Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਫਿਟਨੈੱਸ ਦਾ ਕੋਈ ਨਿਯਮ ਨਹੀਂ ਹੁੰਦਾ : ਚਿਤ੍ਰਾਂਗਦਾ ਸਿੰਘ

August 07, 2019 10:17 AM

ਚਿਤ੍ਰਾਂਗਦਾ ਸਿੰਘ ਫਿਲਮ ‘ਬਾਜ਼ਾਰ’ ਤੋਂ ਬਾਅਦ ਇੱਕ ਵਾਰ ਮੁੜ ਬਾਲੀਵੁੱਡ 'ਚ ਦਮਦਾਰ ਵਾਪਸੀ ਕਰਨ ਲੱਗ ਹੈ। ਉਸ ਦੀ ਵਾਪਸੀ ਫਿਲਮ ‘ਬੈਂਡ ਆਫ ਮਹਾਰਾਜਾਜ਼’ ਨਾਲ ਹੋ ਰਹੀ ਹੈ। ਨਾਲ ਹੀ ਉਹ ਪ੍ਰੋਡਕਸ਼ਨ ਵੀ ਸ਼ੁਰੂ ਕਰ ਚੁੱਕੀ ਹੈ, ਜਦ ਕਿ ਡਾਇਰੈਕਸ਼ਨ 'ਚ ਉਤਰਨ ਦਾ ਮਨ ਵੀ ਬਣਾ ਚੁੱਕੀ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਆਪਣੀ ਫਿਲਮ ‘ਬੈਂਡ ਆਫ ਮਹਾਰਾਜਾਜ਼’ ਬਾਰੇ ਕੁਝ ਦੱਸੋ।
- ਗਿਰੀਸ਼ ਮਲਿਕ ਦੇ ਨਿਰਦੇਸ਼ਨ 'ਚ ਬਣ ਰਹੀ ‘ਬੈਂਡ ਆਫ ਮਹਾਰਾਜਾਜ਼’ ਪਾਕਿਸਤਾਨ ਦੀ ਗਾਇਕਾ ਬਿੱਲੋ ਮੁਮਤਾਜ਼ ਦੀ ਜ਼ਿੰਦਗੀ ਨਾਲ ਜੁੜੀ ਕਹਾਣੀ ਹੈ। ਬਿੱਲੋ ਮਿਊਜ਼ਿਕ ਦਾ ਕੇਂਦਰੀ ਕਿਰਦਾਰ ਨਿਭਾ ਰਹੀ ਹਾਂ। ਇਹ ਬੜਾ ਹੀ ਇੰਟਰਸਟਿੰਗ ਕਰੈਕਟਰ ਹੈ, ਜਿਸ ਦੇ ਲਈ ਮੈਂ ਕਈ ਤਰ੍ਹਾਂ ਦੇ ਮਿਊਜ਼ੀਕਲ ਇੰਸਟਰੂਮੈਂਟ ਵਜਾਉਣੇ ਸਿੱਖੇ ਹਨ।
* ਫਿਲਮ ਨਿਰਮਾਣ ਜਗਤ ਵਿੱਚ ਕਦਮ ਰੱਖਣ ਦਾ ਕੋਈ ਖਾਸ ਕਾਰਨ?
-ਅਸਲ 'ਚ, ਮੈਂ ਅਜਿਹੇ ਵਿਸ਼ੇ ਅਤੇ ਸਮੱਗਰੀ ਨੂੰ ਉਤਸ਼ਾਹਤ ਕਰਨਾ ਚਾਹੁੰਦੀ ਹਾਂ, ਜੋ ਦਿਲਚਸਪ ਅਤੇ ਆਕਰਸ਼ਕ ਹੋਵੇ। ਮੈਂ ਉਹ ਕਹਾਣੀਆਂ ਬਿਆਨ ਕਰਨਾ ਚਾਹੰੁਦੀ ਹਾਂ, ਜੋ ਵਾਕਈ ਦਿਲਚਸਪ ਹੋਣ। ਮੈਂ ਨਿਰਮਾਤਾ ਵਜੋਂ ਅਜੇ ਦੋ ਸਕ੍ਰਿਪਟਾਂ 'ਤੇ ਕੰਮ ਕਰ ਰਹੀ ਹਾਂ ਅਤੇ ਇੱਕ ਵੈਬ ਸੀਰੀਜ਼ ਬਣਾ ਰਹੀ ਹਾਂ। ਉਸ 'ਤੇ ਅਸੀਂ ਬਹੁਤ ਮਿਹਨਤ ਕਰ ਰਹੇ ਹਾਂ। ਉਮੀਦ ਹੈ ਕਿ ਉਹ ਲੋਕਾਂ ਨੂੰ ਪਸੰਦ ਆਏਗੀ।
* ਫਿਲਮ ਨਿਰਮਾਤਾ ਬਣਨ ਤੋਂ ਬਾਅਦ ਤੁਸੀਂ ਡਾਇਰੈਕਸ਼ਨ 'ਚ ਆਉਣਾ ਚਾਹੁੰਦੇ ਹੋ?
- ਹਾਂ, ਅਤੇ ਇਹ ਪੂਰੀ ਤਰ੍ਹਾਂ ਸੱਚ ਹੈ। ਮੈਂ ਵੀ ਡਾਇਰੈਕਸ਼ਨ ਕਰਨ ਦਾ ਫੈਸਲਾ ਕੀਤਾ ਹੈ। ਬਹੁਤ ਛੇਤੀ ਨਿਰਦੇਸ਼ਕ ਦੀ ਜ਼ਿੰਮੇਵਾਰੀ ਵੀ ਸੰਭਾਲਦੀ ਨਜ਼ਰ ਆਵਾਂਗੀ।
* ਜ਼ਿਆਦਾਤਰ ਮਹਿਲਾ ਪ੍ਰਧਾਨ ਫਿਲਮਾਂ ਕਰਨ ਤੋਂ ਬਾਅਦ ਤੁਹਾਨੂੰ ਇੰਝ ਲੱਗਦਾ ਹੈ ਕਿ ਬਾਲੀਵੁੱਡ ਦੀਆਂ ਫਿਲਮਾਂ 'ਚ ਮਹਿਲਾ ਕਿਰਦਾਰਾਂ ਨਾਲ ਇਨਸਾਫ ਹੁੰਦਾ ਹੈ?
-ਬਾਲੀਵੁੱਡ ਦੀਆਂ ਫਿਲਮਾਂ ਵਿੱਚ ਔਰਤਾਂ ਦੇ ਰੋਲ ਨਾਲ ਇਨਸਾਫ ਨਹੀਂ ਹੁੰਦਾ। ਇਸ ਸੰਬੰਧ ਵਿੱਚ ਮੇਰਾ ਮੰਨਣਾ ਹੈ ਕਿ ਅੱਜ ਭਾਰਤੀ ਸਮਾਜ 'ਚ ਔਰਤ ਦਾ ਜੋ ਹਾਲ ਹੈ, ਉਹੀ ਹਾਲ ਫਿਲਮਾਂ ਵਿੱਚ ਵੀ ਹੈ। ਸਮਾਜ ਵਿੱਚ ਔਰਤਾਂ ਨੂੰ ਦੇਖਣ ਦਾ ਨਜ਼ਰੀਆ ਬਦਲ ਰਿਹਾ ਹੈ, ਇਸ ਨਾਲ ਉਨ੍ਹਾਂ ਦਾ ਭਵਿੱਖ ਚੰਗਾ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ।
* ਤੁਸੀਂ ਇਸ ਉਮਰ ਵਿੱਚ ਵੀ ਇੰਨੇ ਫਿੱਟ ਕਿਵੇਂ ਰਹਿੰਦੇ ਹੋ?
- ਅਸਲ 'ਚ, ਕਿਹਾ ਜਾਂਦਾ ਹੈ ‘ਯੂ ਆਰ ਵਵਟ ਯੂ ਈਟ’ ਮਤਲਬ ਤੁਸੀਂ ਜੋ ਖਾਂਦੇ ਹੋ, ਉਸੇ ਤੋਂ ਜਾਣੇ ਜਾਂਦੇ ਹੋ। ਇਸ ਲਈ ਆਪਣੀ ਡਾਈਟ ਨੂੰ ਕੰਟਰੋਲ ਰੱਖੋ। ਥੋੜ੍ਹਾ ਪ੍ਰੋਟੀਨ ਅਤੇ ਕਾਰਬੋਹਾਈਡਰੇਟ ਜ਼ਰੂਰ ਲਓ। ਖਾਣੇ ਦੇ ਨਾਲ ਵਰਕ ਆਊਟ 'ਤੇ ਧਿਆਨ ਦਿਓ। ਪ੍ਰਾਪਰਟੀ ਜਿਮਿੰਗ ਵਗੈਰਾ ਦੀ ਲੋੜ ਨਹੀਂ ਹੈ। ਸਿਰਫ ਰਨਿੰਗ ਨਾਲ ਕੰਮ ਚੱਲ ਜਾਏਗਾ। ਮੈਂ ਫਿਟਨੈਸ ਕਾਂਸ਼ੀਅਸ ਹਾਂ। ਫਿਟਨੈੱਸ ਦਾ ਕੋਈ ਨਿਯਮ ਨਹੀਂ ਹੈ। ਰਨਿੰਗ ਨਾਲ ਕੋਈ ਵੀ ਇਨਸਾਨ ਫਿਟ ਰਹਿ ਸਕਦਾ ਹੈ। ਇਸ ਦੇ ਲਈ ਨਾ ਜਿਮ ਜਾਣ ਦੀ ਲੋੜ ਹੈ ਅਤੇ ਨਾ ਕਿਸੇ ਖਾਸ ਡਾਈਟ ਨੂੰ ਫਾਲੋ ਕਰਨ ਦੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ