Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਅਸਲਾ ਕਾਨੂੰਨ ਉੱਤੇ ਅਮਰੀਕਾ ਅਜੇ ਵੀ ਗੰਭੀਰ ਨਹੀਂ

August 07, 2019 09:47 AM

ਫਰਿਜ਼ਨੋ, 6 ਅਗਸਤ (ਪੋਸਟ ਬਿਊਰੋ)- ਦੁਨੀਆ ਦੇ ਸਭ ਤੋਂ ਵੱਧ ਤਾਕਤਵਰ ਦੇਸ਼ ਅਮਰੀਕਾ 'ਚ ਆਏ ਦਿਨ ਗੋਲੀਆਂ ਚੱਲਣੀਆਂ ਚਿੰਤਾ ਦਾ ਵਿਸ਼ਾ ਬਣ ਗਈਆਂ ਹਨ। ਇਸ ਕਤਲੋਗਾਰਤ ਨੂੰ ਰੋਕਣ ਲਈ ਹਥਿਆਰਾਂ ਦੀ ਖੁੱਲ੍ਹੀ ਵਿਕਰੀ ਉਤੇ ਸਰਕਾਰ ਅਜੇ ਵੀ ਕੋਈ ਕਾਨੂੰਨ ਸਖਤ ਨਹੀਂ ਕਰ ਰਹੀ।
ਬੀਤੇ ਕੁਝ ਦਿਨਾਂ ਵਿੱਚ ਅਮਰੀਕਾ ਦੇ ਵੱਖੋ-ਵੱਖ ਸ਼ਹਿਰਾਂ 'ਚ ਗੋਰੇ ਅੱਤਵਾਦ ਨੇ ਕਰੀਬ 50 ਦੇ ਕਰੀਬ ਬੇਕਸੂਰ ਲੋਕਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਸ਼ਹਿਰ ਗਿੱਲਰੋਏ, ਕੈਲੇਫੋਰਨੀਆ 'ਚ ਸਾਲਾਨਾ ‘ਲੱਸਣ ਦੇ ਮੇਲੇ' ਦੌਰਾਨ ਨੇਵਾਡਾ ਸਟੇਟ ਦੇ 19 ਸਾਲਾ ਕੱਟੜ ਗੋਰੇ ਨੇ ਏ ਕੇ 47 ਨਾਲ ਗੋਲੀਆਂ ਚਲਾ ਕੇ ਦੋ ਬੱਚਿਆਂ ਅਤੇ ਇਕ 25 ਸਾਲ ਦੇ ਵਿਅਕਤੀ ਨੂੰ ਮਾਰ ਦਿੱਤਾ। ਇਸ ਤੋਂ ਤੁਰੰਤ ਬਾਅਦ ਪੁਲਸ ਦੇ ਘੇਰੇ ਵਿੱਚ ਆਉਣ ਕਰਕੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਇਸੇ ਤਰ੍ਹਾਂ ਮਿਸੀਸਿੱਪੀ ਸਟੇਟ ਦੇ ਸਾਊਥ ਹੈਵਿਨ ਸ਼ਹਿਰ ਵਿੱਚ ਕੰਮ ਤੋਂ ਕੱਢੇ ਕਾਮੇ ਨੇ ਸਥਾਨਕ ਵਾਲਮਾਰਟ 'ਚ ਦਾਖਲ ਹੋ ਕੇ ਦੋ ਕਾਮਿਆਂ ਨੂੰ ਮਾਰ ਦਿੱਤਾ। ਪਰਸੋਂ ਟੈਕਸਾਸ ਦੇ ‘ਐਲ ਪਾਸੋ' ਸ਼ਹਿਰ ਦੇ ਸਿਆਰਾ ਵੈਂਸਟਾ ਸ਼ਾਪਿੰਗ ਮਾਲ 'ਚ 21 ਸਾਲਾ ਕੱਟੜਪੰਥੀ ਗੋਰੇ ਨੇ ਮੈਕਸੀਕਨ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਤੇ 20 ਦੇ ਕਰੀਬ ਬੇਕਸੂਰ ਲੋਕਾਂ ਨੂੰ ਮਾਰ ਮੁਕਾਇਆ, ਜਦ ਕਿ 40 ਲੋਕ ਇਸ ਗੋਲੀਬਾਰੀ 'ਚ ਜ਼ਖਮੀ ਹੋ ਗਏ।
ਪਤਾ ਲੱਗਾ ਹੈ ਕਿ ਇਸ ਕਤਲੇਆਮ ਦੀ ਘਟਨਾ ਤੋਂ ਪਹਿਲਾਂ ਕਾਤਲ ਨੇ ਸ਼ੋਸ਼ਲ ਮੀਡੀਆ ਉੱਤੇ ਚਾਰ ਪੇਜਾਂ ਦਾ ਨਫਰਤੀ ਨੋਟ ਵੀ ਲਿਖਿਆ ਸੀ। ਉਸ ਨੂੰ ਪੁਲਸ ਨੇ ਜ਼ਿੰਦਾ ਗ੍ਰਿਫਤਾਰ ਕਰ ਲਿਆ। ਇਸੇ ਤਰ੍ਹਾਂ ਅਮਰੀਕਾ ਦੀ ਓਹਾਈਓ ਸਟੇਟ ਦੇ ਡੈਟਿਨ ਸ਼ਹਿਰ ਦੀ ਇਕ ਬਾਰ ਵਿੱਚ ਗੋਲੀਬਾਰੀ ਕਰਕੇ ਇਕ ਹੋਰ ਕਾਤਲ ਨੇ 9 ਲੋਕਾਂ ਦੀ ਜਾਨ ਲੈ ਲਈ ਅਤੇ 26 ਨੂੰ ਜ਼ਖਮੀ ਕਰ ਦਿੱਤਾ। ਬਾਅਦ 'ਚ ਕਾਤਲ ਆਪ ਵੀ ਪੁਲਸ ਦੀ ਗੋਲੀ ਨਾਲ ਮਾਰਿਆ ਗਿਆ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ