Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਮਨੋਰੰਜਨ

ਸੋਨਾਕਸ਼ੀ ਤੋਂ ਟ੍ਰੀਟ ਮੰਗਣਾ ਨਹੀਂ ਭੁੱਲਦੇ ਸਲਮਾਨ

August 06, 2019 10:27 AM

ਫਿਲਮ ‘ਦਬੰਗ’ ਤੋਂ ਫਿਲਮੀ ਕਰੀਅਰ ਸ਼ੁਰੂ ਕਰਨ ਵਾਲੀ ਸੋਨਾਕਸ਼ੀ ਸਿਨਹਾ ਅੱਜਕੱਲ੍ਹ ‘ਖਾਨਦਾਨੀ ਸ਼ਫਾਖਾਨਾ’ ਦੇ ਪ੍ਰਮੋਸ਼ਨ ਦੇ ਨਾਲ ‘ਦਬੰਗ 3’ ਦੀ ਸ਼ੂਟਿੰਗ ਕਰ ਰਹੀ ਹੈ। ‘ਦਬੰਗ' ਦਾ ਆਫਰ ਮਿਲਣ ਦੀਆਂ ਯਾਦਾਂ ਅੱਜ ਵੀ ਉਸ ਦੇ ਮਨ ਵਿੱਚ ਤਾਜ਼ਾ ਹਨ। ਸੋਨਾਕਸ਼ੀ ਦੇ ਮੁਤਾਬਕ ਸ਼ੁਰੂ ਵਿੱਚ ਉਸ ਦਾ ਵਜ਼ਨ ਕਾਫੀ ਜ਼ਿਆਦਾ ਸੀ। ਉਸ ਨੇ ਅਭਿਨੈ ਵਿੱਚ ਆਉਣ ਦੀ ਕਲਪਨਾ ਤੱਕ ਨਹੀਂ ਕੀਤੀ ਸੀ। ਉਹ ਇੱਕ ਫੈਸ਼ਨ ਸ਼ੋਅ ਵਿੱਚ ਆਡੀਐਂਸ ਮੈਨੇਜਰ ਦਾ ਕੰਮ ਕਰ ਰਹੀ ਸੀ। ਉਸ ਵਿੱਚ ਸਲਮਾਨ ਦਰਸ਼ਕਾਂ ਦੀ ਲਾਈਨ ਵਿੱਚ ਬੈਠੇ ਸਨ। ਉਹ ਜਾਣਦੇ ਸਨ ਕਿ ਇਹ ਸ਼ਤਰੂਘਨ ਸਿਨਹਾ ਦੀ ਬੇਟੀ ਹੈ। ਅਰਾਮ ਨਾਲ ਸਲਮਾਨ ਉਸ ਦੇ ਕੋਲ ਗਏ ਅਤੇ ਉਸ ਨੂੰ ਵਜ਼ਨ ਘੱਟ ਕਰਨ ਦਾ ਸੁਝਾਅ ਦਿੱਤਾ, ਕਿਉਂਕਿ ਉਹ ਉਸ ਨੂੰ ਆਪਣੀ ਫਿਲਮ ਵਿੱਚ ਲੈਣਾ ਚਾਹੁੰਦੇ ਸਨ। ਇਸ ਦਾ ਖੁਲਾਸਾ ਸੋਨਾਕਸ਼ੀ ਨੇ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਕੀਤਾ ਸੀ।
ਸੋਨਾਕਸ਼ੀ ਦੇ ਮੁਤਾਬਕ ਸਲਮਾਨ ਦੀ ਗੱਲ ਸੁਣ ਕੇ ਉਹ ਖੁਸ਼ ਸੀ। ਉਸ ਨੇ ਵਜ਼ਨ ਘੱਟ ਕਰਨ ਦੀ ਠਾਣ ਲਈ। ਉਸ ਨੂੰ ਖੁਸ਼ ਦੇਖ ਕੇ ਸਲਮਾਨ ਨੇ ਇਸ ਖੁਸ਼ੀ ਦੇ ਲਈ ਟ੍ਰੀਟ ਦੇਣ ਲਈ ਕਿਹਾ ਸੀ। ਉਸ ਸਮੇਂ ਉਸ ਦੇ ਪਰਸ ਵਿੱਚ ਤਿੰਨ ਹਜ਼ਾਰ ਰੁਪਏ ਸਨ, ਜੋ ਉਸ ਨੇ ਫੈਸ਼ਨ ਸ਼ੋਅ ਤੋਂ ਕਮਾਏ ਸਨ। ਸਲਮਾਨ ਵਰਗੇ ਸੁਪਰ ਸਟਾਰ ਨੂੰ ਉਹ ਤਿੰਨ ਹਜ਼ਾਰ ਰੁਪਏ ਵਿੱਚ ਟ੍ਰੀਟ ਦੇਣ ਦੀ ਸੋਚ ਵੀ ਨਹੀਂ ਸਕਦੀ ਸੀ। ਅੱਜ ਸੋਨਾਕਸ਼ੀ ਆਪਣਾ ਮੁਕਾਮ ਬਣਾ ਚੁੱਕੀ ਹੈ, ਪਰ ਸਲਮਾਨ ਨੂੰ ਟ੍ਰੀਟ ਦੇਣਾ ਅਜੇ ਬਾਕੀ ਹੈ। ਸੋਨਾਕਸ਼ੀ ਦੇ ਮੁਤਾਬਕ ਸਲਮਾਨ ਉਸ ਨੂੰ ਟ੍ਰੀਟ ਦੇਣ ਦੀ ਯਾਦ ਦਿਵਾਉਣਾ ਭੁੱਲਦੇ ਨਹੀਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ