Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਨੋਰਾ ਨੇ ਸਟ੍ਰਗਲ ਦੇ ਦਿਨਾਂ ਨੂੰ ਕੀਤਾ ਯਾਦ

August 06, 2019 10:30 AM

ਨੋਰਾ ਫਤੇਹੀ ਨੇ ਬਾਲੀਵੁੱਡ ਵਿੱਚ ਕਈ ਹਿੱਟ ਆਈਟਮ ਗੀਤ ਦਿੱਤੇ ਹਨ। ਪਿੱਛੇ ਜਿਹੇ ਉਸ ਦਾ ਗਾਣਾ ‘ਓ ਸਾਕੀ ਸਾਕੀ’ ਵੀ ਦਰਸ਼ਕਾਂ ਨੂੰ ਕਾਫੀ ਪਸੰਦ ਆਇਆ। ਜਾਨ ਅਬਰਾਹਮ ਦੀ ਫਿਲਮ ‘ਬਾਟਲਾ ਹਾਊਸ’ ਵਿੱਚ ਇਸ ਗਾਣੇ ਨੂੰ ਫਿਲਮਾਇਆ ਗਿਆ ਹੈ। ਇਸ ਤੋਂ ਪਹਿਲਾਂ ਫਿਲਮ ‘ਸਤਯਮੇਵ ਜਯਤੇ' ਵਿੱਚ ਵੀ ਨੋਰਾ ਦਾ ਗਾਣਾ ‘ਦਿਲਬਰ ਦਿਲਬਰ’ ਸੁਪਰ ਹਿੱਟ ਹੋਇਆ ਸੀ। ਕੁਝ ਦਿਨ ਪਹਿਲਾਂ ਨੋਰਾ ਨੇ ਆਪਣੇ ਸਟ੍ਰਗਲ ਦੇ ਦਿਨਾਂ ਨੂੰ ਯਾਦ ਕਰਦੇ ਹੋ ਕਿਹਾ, ‘‘ਮੈਂ ਅੱਠ ਲੜਕੀਆਂ ਦੇ ਨਾਲ ਇੱਕ ਅਪਾਰਟਮੈਂਟ ਸ਼ੇਅਰ ਕਰਦੀ ਸੀ। ਮੈਨੂੰ ਉਹ ਅਪਾਰਟਮੈਂਟ ਛੱਡਣਾ ਪਿਆ। ਤਦ ਉਨ੍ਹਾਂ ਨੇ ਮੇਰਾ ਪਾਸਪੋਰਟ ਚੋਰੀ ਕਰ ਲਿਆ। ਇਸ ਦੇ ਬਾਅਦ ਮੈਂ ਕੁਝ ਸਮੇਂ ਲਈ ਵਾਪਸ ਕੈਨੇਡਾ ਆ ਗਈ। ਮੈਂ ਹਿੰਦੀ ਬੋਲਣਾ ਸਿੱਖ ਰਹੀ ਸੀ ਤੇ ਜਦ ਆਡੀਸ਼ਨ ਦੇਣ ਜਾਂਦੀ ਤਾਂ ਸਭ ਮੇਰਾ ਮਜ਼ਾਕ ਉਡਾਉਂਦੇ ਸਨ। ਉਹ ਮੇਰੇ ਮੂੰਹ ਉੱਤੇ ਹੱਸਦੇ ਸਨ। ਘਰ ਜਾਂਦੇ ਸਮੇਂ ਸਾਰੇ ਰਸਤੇ ਰੋਂਦੀ ਜਾਂਦੀ ਸੀ। ਇੱਕ ਕਾਸਟਿੰਗ ਏਜੰਟ ਨੇ ਮੈਨੂੰ ਕਿਹਾ, ਸਾਨੂੰ ਤੇਰੀ ਜ਼ਰੂਰਤ ਨਹੀਂ ਹੈ। ਜਾਓ ਇਥੋਂ। ਮੈਂ ਇਹ ਸਭ ਕਦੇ ਨਹੀਂ ਭੁੱਲ ਸਕਦੀ।”
ਦੱਸਣਾ ਬਣਦਾ ਹੈ ਕਿ ਨੇਰਾ ਇੱਕ ਰੂੜੀਵਾਦੀ ਅਰਬ ਪਰਵਾਰ ਤੋਂ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਨੋਰਾ ਨੇ ਕਿਹਾ ਸੀ, ‘‘ਮੈਂ ਇੱਕ ਰੂੜੀਵਾਦੀ ਪਰਵਾਰ ਤੋਂ ਆਈ ਹਾਂ। ਮੈਂ ਆਪਣੇ ਕਮਰੇ ਵਿੱਚ ਡਾਂਸ ਕੲਦੀ ਸੀ ਤੇ ਉਸ ਦੇ ਵੀਡੀਓ ਲੋਕਾਂ ਨੂੰ ਦਿਖਾਉਂਦੀ ਸੀ। ਲੋਕ ਮੇਰੇ ਡਾਂਸ ਨੂੰ ਪਸੰਦ ਕਰਦੇ ਸਨ।” ਨੋਰਾ ਦੀ ਅਗਲੀ ਫਿਲਮ ‘ਸਟਰੀਟ ਡਾਂਸਰ 3ਡੀ’ ਹੈ। ਇਸ ਵਿੱਚ ਨੋਰਾ, ਵਰੁਣ ਧਵਨ ਅਤੇ ਸ਼ਰਧਾ ਕਪੂਰ ਦੇ ਨਾਲ ਨਜ਼ਰ ਆਏਗੀ। ਇਸ ਫਿਲਮ ਨੂੰ ਲੈ ਕੇ ਨੋਰਾ ਨੇ ਕਿਹਾ, ਸੀ, ‘‘ਸੈੱਟ 'ਤੇ ਮੈਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੈ। ਮੈਂ ਡਾਂਸ ਦੇ ਅਲੱਗ ਅਲੱਗ ਸਟਾਈਲ ਸਿੱਖੇ। ਮੇਰੇ ਲਈ ਸੁਫਨੇ ਦੇ ਸੱਚ ਹੋਣ ਵਾਂਗ ਹੈ।” ਨੋਰਾ ਦੀ ਇਹ ਫਿਲਮ 24 ਜਨਵਰੀ 2020 ਨੂੰ ਰਿਲੀਜ਼ ਹੋਵੇਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ