Welcome to Canadian Punjabi Post
Follow us on

16

October 2018
ਪੰਜਾਬ

ਹੌਜ਼ਰੀ ਦੀ ਫੈਕਟਰੀ ਵਿੱਚ ਅੱਗ ਲੱਗੀ, ਚਾਰ ਜਣਿਆਂ ਦੀ ਮੌਤ

October 12, 2018 07:52 AM

ਲੁਧਿਆਣਾ, 11 ਅਕਤੂਬਰ (ਪੋਸਟ ਬਿਊਰੋ)- ਹੌਜ਼ਰੀ ਦੇ ਗੜ੍ਹ ਮੰਨੇ ਜਾਣ ਵਾਲੇ ਬਾਜਵਾ ਨਗਰ ਕਲਿਆਣ ਨਗਰ ਗਲੀ ਨੰਬਰ ਇੱਕ ਵਿੱਚ ਕੱਲ੍ਹ ਸਵੇਰੇ ਅੱਗ ਲੱਗਣ ਨਾਲ ਹੌਜ਼ਰੀ ਦੀ ਇੱਕ ਫੈਕਟਰੀ ਕਾਲੜਾ ਨਿਟਵੀਅਰ 'ਚ ਕੰਮ ਕਰਦੇ ਚਾਰ ਕਾਰੀਗਰਾਂ ਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ ਕਾਰੀਗਰਾਂ ਨੇ ਕਾਫੀ ਚੀਕ-ਚਿਹਾੜਾ ਪਾਇਆ, ਪਰ ਮਦਦ ਪੁੱਜਣ ਤੋਂ ਪਹਿਲਾਂ ਕੰਮ ਕਰ ਰਹੇ ਚਾਰੇ ਕਾਰੀਗਰਾਂ ਨੇ ਦਮ ਤੋੜ ਦਿੱਤਾ ਕਿਉਂਕਿ ਬਾਹਰ ਨਿਕਲਣ ਦੇ ਸਾਰੇ ਰਸਤਿਆਂ 'ਤੇ ਤਾਲੇ ਲੱਗੇ ਹੋਏ ਸਨ। ਹਾਦਸਾ ਸਵੇਰੇ 3.45 ਵਜੇ ਵਾਪਰਿਆ। 4.45 ਵਜੇ ਕਾਰੀਗਰਾਂ ਨੇ ਦਮ ਤੋੜ ਦਿੱਤਾ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।

  
ਇਸ ਬਾਰੇ ਸੂਚਨਾ ਮਿਲਣ ਤੋਂ ਬਾਅਦ ਪੁਲਸ ਕਮਿਸ਼ਨਰ ਸੁਖਚੈਨ ਗਿੱਲ, ਡੀ ਸੀ ਪ੍ਰਦੀਪ ਅਗਰਵਾਲ, ਏ ਡੀ ਸੀ ਪੀ ਗੁਰਪ੍ਰੀਤ ਸਿੰਘ ਸਿਕੰਦ, ਏ ਸੀ ਪੀ ਵਰਿਆਮ ਸਿੰਘ ਮੌਕੇ 'ਤੇ ਪੁੱਜੇ। ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਚਾਲੀ ਮਿੰਟ 'ਚ ਅੱਗ 'ਤੇ ਕਾਬੂ ਪਾਇਆ ਅਤੇ ਕਰਮਚਾਰੀਆਂ ਨੇ ਪਹਿਲੀ ਮੰਜ਼ਿਲ ਦਾ ਸ਼ਟਰ ਤੋੜ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਤੇ ਸਿਵਲ ਹਸਪਤਾਲ ਪਹੁੰਚਾਇਆ। ਮ੍ਰਿਤਕਾਂ ਦੀ ਪਛਾਣ ਧਨੰਜੈ ਪਾਂਡੇ, ਸੱਤਿਆ ਪ੍ਰਕਾਸ਼, ਮੁਹੰਦਮ ਐਜ਼ਾਜ਼ ਅਤੇ ਮੁਹੰਮਦ ਰਬਾਨ ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਯੂ ਪੀ ਅਤੇ ਬਿਹਾਰ ਦੇ ਰਹਿਣ ਵਾਲੇ ਸਨ। ਸਾਰੇ ਕਾਜ-ਬਟਨ ਦਾ ਕੰਮ ਕਰਦੇ ਸਨ। ਜਦ ਕਿ ਸੱਤਿਆ ਪ੍ਰਕਾਸ਼ ਪ੍ਰੈਸਮੈਨ ਸੀ। ਹਾਦਸੇ ਪਿੱਛੋਂ ਪ੍ਰਵਾਸੀ ਮਜ਼ਦੂਰਾਂ 'ਚ ਫੈਕਟਰੀ ਮਾਲਕ ਖਿਲਾਫ ਰੋਸ ਦੇਖਣ ਨੂੰ ਮਿਲਿਆ। ਫੈਕਟਰੀ ਮਾਲਕ ਨੇ ਫੈਕਟਰੀ ਕੰਪਲੈਕਸ ਦੀ ਛੱਤ ਸਮੇਤ ਸਾਰੇ ਬਾਹਰ ਨਿਕਲਣ ਵਾਲੇ ਰਸਤਿਆਂ 'ਤੇ ਤਾਲੇ ਲਾ ਦਿੱਤੇ ਸਨ, ਘਟਨਾ ਸਮੇਂ ਬਾਹਰ ਨਾ ਨਿਕਲ ਸਕਣ ਕਾਰਨ ਕਾਰੀਗਰਾਂ ਦੀ ਮੌਤ ਹੋਈ ਹੈ। ਪੁਲਸ ਕਮਿਸ਼ਨਰ ਸੁਖਚੈਨ ਗਿੱਲ ਨੇ ਕਿਹਾ ਕਿ ਫੈਕਟਰੀ ਮਾਲਕ ਸੁਮਿਤ ਕਾਲੜਾ ਉਤੇ ਧਾਰਾ 304 ਦਾ ਕੇਸ ਦਰਜ ਕਰ ਲਿਆ ਗਿਆ ਹੈ। ਡਵੀਜ਼ਨ ਨੰਬਰ ਚਾਰ ਦੀ ਪੁਲਸ ਨੇ ਫੈਕਟਰੀ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ