Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਮਨੋਰੰਜਨ

ਸਬਰ ਤੋਂ ਕੰਮ ਲੈਂਦੀ ਹਾਂ : ਤਾਪਸੀ ਪਨੂੰ

August 07, 2019 10:19 AM

‘ਚਸ਼ਮੇ ਬੱਦੂਰ’ ਵਰਗੀ ਕਾਮੇਡੀ ਫਿਲਮ ਨਾਲ ਬਾਲੀਵੁੱਡ ਤੋਂ ਠੋਸ ਸ਼ੁਰੂਆਤ ਕਰ ਚੁੱਕੀ ਤਾਪਸੀ ਪਨੂੰ ਨੂੰ ‘ਬੇਬੀ’ ਵਿੱਚ ਆਪਣੀ ਐਕਸ਼ਨ ਪ੍ਰਧਾਨ ਭੂਮਿਕਾ ਲਈ ਬੜੀ ਤਾਰੀਫ ਮਿਲੀ, ਤਾਂ ਉਥੇ ਅਮਿਤਾਭ ਬੱਚਨ ਨਾਲ ‘ਪਿੰਕ' ਅਤੇ ‘ਬਦਲਾ' ਵਿੱਚ ਉਹ ਕਰੋੜਾਂ ਲੋਕਾਂ ਦੇ ਦਿਲਾਂ ਉਤੇ ਛਾ ਗਈ। ਤਾਪਸੀ ਦੇ ਹਿੱਸੇ 'ਚ ‘ਰਨਿੰਗ ਸ਼ਾਦੀ ਡਾਟ ਕਾਮ’ ਤੇ ‘ਨਾਮ ਸ਼ਬਾਨਾ’ ਅਤੇ ‘ਜੁੜਵਾ 2’ ਵੀ ਹਨ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਅੰਸ਼ :
* ਕੀ ਤੁਹਾਨੂੰ ਇੰਝ ਨਹੀਂ ਲੱਗਦਾ ਕਿ ਇੰਨਾ ਸਭ ਕੁਝ ਪਰੂਵ ਕਰਨ ਦੇ ਬਾਵਜੂਦ ਸਾਊਥ ਦੀਆਂ ਫਿਲਮਾਂ ਦੇ ਮੁਕਾਬਲੇ ਤੁਹਾਨੂੰ ਹਿੰਦੀ ਫਿਲਮਾਂ 'ਚ ਰੋਮਾਂਸ ਕਰਨ ਦਾ ਮੌਕਾ ਨਹੀਂ ਮਿਲ ਰਿਹਾ?
- ਦਰਅਸਲ, ਮੈਨੂੰ ਹਾਲੇ ਤੱਕ ਰੋਮਾਂਟਿਕ ਫਿਲਮਾਂ ਆਫਰ ਹੀ ਨਹੀਂ ਹੋਈਆਂ, ਅੱਗੇ ਵੀ ਮੈਂ ਰੋਮਾਂਟਿਕ ਫਿਲਮਾਂ ਕਰਨ 'ਤੇ ਜ਼ੋਰ ਦੇ ਰਹੀ ਹਾਂ। ਉਂਝ ‘ਪਿੰਕ’ ਦੇ ਨਾਲ ਮੈਂ ਕੁਝ ਫਿਲਮਾਂ ਸਾਈਨਾ ਕਰ ਲਈਆਂ ਸਨ, ਜਿਨ੍ਹਾਂ ਵਿੱਚ ਤੁਹਾਨੂੰ ਮੇਰੀਆਂ ਭੂਮਿਕਾਵਾਂ ਵਿੱਚ ਵੱਖ-ਵੱਖ ਸ਼ੇਡਜ਼ ਨਜ਼ਰ ਆਉਣਗੇ।
* ਫਿਲਮ ਉਦਯੋਗ ਵਿੱਚ ਕਦਮ ਰੱਖਣ ਤੋਂ ਬਾਅਦ ਇੱਕ ਵਿਅਕਤੀ ਵਜੋਂ ਤੁਸੀਂ ਖੁਦ ਵਿੱਚ ਕਿੰਨੀ ਤਬਦੀਲੀ ਮਹਿਸੂਸ ਕਰਦੇ ਹੋ?
- ਲਗਭਗ ਅੱਧਾ ਦਰਜਨ ਫਿਲਮਾਂ ਕਰਨ ਤੋਂ ਬਾਅਦ ਮੈਂ ਦਾਅਵੇ ਨਲ ਕਹਿ ਸਕਦੀ ਹਾਂ ਕਿ ਹਿੰਦੀ ਫਿਲਮ ਉਦਯੋਗ ਨੇ ਮੈਨੂੰ ਇੱਕ ਵਿਅਕਤੀ ਵਜੋਂ ਬਹੁਤ ਬਦਲਿਆ ਹੈ ਅਤੇ ਪਹਿਲਾਂ ਦੇ ਮੁਕਾਬਲੇ ਮੈਂ ਕਾਫੀ ਬੇਮਤਲਬ ਚੀਜ਼ਾਂ ਬਰਦਾਸ਼ਤ ਕਰ ਲੈਂਦੀ ਹਾਂ। ਪਹਿਲਾਂ ਮੈਂ ਬਹੁਤ ਬੇਸਬਰੀ, ਗੁੱਸੇ ਵਾਲੀ, ਕਾਹਲੀ ਕਰਨ ਵਾਲੀ ਕੁੜੀ ਸੀ, ਜੋ ਖਤਰੇ ਉਠਾਉਣ 'ਚ ਵਿਸ਼ਵਾਸ ਨਹੀਂ ਕਰਦੀ ਸੀ, ਪਰ ਅੱਜ ਮੈਂ ਬਿਲਕੁਲ ਬਦਲ ਚੁੱਕੀ ਹਾਂ। ਮੈਂ ‘ਕਦੇ ਨਹੀਂ' ਨੂੰ ‘ਕਦੇ ਨਹੀਂ' ਕਹਿਣ ਵਿੱਚ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਇਹ ਮੰਨਣ ਲੱਗੀ ਹਾਂ ਕਿ ਜ਼ਿੰਦਗੀ 'ਚ ਕੁਝ ਵੀ ਹੋ ਸਕਦਾ ਹੈ। ਮੈਂ ਹੋਰ ਜ਼ਿਆਦਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ, ਮੈਂ ਆਪਣੇੇ ਅੰਦਰ ਕਾਫੀ ਤਬਦੀਲੀ ਕੀਤੀ ਹੈ, ਖਾਸ ਕਰ ਕੇ ਸਬਰ ਦੇ ਸੰਦਰਭ 'ਚ। ਮੈਨੂੰ ਲੱਗਦਾ ਹੈ ਕਿ ਇਸ ਉਦਯੋਗ ਨੇ ਮੈਨੂੰ ਬਹੁਤ ਸਬਰ ਰੱਖਣਾ ਸਿਖਾ ਦਿੱਤਾ ਹੈ।
* ਤੁਹਾਡੇ ਮੁਤਾਬਕ ਬਾਲੀਵੁੱਡ ਵਿੱਚ ਅੱਗ ਵਧਣ ਦਾ ਕਿਹੜਾ ਤਰੀਕਾ ਹੈ?
- ਮੇਰੇ ਮੁਤਾਬਕ ਇੱਕ ਨਹੀਂ, ਸਗੋਂ ਅੱਗੇ ਵਧਣ ਦੇ ਦੋ ਤਰੀਕੇ ਹਨ। ਇੱਕ ਤਾਂ ਤੁਸੀਂ ਵੱਡੇ ਸਟਾਰਜ਼ ਨਾਲ ਕੰਮ ਕਰਦੇ ਜਾਓ, ਤਾਂ ਤੁਹਾਨੂੰ ਕਮਰਸ਼ੀਅਲ ਪਛਾਣ ਮਿਲੇਗੀ ਜਾਂ ਫਿਰ ਅਜਿਹੀਆਂ ਫਿਲਮਾਂ ਕਰੋ, ਜਿਨ੍ਹਾਂ ਵਿੱਚ ਦਰਸ਼ਕ ਤੁਹਾਨੂੰ ਦੇਖਣ ਲਈ ਮਜਬੂਰ ਹੋਣ। ਮੈਨੂੰ ਅੱਜ ਤੱਕ ਪਹਿਲਾ ਤਰੀਕਾ ਅਜ਼ਮਾਉਣ ਦਾ ਮੌਕਾ ਨਹੀਂ ਮਿਲਿਆ, ਇਸ ਲਈ ਦੂਸਰਾ ਤਰੀਕਾ ਅਜ਼ਮਾਉਣ 'ਤੇ ਮਜਬੂਰ ਹਾਂ।
* ਕਿਸੇ ਖਾਸ ਤਰ੍ਹਾਂ ਦਾ ਕਿਰਦਾਰ ਨਿਭਾਉਣ ਦੀ ਵੀ ਇੱਛਾ ਹੈ?
- ਦਰਅਸਲ, ਅੱਜਕੱਲ੍ਹ ਕਾਫੀ ਬਾਇਓਪਿਕ ਬਣ ਰਹੀਆਂ ਹਨ। ਅਜਿਹੀ ਹਾਲਤ ਵਿੱਚ ਮੇਰਾ ਵੀ ਬਹੁਤ ਮਨ ਹੈ ਕਿ ਕੋਈ ਬਾਇਓਪਿਕ ਕਰਾਂ। ਮੈਂ ਇੰਦਰਾ ਗਾਂਧੀ ਦੀ ਬਾਇਓਪਿਕ ਕਰਨਾ ਚਾਹਾਂਗੀ।
* ਅੱਜ ਬਾਲੀਵੁੱਡ ਵਿੱਚ ਤੁਹਾਡਾ ਕਰੀਅਰ ਜਿਸ ਰਫਤਾਰ ਨਾਲ ਵਧ ਰਿਹਾ ਹੈ, ਉਸ ਤੋਂ ਤੁਹਾਨੂੰ ਨਹੀਂ ਲੱਗਦਾ ਕਿ ਕਰੀਅਰ ਦਾ ਇਹ ਗ੍ਰਾਫ ਬਹੁਤ ਦਿਲਚਸਪ ਰਿਹਾ ਹੈ?
- ਬਿਲਕੁਲ, ਕਿਉਂਕਿ ‘ਚਸ਼ਮੇ ਬੱਦੂਰ’ ਵਰਗੀ ਫਿਲਮ ਤੋਂ ਸ਼ੁਰੂ ਕਰਨ ਪਿੱਛੋਂ ‘ਬੇਬੀ’ ਵਿੱਚ ਅਕਸ਼ੈ ਕੁਮਾਰ ਅਤੇ ਉਸ ਤੋਂ ਬਾਅਦ ‘ਪਿੰਕ’ ਅਤੇ ‘ਬਦਲਾ’ ਵਿੱਚ ਅਮਿਤਾਭ ਬੱਚਨ ਨਾਲ ਕੰਮ ਕਰਨ ਦਾ ਮੌਕਾ ਮਿਲਣਾ ਵਾਕਈ ਦਿਲਚਸਪ ਸੀ। ਇਸ ਸੰਬੰਧ 'ਚ ਇਹੀ ਕਹਾਂਗੀ ਕਿ ਮੇਰੀ ਲੱਕ ਲਾਈਨ, ਮੇਰੀ ਲਾਈਫ ਲਾਈਨ ਤੋਂ ਵੱਧ ਸਟਰੌਂਗ ਰਹੀ ਹੈ। ‘ਚਸ਼ਮੇ ਬੱਦੂਰ’ ਨਾਲ ਸ਼ੁਰੂਆਤ ਕਰਨਾ ਮੇਰੇ ਲਈ ਸੁਨਹਿਰੀ ਮੌਕਾ ਸੀ, ਕਿਉਂਕਿ ਉਦੋਂ ਮੈਂ ਕਮਰਸ਼ਲ ਫਿਲਮ ਦੀ ਹੀਰੋਇਨ ਅਖਵਾਈ। ਜੇ ਮੈਂ ‘ਬੇਬੀ’ ਜਾਂ ‘ਪਿੰਕ’ ਨਾਲ ਸ਼ੁਰੂਆਤ ਕੀਤੀ ਹੁੰਦੀ ਤਾਂ ਲੋਕ ਮੈਨੂੰ ਆਰਟ ਫਿਲਮ ਦੀ ਹੀਰੋਇਨ ਕਰਾਰ ਦੇ ਕੇ ਸਾਈਡ ਕਰ ਦਿੰਦੇ, ਪਰ ਅੱਜ ਲੋਕ ਮੰਨਣ ਲੱਗੇ ਹਨ ਕਿ ਤਾਪਸੀ ਕਮਰਸ਼ੀਅਲ ਫਿਲਮਾਂ ਦੀ ਹੀਰੋਇਨ ਹੈ, ਜੋ ਐਕਟਿੰਗ ਕਰ ਸਕਦੀ ਹੈ। ਇੱਕ ਕਾਰਨ ਇਹ ਵੀ ਹੈ ਕਿ ਕਿਰਦਾਰਾਂ ਦੇ ਮਾਮਲੇ ਵਿੱਚ ਮੈਂ ਕਾਫੀ ਸਬਰ ਤੋਂ ਕੰਮ ਲੈਂਦੀ ਹਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ