Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਅੰਤਰਰਾਸ਼ਟਰੀ

ਕਸ਼ਮੀਰ ਮੁੱਦੇ ਦੀ ਬਹਿਸ ਕਰਦੇ ਪਾਕਿਸਤਾਨੀ ਲੀਡਰ ਆਪੋ ਵਿੱਚ ਗਾਲ੍ਹੋ-ਗਾਲ੍ਹੀ ਹੋ ਪਏ

August 09, 2019 11:26 AM

* ਪਾਕਿ ਪਾਰਲੀਮੈਂਟ ਵਿੱਚ ਐੱਮ ਪੀ ਅਤੇ ਮੰਤਰੀ ਵੱਲੋਂ ਬਦਜ਼ਬਾਨੀ


ਇਸਲਾਮਾਬਾਦ, 8 ਅਗਸਤ, (ਪੋਸਟ ਬਿਊਰੋ)- ਪਾਕਿਸਤਾਨੀ ਪਾਰਲੀਮੈਂਟ ਵਿੱਚਕੱਲ੍ਹ ਹੰਗਾਮੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ ਹੈ। ਇਸ ਵਿੱਚ ਪਾਕਿਸਤਾਨ ਦੀ ਵਿਰੋਧੀ ਧਿਰ ਮੁਸਲਿਮ ਲੀਗ ਨਵਾਜ਼ ਦੇ ਸੈਨੇਟਰ ਮੁਸ਼ਾਹਿਦੁੱਲਾ ਖਾਨ ਅਤੇ ਸਾਇੰਸ ਤੇ ਤਕਨੀਕ ਬਾਰੇ ਮੰਤਰੀ ਫਵਾਦ ਚੌਧਰੀ ਨੇ ਪਾਰਲੀਮੈਂਟ ਦੇ ਸਾਂਝੇ ਸੈਸ਼ਨ ਦੌਰਾਨ ਇਕ-ਦੂਜੇ ਨੂੰ ਜਿਹੜੀਆਂ ਗਾਲ੍ਹਾਂ ਕੱਢੀਆਂ, ਉਹ ਸਾਫ ਸੁਣੀਆਂ ਦੱਸੀਆਂ ਗਈਆਂ ਹਨ। ਮੀਡੀਆ ਰਿਪੋਰਟ ਮੁਤਾਬਕ ਨੈਸ਼ਨਲ ਅਸੈਂਬਲੀ ਦੇ ਸਪੀਕਰ ਅਸਦ ਕੈਸਰ ਨਾਲ ਕਾਰਵਾਈ ਦੀ ਪ੍ਰਧਾਨਗੀ ਕਰਦੇ ਹੋਏ ਸੈਨੇਟ ਦੇ ਚੇਅਰਮੈਨ ਸਾਦਿਕ ਸੰਜਰਾਨੀ ਨੂੰ ਇਸਵਿੱਚ ਦਖਲ ਦੇ ਕੇ ਗੈਰ-ਪਾਰਲੀਮੈਂਟਰੀ ਸ਼ਬਦ ਵਾਪਸ ਲੈਣ ਦਾ ਹੁਕਮ ਦੇਣਾ ਪਿਆ।
ਅਸਲ ਵਿੱਚ ਸੈਨੇਟਰ ਮੁਸ਼ਾਹਿਦੁੱਲਾ ਖਾਨ ਨੇ ਜਦੋਂ ਭਾਸ਼ਣ ਸ਼ੁਰੂ ਕੀਤਾ ਤਾਂ ਸੂਚਨਾ ਤੇ ਤਕਨੀਕ ਮੰਤਰੀ ਨੇ ਆਪਣੀ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਪਿੱਛੋਂਮੁਸ਼ਾਹਿਦੁੱਲਾ ਖਾਨ ਨੇ ਫੈਡਰਲ ਮੰਤਰੀ ਨੂੰ ‘ਡੱਬੂ’ ਕਹਿ ਕੇ ਨਾਲ ਇਹ ਕਹਿ ਦਿੱਤਾ ਕਿ ‘ਮੈਂ ਤੈਨੂੰ ਘਰੇ ਬੰਨ੍ਹ ਕੇ ਆਇਆ ਸੀ, ਤੂੰ ਫਿਰ ਏਥੇ ਆ ਗਿਐਂ’। ਇਸ ਮਗਰੋਂਦੋਵੇਂ ਪਾਰਲੀਮੈਂਟ ਮੈਂਬਰ ਇਕ ਦੂਜੇ ਨੂੰ ਕੁੱਟਣ ਉੱਤੇ ਉਤਾਰੂ ਜਾਪਣ ਲੱਗੇ ਤੇਮੁਸ਼ਾਹਿਦੁੱਲਾ ਖਾਨ ਨੇ ਸੂਚਨਾ ਮੰਤਰੀ ਚੌਧਰੀ ਨੂੰ ‘ਸੰਢਾ’ ਕਹਿ ਦਿੱਤਾ। ਫਿਰਸੂਚਨਾ ਮੰਤਰੀ ਨੇ ਕਿਹਾ ਕਿ ਪਾਰਲੀਮੈਂਟ ਵਿੱਚ ਡਾਕੂ ਬਿਠਾਏ ਹਨ। ਓਦੋਂਪਾਰਲੀਮੈਂਟ ਦਾ ਮਾਹੌਲ ਏਨਾ ਗਰਮ ਹੋ ਗਿਆ ਕਿ ਦੋਵਾਂ ਮੰਤਰੀਆਂ ਨੇ ਸਪੀਕਰ ਵੱਲ ਵੇਖੇ ਬਿਨਾਂ ਇਕ ਦੂਜੇ ਨੂੰ ਗਾਲ੍ਹ-ਮੰਦਾ ਸ਼ੁਰੂ ਕਰ ਦਿੱਤਾ। ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੇ ਬੜੀ ਮੁਸ਼ਕਲ ਨਾਲ ਮੰਤਰੀ ਫਵਾਦ ਚੌਧਰੀ ਨੂੰ ਕੰਟਰੋਲ ਕੀਤਾ ਅਤੇ ਸ਼ਾਂਤ ਕਰਕੇ ਬਿਠਾਇਆ।
ਵਰਨਣ ਯੋਗ ਹੈ ਕਿਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਦੀ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ ਦੇ ਫੈਸਲੇ ਉੱਤੇ ਚਰਚਾ ਕਰਨ ਲਈ ਪਾਕਿਸਤਾਨਸਰਕਾਰ ਨੇਮੰਗਲਵਾਰ ਇਹ ਵਿਸ਼ੇਸ਼ ਸੈਸ਼ਨ ਬੁਲਾਇਆ ਸੀ, ਜਿਸ ਵਿੱਚ ਮੰਤਰੀ ਅਤੇ ਮੈਂਬਰ ਗਾਲ੍ਹੋ-ਗਾਲ੍ਹੀ ਹੋ ਪਏ।
ਇਸ ਦੌਰਾਨ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਖ਼ਤਮ ਕਰਨ ਦੇ ਫੈਸਲੇ ਕਾਰਨ ਭਾਰਤ-ਪਾਕਿ ਵਿੱਚ ਦੂਰੀਆਂ ਹੋਰ ਵਧ ਗਈਆਂ ਤੇ ਅੱਜ ਪਾਕਿਸਤਾਨ ਨੇ ਦੋਵਾਂ ਦੇਸ਼ਾਂ ਵਿਚਾਲੇ ਹਫ਼ਤੇ ਵਿੱਚ ਦੋ ਵਾਰ ਸੋਮਵਾਰ ਤੇ ਵੀਰਵਾਰ ਨੂੰ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਰੇਲ ਗੱਡੀ ਨੂੰ ਵਾਹਗਾ ਰੇਲਵੇ ਸਟੇਸ਼ਨ ਉੱਤੇ ਰੋਕ ਲਿਆ। ਸਮਝੌਤਾ ਐਕਸਪ੍ਰੈੱਸ ਗੱਡੀ ਨੂੰ ਵਾਹਗਾ (ਪਾਕਿਸਤਾਨ) ਵਿਖੇ ਰੋਕੇ ਜਾਣ ਦਾ ਸੰਦੇਸ਼ ਸੁਣਨ ਪਿੱਛੋਂਬਾਅਦ ਦੁਪਹਿਰ ਰੇਲਵੇ ਸਟੇਸ਼ਨ ਅਟਾਰੀ ਤੋਂ ਪਾਕਿਸਤਾਨ ਜਾਣ ਵਾਲੇ 70 ਮੁਸਾਫ਼ਿਰ ਵੀਬੇਚੈਨ ਹੋ ਗਏ। ਅਟਾਰੀਰੇਲਵੇ ਸਟੇਸ਼ਨ ਦੇਸੁਪਰਡੈਂਟਏਕੇ ਗੁਪਤਾ ਨੇ ਦੱਸਿਆ ਕਿ ਦੁਪਹਿਰ 12:55 ਵਜੇ ਉਨ੍ਹਾਂ ਨੂੰ ਰੇਲਵੇ ਸਟੇਸ਼ਨ ਵਾਹਗਾ ਤੋਂ ਫੋਨ ਉੱਤੇ ਸੁਨੇਹਾ ਮਿਲਿਆ ਕਿ ਪਾਕਿਸਤਾਨ ਸਰਕਾਰ ਨੇ ਸਮਝੌਤਾ ਐਕਸਪ੍ਰੈੱਸ ਰੋਕ ਦਿੱਤੀ ਹੈ ਤੇ ਤੁਸੀਂ ਆਪ ਆ ਕੇ ਮੁਸਾਫ਼ਿਰਾਂ ਨੂੰ ਲੈ ਜਾਓ। ਇਸ ਮਗਰੋਂ ਭਾਰਤੀ ਰੇਲਵੇ ਦੇ ਡਰਾਈਵਰ ਓਮਾ ਸ਼ੰਕਰ ਤੇ ਦੋ ਹੋਰ ਮੁਲਾਜ਼ਮ ਭਾਰਤੀ ਇੰਜਣ ਨਾਲ ਪਾਕਿਸਤਾਨੀ ਰੇਲਵੇ ਸਟੇਸ਼ਨ ਵਾਹਗਾ ਪੁੱਜੇ ਅਤੇਓਥੋਂ ਸਮਝੌਤਾ ਐਕਸਪ੍ਰੈੱਸ ਵਿਚਲੇ 117 ਭਾਰਤੀ ਮੁਸਾਫਰਾਂ ਨੂੰ ਲੈ ਕੇ ਸ਼ਾਮ 5:20 ਵਜੇ ਅਟਾਰੀ ਰੇਲਵੇ ਸਟੇਸ਼ਨ ਪੁੱਜੇ ਤੇ ਬਾਅਦ ਵਿੱਚ ਪਾਕਿਸਤਾਨੀਮੁਸਾਫ਼ਿਰਾਂ ਨੂੰ ਵੀ ਇਸ ਰੇਲ ਗੱਡੀ ਰਾਹੀਂ ਵਾਹਗਾ ਰੇਲਵੇ ਸਟੇਸ਼ਨਤੱਕ ਪਹੁੰਚਾਇਆ ਗਿਆ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ