Welcome to Canadian Punjabi Post
Follow us on

26

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਅੰਤਰਰਾਸ਼ਟਰੀ

ਕੁਦਰਤੀ ਆਫਤਾਂ ਕਾਰਨ ਭਾਰਤ ਨੇ 20 ਸਾਲਾਂ ਵਿੱਚ 79 ਅਰਬ ਡਾਲਰ ਗੁਆਏ

October 12, 2018 07:43 AM

ਯੂ ਐੱਨ ਓ, 11 ਅਕਤੂਬਰ (ਪੋਸਟ ਬਿਊਰੋ)- ਜਲਵਾਯੂ ਤਬਦੀਲੀ ਕਾਰਨ ਪਿਛਲੇ 20 ਸਾਲ ਵਿੱਚ ਆਈਆਂ ਕੁਦਰਤੀ ਆਫਤਾਂ ਨਾਲ ਭਾਰਤ ਨੂੰ 79.5 ਅਰਬ ਡਾਲਰ ਦਾ ਆਰਥਿਕ ਨੁਕਸਾਨ ਚੁੱਕਣਾ ਪਿਆ ਹੈ। ਯੂ ਐੱਨ ਓ ਨੇ ਆਪਣੀ ਇਕ ਰਿਪੋਰਟ `ਚ ਇਹ ਜਾਣਕਾਰੀ ਦਿੱਤੀ ਹੈ।
‘ਆਰਥਿਕ ਨੁਕਸਾਨ, ਗਰੀਬੀ ਅਤੇ ਆਫਤਾਂ: 1998-2017` ਦੇ ਸਿਰਲੇਖ ਵਾਲੀ ਇਸ ਰਿਪੋਰਟ `ਚ ਜਲਵਾਯੂ ਤਬਦੀਲੀ ਨਾਲ ਹੋਣ ਵਾਲੇ ਮਹੱਤਵ ਪੂਰਨ ਬਦਲਾਅ ਜਾਂ ਮੌਸਮੀ ਘਟਨਾਵਾਂ ਦੇ ਗਲੋਬਲ ਅਰਥ ਵਿਵਸਥਾ `ਤੇ ਪੈਣ ਵਾਲੇ ਪ੍ਰਭਾਵ ਦਾ ਅੰਦਾਜ ਲਾਇਆ ਗਿਆ ਹੈ। ਇਸ ਨੂੰ ਯੂ ਐੱਨ ਓ ਦੇ ਆਫਤਾਂ ਜੋਖਿਮ `ਚ ਕਮੀ ਲਿਆਉਣ ਲਈ ਕੰਮ ਕਰਨ ਵਾਲੇ ਵਿਭਾਗ ਨੇ ਤਿਆਰ ਕੀਤਾ ਹੈ। ਰਿਪੋਰਟ `ਚ ਕਿਹਾ ਗਿਆ ਹੈ ਕਿ 1998 ਤੋਂ 2017 ਵਿਚਾਲੇ ਜਲਵਾਯੂ ਤਬਦੀਲੀ ਦੇ ਚੱਲਦੇ ਆਈਆਂ ਕੁਦਰਤੀ ਆਫਤਾਂ ਨਾਲ ਸਿੱਧੇ ਹੋਣ ਵਾਲੇ ਆਰਥਿਕ ਨੁਕਸਾਨ `ਚ 151 ਫੀਸਦੀ ਵਾਧਾ ਹੋਇਆ ਹੈ। ਇਸ ਦੌਰਾਨ ਗਲੋਬਲ ਅਰਥ ਵਿਵਸਥਾ ਨੂੰ 2,908 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਇਹ ਉਸ ਤੋਂ ਪਿਛਲੇ 2 ਦਿਹਾਕਿਆਂ `ਚ ਹੋਏ ਨੁਕਸਾਨ ਦੇ ਮੁਕਾਬਲੇ ਦੁਗਣਾ ਹੈ।

 
ਬੁੱਧਵਾਰ ਨੂੰ ਜਾਰੀ ਹੋਈ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਲਵਾਯੂ ਤਬਦੀਲੀ ਦਾ ਖਤਰਾ ਵੱਧ ਰਿਹਾ ਹੈ। ਕੁਲ ਆਰਥਿਕ ਨੁਕਸਾਨ `ਚ ਵੱਡੀਆਂ ਮੌਸਮੀ ਘਟਨਾਵਾਂ ਨਾਲ ਹੋਣ ਵਾਲੇ ਨੁਕਸਾਨ ਦੀ ਹਿੱਸੇਦਾਰੀ 77 ਫੀਸਦੀ ਹੈ, ਜੋ 2,245 ਅਰਬ ਡਾਲਰ ਦੇ ਨੇੜੇ ਹੈ। ਇਸ ਤਰ੍ਹਾਂ 1978 ਤੋਂ 1997 ਵਿਚਾਲੇ ਇਨ੍ਹਾਂ ਤੋਂ 895 ਅਰਬ ਡਾਲਰ ਦਾ ਸਿੱਧਾ ਆਰਥਿਕ ਨੁਕਸਾਨ ਹੋਇਆ ਸੀ। ਇਸ `ਚ ਅਮਰੀਕਾ ਨੂੰ 944.8 ਅਰਬ ਡਾਲਰ, ਚੀਨ ਨੂੰ 492.2 ਅਰਬ ਡਾਲਰ, ਜਾਪਾਨ ਨੂੰ 376.3 ਅਰਬ ਡਾਲਰ, ਭਾਰਤ ਨੂੰ 79.5 ਅਰਬ ਡਾਲਰ ਅਤੇ ਪਯੂਰਤੋ ਰਿਕੋ ਨੂੰ 71.7 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਹੜ੍ਹ, ਤੁਫਾਨ ਅਤੇ ਭੂਚਾਲ ਨਾਲ ਹੋਣ ਵਾਲੇ ਵੱਧ ਆਰਥਿਕ ਨੁਕਸਾਨ `ਚ ਤਿੰਨ ਯੂਰਪੀ ਦੇਸ਼ ਚੋਟੀ `ਤੇ ਹਨ। ਇਸ `ਚ ਫਰਾਂਸ ਨੂੰ 48.3 ਅਰਬ ਡਾਲਰ, ਜਰਮਨੀ ਨੂੰ 57.9 ਅਰਬ ਡਾਲਰ ਅਤੇ ਇਟਲੀ ਨੂੰ 56.6 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ