Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਬਹੁਤ ਸਫਾਈ ਪਸੰਦ ਹੁੰਦੀਆਂ ਹਨ ਕੀੜੀਆਂ

August 12, 2019 09:24 AM

-ਮੇਨਕਾ ਗਾਂਧੀ
ਤੁਹਾਡੇ ਅਤੇ ਕੀੜੀਆਂ 'ਚ ਕੀ ਫਰਕ ਹੈ? ਯੁੱਧ ਕਰਨ ਤੋਂ ਲੈ ਕੇ ਗੁਲਾਮ ਬਣਾਉਣ ਤੱਕ, ਦਵਾਈਆਂ ਦੀ ਖੋਜ ਤੋਂ ਲੈ ਕੇ ਖੇਤੀ ਕਰਨ ਤੱਕ, ਉਹ ਹਰ ਕੰਮ ਮਨੁੱਖਾਂ ਵਾਂਗ ਕਰਦੀਆਂ ਹਨ, ਸਗੋਂ ਬਿਹਤਰ ਢੰਗ ਨਾਲ ਕਰਦੀਆਂ ਹਨ।
* ਹਰੇਕ ਫਿਰਕੇ 'ਚ ਭਾਵੇਂ ਮਨੁੱਖ, ਥਣਧਾਰੀ ਜਾਂ ਕੀਟ ਹੋਣ, ਸਵੱਛਤਾ ਇੱਕ ਸਮੱਸਿਆ ਹੈ। ਧਰਤੀ 'ਤੇ ਨਿਵਾਸ ਕਰਨ ਵਾਲੇ ਸਾਰੇ ਪ੍ਰਾਣੀਆਂ 'ਚੋਂ ਮਨੁੱਖ ਸ਼ਾਇਦ ਸਭ ਤੋਂ ਗੰਦਾ ਹੈ, ਜੋ ਆਪਣੇ ਜ਼ਹਿਰੀਲੇ ਮਲ ਨੂੰ ਹਰ ਜਗ੍ਹਾ ਫੈਲਾਉਂਦਾ ਤੇ ਇਸ ਦੇ ਪ੍ਰਦੂਸ਼ਣਕਾਰੀ ਪ੍ਰਭਾਵਾਂ ਦਾ ਘੱਟ ਧਿਆਨ ਰੱਖਦਾ ਹੈ। ਲੇਸੀਅਸ ਨਾਈਗਰ ਕੀੜੀਆਂ ਆਲ੍ਹਣਿਆਂ ਵਿੱਚ ਰਹਿੰਦੀਆਂ ਹਨ। ਜਰਮਨੀ ਦੀ ਰੇਗੇਨਸਬਰਗ ਯੂਨੀਵਰਸਿਟੀ ਦੇ ਪਲੋਸ ਵਨ ਜਨਰਲ ਅਨੁਸਾਰ ਉਹ ਆਪਣੇ ਆਲ੍ਹਣੇ ਦੇ ਇੱਕ ਕੋਨੇ ਦੀ ਵਰਤੋਂ ਆਮ ਟਾਇਲੇਟ ਦੇ ਰੂਪ 'ਚ ਕਰਦੀਆਂ ਹਨ। ਉਹ ਆਮ ਤੌਰ 'ਤੇ ਬਹੁਤ ਸਾਫ ਆਲ੍ਹਣਾ ਰੱਖਦੀਆਂ ਹਨ ਅਤੇ ਬਚੇ ਹੋਏ ਖਾਣੇ ਅਤੇ ਮ੍ਰਿਤ ਸਰੀਰ ਵਰਗੇ ਹਾਨੀਕਾਰਕ ਕਚਰੇ ਨੂੰ ਬਾਹਰ ਸੁੱਟ ਦਿੰਦੀਆਂ ਹਨ। ਇਸ ਢੇਰਨੁਮਾ ਸੁੱਕੇ ਕਚਰੇ ਨੂੰ ਸੁਰੱਖਿਆ ਲਈ, ਉਸਾਰੀ ਸਮੱਗਰੀ ਵਜੋਂ ਅਤੇ ਉਨ੍ਹਾਂ ਦੀਆਂ ਫਸਲਾਂ ਲਈ ਖਾਦ ਦੇ ਤੌਰ 'ਤੇ ਵਰਤਿਆ ਜਾਂਦਾ ਹੈ।
* ਲੇਸੀਅਸ ਨੈਗਲੈਕਟਸ ਕਾਮਗਾਰ ਆਲ੍ਹਣੇ ਨੂੰ ਕੀਟਾਣੂ-ਰਹਿਤ ਕਰਨ ਲਈ ਪਿਊਪੇ ਨੂੰ ਵੱਖ ਵੱਖ ਕਰ ਕੇ ਉਨ੍ਹਾਂ ਉਤੇ ਐਸਿਡ ਛਿੜਕ ਦਿੰਦੀਆਂ ਹਨ। ਜੇ ਪਿਊਪਾ ਦੇ ਸਰੀਰ 'ਚ ਕੀੜੀ ਨੂੰ ਮਾਰਨ ਵਾਲਾ ਫੰਗਸ ਪਾਇਆ ਜਾਵੇ ਤਾਂ ਉਨ੍ਹਾਂ ਨੂੰ ਮਾਰ ਕੇ ਅੰਤੜੀ ਬਾਹਰ ਕੱਢ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਕਿਸੇ ਬੱਚੇ ਨੂੰ ਮਾਰਨਾ ਹੈ, ਜਦ ਕਿ ਫੰਗਸ ਇਨਫੈਕਸ਼ਨ ਅਜੇ ਆਪਣੀ ਆਂਡੇ ਵਾਲੀ ਮਿਆਦ 'ਚ ਸੀ ਅਤੇ ਇਸ ਤੋਂ ਪਹਿਲਾਂ ਕਿ ਇਹ ਦਿ੍ਰਸ਼ ਜਾਂ ਇਨਫੈਕਟਿਡ ਹੋ ਜਾਵੇ, ਮੰਨੋ ਜਾਂ ਮੰਨੋ, ਵਿਗਿਆਨ ਤੇ ਟੈਕਨਾਲੋਜੀ ਇੰਸਟੀਚਿਊਟ ਆਸਟਰੇਲੀਆ ਦੇ ਖੋਜਕਾਰਾਂ ਅਨੁਸਾਰ ਪਿਊਪਾ ਖੁਦ ਕਲੋਨੀ ਨੂੰ ਬਚਾਉਣ ਲਈ ਬਿਹਤਰੀਨ ਪਰਉਪਕਾਰੀ ਕੰਮ ਦੇ ਤੌਰ 'ਤੇ ਉਸ ਨੂੰ ਲੱਭਣ/ ਖਾ ਲੈਣ ਦਾ ਸੰਕੇਤ ਦਿੰਦਾ ਹੈ।
* ਜੀਵਾਂ ਦੀ ਸੰਘਣੀ ਆਬਾਦੀ ਵਿਚਾਲੇ ਰੋਗ ਜਲਦੀ ਫੈਲ ਸਕਦੇ ਹਨ, ਭਾਵੇਂ ਉਹ ਭੀੜ-ਭੜੱਕੇ ਵਾਲੇ ਸ਼ਹਿਰਾਂ ਵਿੱਚ ਰਹਿੰਦੇ ਲੋਕ ਹੋਣ ਜਾਂ ਕੀੜੀਆਂ ਵਰਗੇ ਸਮਾਜੀ ਗਰੁੱਪ ਸਮੂਹ। ਜਦੋਂ ਮਨੁੱਖ ਕਿਸੇ ਪੈਥੋਜਨ ਨਾਲ ਇਨਫੈਕਟਿਡ ਹੁੰਦੇ ਹਨ ਤਾਂ ਰੱਖਿਆ ਪ੍ਰਣਾਲੀ ਐਂਟੀਬਾਡੀ ਨਾਂਅ ਦੇ ਪ੍ਰੋਟੀਨ ਨੂੰ ਬਾਹਰ ਕੱਢਦੀ ਹੈ, ਜੋ ਸਰੀਰ ਦੀ ਰੱਖਿਆ 'ਚ ਤੇਜ਼ੀ ਲਿਆਉਂਦੇ ਹਨ। ਆਰ ਐਸ ਓ ਐਸ ਵਿੱਚ ਛਪੇ ਨਾਰਥ ਕੈਰੋਲੀਨਾ ਸਟੇਟ ਯੂਨੀਵਰਸਿਟੀ ਦੇ ਇੱਕ ਅਧਿਐਨ ਅਨੁਸਾਰ ਕੁਝ ਨਸਲਾਂ ਦੀਆਂ ਕੀੜੀਆਂ ਬਿਮਾਰੀ ਰੋਕਣ ਲਈ ਐਂਟੀ ਮਾਈਕ੍ਰੋਬੀਅਲ-ਪੈਥੋਜਨ ਨੂੰ ਮਾਰਨ ਵਾਲੇ ਰਸਾਇਣਕ ਯੋਗਿਕਾਂ ਦੀ ਵਰਤੋਂ ਕਰਦੀਆਂ ਹਨ। ਇਨ੍ਹਾਂ ਐਂਟੀ ਮਾਈਕ੍ਰੋਬੀਅਲ ਯੋਗਿਕਾਂ ਨੂੰ ਕੀੜੀਆਂ ਆਪਣੇ ਖੁਦ ਦੇ ਸਰੀਰ 'ਤੇ, ਉਨ੍ਹਾਂ ਦੇ ਆਲ੍ਹਣਿਆਂ ਦੇ ਸਾਥੀਆਂ ਅਤੇ ਉਨ੍ਹਾਂ ਦੇ ਆਲ੍ਹਣਿਆਂ 'ਤੇ ਲਾਉਂਦੀਆਂ ਹਨ। ਇਹ ਯੋਗਿਕ ਐਂਟੀ ਮਾਈਕ੍ਰੋਬੀਅਲ ਬੈਕਟੀਰੀਆ ਤੋਂ ਹਾਸਲ ਕੀਤੇ ਜਾ ਸਕਦੇ ਹਨ। ਮਿਸਾਲ ਵਜੋਂ ਲੀਫਕਟਰ ਕੀੜੀਆਂ ਆਪਣੇ ਸਰੀਰ 'ਤੇ ਅਜਿਹੇ ਬੈਕਟੀਰੀਆ ਪਾਲਦੀਆਂ ਹਨ, ਜੋ ਉਨ੍ਹਾਂ ਨੂੰ ਉਨ੍ਹਾਂ ਪਰਜੀਵੀਆਂ ਤੋਂ ਹੁੰਦੇ ਇਨਫੈਕਸ਼ਨ ਤੋਂ ਬਚਾਉਂਦਾ ਹੈ, ਉਹ ਉਨ੍ਹਾਂ ਵੱਲੋਂ ਭੋਜਨ ਲਈ ਉਗਾਈ ਜਾਣ ਵਾਲੀ ਫੰਗਸ 'ਤੇ ਪਲਦੇ ਹਨ। ਹੋਰ ਕਿਸਮ ਦੀਆਂ ਕੀੜੀਆਂ ਰੁੱਖਾਂ ਦੀ ਗੂੰਦ ਨੂੰ ਇਕੱਠਾ ਕਰਦੀਆਂ ਹਨ। ਇਹ ਮਾਈਕ੍ਰੋਬੀਅਲ ਕਲੋਨੀ ਦੇ ਨਾਲ ਸਾਂਝੀ ਕੀਤੀ ਜਾਂਦੀ ਹੈ।
* ਕੀੜੀਆਂ ਕੋਲ ਹਰ ਤਰ੍ਹਾਂ ਦੇ ਵੱਖ-ਵੱਖ ਹਥਿਆਰ ਹੁੰਦੇ ਹਨ। ਅਕਸਰ ਕੀੜੀਆਂ ਹੋਰ ਕਲੋਨੀਆਂ ਦੇ ਜੀਵਾਂ ਨੂੰ ਡੇਗਣ ਲਈ ਸਹਿਯੋਗ ਕਰਨਗੀਆਂ ਜਾਂ ਦੁਸ਼ਮਣ ਨੂੰ ਫੜ ਕੇ ਉਨ੍ਹਾਂ ਦੇ ਟੁਕੜੇ ਕਰ ਦੇਣਗੀਆਂ। ਉਹ ਅਸਲ ਵਿੱਚ ਕਾਫੀ ਹਿੰਸਕ ਹੁੰਦੀਆਂ ਹਨ। ਹੋਰਨਾਂ ਕੀੜੀਆਂ ਦੇ ਸਿਰ ਜਾਂ ਪੇਟ ਵਿੱਚ ਅਜਿਹੀਆਂ ਗ੍ਰੰਥੀਆਂ ਹੁੰਦੀਆਂ ਹਨ, ਜੋ ਆਪਣੇ ਦੁਸ਼ਮਣਾਂ ਨੂੰ ਭਰਮ ਵਿੱਚ ਪਾਉਣ ਲਈ ਜ਼ਹਿਰੀਲੇ ਰਸਾਇਣ ਛੱਡਦੀਆਂ ਹਨ। ਉਨ੍ਹਾਂ ਦੀ ਨੀਤੀ ਸਰੀਰਕ ਲੜਾਈ ਤੋਂ ਰਸਾਇਣਕ ਜੰਗ ਤੱਕ ਹੁੰਦੀ ਹੈ, ਠੀਕ ਉਸੇ ਤਰ੍ਹਾਂ ਜਿਵੇਂ ਇਨਸਾਨਾਂ 'ਚ ਹੁੰਦੀ ਹੈ। ਉਨ੍ਹਾਂ ਦੀਆਂ ਜੰਗਾਂ ਵੱਡੇ ਪੈਮਾਨੇ ਵਾਲੀਆਂ, ਡੂੰਘੀਆਂ, ਰਣਨੀਤਕ ਹੁੰਦੀਆਂ ਹਨ। ਮਾਰਕ ਮੋਫਿਟ ਦੀ ਕਿਤਾਬ ‘ਐਡਵੈਂਚਰਜ਼ ਇਨ ਆਂਟਸ ਬਰਬਰ' ਹੋਰ ਅਜੀਬ ਜੰਗ ਦੀਆਂ ਰਣਨੀਤੀਆਂ ਨੂੰ ਦਰਸਾਉਂਦੀ ਹੈ, ਜੋ ਮਨੁੱਖਾਂ ਵਰਗੀਆਂ ਹੁੰਦੀਆਂ ਹਨ। 130 ਸੈਨਾ ਕਿਸਮ ਦੀਆਂ ਕੀੜੀਆਂ ਫੌਜ ਵਾਂਗ ਕੰਮ ਕਰਦੀਆਂ ਹਨ। ਇੱਕ ਵਿਸ਼ਾਲ, ਇਕਜੁੱਟ ਮੋਰਚੇ ਦੇ ਰੂਪ ਵਿੱਚ ਅੱਗੇ ਵਧਦੇ ਹੋਏ ਉਹ ਪੂਰੀ ਤਰ੍ਹਾਂ ਦੁਸ਼ਮਣ ਨੂੰ ਹਰਾਉਣ ਲਈ ਮੁਕੰਮਲ ਤੌਰ 'ਤੇ ਹੈਰਾਨੀ ਦੇ ਤੱਤ ਉਤੇ ਨਿਰਭਰ ਕਰਦੀਆਂ ਹਨ। ਇੱਕ ਵਾਰ ਜਿਵੇਂ ਨਵੇਂ ਇਲਾਕੇ ਦਾ ਖਾਣਾ ਖਾ ਲੈਣ ਪਿੱਛੋਂ ਫੌਜ ਅੱਗੇ ਵਧ ਜਾਂਦੀ ਹੈ। ਮਨੁੱਖੀ ਫੌਜ ਵਾਂਗ ਜੋ ਨੌਜਵਾਨ ਤੇ ਗੈਰ ਤਜਰਬੇਕਾਰ ਪੈਦਲ ਫੌਜੀਆਂ ਜਾਂ ਪੈਦਲ ਫੌਜ ਦੇ ਰੂਪ ਵਿੱਚ ਅੱਗੇ ਰੱਖਦੀਆਂ ਹਨ, ਕੀੜੀਆਂ ਵੀ ਸਭ ਤੋਂ ਛੋਟੇ, ਸਭ ਤੋਂ ਕਮਜ਼ੋਰ ਅਤੇ ਬੁੱਢੀਆਂ ਕੀੜੀਆਂ ਤੇ ਅਪੰਗਾਂ ਨੂੰ ਅਗਲੀ ਕਤਾਰ ਵਿੱਚ ਰੱਖਦੀਆਂ ਹਨ। ਅਸਲ ਵਿੱਚ ਤਾਕਤਵਰ ਅਸਲੀ ਯੋਧੇ ਦੁਸ਼ਮਣ ਦੀ ਉਡੀਕ 'ਚ ਪਿੱਛੇ ਹੁੰਦੇ ਹਨ, ਜਿੱਥੇ ਪਹੁੰਚਣ ਤੱਕ ਦੁਸ਼ਮਣ ਕਮਜ਼ੋਰ ਫੌਜੀਆਂ ਨਾਲ ਲੜਦੇ ਹੋਏ ਥੱਕੇ ਹੋਏ ਹੁੰਦੇ ਹਨ ਅਤੇ ਉਨ੍ਹਾਂ ਦੀ ਗਿਣਤੀ ਵੀ ਘੱਟ ਹੋ ਜਾਂਦੀ ਹੈ। ਫਿਰ ਵੱਡੇ ਆਕਾਰ ਦੇ ਵੱਡੇ ਜਬਾੜੇ ਵਾਲੇ ਹਤਿਆਰੇ ਅੱਗੇ ਵਧਦੇ ਤੇ ਦੁਸ਼ਮਣ ਨੂੰ ਮਾਰ ਦਿੰਦੇ ਹਨ ਤੇ ਜਿੱਥੇ ਕੀੜੀਆਂ ਆਪਣੇ ਫਿਰਕੇ ਲਈ ਮਰਨ ਨੂੰ ਤਿਆਰ ਹੁੰਦੀਆਂ ਹਨ, ਉਹ ਵਿਹਾਰਕ ਹੁੰਦੀਆਂ ਹਨ। ਮੋਫਿਟ ਕਹਿੰਦੇ ਹਨ ਕਿ ਇੱਕ ਕੀੜੀ ਦੂਜੀ ਕੀੜੀ ਨੂੰ ਬਚਾਉਣ ਲਈ ਆਪਣੀ ਜਾਨ ਜੋਖਮ ਵਿੱਚ ਨਹੀਂ ਪਾਏਗੀ। ਉਹ ਕੰਮ ਪੂਰਾ ਕਰਨ ਲਈ ਜਾਂਦੀ ਹੈ, ਇੱਕ ਦੂਜੇ ਦਾ ਖਿਆਲ ਰੱਖਣ ਲਈ ਨਹੀਂ।
* ਗੁਲਾਮ ਬਣਾਉਣ ਵਾਲੀਆਂ ਕੀੜੀਆਂ ਹੋਰ ਕੀੜੀਆਂ ਦੀਆਂ ਕਲੋਨੀਆਂ ਉੱਤੇ ਹਮਲਾ ਕਰਦੀਆਂ ਹਨ। ਉਨ੍ਹਾਂ ਦੇ ਆਂਡੇ ਅਤੇ ਲਾਰਵੇ ਨੂੰ ਫੜਦੀਆਂ ਹਨ, ਉਨ੍ਹਾਂ ਨੂੰ ਆਪਣੇ ਆਲ੍ਹਣੇ 'ਚ ਲਿਆਉਂਦੀਆਂ ਹਨ ਤੇ ਉਨ੍ਹਾਂ ਨੂੰ ਆਪਣੀ ਕਲੋਨੀ ਦੇ ਕਿਰਤ ਬਲ ਨੂੰ ਵਧਾਉਣ ਲਈ ਗੁਲਾਮ ਵਜੋਂ ਪਾਲਦੀਆਂ ਹਨ। ਗੁਲਾਮ ਬਣਾਏ ਕੀੜੇ ਆਲ੍ਹਣੇ ਵਿੱਚ ਆਉਣ ਤੋਂ ਬਾਅਦ ਗੁਲਾਮ ਮਜ਼ਦੂਰ ਏਦਾਂ ਕੰਮ ਕਰਦੇ ਹਨ ਜਿਵੇਂ ਉਹ ਆਪਣੀ ਕਲੋਨੀ ਵਿੱਚ ਹੀ ਹੋਣ। ਗੁਲਾਮ ਬਣਾਉਣ ਵਾਲੀਆਂ ਸਿਰਫ ਗੁਆਂਢੀ ਆਲ੍ਹਣੇ ਤੋਂ ਕਿਰਤ ਬਲ ਨੂੰ ਫਿਰ ਭਰਨ 'ਤੇ ਧਿਆਨ ਕੇਂਦਰਿਤ ਕਰਦੀਆਂ ਹਨ। ਇੱਕ ਕਲੋਨੀ ਇੱਕੋ ਮੌਸਮ ਵਿੱਚ 14,000 ਪਿਊਪੇ ਫੜ ਕੇ ਲਿਆ ਸਕਦੀ ਹੈ। ਜ਼ਿਆਦਾਤਰ ਗੁਲਾਮ ਹਮਲਾਵਰ ਸਿਰਫ ਨੌਜਵਾਨਾਂ ਨੂੰ ਫੜਦੇ ਹਨ, ਪਰ ਸਟ੍ਰਾਂਜੀਲੋਗਨੈਥਸ ਕੀੜੀਆਂ ਬਾਲਗ ਮਜ਼ਦੂਰਾਂ ਨੂੰ ਵੀ ਗੁਲਾਮ ਬਣਾਉਂਦੀਆਂ ਹਨ। ਗੁਲਾਮ ਬਣਾਉਣ ਵਾਲੀਆਂ ਕੀੜੀਆਂ ਦੇ ਆਲ੍ਹਣਿਆਂ 'ਚ ਆਂਡਿਆਂ 'ਚੋਂ ਨਿਕਲਣ ਵਾਲੇ ਮਜ਼ਦੂਰ ਕੰਮ ਕਰਨ ਵਾਲਿਆਂ ਨੂੰ ਪਾਲਣਗੇ, ਭੋਜਨ ਦੇਣਗੇ ਅਤੇ ਕੰਮ ਉੱਤੇ ਰੱਖਣਗੇ, ਦੁਸ਼ਮਣਾਂ ਤੋਂ ਆਲ੍ਹਣੇ ਦੀ ਰੱਖਿਆ ਕਰਨਗੇ ਅਤੇ ਇਥੋਂ ਤੱਕ ਕਿ ਛਾਪੇ ਵਿੱਚ ਸ਼ਾਮਲ ਹੋਣਗੇ, ਜਿਸ ਵਿੱਚ ਉਨ੍ਹਾਂ ਦੀ ਮੂਲ ਕਲੋਨੀ ਵਿੱਚ ਛਾਪਾ ਵੀ ਸ਼ਾਮਲ ਹੋਵੇਗਾ। ਕੁਝ ਮਾਮਲਿਆਂ ਵਿੱਚ ਗੁਲਾਮ ਕੀੜੀਆਂ ਨੇ ਉਨ੍ਹਾਂ ਨੂੰ ਗੁਲਾਮ ਬਣਾਉਣ ਵਾਲੀਆਂ ਕੀੜੀਆਂ ਵਿਰੁੱਧ ਵਿਦਰੋਹ ਕੀਤਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਗੁਲਾਮ ਬਣਾਉਣ ਵਾਲੀਆਂ ਕੀੜੀਆਂ ਦੀਆਂ ਔਲਾਦਾਂ ਦੀ ਮੌਤ ਹੋ ਗਈ। ਇਸ ਤਰ੍ਹਾਂ ਦਾਸ ਕੀੜੀਆਂ ਵੀ ਆਪਣੀਆਂ ਮੂਲ ਕਲੋਨੀਆਂ ਨੂੰ ਗੁਲਾਮ ਬਣਾਉਣ ਵਾਲੀਆਂ ਕੀੜੀਆਂ ਵੱਲੋਂ ਅਗਲੇ ਛਾਪਿਆਂ ਤੋਂ ਬਚਾਉਂਦੀਆਂ ਹਨ।
* ਹੋਰ ਕੀੜੀਆਂ ਕਲੋਨੀਆਂ ਦੇ ਉਲਟ ਸਾਰੀਆਂ ਡਾਇਨਾਸੋਰ ਕੀੜੀਆਂ ਜਣੇਪੇ ਦੇ ਸਮਰੱਥ ਹਨ। ਫਿਰ ਵੀ ਇੱਕੋ ਰਾਣੀ ਹੈ, ਜੋ ਬੀਟਾ ਮਾਦਾਵਾਂ ਨਾਲ ਘਿਰੀ ਹੋਈ ਹੈ। ਜੇ ਰਾਣੀ ਦਾ ਕੋਈ ਵੀ ਨੌਕਰ ਸੱਤਾ ਲਈ ਲਾਲਚੀ ਹੋ ਜਾਂਦਾ ਹੈ ਅਤੇ ਆਂਡੇ ਦੇਣ ਅਤੇ ਰਾਣੀ ਬਣਨ ਦਾ ਫੈਸਲਾ ਲੈਂਦਾ ਹੈ ਤਾਂ ਇਸ ਨੂੰ ਬਾਕੀ ਦਰਬਾਰੀਆਂ ਵੱਲੋਂ ਕਾਬੂ ਕੀਤਾ ਜਾਂਦਾ ਹੈ ਤੇ ਚਾਰ ਦਿਨ ਜ਼ਮੀਨ ਵਿੱਚ ਦਬਾ ਕੇ ਰੱਖਿਆ ਜਾਂਦਾ ਹੈ, ਜਦੋਂ ਤੱਕ ਵਿਦਰੋਹ ਦੀ ਭਾਵਨਾ ਖਤਮ ਨਾ ਹੋ ਜਾਵੇ।
* ਡ੍ਰੈਕੁਲਾ ਕੀੜੀਆਂ ਧਰਤੀ 'ਤੇ ਸਭ ਤੋਂ ਤੇਜ਼ ਕੀੜੀਆਂ ਹਨ। ਰਾਇਲ ਸੋਸਾਇਟੀ ਓਪਨ ਸਾਇੰਸ ਦੇ ਅਧਿਐਨ ਅਨੁਸਾਰ ਇੱਕ ਕਿਸਮ ਮਿਸਟ੍ਰੀਅਮ ਕੈਮਿਲਾ ਦੀ ਜਬਾੜੇ ਦੀ ਜੋੜੀ ਹੁੰਦੀ ਹੈ, ਜੋ ਨੱਬੇ ਮੀਟਰ ਪ੍ਰਤੀ ਸੈਕਿੰਡ ਜਾਂ 320 ਕਿਲੋਮੀਟਰ ਪ੍ਰਤੀ ਘੰਟੇ ਰਫਤਾਰ ਨਾਲ ਝਪਟਦੀ ਹੈ। ਇਹ ਆਪਣੇ ਵੱਲੋਂ ਆਪਣੀ ਅੱਖ ਨੂੰ ਝਪਕਾਉਣ ਤੋਂ 5000 ਗੁਣਾ ਵੱਧ ਅਤੇ ਤੁਹਾਡੀਆਂ ਆਪਣੀਆਂ ਉਂਗਲਾਂ ਨੂੰ ਹਿਲਾਉਣ ਨਾਲੋਂ 1000 ਗੁਣਾ ਤੇਜ਼ ਹੈ। ਉਨ੍ਹਾਂ ਦਾ ਨਾਂਅ ਉਨ੍ਹਾਂ ਦੀਆਂ ਨਰ-ਭਕਸ਼ੀ ਪੋਸ਼ਣ ਆਦਤਾਂ 'ਚੋਂ ਨਿਕਲਿਆ ਹੈ ਕਿਉਂਕਿ ਬਾਲਗ ਕੀੜੀਆਂ ਠੋਸ ਭੋਜਨ ਨੂੰ ਪ੍ਰੋਸੈਸ ਕਰਨ ਦੇ ਅਸਮਰੱਥ ਹਨ, ਉਹ ਆਪਣੇ ਲਾਰਵੇ ਨੂੰ ਲਕਵਾਗ੍ਰਸਤ ਘੁਣ ਜਾਂ ਸੈਂਟੀਪੀਡਸ ਵਰਗੇ ਸ਼ਿਕਾਰ ਖੁਆਉਂਦੀਆਂ ਹਨ ਅਤੇ ਫਿਰ ਆਪਣੇ ਲਾਰਵੇ ਨੂੰ ਸੁਰਾਖ ਕਰ ਕੇ ਉਸ ਦੇ ਖੂਨ ਨੂੰ ਪੀਂਦੀਆਂ ਹਨ।
* ਵੀਵਰਜ਼ ਕੀੜੀਆਂ, ਓਕੋਫਾਈਲਾ ਸਮਾਰਦੀਨਾ ਦਰੱਖਤਾਂ ਦੀਆਂ ਪੱਤੀਆਂ ਨਾਲ ਘਰਾਂ ਨਾਲ ਨਿਰਮਾਣ ਕਰਦੀਆਂ ਹਨ। ਉਨ੍ਹਾਂ ਦਾ ਲਾਰਵਾ ਇੱਕ ਪਤਲੇ ਰੇਸ਼ਮ ਦਾ ਉਤਪਾਦਨ ਕਰਦਾ ਹੈ, ਜੋ ਗੂੰਦ ਦਾ ਕੰਮ ਕਰਦਾ ਹੈ ਅਤੇ ਪੱਤੀਆਂ ਨੂੰ ਇੱਕ-ਦੂਜੀ ਨਾਲ ਚਿਪਕਾ ਦਿੰਦਾ ਹੈ।
* ਦੱਖਣੀ ਅਫਰੀਕਾ ਦੀਆਂ ਐਲੋਮੇਰਸ ਡੀਸੇਮਾਰਟੀਕੁਲਾਟਸ ਕੀੜੀਆਂ ਬੂਟਿਆਂ ਦੇ ਤਣਿਆਂ ਵਿੱਚ ਛੋਟੇੇ ਸੁਰਾਖ ਕਰਦੀਆਂ ਤੇ ਖੁਦ ਨੂੰ ਆਪਣੇ ਵੱਲੋਂ ਪੈਦਾ ਕੀਤੀ ਫੰਗਸ ਨਾਲ ਢਕ ਦਿੰਦੀਆਂ ਹਨ। ਜਦੋਂ ਉਸ ਜਾਲ ਦੇ ਸੁਰਾਖਾਂ ਨਾਲ ਭਰੇ ਤਣੇ ਨਾਲ ਕੋਈ ਗੈਰ ਸਾਵਧਾਨ ਕੀੜਾ ਟਕਰਾਵੇ ਤਾਂ ਕੀੜੀਆਂ ਉਛਲ ਕੇ ਉਸ ਨੂੰ ਆਪਣੇ ਜਬੜਿਆਂ ਨਾਲ ਫੜ ਲੈਂਦੀਆਂ ਹਨ। ਫਿਰ ਉਹ ਹੌਲੀ ਹੌਲੀ ਬੰਦੀ ਨੂੰ ਇੱਕ ਪੱਤੀ ਦੀ ਥੈਲੀ ਤੱਕ ਖਿਚਦੀਆਂ ਹਨ ਅਤੇ ਉਸ ਨੂੰ ਪਾੜ ਦਿੰਦੀਆਂ ਹਨ।
* ਲੀਫਕਟਰ ਕੀੜੀਆਂ ਪੂਰੇ ਸਮੇਂ ਦੀਆਂ ਕਿਸਾਨ ਹਨ। ਉਹ ਤਿੱਖੇ ਜਬਾੜਿਆਂ ਨਾਲ ਤਾਜ਼ਾ ਪੱਤੀਆਂ ਨੂੰ ਕੱਟਦੀਆਂ ਹਨ ਤੇ ਆਪਣੇ ਆਲ੍ਹਣਿਆਂ 'ਚ ਇੱਕ ਵਿਸ਼ੇਸ਼ ਕਿਸਮ ਦੇ ਬੈਕਟੀਰੀਆ ਨੂੰ ਖਾਣ ਲਈ ਲਿਆਉਂਦੀਆਂ ਹਨ, ਜੋ ਕੀੜੀਆਂ ਦੇ ਨਾਲ ਰਹਿੰਦੇ ਹਨ। ਇਹ ਬੈਕਟੀਰੀਆ ਕੀੜੀਆਂ ਲਈ ਭੋਜਨ ਦਾ ਸਰੋਤ ਬਣਨ ਲਈ ਫੰਗੀ 'ਚ ਵਿਕਸਿਤ ਹੁੰਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”