Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਧਰਤੀ ਵਾਸੀਆਂ ਨੂੰ ਆਕਰਸ਼ਿਤ ਕਰਦਾ ਮੰਗਲ

August 07, 2019 10:16 AM

-ਆਕਾਰ ਪਟੇਲ
ਪਿਛਲੇ ਹਫਤੇ ਅਸੀਂ ਚੰਦਰਯਾਨ-2 ਨੂੰ ਦੇਖਿਆ ਅਤੇ ਉਸੇ ਦੌਰਾਨ ਮੈਂ ਮੰਗਲ ਗ੍ਰਹਿ ਬਾਰੇ ਵੀ ਚਰਚਾ ਕੀਤੀ ਸੀ। ਮੈਂ ਸੋਚਿਆ ਕਿ ਪਾਠਕਾਂ ਲਈ ਇਹ ਜਾਨਣਾ ਦਿਲਚਸਪ ਹੋਵੇਗਾ ਕਿ ਇਸ ਕੇਸ ਵਿੱਚ ਦੁਨੀਆ ਦੇ ਬਾਕੀ ਹਿੱਸਿਆਂ 'ਚ ਕੀ ਹੋ ਰਿਹਾ ਹੈ? ਅਗਲੇ ਸਾਲ ਮੰਗਲ ਗ੍ਰਹਿ 'ਤੇ ਵੱਖ-ਵੱਖ ਏਜੰਸੀਆਂ ਵੱਲੋਂ ਚਾਰ ਮਿਸ਼ਨਾਂ ਦੀ ਯੋਜਨਾ ਹੈ। ਇੰਨੇ ਸਾਰੇ ਨਾਲੋ-ਨਾਲ ਕਿਉਂ? ਇਸ ਦਾ ਕਾਰਨ ਇਹ ਹੈ ਕਿ ਮੰਗਲ ਅਤੇ ਪ੍ਰਿਥਵੀ 26 ਮਹੀਨਿਆਂ ਵਿੱਚ ਇੱਕ ਵਾਰ ਸਭ ਤੋਂ ਵੱਧ ਨੇੜੇ ਆ ਜਾਂਦੇ ਹਨ ਕਿਉਂਕਿ ਦੋਵੇਂ ਵੱਖ-ਵੱਖ ਪੰਧਾਂ 'ਚ ਸੂਰਜ ਦੇ ਆਲੇ ਦੁਆਲੇ ਘੁੰਮਦੇ ਹਨ। ਮੰਗਲ ਕਈ ਵਾਰ ਸਾਡੇ ਤੋਂ ਚਾਲੀ ਕਰੋੜ ਕਿਲੋਮੀਟਰ ਤੱਕ ਦੂਰ ਹੁੰਦਾ ਹੈ। ਨੇੜੇ ਆਉਣ ਤੱਕ ਇਹ ਚਾਰ ਕਰੋੜ ਕਿਲੋਮੀਟਰ ਤੋਂ ਵੀ ਘੱਟ ਦੂਰੀ 'ਤੇ ਹੁੰਦਾ ਹੈ। ਜ਼ਾਹਿਰਾ ਤੌਰ 'ਤੇ ਇਹੀ ਉਹ ਨਾਜ਼ੁਕ ਸਮਾਂ ਹੁੰਦਾ ਹੈ, ਜਦੋਂ ਇਸ ਗ੍ਰਹਿ ਵੱਲ ਰਾਕੇਟ ਲਾਂਚ ਕੀਤਾ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਦਾ ਅਗਲਾ ਸਮਾਂ ਜੁਲਾਈ 2020 'ਚ ਆ ਰਿਹਾ ਹੈ।
17 ਜੁਲਾਈ ਨੂੰ ਅਮਰੀਕਾ ਦਾ ਕਾਰ ਦੇ ਆਕਾਰ ਦਾ ਮਾਰਸ ਰੋਵਰ ਉਡਾਣ ਭਰੇਗਾ। ਇਸ ਤੋਂ ਅੱਠ ਦਿਨਾਂ ਬਾਅਦ ਰੂਸੀ-ਯੂਰਪੀਅਨ ਮਿਸ਼ਨ, ਜਿਸ ਦਾ ਨਾਂ ਅੰਗਰੇਜ਼ ਕੈਮਿਸਟ ਦੇ ਨਾਂਅ 'ਤੇ ਰੋਸਾਲਿੰਡ ਫ੍ਰੈਂਕਲਿਨ ਰੱਖਿਆ ਗਿਆ ਹੈ, ਉਡਾਣ ਭਰੇਗਾ। ਇਹ ਦੋਵੇਂ ਸ਼ਾਇਦ 2021 ਵਿੱਚ ਮੰਗਲ ਗ੍ਰਹਿ 'ਤੇ ਉਤਰਨਗੇ। ਇਹ ਉਥੇ ਪ੍ਰਯੋਗ ਕਰਨਗੇ ਅਤੇ ਜੀਵਨ ਦੀਆਂ ਸੰਭਾਵਨਾਵਾਂ ਦੇਖਣਗੇ। ਚੀਨ ਵੀ ਇਸੇ ਸਮੇਂ ਇੱਕ ਆਰਬਿਟਰ (ਭਾਵ ਅਜਿਹਾ ਸੈਟੇਲਾਈਟ, ਜੋ ਮੰਗਲ ਦੀ ਪਰਿਕਰਮਾ ਕਰੇ) ਅਤੇ ਇੱਕ ਰੋਵਰ, ਭਾਵ ਇੱਕ ਅਜਿਹਾ ਯੰਤਰ ਹੈ, ਜੋ ਉਥੇ ਉਤਰੇਗਾ, ਲਾਂਚਿੰਗ ਕਰੇਗਾ। ਇਸ ਸਮੇਂ ਛੇ ਆਰਬਿਟਰ ਹਨ, ਜਿਨ੍ਹਾਂ 'ਚੋਂ ਤਿੰਨ ਅਮਰੀਕਾ ਦੀ ਨਾਸਾ ਦੇ, ਦੋ ਯੂਰਪ ਦੇ ਅਤੇ ਇੱਕ ਭਾਰਤੀ ਆਰਬਿਟਰ ਹੈ। ਇਸ ਤੋਂ ਬਿਨਾ ਮੰਗਲ 'ਤੇ ਦੋ ਆਪ੍ਰੇਸ਼ਨਲ ਰੋਵਰ ਹਨ, ਜੋ ਨਾਸਾ ਤੋਂ ਹਨ। ਚੌਥਾ ਮਿਸ਼ਨ ਯੂ ਏ ਈ ਤੋਂ ਹੈ ਅਤੇ ਉਹ ਇਸ ਨੂੰ ਮੰਗਲ 'ਤੇ ਲਿਜਾਣ ਲਈ ਜਾਪਾਨੀ ਰਾਕੇਟ ਦੀ ਵਰਤੋਂ ਕਰੇਗਾ।
ਮੰਗਲ ਬਾਰੇ ਇਨਸਾਨ ਦੀ ਰੁਚੀ ਸਿਰਫ ਵਿਗਿਆਨਕ ਨਹੀਂ। ਮੌਜੂਦਾ ਸਮੇਂ ਕੁਝ ਅਜਿਹੇ ਲੋਕ ਹਨ, ਜੋ ਮੰਗਲ ਗ੍ਰਹਿ 'ਤੇ ਸਥਾਈ ਬਸਤੀ ਵਸਾਉਣਾ ਚਾਹੁੰਦੇ ਹਨ। ਇਸ ਦੇ ਪਿੱਛੇ ਤਰਕ ਇਹ ਹੈ ਕਿ ਚੌਗਿਰਦੇ ਦੇ ਮਾਮਲੇ ਵਿੱਚ ਮੰਗਲ ਧਰਤੀ ਨਾਲ ਕਾਫੀ ਮਿਲਦਾ ਹੈ। ਇਸ ਦਾ ਆਪਣਾ ਚੌਗਿਰਦਾ ਹੈ, ਜੋ ਲਗਭਗ ਪੂਰੀ ਤਰ੍ਹਾਂ ਕਾਰਬਨ ਡਾਈਆਕਸਾਈਡ ਨਾਲ ਬਣਿਆ ਹੈ। ਇਥੇ ਸਾਡੇ 24 ਘੰਟਿਆਂ ਦਾ ਦਿਨ ਹੁੰਦਾ ਹੈ, ਜੋ ਲਗਭਗ ਧਰਤੀ ਦੇ ਦਿਨ ਦੇ ਬਰਾਬਰ ਹੈ। ਇਹ ਧਰਤੀ ਤੋਂ ਲਗਭਗ ਅੱਧਾ ਹੈ ਅਤੇ ਇਸ ਦਾ ਗੁਰੂਤਾਕਰਸ਼ਣ ਵੀ ਧਰਤੀ ਦੇ ਗੁਰੂਤਾਕਰਸ਼ਣ ਤੋਂ ਲਗਭਗ ਅੱਧਾ ਹੈ, ਜੋ ਧਰਤੀ ਦੇ ਇਨਸਾਨਾਂ ਲਈ ਜਾਣੂ ਹੋਵੇਗਾ। ਧਰਤੀ 'ਤੇ 50 ਕਿਲੋ ਭਾਰ ਵਾਲੇ ਵਿਅਕਤੀ ਦਾ ਭਾਰ ਮੰਗਲ 'ਤੇ 20 ਕਿਲੋ ਤੋਂ ਘੱਟ ਰਹਿ ਜਾਵੇਗਾ। ਸੂਰਜੀ ਪ੍ਰਣਾਲੀ ਦੇ ਹੋਰ ਗ੍ਰਹਿ ਧਰਤੀ ਤੋਂ ਬਹੁਤ ਵੱਖਰੇ ਹਨ। ਉਹ ਸੂਰਜ ਤੋਂ ਕਾਫੀ ਦੂਰ ਹਨ ਅਤੇ ਇਸ ਲਈ ਕਾਫੀ ਠੰਢੇ ਹਨ। ਬ੍ਰਹਿਸਪਤੀ ਵਰਗੇ ਕੁਝ ਗ੍ਰਹਿ ਬਹੁਤ ਵੱਡੇ ਅਤੇ ਬਹੁਤ ਜ਼ਿਆਦਾ ਗੁਰੂਤਾਕਰਸ਼ਣ ਸ਼ਕਤੀ ਵਾਲੇ ਹਨ। ਕੁਝ ਗ੍ਰਹਿਆਂ ਦਾ ਜਲਵਾਯੂ ਜ਼ਹਿਰੀਲਾ ਹੈ। ਮੰਗਲ 'ਤੇ ਬਰਫ ਦੇ ਰੂਪ ਵਿੱਚ ਪਾਣੀ ਮੌਜੂਦ ਹੈ ਕਿਉਂਕਿ ਇਥੇ ਕਾਰਬਨ ਡਾਈਆਕਸਾਈਡ ਹੈ, ਇਸ ਲਈ ਉਥੇ ਹਾਸਲ ਸਮੱਗਰੀ ਨਾਲ ਹਾਈਡਰੋ ਕਾਰਬਨ, ਭਾਵ ਪਲਾਸਟਿਕ ਬਣਾਉਣਾ ਸੰਭਵ ਹੈ। ਪੁਲਾੜ ਯਾਤਰਾ ਦੀ ਇੱਕ ਹੋਰ ਸਮੱਸਿਆ ਫਿਊਲ ਦੀ ਹੈ ਅਤੇ ਅਜਿਹੇ ਰਾਕੇਟ ਬਣਾਏ ਜਾ ਰਹੇ ਹਨ, ਜੋ ਮੀਥੇਨ ਅਤੇ ਤਰਲ ਆਕਸੀਜਨ ਤੋਂ ਊਰਜਾ ਪ੍ਰਾਪਤ ਕਰਨਗੇ, ਜੋ ਦੋਵੇਂ ਮੰਗਲ 'ਤੇ ਪੈਦਾ ਕੀਤੀਆਂ ਜਾ ਸਕਦੀਆਂ ਹਨ।
ਕੁਝ ਅਜਿਹੇ ਲੋਕ ਵੀ ਹਨ, ਜੋ ਅੱਜ ਮੰਗਲ ਨੂੰ ਵੱਸਣ ਯੋਗ ਬਣਾਉਣ ਦਾ ਯਤਨ ਕਰ ਰਹੇ ਹਨ। ਇਸ ਦਾ ਅਰਥ ਇਹ ਹੈ ਕਿ ਉਹ ਲੋਕ ਇਸ ਗ੍ਰਹਿ ਨੂੰ ਧਰਤੀ ਵਾਂਗ ਬਣਾਉਣ ਦਾ ਯਤਨ ਕਰ ਰਹੇ ਹਨ, ਜਿਸ ਦਾ ਜਲਵਾਯੂ ਸਾਡੀ ਧਰਤੀ ਵਾਂਗ ਹੋਵੇਗਾ ਅਤੇ ਜਿਸ ਦੀ ਧਰਾਤਲ 'ਤੇ ਹਰਿਆਲੀ ਹੋਵੇਗੀ। ਇਹ ਇੰਨਾ ਅਸੰਭਵ ਨਹੀਂ, ਜਿੰਨਾ ਲੱਗਦਾ ਹੈ ਅਤੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਇਹ ਜ਼ਿਆਦਾ ਮੁਸ਼ਕਲ ਗੱਲ, ਹਾਲਾਂਕਿ ਇਸ ਵਿੱਚ ਸਮਾਂ ਲੱਗੇਗਾ। ਪੇੜ-ਪੌਦਿਆਂ ਅਤੇ ਸਬਜ਼ੀਆਂ ਨੂੰ ਜ਼ਿਆਦਾਤਰ ਸੂਰਜ ਦੀ ਰੌਸ਼ਨੀ ਤੇ ਕਾਰਬਨ ਡਾਇਆਕਸਾਈਡ ਦੀ ਲੋੜ ਹੁੰਦੀ ਹੈ ਅਤੇ ਇਹ ਦੋਵੇਂ ਹੀ ਉਥੇ ਹਨ। ਤੀਸਰੀ ਜ਼ਰੂਰੀ ਚੀਜ਼ ਜ਼ਮੀਨ ਵਿੱਚ ਨਿਊਟ੍ਰੀਐਂਟਸ ਦਾ ਹੋਣਾ ਹੈ, ਜੋ ਆਸਾਨੀ ਨਾਲ ਪਾਏ ਜਾ ਸਕਦੇ ਹਨ। ਅਜਿਹਾ ਕਰਨ ਨਾਲ ਆਕਸੀਜਨ ਪੈਦਾ ਹੋਵੇਗੀ, ਜੋ ਮਨੁੱਖ ਲਈ ਜ਼ਰੂਰੀ ਹੈ। ਇਨ੍ਹਾਂ ਕਾਰਨਾਂ ਕਰ ਕੇ ਮੰਗਲ ਹਮੇਸ਼ਾ ਇਨਸਾਨ ਦੇ ਆਕਰਸ਼ਣ ਦਾ ਟੀਚਾ ਰਿਹਾ ਹੈ ਅਤੇ ਇਸੇ ਕਾਰਨ ਮੰਗਲ 'ਤੇ ਡੂੰਘੀ ਰੁਚੀ ਦਿਖਾਉਂਦੇ ਹੋਏ ਉਥੇ ਅਨੇਕ ਮਿਸ਼ਨ ਭੇਜੇ ਜਾਂਦੇ ਹਨ। ਨਾਸਾ ਅਤੇ ਇਸਰੋ ਦੇ ਉਲਟ ਸਪੇਸ ਐਕਸ ਇੱਕ ਪ੍ਰਾਈਵੇਟ ਕੰਪਨੀ ਹੈ, ਜੋ ਮੰਗਲ 'ਤੇ ਪਹੁੰਚਣ ਅਤੇ ਇਥੇ ਬਸਤੀ ਵਸਾਉਣ ਦੀ ਯੋਜਨਾ ਅਤੇ ਵੱਡੀਆਂ ਖਾਹਿਸ਼ਾਂ ਦੇ ਪੱਖ ਤੋਂ ਕਾਫੀ ਅੱਗੇ ਹੈ। ਇਹ ਕੰਪਨੀ ਸਿਰਫ 17 ਸਾਲ ਪੁਰਾਣੀ ਹੈ, ਪਰ ਇਸ ਦੇ ਬਾਵਜੂਦ ਉਪਗ੍ਰਹਿ ਲਾਂਚ ਕਰਨ ਵਿੱਚ ਇਹ ਦੁਨੀਆ ਭਰ ਵਿੱਚ ਸਭ ਤੋਂ ਅੱਗੇ ਹੈ।
ਮੌਜੂਦਾ ਸਮੇਂ ਵਿੱਚ ਇਹ ਮੀਥੇਨ ਤੇ ਤਰਲ ਆਕਸੀਜਨ ਨਾਲ ਚੱਲਣ ਵਾਲੇ ਇੰਜਣਾਂ ਦਾ ਪ੍ਰੀਖਣ ਕਰ ਰਹੀ ਹੈ ਅਤੇ ਸ਼ਾਇਦ ਅਗਲੇ ਸਾਲ ਤੱਕ ਇਹ ਇਨ੍ਹਾਂ ਦਾ ਪੂਰਾ ਡਿਜ਼ਾਈਨ ਤਿਆਰ ਕਰ ਲਵੇਗੀ। ਇਸ ਤੋਂ ਇਲਾਵਾ ਇਹ ਕੰਪਨੀ ਚੀਜ਼ਾਂ ਦੀ ਦੁਬਾਰਾ ਵਰਤੋਂ ਕਰਨ ਦੇ ਮਾਮਲੇ ਵਿੱਚ ਵੀ ਮੋਹਰੀ ਹੈ, ਭਾਵ ਰਾਕੇਟ ਦੇ ਉਹ ਹਿੱਸੇ, ਜਿਨ੍ਹਾਂ 'ਚ ਈਂਧਣ ਹੁੰਦਾ ਹੈ ਅਤੇ ਜੋ ਇਸ ਨੂੰ ਪੰਧ 'ਚ ਲੈ ਜਾਂਦੇ ਹਨ ਅਤੇ ਜਿਨ੍ਹਾਂ ਨੂੰ ਆਮ ਤੌਰ 'ਤੇ ਛੱਡ ਦਿੱਤਾ ਜਾਂਦਾ ਹੈ। ਸਪੇਸ ਐਕਸ ਦੁਨੀਆ ਦਾ ਇੱਕੋ ਇੱਕ ਅਜਿਹਾ ਸੰਗਠਨ ਹੈ, ਜੋ ਇਨ੍ਹਾਂ ਨੂੰ ਸੁਰੱਖਿਅਤ ਵਾਪਸ ਲਾਂਚਿੰਗ ਪੈਡ 'ਤੇ ਉਤਾਰ ਸਕਦਾ ਹੈ (ਤੁਸੀਂ ਉਸ ਦੇ ਕੁਝ ਹੈਰਾਨੀ ਜਨਕ ਕੰਮ ਯੂ-ਟਿਊਬ 'ਤੇ ਦੇਖ ਸਕਦੇ ਹੋ)। ਉਨ੍ਹਾਂ ਨੇ ਦੁਨੀਆ ਵਿੱਚ ਸਭ ਤੋਂ ਵੱਧ ਸਮਰੱਥਾ ਵਾਲੇ ਰਾਕੇਟ ਵਿਕਸਿਤ ਕਰ ਲਏ ਹਨ। ਉਨ੍ਹਾਂ ਦੀ ਰਣਨੀਤੀ ਮੰਗਲ 'ਤੇ ਜਹਾਜ਼ ਵਿੱਚ 100 ਟਨ ਭਾਰ ਲਿਜਾਣ ਦੀ ਹੈ। ਇਸ ਦਾ ਅਰਥ ਇਹ ਹੈ ਕਿ ਅਗਸਤ 2022 ਵਿੱਚ ਹੋਰ ਜ਼ਿਆਦਾ ਲਾਂਚ ਦੇਖਣ ਨੂੰ ਮਿਲਣਗੇ, ਜੋ ਜ਼ਿਆਦਾ ਮੁਸ਼ਕਲ ਅਤੇ ਵੱਡੇ ਹੋਣਗੇ ਅਤੇ ਜਿਨ੍ਹਾਂ ਦਾ ਮਕਸਦ ਇਨਸਾਨ ਨੂੰ ਮੰਗਲ 'ਤੇ ਭੇਜਣਾ ਹੋਵੇਗਾ।
ਬੇਸ਼ੱਕ ਇਹ ਸਵਾਲ ਸਾਹਮਣੇ ਆਉਂਦਾ ਹੈ ਕਿ ਮੰਗਲ 'ਤੇ ਕਿਸ ਦਾ ਅਧਿਕਾਰ ਹੈ, ਦੇਸ਼ਾਂ ਦਾ ਜਾਂ ਕੰਪਨੀਆਂ ਦਾ ਜਾਂ ਸਾਡੇ ਸਾਰਿਆਂ ਦਾ? ਸਮੇਂ ਸਿਰ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਦੇਣਾ ਹੋਵੇਗਾ ਕਿਉਂਕਿ ਇਸ ਖੇਤਰ 'ਚ ਹੋ ਰਹੀ ਤਰੱਕੀ ਰੁਕਣ ਵਾਲੀ ਨਹੀਂ ਹੈ। ਇਹ ਸਭ ਕਾਫੀ ਉਤਸ਼ਾਹ ਜਨਕ ਹੈ। ਇਹ ਧਰਤੀ ਨੂੰ ਵੀ ਕਾਫੀ ਹੱਦ ਤੱਕ ਬਦਲ ਦੇਵੇਗਾ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੋਈ ਵਿਅਕਤੀ ਜਦੋਂ ਮੰਗਲ 'ਤੇ ਜਾਵੇਗਾ ਅਤੇ ਉਥੋਂ ਧਰਤੀ ਨੂੰ ਦੇਖੇਗਾ ਤਾਂ ਉਸ ਨੂੰ ਇਹ ਇੱਕ ਛੋਟੇ ਨੀਲੇ ਬਿੰਦੂ ਵਾਂਗ ਦਿਖਾਈ ਦੇਵੇਗੀ। ਉਦੋਂ ਇਹ ਵੱਖ-ਵੱਖ ਦੇਸ਼ਾਂ ਅਤੇ ਧਰਮਾਂ ਬਾਰੇ ਕਿਸ ਕਿਸਮ ਦੀ ਸੋਚ ਰੱਖੇਗਾ। ਪਿਛਲੇ ਸਾਲ ਜਦੋਂ ਸਪੇਸ ਐਕਸ ਨੇ ਇੱਕ ਵਿਸ਼ਾਲ ਰਾਕੇਟ ਲਾਂਚ ਕੀਤਾ ਸੀ ਤਾਂ ਇਸ ਰਾਹੀਂ ਇੱਕ ਇਲੈਕਟਿ੍ਰਕ ਕਾਰ ਮੰਗਲ ਦੇ ਪੰਧ 'ਚ ਭੇਜੀ ਗਈ ਸੀ। ਸ਼ਾਇਦ ਹਜ਼ਾਰਾਂ ਸਾਲ ਬਾਅਦ ਏਲੀਅਨਜ਼ ਨਸਲਾਂ ਨੂੰ ਇਹ ਕਾਰ ਮਿਲੇਗੀ। ਇਸ ਕਾਰ 'ਤੇ ਇੱਕ ਸੰਦੇਸ਼ ਲਿਖਿਆ ਹੈ, ‘‘ਧਰਤੀ 'ਤੇ ਮਨੁੱਖ ਰਾਹੀਂ ਬਣਾਈ ਗਈ।”

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”