Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਹੱਤਿਆ ਦੀ ਧਮਕੀ ਮਗਰੋਂ ਸਾਬਕਾ ਮਿਸ ਇਰਾਕ ਨੇ ਦੇਸ਼ ਛੱਡਿਆ

October 12, 2018 07:40 AM

ਬਗਦਾਦ, 11 ਅਕਤੂਬਰ (ਪੋਸਟ ਬਿਊਰੋ)- ਸਾਬਕਾ ਮਿਸ ਇਰਾਕ ਅਤੇ ਮਾਡਲ ਨੂੰ ਹੱਤਿਆ ਦੀ ਧਮਕੀ ਤੋਂ ਬਾਅਦ ਦੇਸ਼ ਛੱਡਣਾ ਪਿਆ ਹੈ। ਪਿਛਲੇ ਮਹੀਨੇ ਇਕ ਮਾਡਲ ਨੂੰ ਆਪਣੇ ਲਾਈਫ ਸਟਾਈਲ ਕਾਰਨ ਮਾਰ ਦਿੱਤਾ ਗਿਆ ਸੀ।
ਸਾਲ 2015 ਵਿੱਚ ਮਿਸ ਇਰਾਕ ਚੁਣੀ ਗਈ ਸ਼ਿਮਾ ਕਾਸਿਮ ਅਬਦੁੱਲ ਰਹਿਮਾਨ ਨੇ ਇਰਾਕ ਛੱਡ ਕੇ ਜਾਰਡਨ 'ਚ ਪਨਾਹ ਲੈ ਲਈ ਹੈ। ਉਸ ਦਾ ਕਹਿਣਾ ਹੈ ਕਿ ਇਸਲਾਮਿਕ ਸਟੇਟ ਆਫ ਲੇਵਾਤ (ਆਈ ਐਸ ਆਈ ਐਲ) ਨਾਲ ਜੁੜੇ ਕੁਝ ਲੋਕਾਂ ਨੇ ਉਨ੍ਹਾਂ ਨੂੰ ‘ਅਗਲੀ ਵਾਰੀ ਤੇਰੀ ਹੈ' ਦਾ ਸੰਦੇਸ਼ ਦਿੱਤਾ ਹੈ। ਸ਼ਿਮਾ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਉਹ ਆਪਣੇ ਜੀਵਨ ਦੀ ਸੁਰੱਖਿਆ ਬਾਰੇ ਡਰ ਗਈ ਹੈ ਤੇ ਉਸ ਨੇ ਇਰਾਕ ਛੱਡਣ ਦਾ ਫੈਸਲਾ ਕਰ ਲਿਆ। ਇਕ ਸਥਾਨਕ ਕੁਰਦਿਸ਼ ਨਿਊਜ਼ ਚੈਨਲ ਨੂੰ ਦਿੱਤੀ ਇੰਟਰਵਿਊ 'ਚ ਉਸ ਨੇ ਕਿਹਾ ਕਿ ਮੈਨੂੰ ਹੱਤਿਆ ਦੀ ਧਮਕੀ ਦਿੱਤੀ ਗਈ ਹੈ। ਮੇਰੀ ਜ਼ਿੰਦਗੀ ਨੂੰ ਖਤਰਾ ਹੈ। ਇਥੇ ਬਹੁਤ ਸਾਰੀਆਂ ਔਰਤਾਂ ਦੀ ਰੋਜ਼ ਹੱਤਿਆ ਹੋ ਰਹੀ ਹੈ। ਮੇਰੇ ਲਈ ਇਰਾਕ 'ਚ ਰਹਿਣਾ ਖਤਰੇ ਤੋਂ ਖਾਲੀ ਨਹੀਂ ਸੀ ਤੇ ਇਸ ਲਈ ਮੈਂ ਆਪਣਾ ਦੇਸ਼ ਛੱਡ ਕੇ ਜਾਰਡਨ 'ਚ ਰਹਿਣ ਦਾ ਫੈਸਲਾ ਕਰ ਲਿਆ ਹੈ।
ਪਿਛਲੇ ਹਫਤੇ ਬਗਦਾਦ ਦੇ ਮੱਧ ਹਿੱਸੇ 'ਚ ਮਾਡਲ ਤੇ ਇੰਸਟਾਗ੍ਰਾਮ ਸਟਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮੰਨਿਆ ਜਾਂਦਾ ਹੈ ਕਿ ਤਾਰਾ ਫਰੇਸ ਨਾਂ ਦੀ 22 ਸਾਲਾ ਇਸ ਮਾਡਲ ਦੀ ਹੱਤਿਆ ਉਨ੍ਹਾਂ ਦੀ ਖਾਸ ਜੀਵਨ ਸ਼ੈਲੀ ਕਾਰਨ ਕੀਤੀ ਗਈ ਹੈ। ਫਰੇਸ ਆਪਣੀ ਪੋਰਸ਼ ਕਾਰ ਰਾਹੀਂ ਬਗਦਾਦ ਅਤੇ ਕੈਂਪ ਸਾਰਾਹ ਹਿੱਸੇ ਤੋਂ ਗੁਜ਼ਰ ਰਹੀ ਸੀ, ਉਸੇ ਵੇਲੇ ਉਸ 'ਤੇ ਗੋਲੀਬਾਰੀ ਕੀਤੀ ਗਈ। ਇਰਾਕ 'ਚ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀਆਂ ਤੇ ਆਧੁਨਿਕ ਜੀਵਨ ਸ਼ੈਲੀ ਵਾਲੀਆਂ ਕਈ ਔਰਤਾਂ ਦੀ ਹੱਤਿਆ ਕੀਤੀ ਗਈ ਹੈ। ਇਰਾਕ ਦੀ ਬਾਰਬੀ ਡਾਲ ਕਹੀ ਜਾਣ ਵਾਲੀ ਤੇ ਪਲਾਸਟਿਕ ਸਰਜਨ ਡਾਕਟਰ ਰੀਫਲ ਅਲ ਯਾਸੀਰੀ ਦੀ ਵੀ ਹੱਤਿਆ ਕੀਤੀ ਗਈ ਹੈ। ਪ੍ਰਸ਼ਾਸਨ ਨੇ ਸ਼ੁਰੂਆਤੀ ਜਾਂਚ 'ਚ ਉਨ੍ਹਾਂ ਦੀ ਮੌਤ ਦਾ ਕਾਰਨ ਡਰੱਗਸ ਓਵਰਡੋਜ਼ ਦੱਸਿਆ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ