Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

...ਅਤੇ ਅੱਜ ਕੱਲ੍ਹ ਸੋਨੇ ਦੀਆਂ ਪਾਲਕੀਆਂ ਨੂੰ ਲੈ ਕੇ ਵਿਵਾਦ

August 09, 2019 08:44 AM

-ਜਸਵੰਤ ਸਿੰਘ ਅਜੀਤ
ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਸਜਾਏ ਗਏ ਦੋ ਨਗਰ ਕੀਰਤਨਾਂ ਦੇ ਮੁੱਦੇ ਤੋਂ ਸ਼ੁਰੂ ਹੋਇਆ ਵਿਵਾਦ ਰੁਕਿਆ ਨਹੀਂ ਸੀ ਕਿ ਇਨ੍ਹਾਂ ਨਗਰ ਕੀਰਤਨਾਂ 'ਚ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਸਥਾਪਤ ਕਰਨ ਲਈ ਲਿਜਾਈਆਂ ਜਾ ਰਹੀਆਂ ਸੋਨੇ ਦੀਆਂ ਪਾਲਕੀਆਂ ਦਾ ਵਿਵਾਦ ਸ਼ੁਰੂ ਹੋ ਗਿਆ। ਇਥੇ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਜਦੋਂ ਦੋ ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸਰਨਾ ਭਰਾਵਾਂ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਪ੍ਰਤੀ ਸਮਰਪਿਤ ਨਗਰ ਕੀਰਤਨ ਨਨਕਾਣਾ ਸਾਹਿਬ ਲਈ ਲੈ ਕੇ ਜਾਣ ਦਾ ਐਲਾਨ ਕੀਤਾ ਸੀ ਤਾਂ ਉਸ ਸਮੇਂ ਉਨ੍ਹਾਂ ਨੇ ਦੱਸਿਆ ਸੀ ਕਿ ਇਸ ਨਗਰ ਕੀਰਤਨ ਵਿੱਚ ਗੁਰਦੁਆਰਾ ਕਰਤਾਰਪੁਰ ਵਿੱਚ ਸਥਾਪਤ ਕਰਨ ਲਈ ਸੋਨੇ ਦੀ ਪਾਲਕੀ ਲਿਜਾ ਰਹੇ ਹਨ। ਦੂਸਰੇ ਪਾਸੇ ਜਦੋਂ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਨਨਕਾਣਾ ਸਾਹਿਬ ਤੱਕ ਨਗਰ ਕੀਰਤਨ ਨੂੰ ਲਿਜਾਣ ਦੀ ਤਰੀਕ ਪੰਜ ਨਵੰਬਰ ਤੋਂ ਬਦਲ ਕੇ 13 ਅਕਤੂਬਰ ਤੱਕ ਪਹੁੰਚੀ ਤਾਂ ਉਸ ਦੇ ਪ੍ਰਧਾਨ ਨੇ ਐਲਾਨ ਕਰ ਦਿੱਤਾ ਕਿ ਗੁਰਦੁਆਰਾ ਕਮੇਟੀ ਵੱਲੋਂ ਗੁਰਦੁਆਰਾ ਕਰਤਾਰਪੁਰ ਲਈ ਸੋਨੇ ਦੀ ਪਾਲਕੀ ਲਿਜਾਣੀ ਹੈ, ਜਿਸ ਲਈ ਇੱਕ ਸ਼ਰਧਾਲੂ ਸਿੱਖ ਪਰਵਾਰ ਨੇ ਆਪਣਾ ਸਾਰਾ ਸੋਨਾ ਦਾਨ 'ਚ ਦਿੱਤਾ ਹੈ। ਇਸ ਐਲਾਨ ਦੇ ਨਾਲ ਜਦੋਂ ਇਹ ਖਬਰ ਆਈ ਕਿ ਗੁਰਦੁਆਰਾ ਕਮੇਟੀ ਵੱਲੋਂ ਸੋਨੇ ਦੀ ਪਾਲਕੀ ਲਈ ਸੰਗਤਾਂ ਤੋਂ ਸੋਨਾ ਦਾਨ 'ਚ ਦੇਣ ਦੀ ਅਪੀਲ ਕਰਦੇ ਹੋਏ ਇਤਿਹਾਸਕ ਗੁਰਦੁਆਰਿਆਂ 'ਚ ਵਿਸ਼ੇਸ਼ ਗੋਲਕਾਂ ਰੱਖੀਆਂ ਗਈਆਂ ਹਨ ਤਾਂ ਸੋਨੇ ਦੀਆਂ ਪਾਲਕੀਆਂ ਲਿਜਾਣ ਦੇ ਮੁੱਦੇ 'ਤੇ ਚੱਲਦੇ ਵਿਵਾਦ ਨੇ ਤੂਲ ਫੜ ਲਿਆ। ਇਹ ਸਵਾਲ ਉਠਾਇਆ ਜਾਣ ਲੱਗਾ ਕਿ ਆਖਰ ਗੁਰੂਘਰ ਲਈ ਬੇਸ਼ਕੀਮਤੀ ਸੋਨੇ ਦੀ ਪਾਲਕੀ ਲਿਜਾਣ ਦੀ ਕੀ ਸਾਰਥਕਤਾ ਹੈ, ਜਦ ਕਿ ਸਿੱਖ ਪੰਥ 'ਚ ਅਨੇਕਾਂ ਪਰਵਾਰ ਅਜਿਹਾ ਜੀਵਨ ਜਿਉਣ ਲਈ ਮਜਬੂਰ ਹੋ ਰਹੇ ਹਨ, ਜਿਨ੍ਹਾਂ ਕੋਲ ਨਾ ਤਾਂ ਆਪਣੇ ਬੱਚਿਆਂ ਦਾ ਤਨ ਢਕਣ ਲਈ ਕੱਪੜਾ ਹੈ ਅਤੇ ਨਾ ਉਨ੍ਹਾਂ ਨੂੰ ਦੋ ਡੰਗ ਭਰ ਪੇਟ ਖਾਣਾ ਦੇਣ ਦੀ ਸਮਰੱਥਾ।
ਜਿੱਥੋਂ ਤੱਕ ਗੁਰੂਘਰ ਵਿੱਚ ਸੋਨੇ ਦੀਆਂ ਪਾਲਕੀਆਂ ਭੇਟ ਕਰਨ ਦੇ ਮੁੱਦੇ ਬਾਰੇ ਸਵਾਲ ਉੱਠਣ ਦਾ ਸੰਬੰਧ ਹੈ, ਉਸ ਨੂੰ ਦੇਖ ਸੁਣ ਕੇ ਹੈਰਾਨੀ ਹੁੰਦੀ ਹੈ ਕਿ ਇਹ ਸਵਾਲ ਉਸ ਸਮੇਂ ਕਿਉਂ ਉਭਰ ਕੇ ਆਉਂਦੇ ਹਨ, ਜਦੋਂ ਕਿਸੇ ਵੱਲੋਂ ਸੋਨੇ ਦੀ ਪਾਲਕੀ ਭੇਟ ਕੀਤੇ ਜਾਣ ਦੀ ਗੱਲ ਆਉਂਦੀ ਹੈ ਅਤੇ ਸਮਾਂ ਬੀਤ ਜਾਣ ਦੇ ਨਾਲ ਹੀ ਇਹ ਸਵਾਲ ਝੱਗ ਵਾਂਗ ਅਤੀਤ ਵਿੱਚ ਸਮਾ ਜਾਂਦੇ ਹਨ। ਕੌਣ ਨਹੀਂ ਜਾਣਦਾ ਕਿ ਬੀਤੇ ਸਮੇਂ ਵਿੱਚ ਸਿਰਫ ਇਤਿਹਾਸਕ ਗੁਰਦੁਆਰਿਆਂ ਵਿੱਚ ਨਹੀਂ, ਸਗੋਂ ਕਈ ਸਿੰਘ ਸਭਾਵਾਂ ਦੇ ਗੁਰਦੁਆਰਿਆਂ ਵਿੱਚ ਵੀ ਸੋਨੇ ਦੀਆਂ ਪਾਲਕੀਆਂ ਸਥਾਪਤ ਕੀਤੀਆਂ ਗਈਆਂ, ਜਿਨ੍ਹਾਂ ਦੇ ਸੰਬੰਧ ਵਿੱਚ ਸਮੇਂ ਸਮੇਂ 'ਤੇ ਸਵਾਲ ਉਠਦੇ ਰਹੇ ਅਤੇ ਸਮਾਂ ਬੀਤਣ ਦੇ ਨਾਲ ਅਤੀਤ ਵਿੱਚ ਸਮਾਂ ਜਾਂਦੇ ਰਹੇ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੋਨੇ ਦੀਆਂ ਪਾਲਕੀਆਂ ਬਾਰੇ ਸਵਾਲ ਉਠਾਏ ਗਏ ਹਨ, ਉਨ੍ਹਾਂ ਵਿੱਚ ਕਿਸੇ ਹੱਦ ਤੱਕ ਦਮ ਹੈ ਕਿਉਂਕਿ ਇਸ ਸਮੇਂ ਸੋਨੇ ਦੀਆਂ ਪਾਲਕੀਆਂ ਦੀ ਨਹੀਂ, ਸਗੋਂ ਜਿਨ੍ਹਾਂ ਘਰਾਂ ਦਾ ਕਈ ਕਈ ਦਿਨ ਚੁੱਲ੍ਹਾ ਨਹੀਂ ਬਲਦਾ, ਉਨ੍ਹਾਂ ਘਰਾਂ ਵਿੱਚ ਚੁੱਲ੍ਹਾ ਬਾਲੇ ਜਾਣ ਦੀ ਲੋੜ ਹੈ, ਤਾਂ ਕਿ ਉਨ੍ਹਾਂ ਘਰਾਂ ਦੇ ਭੁੱਖ ਨਾਲ ਵਿਲਕਦੇ ਬੱਚਿਆਂ ਨੂੰ ਦੋ ਡੰਗ ਭਰ ਪੇਟ ਖਾਣਾ ਮਿਲ ਸਕੇ। ਦੱਸਿਆ ਜਾਂਦਾ ਹੈ ਕਿ ਕਾਫੀ ਸਮਾਂ ਪਹਿਲਾਂ ਜਦੋਂ ਸੋਨੇ ਦੀਆਂ ਪਾਲਕੀਆਂ ਬਾਰੇ ਸਵਾਲ ਉਠਾਏ ਜਾ ਰਹੇ ਸਨ, ਉਸ ਸਮੇਂ ਇੱਕ ਇਹ ਸੁਝਾਅ ਆਇਆ ਸੀ ਕਿ ਸਮਰੱਥਾ ਰੱਖਣ ਵਾਲੇ ਸਿੱਖਾਂ ਵੱਲੋਂ ਕੋਈ ਅਜਿਹਾ ਫੰਡ ਕਿਉਂ ਨਹੀਂ ਕਾਇਮ ਕੀਤਾ ਜਾਂਦਾ, ਜਿਸ ਨਾਲ ਭੁੱਖੇ ਪਰਵਾਰਾਂ ਦਾ ਪੇਟ ਭਰਨ ਲਈ, ਤਨ ਤੋਂ ਨੰਗੇ ਪਰਵਾਰਾਂ ਦੇ ਬੱਚਿਆਂ ਦਾ ਤਨ ਢਕਣ ਲਈ ਅਤੇ ਸਿਖਿਆ ਤੋਂ ਕੋਰੇ ਰਹਿ ਕੇ ਭਟਕ ਰਹੇ ਬੱਚਿਆਂ ਲਈ ਸਿਖਿਆ ਦਾ ਪ੍ਰਬੰਧ ਕਰਨ ਵਿੱਚ ਮਦਦ ਮਿਲਦੀ ਰਹਿ ਸਕੇ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਜਸਬੀਰ ਸਿਘ ਕਾਕਾ ਨੇ ਦੱਸਿਆ ਕਿ ਉਨ੍ਹੀਂ ਦਿਨੀਂ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਮਠਾੜੂ ਨੇ ਆਪਣੇ ਜੀਵਨਕਾਲ ਵਿੱਚ ਅਜਿਹਾ ਹੀ ਇੱਕ ਫੰਡ ਕਾਇਮ ਕਰਨ ਵੱਲ ਪਹਿਲ ਕੀਤੀ, ਜਿਸ ਲਈ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਵੀ ਚਰਚਾ ਕੀਤੀ, ਪਰ ਜ਼ਿੰਦਗੀ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ, ਇਸ ਲਈ ਉਨ੍ਹਾਂ ਦਾ ਸੁਫਨਾ ਸਾਕਾਰ ਨਹੀਂ ਹੋ ਸਕਿਆ ਅਤੇ ਨਾ ਉਨ੍ਹਾਂ ਤੋਂ ਬਾਅਦ ਕਿਸੇ ਹੋਰ ਨੇ ਇਸ ਪਾਸੇ ਕੁਝ ਕੀਤੇ ਜਾਣ ਦੀ ਸੋਚੀ। ਕਦੇ ਸੋਨੇ ਦੀ ਪਾਲਕੀ ਜਾਂ ਨਗਰ ਕੀਰਤਨ ਦੀ ਗੱਲ ਆਉਂਦੀ ਹੈ ਤਾਂ ਵਿਰੋਧੀ ਸੁਰ ਜ਼ਰੂਰ ਸੁਣਾਈ ਦੇਣ ਲਗਦੇ ਹਨ।
ਇਨ੍ਹੀਂ ਦਿਨੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਨੇਤਾ ਦਲਜੀਤ ਸਿੰਘ ਚੀਮਾ ਦਾ ਇੱਕ ਬਿਆਨ ਨਜ਼ਰਾਂ 'ਚੋਂ ਗੁਜ਼ਰਿਆ, ਜਿਸ ਵਿੱਚ ਉਨ੍ਹਾਂ ਦੱਸਿਆ ਹੈ ਕਿ ਦਲ ਦੀਆਂ ਨੀਤੀਆਂ ਨੂੰ ਸਮੇਂ ਦੇ ਅਨੁਸਾਰ ਢਾਲਣ ਅਤੇ ਅਮਲ ਵਿੱਚ ਲਿਆਉਣ ਲਈ ਦਲ ਦੇ 100 ਸਾਲਾ ਪੁਰਾਣੇ ਸੰਵਿਧਾਨ ਵਿਚ ਜ਼ਰੂਰੀ ਸੋਧ ਕਰਨੀ ਜ਼ਰੂਰੀ ਹੈ। ਇਸ ਗੱਲ ਨੂੰ ਮਹਿਸੂਸ ਕਰਦੇ ਹੋਏ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਲ ਦੀ ਵਰਕਿੰਗ ਕਮੇਟੀ ਨੂੰ ਹੁਕਮ ਦਿੱਤਾ ਹੈ ਕਿ ਉਹ ਸਮੇਂ ਦੇ ਨਾਲ ਬਦਲੇ ਹਾਲਾਤ ਨੂੰ ਦੇਖ ਕੇ ਉਚ ਪੱਧਰੀ ਵਿਚਾਰ ਕਰ ਕੇ ਪਾਰਟੀ ਦੇ ਸੰਵਿਧਾਨ ਵਿੱਚ ਕੀਤੀਆਂ ਜਾ ਸਕਣ ਵਾਲੀਆਂ ਜ਼ਰੂਰੀ ਸੋਧਾਂ ਲਈ ਛੇਤੀ ਤੋਂ ਛੇਤੀ ਆਪਣੀਆਂ ਸਿਫਾਰਸ਼ਾਂ ਪ੍ਰਧਾਨ ਨੂੰ ਦੇਣ। ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਸਰਗਰਮੀ ਨਾਲ ਜੁੜੇ ਆ ਰਹੇ ਸਿਆਸਤਦਾਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸ਼ਾਇਦ ਹੀ ਕਦੇ ਦਲ ਦੇ ਮੂਲ ਸੰਵਿਧਾਨ, ਜਿਸ ਵਿੱਚ ਸੋਧ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਅਨੁਸਾਰ ਆਪਣੇ ਦਲ ਦੀਆਂ ਨੀਤੀਆਂ ਨੂੰ ਢਾਲਿਆ ਜਾਂ ਉਸ 'ਤੇ ਅਮਲ ਕੀਤਾ ਹੋਵੇ। ਉਨ੍ਹਾਂ ਦਾ ਕਹਿਣਾ ਹੈ ਕਿ ਹੋਰ ਗੱਲਾਂ ਨੂੰ ਛੱਡ ਦਿੱਤਾ ਜਾਵੇ ਤਾਂ ਵੀ ਇੱਕ ਗੱਲ ਸਪੱਸ਼ਟ ਹੈ ਕਿ ਅਕਾਲੀ ਦਲ ਬਾਦਲ ਇੱਕ ਪਾਸੇ ਸਿੱਖਾਂ ਦੀ ਧਾਰਮਿਕ ਪ੍ਰਤੀਨਿਧਤਾ ਦਾ ਦਾਅਵਾ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਆਦਿ ਧਾਰਮਿਕ ਸੰਸਥਾਵਾਂ ਦੀ ਚੋਣ ਲੜਦਾ ਨਜ਼ਰ ਆ ਰਿਹਾ ਹੈ ਤਾਂ ਦੂਸਰੇ ਪਾਸੇ ਧਰਮ ਨਿਰਪੱਖ ਸਿਆਸੀ ਜਥੇਬੰਦੀ ਹੋਣ ਦਾ ਦਾਅਵਾ ਕਰ ਕੇ ਲੋਕ ਸਭਾ, ਵਿਧਾਨ ਸਭਾ ਆਦਿ ਧਰਮ ਨਿਰਪੱਖ ਜਮਹੂਰੀ ਸੰਸਥਾਵਾਂ ਦੀਆਂ ਚੋਣਾਂ ਲੜਦਾ ਹੈ। ਇਨ੍ਹਾਂ ਸਿਆਸੀ ਆਗੂਆਂ ਦਾ ਕਹਿਣਾ ਹੈ ਕਿ ਸ਼ਾਇਦ ਇਹੋ ਜਿਹਾ ‘ਦੋਹਰਾ' ਦਾਅ ਅਪਣਾਉਣ ਦੀ ਲੋੜ ਉਸ ਸਮੇਂ ਪਈ, ਜਦੋਂ ਭਾਰਤੀ ਚੋਣ ਕਮਿਸ਼ਨ ਨੇ ਧਾਰਮਿਕ ਹੋਣ ਦਾ ਦਾਅਵਾ ਕਰ ਕੇ ਧਾਰਮਿਕ ਸੰਸਥਾਵਾਂ ਦੀ ਚੋਣ ਲੜਦੀਆਂ ਆ ਰਹੀਆਂ ਜਥੇਬੰਦੀਆਂ 'ਤੇ ਧਰਮ ਨਿਰਪੱਖ ਜਮਹੂਰੀ ਸੰਸਥਾਵਾਂ, ਲੋਕ ਸਭਾ, ਵਿਧਾਨ ਸਭਾ ਆਦਿ ਦੀਆਂ ਚੋਣਾਂ ਲੜਨ 'ਤੇ ਰੋਕ ਲਉਣ ਦਾ ਫੈਸਲਾ ਕੀਤਾ ਸੀ। ਇਨ੍ਹਾਂ ਆਗੂਆਂ ਦਾ ਕਹਿਣਾ ਸੀ ਕਿ ਅਕਾਲੀ ਦਲ ਨਾ ਧਾਰਮਿਕ ਸਿੱਖ ਸੰਸਥਾਵਾਂ, ਜੋ ਉਸ ਦੇ ਲਈ ਕਾਮਧੇਨੂ ਹਨ, ਨੂੰ ਛੱਡ ਸਕਦਾ ਹੈ ਅਤੇ ਨਾ ਸਿਆਸੀ ਸੰਸਥਾਵਾਂ ਨੂੰ, ਜੋ ਉਸ ਦੀ ਸਿਆਸੀ ਸੱਤਾਧਾਰੀ ਹੋਣ ਦੀ ਲਾਲਸਾ ਪੂਰਾ ਕਰਦੀਆਂ ਹਨ। ਉਨ੍ਹਾਂ ਨੇ ਇਸ ਗੱਲ 'ਤੇ ਹੈਰਾਨੀ ਪ੍ਰਗਟ ਕੀਤੀ ਕਿ ਅਕਾਲੀ ਦਲ ਦੀ ਦੋਹਰੀ ਭੂਮਿਕਾ ਸਪੱਸ਼ਟ ਹੋਣ ਦੇ ਬਾਵਜੂਦ ਅਦਾਲਤ ਵਿੱਚ ਚੱਲਦੇ ਉਸ ਦੇ ਦੋਹਰੇ ਸੰਵਿਧਾਨ ਨੂੰ ਚੁਣੌਤੀ ਦੇਣ ਵਾਲੇ ਮਾਮਲੇ ਦਾ ਕੋਈ ਫੈਸਲਾ ਨਹੀਂ ਆ ਰਿਹਾ। ਤਰੀਕ 'ਤੇ ਤਰੀਕ 'ਤੇ ਪੈ ਰਹੀ ਹੈ, ਪਰ ਫੈਸਲਾ...?

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”