Welcome to Canadian Punjabi Post
Follow us on

28

March 2024
 
ਕੈਨੇਡਾ

ਦੀਪਕ ਓਬਰਾਏ ਦੇ ਸਦੀਵੀ ਵਿਛੋੜੇ ਉੱਤੇ ਸ਼ੀਅਰ ਵੱਲੋਂ ਦੁੱਖ ਦਾ ਪ੍ਰਗਟਾਵਾ

August 07, 2019 06:39 AM

ਟੋਰਾਂਟੋ, 6 ਅਗਸਤ (ਪੋਸਟ ਬਿਊਰੋ) : ਕੈਲਗਰੀ ਫੌਰੈਸਟ ਲਾਅਨ ਤੋਂ ਮੈਂਬਰ ਪਾਰਲੀਆਮੈਂਟ ਦੀਪਕ ਓਬਰਾਏ ਦੇ ਸਦੀਵੀ ਵਿਛੋੜਾ ਦੇ ਜਾਣ ਉੱਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਇੱਕ ਬਿਆਨ ਜਾਰੀ ਕਰਕੇ ਸ਼ੀਅਰ ਨੇ ਆਖਿਆ ਕਿ ਜਿੱਲ ਤੇ ਉਨ੍ਹਾਂ ਨੂੰ ਜਦੋਂ ਅੱਜ ਸਵੇਰੇ ਇਹ ਪਤਾ ਲੱਗਿਆ ਕਿ ਦੀਪਕ ਸਾਡੇ ਵਿੱਚ ਨਹੀਂ ਰਹੇ ਤਾਂ ਸਾਨੂੰ ਵੱਡਾ ਝਟਕਾ ਲੱਗਿਆ। ਦੀਪਕ ਨੇ ਬੜੇ ਹੀ ਹੌਸਲੇ ਨਾਲ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਲੜਾਈ ਲੜੀ ਤੇ ਬੀਤੀ ਰਾਤ ਜਦੋਂ ਉਨ੍ਹਾਂ ਨੇ ਆਖਰੀ ਸਾਹ ਲਏ ਤਾਂ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਕੋਲ ਸੀ।
ਦੀਪਕ ਸੱਭ ਤੋਂ ਲੰਮੇਂ ਸਮੇਂ ਤੱਕ ਸੇਵਾ ਕਰਨ ਵਾਲੇ ਕੰਜ਼ਰਵੇਟਿਵ ਐਮਪੀ ਰਹੇ। 1997 ਦੀਆਂ ਚੋਣਾਂ ਵਿੱਚ ਉਹ ਸੱਭ ਤੋਂ ਪਹਿਲਾਂ ਰਿਫੌਰਮ ਐਮਪੀ ਵਜੋਂ ਕੈਲਗਰੀ ਈਸਟ ਤੋਂ ਚੁਣੇ ਗਏ ਤੇ ਫਿਰ ਉਨ੍ਹਾਂ ਸਰਕਾਰ ਤੇ ਵਿਰੋਧੀ ਧਿਰ ਵਿੱਚ ਰਹਿੰਦਿਆਂ ਕੈਨੇਡੀਅਨ ਅਲਾਇੰਸ ਤੇ ਕੰਜ਼ਰਵੇਟਿਵ ਐਮਪੀ ਵਜੋਂ ਵੱਖ ਵੱਖ ਭੂਮੀਕਾਵਾਂ ਬਾਖੂਬੀ ਨਿਭਾਈਆਂ। ਉਨ੍ਹਾਂ ਪੂਰੇ ਤਨ ਮਨ ਨਾਲ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ ਤੇ ਉਨ੍ਹਾਂ ਦੇ ਹਰ ਮੁੱਦੇ ਨੂੰ ਉੱਪਰ ਤੱਕ ਉਠਾਇਆ। ਦਹਾਕਿਆਂ ਤੱਕ ਕੰਜ਼ਰਵੇਟਿਵ ਲਹਿਰ ਨੂੰ ਅਗਾਂਹ ਵਧਾਉਣ ਲਈ ਕੀਤੇ ਗਏ ਉਨ੍ਹਾਂ ਦੇ ਯਤਨਾਂ ਦੇ ਨਾਲ ਨਾਲ ਕੈਨੇਡਾ ਨੂੰ ਮਜ਼ਬੂਤ ਬਣਾਉਣ ਲਈ ਕੀਤੀਆਂ ਕੋਸਿ਼ਸ਼ਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ।
ਦੀਪਕ ਕੰਜ਼ਰਵੇਟਿਵ ਕਾਕਸ ਦੀ ਰੂਹੇ ਰਵਾਂ ਸਨ। ਉਨ੍ਹਾਂ ਨੂੰ ਜਿਹੜੀ ਵੀ ਜਿ਼ੰਮੇਵਾਰੀ ਸੌਂਪੀ ਗਈ ਉਨ੍ਹਾਂ ਬਾਖੂਬੀ ਨਿਭਾਈ। ਉਹ ਜਿੱਥੇ ਵੀ ਜਾਂਦੇ ਉੱਥੇ ਨਿੱਘ, ਦਿਆਲਤਾ ਭਰ ਦਿੰਦੇ ਤੇ ਆਪਣੇ ਮਜ਼ਾਕੀਆ ਅੰਦਾਜ਼ ਨਾਲ ਮਾਹੌਲ ਨੂੰ ਹੌਲਾ ਕਰ ਦਿੰਦੇ। ਸ਼ੀਅਰ ਨੇ ਆਖਿਆ ਕਿ ਉਹ ਆਪਣੇ ਕੰਜ਼ਰਵੇਟਿਵ ਸਾਥੀਆਂ ਦੇ ਪੱਖ ਉੱਤੇ ਵੀ ਇਹ ਆਖਣਾ ਚਾਹੁੰਦੇ ਹਨ ਕਿ ਦੀਪਕ ਨੂੰ ਅਸੀਂ ਕਦੇ ਭੁਲਾ ਨਹੀਂ ਸਕਾਂਗੇ।
ਸ਼ੀਅਰ ਨੇ ਆਖਿਆ ਕਿ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੀ ਲੀਡਰਸਿ਼ਪ ਦੌੜ ਸਮੇਂ ਦੀਪਕ ਨਾਲ ਗੁਜ਼ਾਰੇ ਵਕਤ ਦੀਆਂ ਮਿੱਠੀਆਂ ਯਾਦਾਂ ਸਦਾ ਉਨ੍ਹਾਂ ਦੇ ਨਾਲ ਰਹਿਣਗੀਆਂ। ਉਨ੍ਹਾਂ ਆਖਿਆ ਕਿ ਦੀਪਕ ਆਜ਼ਾਦੀ, ਖੁਸ਼ਹਾਲੀ ਤੇ ਸਾਂਝੀਵਾਲਤਾ ਦੇ ਹਮਾਇਤੀ ਸਨ। ਹਾਊਸ ਆਫ ਕਾਮਨਜ਼ ਵਿੱਚ ਚੁਣੇ ਜਾਣ ਵਾਲੇ ਉਹ ਪਹਿਲੇ ਹਿੰਦੂ ਸਨ। ਸ਼ੀਅਰ ਨੇ ਆਖਿਆ ਕਿ ਇਸ ਦੁੱਖ ਦੀ ਘੜੀ ਵਿੱਚ ਅਸੀਂ ਦੀਪਕ ਦੀ ਪਤਨੀ ਨੀਨਾ, ਉਨ੍ਹਾਂ ਦੇ ਬੱਚਿਆਂ ਤੇ ਗ੍ਰੈਂਡਚਿਲਡਰਨ ਦੇ ਨਾਲ ਹਾਂ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ