Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਭਾਰਤ

ਹਾਈ ਕੋਰਟ ਦਾ ਹੁਕਮ: ਬਕਰੀਦ ਮੌਕੇ ਘਰ ਅਤੇ ਸੁਸਾਈਟੀ ਵਿੱਚ ਜਾਨਵਰਾਂ ਦੀ ਕੁਰਬਾਨੀ ਨਹੀਂ ਦਿੱਤੀ ਜਾ ਸਕੇਗੀ

August 09, 2019 08:40 AM

ਮੁੰਬਈ, 8 ਅਗਸਤ (ਪੋਸਟ ਬਿਊਰੋ)- ਬਕਰੀਦ ਦੇ ਮੌਕੇ ਇਸ ਵਾਰੀ ਮੁੰਬਈ ਦੇ ਘਰਾਂ ਅਤੇ ਸੁਸਾਈਟੀ ਵਿੱਚ ਕੁਰਬਾਨੀ ਕਰਨ ਉੱਤੇ ਰੋਕ ਲਾ ਦਿੱਤੀ ਗਈ ਹੈ। ਬੰਬੇ ਹਾਈ ਕੋਰਟ ਨੇ ਬਕਰੀਦ ਮੌਕੇ ਗੈਰ ਕਾਨੂੰਨੀ ਤਰੀਕੇ ਨਾਲ ਹੋ ਰਹੀ ਕੁਰਬਾਨੀ ਬਾਰੇ ਇੱਕ ਪਟੀਸ਼ਨ ਦੀ ਸੁਣਵਾਈ ਤੋਂ ਬਾਅਦ ਇਹ ਹੁਕਮ ਜਾਰੀ ਕੀਤਾ ਅਤੇ ਕਿਹਾ ਕਿ ਕੇਵਲ ਸਰਕਾਰ ਵੱਲੋਂ ਮਨਜ਼ੂਰ ਕੀਤੇ ਗਏ ਕਤਲਖਾਨਿਆਂ ਵਿੱਚ ਹੀ ਕਿਸੇ ਪਸ਼ੂ ਦੀ ਕੁਰਬਾਨੀ ਕੀਤੀ ਜਾ ਸਕਦੀ ਹੈ।
ਵਰਨਣ ਯੋਗ ਹੈ ਕਿ ਇਸ ਵਾਰ 12 ਅਗਸਤ ਨੂੰ ਬਕਰੀਦ ਮਨਾਈ ਜਾਵੇਗੀ। ਹਾਈ ਕੋਰਟ ਦੇ ਹੁਕਮ ਮੁਤਾਬਕ ਬਕਰੀਦ ਮੌਕੇ ਕੇਵਲ ਸਰਕਾਰ ਦੇ ਮਨਜ਼ੂਰ ਕਤਲਖਾਨਿਆਂ ਵਿੱਚ ਹੀ ਕੁਰਬਾਨੀ ਹੋ ਸਕੇਗੀ। ਮੁੰਬਈ ਸ਼ਹਿਰ ਵਿੱਚ ਮਨਜ਼ੂਰ 58 ਕਤਲਖਾਨੇ ਹਨ, ਜਿੱਥੇ ਕੁਰਬਾਨੀ ਹੋ ਸਕੇਗੀ। ਇਸ ਦੇ ਨਾਲ ਰੇਲਵੇ ਸਟੇਸ਼ਨ, ਬੱਸ ਸਟਾਪ ਜਾਂ ਆਟੋ ਰਿਕਸ਼ਾ ਸਟੈਂਡ ਸਮੇਤ ਸਭ ਜਨਤਕ ਥਾਵਾਂ ਉੱਤੇ ਕੁਰਬਾਨੀ ਉੱਤੇ ਰੋਕ ਲਾਈ ਗਈ ਹੈ। ਧਾਰਮਿਕ ਥਾਵਾਂ ਉੱਤੇ ਕੁਰਬਾਨੀ ਦੇਣ ਵਾਸਤੇ ਵੀ ਹੈਡ ਇੰਸਪੈਕਟਰ ਮਾਰਕੀਟ ਤੋਂ ਆਗਿਆ ਲੈਣੀ ਹੋਵੇਗੀ। ਅਦਾਲਤ ਦੇ ਇਸ ਫ਼ੈਸਲੇ ਨਾਲ ਕਰੀਬ 8 ਹਜਾਰ ਲੋਕਾਂ ਉੱਤੇ ਅਸਰ ਪਵੇਗਾ, ਜਿਨ੍ਹਾਂ ਨੂੰ ਮੁੰਬਈ ਨਗਰ ਪਾਲਿਕਾ (ਬੀ ਐੱਮ ਸੀ) ਨੇ ਕੁਰਬਾਨੀ ਦੀ ਆਗਿਆ ਦਿੱਤੀ ਹੋਈ ਹੈ। ਇਸ ਤੋਂ ਇਲਾਵਾ ਇਸ ਨਾਲ ਜੁੜੇ ਇੱਕ ਹੁਕਮ ਵਿੱਚ ਅਦਾਲਤ ਨੇ ਜਾਨਵਰਾਂ ਨੂੰ ਲਿਆਉਣ, ਲੈ ਜਾਣ ਲਈ ਬਣੇ ਨਿਯਮਾਂ ਦਾ ਠੀਕ ਤਰ੍ਹਾਂ ਪਾਲਣ ਕਰਨ ਲਈ ਬੀ ਐਮ ਸੀ ਅਤੇ ਸਰਕਾਰ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਇਸ ਦੌਰਾਨ ਦਿੱਲੀ ਵਿੱਚ ਵੀ ਉੱਤਰੀ ਦਿੱਲੀ ਨਗਰ ਨਿਗਮ (ਐਨ ਡੀ ਐਮ ਸੀ) ਨੇ ਹੁਕਮ ਜਾਰੀ ਕਰ ਦਿੱਤਾ ਹੈ ਕਿ ਬਕਰੀਦ ਮੌਕੇ ਕੁਰਬਾਨੀ ਵੇਲੇ ਜਾਨਵਰਾਂ ਦਾ ਖੂਨ ਸਿੱਧੇ ਰੁੜ੍ਹ ਕੇ ਜਮੁਨਾ ਵਿੱਚ ਨਹੀਂ ਪੈਣਾ ਚਾਹੀਦਾ। ਨਗਰ ਨਿਗਮ ਨੇ ਪੰਜ ਅਗਸਤ ਦੇ ਹੁਕਮ ਵਿੱਚ ਕਿਹਾ ਹੈ ਕਿ ਈਦ ਦੇ ਦਿਨ ਪੂਰਬੀ ਦਿੱਲੀ ਨਗਰ ਨਿਗਮ ਹੇਠ ਆਉਂਦਾ ਗਾਜ਼ੀਪੁਰ ਕਮੇਲਾ ਖੁੱਲ੍ਹਾ ਰਹਿੰਦਾ ਹੈ, ਉਸ ਦਿਨ ਬੱਕਰੇ ਅਤੇ ਮੱਝਾਂ ਦੀ ਕੁਰਬਾਨੀ ਦੇਣ ਦੀ ਇੱਛਾ ਰੱਖਣ ਵਾਲੇ ਲੋਕਾਂ ਨੂੰ ਓਥੋਂ ਦੀਆਂ ਸਹੂਲਤਾਂ ਨੂੰ ਵਰਤਣਾ ਚਾਹੀਦਾ ਹੈ। ਇਸ ਹੁਕਮ ਮੁਤਾਬਕ ਬੱਕਰਿਆਂ ਅਤੇ ਮੱਝਾਂ ਦੀ ਆਪਣੇ ਪਰਵਾਰਾਂ ਵਿੱਚ ਕੁਰਬਾਨੀ ਦੇਣ ਦੀ ਇੱਛਾ ਰੱਖਣ ਵਾਲਿਆਂ ਲਈ ਜਰੂਰੀ ਹੈ ਕਿ ਕੁਰਬਾਨ ਕੀਤੇ ਜਾਨਵਰਾਂ ਦੇ ਜੈਵਿਕ ਕੂੜੇ ਨੂੰ ਠੀਕ ਢੰਗ ਨਾਲ ਸੁੱਟਣ। ਐਨ ਡੀ ਐਮ ਸੀ ਦੀ ਪਸ਼ੂ ਹਸਪਤਾਲ ਸੇਵਾ ਦੇ ਡਿਪਟੀ ਡਾਇਰੈਕਟਰ ਵਾਈ ਕੁਮਾਰ ਨੇ ਕਿਹਾ ਕਿ ਹੁਕਮ ਦੀ ਉਲੰਘਣਾ ਕਰਨ ਉੱਤੇ ਪ੍ਰਦੂਸ਼ਣ ਫੈਲਾਉਣ ਦੇ ਕੇਸ ਵਿੱਚ ਨੈਸ਼ਨਲ ਗਰੀਨ ਟ੍ਰਿਬਿਊਨਲ (ਐਨ ਜੀ ਟੀ) ਵੱਲੋਂ ਰੱਖਿਆ ਜੁਰਮਾਨਾ ਲੱਗੇਗਾ। ਉਨ੍ਹਾਂ ਕਿਹਾ ਕਿ ਈਦ ਦਾ ਮੌਕਾ ਛੱਡ ਕੇ ਨਿਜੀ ਸਥਾਨਾਂ ਉੱਤੇ ਜਾਨਵਰਾਂ ਮਾਰਨ ਦੀ ਆਗਿਆ ਨਹੀਂ ਹੋਵੇਗੀ। ਰਾਜਧਾਨੀ ਦੇ ਮੀਟ ਵਿਕਰੇਤਾ ਕੇਵਲ ਪੂਰਬੀ ਦਿੱਲੀ ਨਗਰ ਨਿਗਮ ਦੇ ਬੂਚੜਖਾਨੇ ਵਿੱਚ ਜਾਨਵਰਾਂ ਦੀ ਕੁਰਬਾਨੀ ਦੇ ਸਕਦੇ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਚੋਣ ਨਿਸ਼ਾਨ ਮਿਿਲਆ ਚੱਪਲ, ਗਲੇ 'ਚ ਚੱਪਲਾਂ ਦੀ ਮਾਲਾ ਪਾ ਕੇ ਵੋਟ ਮੰਗ ਰਿਹਾ ਲੋਕ ਸਭਾ ਉਮੀਦਵਾਰ ਈਡੀ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤੋਂ 5 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮੁਲਜ਼ਮ ਕੀਤਾ ਗ੍ਰਿਫਤਾਰ ਅੱਠ ਦਿਨਾਂ ਤੋਂ ਲਾਪਤਾ ਵਿਿਦਆਰਥਣ ਦਾ ਗਲਾ ਘੁੱਟ ਕੇ ਕਤਲ, ਮੁਲਜ਼ਮਾਂ ਵਿੱਚ ਕਾਲਜ ਦਾ ਦੋਸਤ ਵੀ ਸ਼ਾਮਲ ਅਵਾਰਾ ਕੁੱਤਿਆਂ ਨੇ ਦਰਗਾਹ ਕੋਲ ਬੈਠੀ ਲੜਕੀ ਨੂੰ ਬਣਾਇਆ ਸ਼ਿਕਾਰ, ਇਲਾਜ ਦੌਰਾਨ ਮੌਤ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਡਿੱਗੀ ਸਟੇਜ, ਔਰਤਾਂ ਤੇ ਬੱਚਿਆਂ ਸਣੇ 10 ਤੋਂ ਵੱਧ ਜ਼ਖ਼ਮੀ ਕੇਜਰੀਵਾਲ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ, ਸੰਕਟ ਦੀ ਸਥਿਤੀ ਵਿਚ ਰਾਸ਼ਟਰਪਤੀ ਲੈਣ ਫੈਸਲਾ ਭਾਰਤੀ ਫੌਜ ਨੇ ਜੰਮੂ ਦੇ ਉੜੀ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਇਕ ਅੱਤਵਾਦੀ ਮਾਰਿਆ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਿਲ੍ਹਆਂ ਵਿੱਚ ਲੱਗੇ ਭੂਚਾਲ ਦੇ ਝਟਕੇ, 5.3 ਰਹੀ ਤੀਬਰਤਾ ਇੰਦੌਰ 'ਚ ਪ੍ਰੇਮੀ ਨੇ ਲੜਕੀ ਤੇ ਉਸ ਦੇ ਭਰਾ ਨੂੰ ਮਾਰੀ ਗੋਲੀ, ਖੁਦ ਨੂੰ ਵੀ ਉਡਾ ਲਿਆ ਰਿਸ਼ਵਤ ਲੈਣ ਦੇ ਦੋਸ਼ 'ਚ ਸਰਕਾਰੀ ਸਹਾਇਕ ਡਰੱਗ ਕੰਟਰੋਲਰ ਸਮੇਤ ਤਿੰਨ ਕਾਬੂ, ਵੱਡੀ ਨਕਦੀ ਬਰਾਮਦ