Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਪਾਪੂਲੈਰਿਟੀ ਨਾਲ ਮੈਂ ਬਿਲਕੁਲ ਨਹੀਂ ਬਦਲੀ : ਸਾਰਾ ਅਲੀ ਖਾਨ

August 07, 2019 10:20 AM

ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਸ਼ੁਰੂਆਤੀ ਦੌਰ ਵਿੱਚ ਮਿਲੀ ਕਾਮਯਾਬੀ ਤੋਂ ਕਾਫੀ ਖੁਸ਼ ਹੈ। ਉਸ ਦੇ ਕੋਲ ਕਈ ਵੱਡੀਆਂ ਫਿਲਮਾਂ ਦੇ ਆਫਰ ਹਨ। ਸਾਰਾ ਹਰ ਜਾਨਰ ਦੀਆਂ ਫਿਲਮਾਂ ਕਰਨਾ ਚਾਹੰੁਦੀ ਹੈ, ਜਿਸ ਨਾਲ ਬਤੌਰ ਅਭਿਨੇਤਰੀ ਖੁਦ ਨੂੰ ਐਕਸਪਲੋਰ ਕਰ ਸਕੇ। ਕਰੀਅਰ ਦੀ ਸ਼ੁਰੂਆਤੀ ਦੋ ਫਿਲਮਾਂ ‘ਕੇਦਾਰਨਾਥ’ ਅਤੇ ‘ਸਿੰਬਾ’ ਵਿੱਚ ਉਸ ਦੀ ਐਕਟਿੰਗ ਨੂੰ ਪਸੰਦ ਕੀਤਾ ਗਿਆ। ਇਸ ਦੇ ਬਾਅਦ ਤੋਂ ਉਸ ਦੀ ਫੈਨ ਫਾਲੋਇੰਗ ਕਾਫੀ ਵਧ ਗਈ ਹੈ। ਪੇਸ਼ ਹਨ ਸਾਰਾ ਅਲੀ ਖਾਨ ਹੋਈ ਗੱਲਬਾਤ ਦੇ ਕੁਝ ਅੰਸ਼ :
* ਖੁਦ ਨੂੰ ਪਾਪੂਲਰ ਹੁੰਦੇ ਹੋਏ ਦੇਖ ਕੇ ਕਿਹੋ ਜਿਹਾ ਲੱਗ ਰਿਹਾ ਹੈ?
-ਪਾਪੂਲਰ ਹੋਣ ਦੇ ਬਾਅਦ ਲੱਗ ਰਿਹਾ ਹੈ ਕਿ ਮੈਂ ਆਮ ਲੜਕੀ ਨਹੀਂ ਰਹੀ, ਖਾਸ ਹੋ ਗਈ ਹਾਂ। ਇਹ ਸਭ ਦੇਖ ਕੇ ਚੰਗਾ ਲੱਗਦਾ ਹੈ, ਪ੍ਰੰਤੂ ਨਿੱਜੀ ਤੌਰ 'ਤੇ ਪਾਪੂਲੈਰਿਟੀ ਨਾਲ ਬਿਲਕੁਲ ਨਹੀਂ ਬਦਲੀ ਹਾਂ, ਮੇਰਾ ਨੇਚਰ ਪਹਿਲਾਂ ਵਾਂਗ ਹੀ ਹੈ। ਅੱਗੇ ਵੀ ਅਜਿਹਾ ਹੀ ਰਹੇਗਾ।
* ਸੁਣਿਆ ਹੈ ਕਿ ਤੁਹਾਨੂੰ ਅਣਜਾਣ ਲੋਕਾਂ ਨਾਲ ਗੱਲ ਕਰਨ ਵਿੱਚ ਝਿਜਕ ਹੁੰਦੀ ਹੈ, ਪ੍ਰੰਤੂ ਅੱਜ ਕੱਲ੍ਹ ਕਈ ਫੈਂਸ ਤੁਹਾਡੇ ਨਾਲ ਗੱਲ ਕਰਨ ਲਈ ਤਿਆਰ ਰਹਿੰਦੇ ਹਨ, ਅਜਿਹੇ ਵਿੱਚ ਕੀ ਕਰੋਗੇ?
- ਅਜਿਹਾ ਕੁਝ ਨਹੀਂ ਹੈ। ਮੈਨੂੰ ਤਾਂ ਲੋਕਾਂ ਨਾਲ ਗੱਲ ਕਰਨਾ ਚੰਗਾ ਲੱਗਦਾ ਹੈ। ਜਦ ਮੈਂ ਛੋਟੀ ਸੀ, ਪਾਪਾ-ਮੰਮੀ ਦੇ ਨਾਲ ਘੁੰਮਣ ਜਾਂਦੀ ਸੀ ਤਾਂ ਉਥੇ ਵੀ ਅਣਜਾਣ ਲੋਕਾਂ ਨਾਲ ਦੋਸਤੀ ਕਰ ਲੈਂਦੀ ਸੀ। ਅੱਜ ਪਾਪੂਲਰ ਹੋ ਗਈ ਹਾਂ ਤਾਂ ਫੈਂਸ ਨੂੰ ਮਿਲਣ ਵਾਲੇ ਪਿਆਰ ਨੂੰ ਵੀ ਐਕਸੈਪਟ ਕਰਾਂਗੀ।
* ਤੁਹਾਨੂੰ ਕਿਸ ਤਰ੍ਹਾਂ ਦੇ ਕਿਰਦਾਰ ਨਿਭਾਉਣ ਵਿੱਚ ਜ਼ਿਆਦਾ ਮਜ਼ਾ ਆਉਂਦਾ ਹੈ?
- ਮੈਨੂੰ ਕਾਮੇਡੀ ਅਤੇ ਗਲੈਮਰ ਵਾਲੇ ਕਰੈਕਟਰ ਨਿਭਾਉਣ ਵਿੱਚ ਜ਼ਿਆਦਾ ਮਜ਼ਾ ਆਉਂਦਾ ਹੈ, ਪਰ ਮੈਂ ਹਰ ਜਾਨਰ ਦੀ ਫਿਲਮ ਕਰਨਾ ਚਾਹੰੁਦੀ ਹਾਂ। ਅਜਿਹਾ ਕਰਨ 'ਤੇ ਮੈਂ ਅਭਿਨੇਤਰੀ ਦੇ ਤੌਰ 'ਤੇ ਖੁਦ ਨੂੰ ਐਕਸਪਲੋਰ ਕਰ ਸਕਾਂਗੀ। ਮੇਰੀ ਤਾਂ ਖੁਵਾਹਿਸ਼ ਅਜਿਹੇ ਕਿਰਦਾਰ ਨਿਭਾਉਣ ਦੀ ਹੈ, ਜੋ ਦਰਸ਼ਕਾਂ ਨੂੰ ਹਮੇਸ਼ਾ ਯਾਦ ਰਹਿਣ।
* ਤੁਹਾਡੇ ਐਕਟਿੰਗ ਕਰੀਅਰ ਵਿੱਚ ਮੰਮੀ ਦਾ ਕਿੰਨਾ ਸਪੋਰਟ ਰਿਹਾ ਹੈ?
-ਬਹੁਤ ਜ਼ਿਆਦਾ ਰਿਹਾ ਹੈ। ਮੈਂ ਆਪਣੀ ਜ਼ਿੰਦਗੀ ਵਿੱਚ ਜੋ ਕੁਝ ਵੀ ਸਿਖਿਆ ਹੈ, ਆਪਣੀ ਮਾਂ ਤੋਂ ਸਿੱਖਿਆ ਹੈ। ਉਨ੍ਹਾਂ ਦੀ ਐਕਟਿੰਗ ਦੀ ਮੈਂ ਫੈਨ ਹਾਂ। ਉਨ੍ਹਾਂ ਦਾ ਡ੍ਰੈਸਿੰਗ ਸੈਂਸ ਤਾਂ ਬਹੁਤ ਵਧੀਆ ਹੈ। ਮੈਨੂੰ ਜਦ ਕਿਸੇ ਪਾਰਟੀ ਵਿੱਚ ਜਾਣਾ ਹੰੁਦਾ ਹੈ ਤਾਂ ਮੈਂ ਆਪਣੀ ਮਾਂ ਤੋਂ ਸਲਾਹ ਲੈ ਕੇ ਡ੍ਰੈੱਸਅਪ ਹੁੰਦੀ ਹਾਂ।
* ਤੁਹਾਡੀ ਨਜ਼ਰ ਵਿੱਚ ਐਕਟਿੰਗ ਦੀ ਡੈਫੀਨੇਸ਼ਨ ਕੀ ਹੈ? ਇਸ ਵਿੱਚ ਕਿਸ ਤਰ੍ਹਾਂ ਨਾਲ ਸਫਲ ਹੋਇਆ ਜਾ ਸਕਦਾ ਹੈ?
- ਐਕਟਿੰਗ ਅਜਿਹਾ ਆਰਟ ਹੈ, ਜਿਸ ਦੇ ਜ਼ਰੀਏ ਤੁਹਾਨੂੰ ਦੂਸਰੇ ਇਨਸਾਨ ਦੀ ਫੀਲਿੰਗਸ, ਲਾਈਫ ਨੂੰ ਆਪਣੇ ਜ਼ਰੀਏ ਪੇਸ਼ ਕਰਨਾ ਹੁੰਦਾ ਹੈ। ਜੋ ਕਲਾਕਾਰ ਅਜਿਹਾ ਕਰ ਵਿੱਚ ਪੂਰੀ ਤਰ੍ਹਾਂ ਸਫਲ ਹੁੰਦੇ ਹਨ, ਉਨ੍ਹਾਂ ਨੂੰ ਸਫਲ ਹੋਣ ਵਿੱਚ ਕੋਈ ਨਹੀਂ ਰੋਕ ਸਕਦਾ ਹੈ।
* ਇਨ੍ਹੀਂ ਦਿਨੀਂ ਤੁਹਾਡਾ ਨਾਂਅ ਐਕਟਰ ਕਾਰਤਿਕ ਆਰੀਅਨ ਨਾਲ ਜੋੜਿਆ ਜਾ ਰਿਹਾ ਹੈ, ਇਸ ਵਿੱਚ ਕਿੰਨੀ ਸੱਚਾਈ ਹੈ?
- ਮੈਨੂੰ ਕਾਰਤਿਕ ਬਹੁਤ ਚੰਗਾ ਲੱਗਦਾ ਹੈ। ਉਹ ਬਹੁਤ ਕਿਊਟ ਹੈ, ਪਰ ਜਿਹੋ ਜਿਹਾ ਮੀਡੀਆ ਸਾਡੇ ਬਾਰੇ ਬੋਲ ਰਿਹਾ ਹੈ, ਉਹੋ ਜਿਹਾ ਕੁਝ ਨਹੀਂ। ਮੇਰਾ ਪੂਰਾ ਫੋਕਸ ਐਕਟਿੰਗ 'ਤੇ ਹੈ। ਇਸ਼ਕ ਵਿੱਚ ਹੋਵਾਂਗੀ ਤਾਂ ਖੁਦ ਦੱਸ ਦਿਆਂਗੀ। ਫਿਲਹਾਲ ਅਜਿਹਾ ਕੁਝ ਨਹੀਂ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ