਰੋਲ ਰੇਖਾ ਤੋਂ ਪਾਰਲਾ ਖੇਤਰ ਵੀ ਕਸ਼ਮੀਰ ਦਾ ਹਿੱਸਾ ਨਹੀਂ। ਉਥੋਂ ਦੇ ਲੋਕਾਂ ਦੀ ਕਸ਼ਮੀਰ ਮਸਲੇ ਬਾਰੇ ਕੋਈ ਦਿਲਚਸਪੀ ਨਹੀਂ। ਉਧਰ ਨਾ ਮੁਜਾਹਿਦ ਹਨ ਤੇ ਨਾ ਕੋਈ ਸਿਖਲਾਈ ਕੈਂਪ। ਉਧਰ ਵੱਡਾ ਸ਼ਹਿਰ ਸਕਾਰਡੂ ਹੈ, ਜੋ ਕਦੇ ਤਿੱਬਤ ਦੇ ਅਸਰ ਹੇਠ ਸੀ ਅਤੇ ਡੋਗਰਾ ਜਰਨੈਲ ਜ਼ੋਰਾਵਰ ਸਿੰਘ ਨੇ ਲਾਹੌਰ ਦਰਬਾਰ ਦੀ ਖਾਲਸਾ ਫੌਜ ਦੇ ਝੰਡੇ ਲੈ ਕੇ ਇਸ ਉੱਤੇ ਕਬਜ਼ਾ ਕੀਤਾ ਸੀ।

ਕਾਰਗਿਲ ਦੇ ਉਤਰ ਵਿੱਚ ਵੱਡੇ ਪਹਾੜਾਂ ਦੀ ਇਕ ਲੜੀ ਹੈ ਤੇ ਉਨ੍ਹਾਂ ਵਿੱਚੋਂ ਸਕਾਰਡੂ ਤੱਕ ਪੁਰਾਣੀ ਸੜਕ ਜਾਂਦੀ ਸੀ। ਇਥੋਂ ਦੇ ਬਾਲਤੀ ਲੋਕਾਂ ਦੀਆਂ ਦੋਵੇਂ ਪਾਸੇ ਰਿਸ਼ਤੇਦਾਰੀਆਂ ਹਨ। ਉਹ ਗਰਮੀਆਂ ਵਿੱਚ ਚੋਰੀ ਛੁਪੇ ਰਿਸ਼ਤੇਦਾਰਾਂ ਨੂੰ ਜਾ ਕੇ ਮਿਲਦੇ ਹਨ। ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਜਿਹੜੇ ਚਾਰ ਲਾਂਘੇ ਕਸ਼ਮੀਰ ਦੇ ਆਰ ਪਾਰ ਵਾਸਤੇ ਮੰਗੇ ਹਨ, ਉਨ੍ਹਾਂ ਵਿੱਚੋਂ ਇਕ ਕਾਰਗਿਲ ਤੋ ਸਕਾਰਡੂ ਦਾ ਹੈ। ਜੇ ਇਹ ਲਾਂਘਾ ਚੱਲਦਾ ਹੁੰਦਾ ਤਾਂ ਸ਼ਾਇਦ ਕਾਰਗਿਲ ਯੁੱਧ ਨਾ ਹੁੰਦਾ। ਕੰਟਰੋਲ ਰੇਖਾ ਦੀ ਅਸਲ ਵੱਡੀ ਸਖਤੀ ਪੱਛਮ ਦੀ ਸਰਹੱਦ ਉਪਰ ਹੈ, ਉਤਰ ਅਤੇ ਪੂਰਬ ਵੱਲ ਘੱਟ। ਇਸ ਦਾ ਲਾਭ ਉਠਾ ਕੇ ਪਾਕਿਸਤਾਨੀ ਫੌਜ ਨੇ 1998-99 ਦੀਆਂ ਸਰਦੀਆਂ ਵਿੱਚ ਗੁਪਤ ਢੰਗ ਨਾਲ ਭਾਰੀ ਹਥਿਆਰ ਤੇ ਮਸ਼ੀਨਾਂ ਲੈ ਕੇ ਡੇਰਾ ਲਾ ਲਿਆ। ਸਭ ਕੁਝ ਪਤਾ ਲੱਗਣ ਪਿੱਛੋਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਭਰੋਸੇ ਵਿੱਚ ਲੈਣ ਦੇ ਯਤਨ ਇਹ ਸਮਝ ਕੇ ਕੀਤੇ ਗਏ ਕਿ ਇਹ ਸਕੀਮ ਚੰਗੇ ਨਤੀਜੇ ਕੱਢੇਗੀ ਤੇ ਇਕ ਦਿਨ ਉਹ ਕਸ਼ਮੀਰ 'ਤੇ ਜਿੱਤ ਪ੍ਰਾਪਤ ਕਰਨਗੇ।

ਇਸ ਦੌਰਾਨ ਪਾਕਿਸਤਾਨ ਵਿੱਚ ਗਰਮ ਦਲੀਆਂ ਦੀਆਂ ਸਰਗਰਮੀਆਂ ਤੇਜ਼ ਹੋਈਆਂ। ਲਸ਼ਕਰੇ ਤੋਇਬਾ ਦੇ ਝੰਡੇ ਹੇਠ ਰਾਵਲਪਿੰਡੀ ਵਿੱਚ ਬਹੁਤ ਵੱਡਾ ਜਲਸਾ ਹੋਇਆ, ਜਿਸ ਵਿੱਚ ਪਾਕਿਸਤਾਨ ਸਰਕਾਰ ਨੂੰ ਹਿੰਦੁਸਤਾਨ ਨਾਲ ਕੋਈ ਵੀ ਗੱਲਬਾਤ ਕਰਨ ਤੋਂ ਖਬਰਦਾਰ ਕੀਤਾ ਗਿਆ। ਆਈ ਐਸ ਆਈ ਦੇ ਸਾਬਕਾ ਚੀਫ ਹਮੀਦ ਗੁੱਲ ਨੇ ਇਥੋਂ ਤੱਕ ਕਿਹਾ ਕਿ ਦਿੱਲੀ ਨਾਲ ਕੀਤੀ ਕੋਈ ਵੀ ਡੀਲ ਇਸ ਸਰਕਾਰ ਦੇ ਕਫਨ ਵਿੱਚ ਆਖਰੀ ਕਿੱਲ ਹੋਵੇਗੀ, ਪਰ ਸਭ ਵਿਰੋਧ ਦੇ ਬਾਵਜੂਦ ਨਵਾਜ਼ ਸ਼ਰੀਫ ਨੇ ਪੰਜ ਜੁਲਾਈ 1999 ਨੂੰ ਪਾਕਿਸਤਾਨੀ ਫੌਜ ਦੀ ਵਾਪਸੀ ਦਾ ਹੁਕਮ ਜਾਰੀ ਕਰ ਦਿੱਤਾ, ਜਿਸ ਦਾ ਉਸ ਦੇਸ਼ ਵਿੱਚ ਵਿਰੋਧ ਹੋਇਆ। ਇਹ ਝਟਕਾ ਪਾਕਿਸਤਾਨ ਦੀ ਸਰਕਾਰ ਤੇ ਨਵਾਜ਼ ਸ਼ਰੀਫ ਤੇ ਜਮਹੂਰੀਅਤ ਨੂੰ ਵੀ ਸੀ। ਸਭ ਕੁਝ ਸਮਝਦੇ ਹੋਏ ਵੀ ਨਵਾਜ਼ ਸ਼ਰੀਫ ਖੁੱਲ੍ਹ ਕੇ ਨਹੀਂ ਬੋਲ ਸਕੇ। ਖੁੱਲ੍ਹ ਕੇ ਸਟੈਂਡ ਲੈਣ, ਆਪਣੀ ਪਾਰਟੀ ਅਤੇ ਜਨਤਾ ਨੂੰ ਭਰੋਸੇ ਵਿੱਚ ਲੈਣ ਦੀ ਥਾਂ ਉਹ ਫੌਜ ਦੇ ਮੁਖੀ ਜਨਰਲ ਮੁਸ਼ੱਰਫ ਨੂੰ ਹਟਾਉਣ ਵਾਸਤੇ ਗੋਂਦਾ ਗੁੰਦਦੇ ਰਹੇ ਤੇ ਤਿੰਨ ਮਹੀਨੇ ਵਿੱਚ ਹੀ ਮੁਸ਼ੱਰਫ ਨੇ ਫੌਜੀ ਰਾਜ ਪਲਟਾ ਕੇ ਹਕੂਮਤ ਸੰਭਾਲ ਲਈ। ਬਹੁਤ ਬਾਅਦ ਵਿੱਚ ਨਵਾਜ਼ ਸ਼ਰੀਫ ਨੇ ਲੰਡਨ ਵਿੱਚ ਕਿਹਾ ਕਿ ਉਸ ਨੂੰ ਕਾਰਗਿਲ ਵਿੱਚ ਘੁਸਪੈਠ ਦਾ ਪਤਾ ਸਿਰਫ ਵਾਜਪਾਈ ਦਾ ਫੋਨ ਆਏ ਤੋਂ ਲੱਗਾ। ਇਸ ਵਿੱਚ ਕਸੂਰ ਨਵਾਜ਼ ਸ਼ਰੀਫ ਦਾ ਨਹੀਂ, ਉਸ ਦੇਸ਼ ਵਿੱਚ ਸ਼ੁਰੂ ਤੋਂ ਹੀ ਫੌਜ ਨੂੰ ਸੁਪਰ ਬਣਾਇਆ ਗਿਆ ਹੈ, ਜਿਸ ਦਾ ਆਧਾਰ ਗੁਆਂਢ ਨਾਲ ਨਫਰਤ ਅਤੇ ਜੰਗਾਂ ਦੀਆਂ ਸਿਫਤਾਂ ਦਾ ਮਾਹੌਲ ਸੀ।

ਕਾਰਗਿਲ ਦਾ ਸਬਕ ਸਿਰਫ ਪਾਕਿਸਤਾਨ ਵਾਸਤੇ ਨਹੀਂ, ਦੁਨੀਆ ਦੇ ਹਰ ਜਮਹੂਰੀ ਦੇਸ਼ ਵਾਸਤੇ ਹੈ ਕਿ ਸਰਕਾਰ ਦਾ ਹਰ ਮਹਿਕਮਾ ਫੌਜ ਸਮੇਤ, ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਦੇ ਅਧੀਨ ਰਹੇਗਾ, ਨਾ ਕਿ ਆਪਣੀ ਮਰਜ਼ੀ ਦਾ ਮਾਲਕ ਹੋਵੇਗਾ। ਦੇਸ਼ ਦੀ ਖਿਦਮਤ ਕਰਨ ਵਾਲੇ ਵੱਖ-ਵੱਖ ਮਹਿਕਮੇ ਹਨ, ਹਰ ਮਹਿਕਮੇ ਨੂੰ ਆਪਣਾ ਕੰਮ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨਾ ਚਾਹੀਦਾ ਹੈ। ਇਨ੍ਹਾਂ ਵਿੱਚੋਂ ਇਕ ਮਹਿਕਮੇ ਫੌਜ ਦੀਆਂ ਆਪਣੇ ਢੰਗ ਦੀਆਂ ਡਿਊਟੀਆਂ ਹਨ। ਕਿਸੇ ਦੀ ਵੀ ਸੇਵਾ ਕਿਸੇ ਨਾਲੋਂ ਵੱਧ ਅਤੇ ਕਿਸੇ ਨਾਲੋਂ ਵੀ ਘੱਟ ਨਹੀਂ ਸਮਝੀ ਜਾਣੀ ਚਾਹੀਦੀ।

ਦੁਨੀਆ ਦਾ ਦਸਤੂਰ ਹੈ ਕਿ ਹੋਰ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਵਿੱਚ ਜਿਹੜਾ ਜਾਨ ਗੁਆ ਲੈਂਦਾ ਹੈ, ਉਹ ਵੱਡਾ ਸ਼ਹੀਦ ਤੇ ਹੋਰਨਾਂ ਨੂੰ ਬਚਾਉਂਦਿਆਂ ਜਾਨ ਦੇਣ ਵਾਲਾ ਛੋਟਾ ਸ਼ਹੀਦ। ਮਿਸਾਲ ਵਜੋਂ ਲੋਕਾਂ ਨੂੰ ਅੱਗ ਤੋਂ ਬਚਾਉਂਦਾ ਹੋਇਆ ਜਾਨ ਦੇਣ ਵਾਲਾ ਅੱਗ ਬੁਝਾਊ ਮਹਿਕਮੇ ਦਾ ਮੁਲਾਜ਼ਮ। ਛੋਟੇ ਸ਼ਹੀਦ ਦਾ ਮੁਆਵਜ਼ਾ ਵੀ ਬਹੁਤ ਘੁੱਟ, ਤਾਰੀਫਾਂ ਦੇ ਗੀਤ ਅਤੇ ਫੁੱਲਾਂ ਦੀਆਂ ਮਾਲਾਵਾਂ ਵੀ ਨਹੀਂ, ਬੁੱਤ ਤਾਂ ਕੀ ਲੱਗਣੇ ਹਨ। ਇਹ ਵਿਤਕਰਾ ਬੰਦ ਹੋਣਾ ਚਾਹੀਦਾ ਹੈ। ਇਹ ਵਿਤਕਰਾ ਫੌਜਾਂ ਦੀ ਚੜ੍ਹਤ ਬਣਾਉਂਦਾ ਹੈ ਤੇ ਫੌਜਾਂ ਕਾਰਗਿਲ ਬਣਾਉਂਦੀਆਂ ਹਨ।

ਅੱਜ ਭਾਰਤ ਵਿੱਚ ਵੀ ਫੌਜ ਨੂੰ ਨੁਕਤਾਚੀਨੀ ਤੋਂ ਉਪਰ ਦੀ ਮਹਾਂਸ਼ਕਤੀ ਬਣਾਇਆ ਜਾ ਰਿਹਾ ਹੈ। ਫੌਜ ਦੇ ਕਿਸੇ ਕੰਮ ਉਪਰ ਕਿੰਤੂ ਪ੍ਰੰਤੂ ਕਰਨ ਜਾਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਨ ਨੂੰ ਧਾਰਮਿਕ ਬੇ ਹੁਰਮਤੀ ਦਾ ਦਰਜਾ ਦਿੱਤਾ ਜਾਂਦਾ ਹੈ। ਫੌਜ ਨੂੰ ਦਿੱਤੇ ਸਰਕਾਰੀ ਹੁਕਮਾਂ ਦੀ ਨੁਕਤਾਚੀਨੀ ਨੂੰ ਵੀ ਫੌਜ ਦੀ ਨੁਕਤਾਚੀਨੀ ਦਾ ਦਰਜਾ ਦੇ ਕੇ ਭੰਡਿਆ ਜਾਂਦਾ ਹੈ। ਜਿਹੜੇ ਸਰਕਾਰ ਦੇ ਕਿਸੇ ਦਾਅਵੇ ਦਾ ਸਬੂਤ ਮੰਗਣ, ਉਨ੍ਹਾਂ ਬਾਰੇ ਸ਼ੋਰ ਮਚਾਇਆ ਜਾਂਦਾ ਹੈ। ਇਹ ਰੁਝਾਨ ਬਹੁਤ ਹੀ ਖਤਰਨਾਕ ਹੈ। ਕਾਰਗਿਲ ਦੀ ਜੰਗ ਵਿੱਚ ਆਪਣੀਆਂ ਜਾਨਾਂ ਗਵਾਉਣ ਵਾਲੇ ਸਭ ਲੋਕ, ਇਸ ਦੇਸ਼ ਦੇ ਜਾਂ ਉਸ ਦੇਸ਼ ਦੇ, ਫੌਜੀ ਜਾਂ ਗੈਰ ਫੌਜੀ ਸਭਨਾਂ ਦੀਆਂ ਰੂਹਾਂ ਨਾਲ ਸਾਡਾ ਇਕਰਾਰ ਕਰਨਾ ਬਣਦਾ ਹੈ ਕਿ ਅਜਿਹਾ ਮਾਹੌਲ ਨਾ ਬਣਨ ਦਿੱਤਾ ਜਾਵੇ, ਨਫਰਤਾਂ ਨਾ ਫੈਲਣ ਦਿੱਤੀਆਂ ਜਾਣ, ਹੋਰ ਕਾਰਗਿਲ ਨਾ ਬਣਨ ਦਿੱਤਾ ਜਾਵੇ। 

 

  

kfrigl XuwD dy sbk qlfÈx dI Bfrq nMU ajy vI loV

-aBY isµG

Bfrq ny ipCly idnIN kfrigl XuwD dI 20vIN vrHygµZ mnfeI, pr mnfeI ies qrHF, ijvyN koeI iqEhfr hovy. TIk hY, ies gwl df Èukr kIqf jf skdf hY ik lVfeI lµmI nhIN cwlI qy GuspYT ƒ rok ilaf. asIN afpxy POjIaF dI kurbfnI dy jËby dI ÈlfGf vI kr skdy hF, ÈhIdF ƒ ÈrDFjlIaF vI bxdIaF hn, pr iPr vI ieh XuwD sI, ijs ivwc dovyN pfsy bhuq sfrIaF mOqF hoeIaF. ies df jÈn nhIN mnfieaf jf skdf. hr jµg afpxy afp ivwc duKFq huµdI hY qy hr hfdsy jF kudrqI kropI dI qrHF jµgF df vI eydF aiDaYn hoxf cfhIdf hY ik ieh duKFq iPr nf vfprn. ies ivwc doNh pfisaF dy krIb iek hËfr POjI mfry gey qy cfr hËfr ËKmI hoey sn qy mfl asbfb dI brbfdI vwKrI.

sRIngr-lyh hfeIvy AuWqy pYNdf kfrigl df ielfkf kÈmIr vfdI qoN bfhr hY, ieQy lok kÈmIrI nhIN, ‘bflqI' nfm dI Ëubfn boldy hn aqy suµnI muslmfnF dI bVI Gwt igxqI hY. kÈmIr ivwc ijs ƒ asI dihÈqgrdI/ awqvfdI kihµdy hF, ies ielfky ivwc nhIN hY. ieQy kµtrol ryKf qoN pfrlf Kyqr vI kÈmIr df ihwsf nhIN. AuQoN dy lokF dI kÈmIr msly bfry koeI idlcspI nhIN. AuDr nf mujfihd hn qy nf koeI isKlfeI kYNp. AuDr vwzf Èihr skfrzU hY, jo kdy iqwbq dy asr hyT sI aqy zogrf jrnYl Ëorfvr isµG ny lfhOr drbfr dI Kflsf POj dy Jµzy lY ky ies AuWqy kbËf kIqf sI.

kfrigl dy Auqr ivwc vwzy phfVF dI iek lVI hY qy AunHF ivwcoN skfrzU qwk purfxI sVk jFdI sI. ieQoN dy bflqI lokF dIaF dovyN pfsy irÈqydfrIaF hn. Auh grmIaF ivwc corI Cupy irÈqydfrF ƒ jf ky imldy hn. sfbkf muwK mµqrI mihbUbf muPqI ny ijhVy cfr lFGy kÈmIr dy afr pfr vfsqy mµgy hn, AunHF ivwcoN iek kfrigl qo skfrzU df hY. jy ieh lFGf cwldf huµdf qF Èfied kfrigl XuwD nf huMdf. kµtrol ryKf dI asl vwzI sKqI pwCm dI srhwd Aupr hY, Auqr aqy pUrb vwl Gwt. ies df lfB AuTf ky pfiksqfnI POj ny 1998-99 dIaF srdIaF ivwc gupq ZMg nfl BfrI hiQafr qy mÈInF lY ky zyrf lf ilaf. sB kuJ pqf lwgx ipwCoN pRDfn mµqrI nvfË ÈrIP ƒ Brosy ivwc lYx dy Xqn ieh smJ ky kIqy gey ik ieh skIm cµgy nqIjy kwZygI qy iek idn Auh kÈmIr 'qy ijwq pRfpq krngy.

ies dOrfn pfiksqfn ivwc grm dlIaF dIaF srgrmIaF qyË hoeIaF. lÈkry qoiebf dy Jµzy hyT rfvlipµzI ivwc bhuq vwzf jlsf hoieaf, ijs ivwc pfiksqfn srkfr ƒ ihµdusqfn nfl koeI vI gwlbfq krn qoN Kbrdfr kIqf igaf. afeI aYs afeI dy sfbkf cIP hmId guwl ny ieQoN qwk ikhf ik idwlI nfl kIqI koeI vI zIl ies srkfr dy kPn ivwc afKrI ikwl hovygI, pr sB ivroD dy bfvjUd nvfË ÈrIP ny pµj julfeI 1999 ƒ pfiksqfnI POj dI vfpsI df hukm jfrI kr idwqf, ijs df Aus dyÈ ivwc ivroD hoieaf. ieh Jtkf pfiksqfn dI srkfr qy nvfË ÈrIP qy jmhUrIaq ƒ vI sI. sB kuJ smJdy hoey vI nvfË ÈrIP KwulH ky nhIN bol sky. KuwlH ky stYNz lYx, afpxI pfrtI aqy jnqf ƒ Brosy ivwc lYx dI QF Auh POj dy muKI jnrl muÈwrP ƒ htfAux vfsqy goNdf guµddy rhy qy iqµn mhIny ivwc hI muÈwrP ny POjI rfj pltf ky hkUmq sµBfl leI. bhuq bfad ivwc nvfË ÈrIP ny lµzn ivwc ikhf ik Aus ƒ kfrigl ivwc GuspYT df pqf isrP vfjpfeI df Pon afey qoN lwgf. ies ivwc ksUr nvfË ÈrIP df nhIN, Aus dysL ivwc ÈurU qoN hI POj ƒ supr bxfieaf igaf hY, ijs df afDfr guaFZ nfl nPrq aqy jµgF dIaF isPqF df mfhOl sI.

kfrigl df sbk isrP pfiksqfn vfsqy nhIN, dunIaf dy hr jmhUrI dysL vfsqy hY ik srkfr df hr mihkmf POj smyq, lokF vwloN cuxI hoeI srkfr dy aDIn rhygf, nf ik afpxI mrËI df mflk hovygf. dysL dI iKdmq krn vfly vwK-vwK mihkmy hn, hr mihkmy ƒ afpxf kµm iemfndfrI aqy qndyhI nfl krnf cfhIdf hY. ienHF ivwcoN iek mihkmy POj dIaF afpxy Zµg dIaF izAUtIaF hn. iksy dI vI syvf iksy nfloN vwD aqy iksy nfloN vI Gwt nhIN smJI jfxI cfhIdI.

dunIaf df dsqUr hY ik hor lokF ƒ mfrn dI koiÈÈ ivwc ijhVf jfn guaf lYNdf hY, Auh vwzf ÈhId qy hornF ƒ bcfAuNidaF jfn dyx vflf Cotf ÈhId. imsfl vjoN lokF ƒ awg qoN bcfAuNdf hoieaf jfn dyx vflf awg buJfAU mihkmy df mulfËm. Coty ÈhId df muafvËf vI bhuq Guwt, qfrIPF dy gIq aqy PuwlF dIaF mflfvF vI nhIN, buwq qF kI lwgxy hn. ieh ivqkrf bµd hoxf cfhIdf hY. ieh ivqkrf POjF dI cVHq bxfAuNdf hY qy POjF kfrigl bxfAuNdIaF hn.

awj Bfrq ivwc vI POj ƒ nukqfcInI qoN Aupr dI mhFÈkqI bxfieaf jf irhf hY. POj dy iksy kµm Aupr ikµqU pRµqU krn jF jfxkfrI lYx dI koiÈÈ krn ƒ Dfrimk by hurmqI df drjf idwqf jFdf hY. POj ƒ idwqy srkfrI hukmF dI nukqfcInI ƒ vI POj dI nukqfcInI df drjf dy ky Bµizaf jFdf hY. ijhVy srkfr dy iksy dfavy df sbUq mµgx, AunHF bfry Èor mcfieaf jFdf hY. ieh ruJfn bhuq hI Kqrnfk hY. kfrigl dI jµg ivwc afpxIaF jfnF gvfAux vfly sB lok, ies dysL dy jF Aus dysL dy, POjI jF gYr POjI sBnF dIaF rUhF nfl sfzf iekrfr krnf bxdf hY ik aijhf mfhOl nf bxn idwqf jfvy, nPrqF nf PYlx idwqIaF jfx, hor kfrigl nf bxn idwqf jfvy.

 

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ