Welcome to Canadian Punjabi Post
Follow us on

16

October 2018
ਪੰਜਾਬ

ਵਟਸਐਪ ਵੀਡੀਓ ਕਾਲਿੰਗ ਨਾਲ ਫੋਨ ਦੀ ਹੈਕਿੰਗ ਦਾ ਖਤਰਾ

October 12, 2018 07:46 AM

ਜਲੰਧਰ, 11 ਅਕਤੂਬਰ (ਪੋਸਟ ਬਿਊਰੋ)- ਵਟਸਐਪ ਅੱਜਕੱਲ੍ਹ ਦੀ ਦੁਨੀਆ ਵਿੱਚ ਸਭ ਤੋਂ ਵੱਡਾ ਇੰਸਟੈਂਟ ਮੈਸੇਜਿੰਗ ਐਪ ਹੈ। ਇਸ ਐਪ ਨੂੰ 1.5 ਅਰਬ ਤੋਂ ਵੱਧ ਲੋਕ ਦੁਨੀਆ ਵਿੱਚ ਯੂਜ਼ ਕਰਦੇ ਹਨ। ਐਪ ਦਾ ਨਵਾਂ ਫੀਚਰ ਹੋਵੇ ਜਾਂ ਫਿਰ ਕਾਮੀ, ਇਸ ਨਾਲ ਕਰੋੜਾਂ ਯੂਜ਼ਰਜ਼ ਪ੍ਰਭਾਵਤ ਹੁੰਦੇ ਹਨ। ਫੇਸਬੁਕ 'ਤੇ ਪੰਜ ਕਰੋੜ ਯੂਜ਼ਰਜ਼ ਦੇ ਅਕਾਊਂਟ ਦੀ ਸੁਰੱਖਿਆ ਵਿੱਚ ਸੰਨ੍ਹ ਲਾਉਣ ਤੋਂ ਬਾਅਦ ਵਟਸਐਪ 'ਤੇ ਵੀ ਖਤਰਾ ਮੰਡਰਾਉਣ ਲੱਗ ਪਿਆ ਰਿਹਾ ਹੈ। ਟੈਕਨਾਲੋਜੀ ਵੈੱਬਸਾਈਟ ਢਧਨੲਟ ਨੇ ਵਟਸਐਪ ਉੱਤੇ ਇੱਕ ਵੱਖ ਤਰ੍ਹਾਂ ਦੀ ਰੈਕਿੰਗ ਦਾ ਖੁਲਾਸਾ ਕੀਤਾ ਹੈ।
ਇਸ ਸੰਬੰਧ ਵਿੱਚ ਵਟਸਐਪ ਦਾ ਕਹਿਣਾ ਹੈ ਕਿ ਵਟਸਐਪ 'ਚ ਇੱਕ ਬੱਗ ਦੇਖਿਆ ਗਿਆ ਹੈ ਕਿ ਜੋ ਹੈਕਰਸ ਨੂੰ ਯੂਜ਼ਰਜ਼ ਦੇ ਅਕਾਊਂਟ ਦਾ ਐਕਸੈਸ ਦੇ ਰਿਹਾ ਹੈ। ਇਹ ਉਸ ਵੇਲੇ ਹੋਇਆ, ਜਦੋਂ ਯੂਜ਼ਰਜ਼ ਕਿਸੇ ਇਨਕਮਿੰਗ ਵੀਡੀਓ ਕਾਲ ਨੂੰ ਰਿਸੀਵ ਕਰ ਰਹੇ ਹਨ। ਜਿਹੜੇ ਲੋਕ ਵੀਡੀਓ ਕਾਲ ਕਰਦੇ ਹਨ, ਉਹ ਅਲਰਟ ਹੋ ਜਾਣ, ਕਿਉਂਕਿ ਇਸ ਸਮੇਂ ਵਟਸਐਪ ਦੇ ਹੈਕ ਹੋਣ ਦਾ ਖਤਰਾ ਸਭ ਤੋਂ ਜ਼ਿਆਦਾ ਹੈ। ਟੈੱਕ ਰਿਪੋਰਟਸ ਦੇ ਮੁਤਾਬਕ ਐਂਡਰਾਇਡ ਅਤੇ ਆਈ ਓ ਐੱਸ 'ਤੇ ਵਰਤਣ ਜਾਣ ਵਾਲੇ ਵਟਸਐਪ 'ਤੇ ਸਭ ਤੋਂ ਪਹਿਲਾਂ ਅਗਸਤ 'ਚ ਇਹ ਬੱਗ ਦੇਖਿਆ ਗਿਆ ਤਾਂ ਫੇਸਬੁਕ ਨੇ ਅਕਤੂਬਰ 'ਚ ਠੀਕ ਕਰ ਦਿੱਤਾ ਸੀ। ਫੇਸਬੁੱਕ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ। ਇਸ ਲਈ ਇਹ ਜਾਣਕਾਰੀ ਨਹੀਂ ਹੈ ਕਿ ਬੱਗ ਠੀਕ ਹੋਣ ਤੋਂ ਪਹਿਲਾਂ ਹੈਕਰਜ਼ ਨੇ ਇਸ ਦਾ ਗਲਤ ਵਰਤੋਂ ਕੀਤੀ ਸੀ ਜਾਂ ਨਹੀਂ।
ਇਸ ਬੱਗ ਦਾ ਪਤਾ ਲਾਉਣ ਵਾਲੇ ਰਿਸਰਚਰ ਟ੍ਰੈਵਿਸ ਆਮਰੇਡੀ ਨੇ ਟਵਿੱਟਰ ਉਤੇ ਲਿਖਿਆ ਕਿ ਇਹ ਵੱਡੀ ਗੱਲ ਹੈ। ਇੱਕੋ ਕਾਲ ਨਾਲ ਵਟਸਐਪ ਹੈਕ ਹੋ ਸਕਦਾ ਹੈ। ਪਿਛਲੇ ਸਾਲ ਸੋਸ਼ਲ ਨੈੱਟਵਰਕਿੰਗ ਕੰਪਨੀ ਫੇਸਬੁਕ ਦੀ ਸੁਰੱਖਿਆ ਖਾਮੀਆਂ ਦੀ ਆਲੋਚਨਾ ਹੋਈ ਸੀ। ਪਿੱਛੇ ਜਿਹੇ ਕੰਪਨੀ ਫਿਰ ਚਰਚਾ ਵਿੱਚ ਆਈ, ਜਦੋਂ ਪੰਜ ਕਰੋੜ ਅਕਾਊਂਟਸ ਦੀ ਸੁਰੱਖਿਆ ਖਤਰੇ ਵਿੱਚ ਹੋਣ ਦੀ ਗੱਲ ਨਿਕਲੀ, ਜਿਸ ਪਿੱਛੋਂ ਕੰਪਨੀ ਨੇ ਆਪਣਾ ੜਇੱ ੳਸ ਫੀਚਰ ਹਟਾ ਲਿਆ ਸੀ।

Have something to say? Post your comment
ਹੋਰ ਪੰਜਾਬ ਖ਼ਬਰਾਂ