Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

ਕੌੜੀ ਨਿੰਮ ਦੀ ਮਿੱਠੀ ਯਾਦ

August 06, 2019 10:23 AM

-ਸੱਤਪਾਲ ਸਿੰਘ ਦਿਓਲ
ਅਰਸਾ ਪਹਿਲਾਂ ਸਾਡੇ ਪਿੰਡ ਤੋਂ ਕਰੀਬ ਚਾਰ ਕਿਲੋਮੀਟਰ ਦੂਰ ਕਿਸੇ ਸ਼ਖਸ ਦੇ ਖੇਤ ਵਿਚਲੇ ਨਿੰਮ ਦੇ ਦਰਖਤ ਵਿੱਚੋਂ ਅਚਾਨਕ ਦੁੱਧ ਵਰਗਾ ਤਰਲ ਪਦਾਰਥ ਰਿਸਣ ਲੱਗਾ। ਨੇੜਲੇ ਪਿੰਡ ਦੇ ਮੇਰੇ ਕੁਝ ਮਿੱਤਰ, ਜੋ ਕਾਲਜ ਵਿੱਚ ਮੇਰੇ ਸਹਿਪਾਠੀ ਸਨ, ਰੋਜ਼ ਨਿੰਮ ਦੇ ਦੁੱਧ ਦੀਆਂ ਕਰਾਮਾਤਾਂ ਦੀਆਂ ਅਖੌਤੀ ਕਹਾਣੀਆਂ ਸੁਣਾਇਆ ਕਰਨ। ਉਨ੍ਹਾਂ ਦਾ ਕਰਾਮਾਤਾਂ ਵਿੱਚ ਯਕੀਨ ਭਾਵੇਂ ਬਿਲਕੁਲ ਨਹੀਂ ਸੀ, ਪਰ ਲੋਕਾਂ ਦੀਆਂ ਸਮੱਸਿਆਵਾਂ ਦੇ ‘ਹੱਲ' ਸੁਣ ਕੇ ਇਕ ਵਾਰ ਉਹ ਵੀ ਨਿੰਮ ਦੇ ਦਰਸ਼ਨਾਂ ਨੂੰ ਜਾਣ ਵਾਸਤੇ ਜ਼ੋਰ ਪਾਉਣ ਲੱਗੇ। ਛੇਤੀ ਹੀ ਨਿੰਮ ਸੋਭਾ ਨੇੜਲੇ ਪਿੰਡਾਂ ਵਿੱਚ ਫੈਲ ਗਈ। ਲੋਕ ਵਹੀਰਾਂ ਘੱਤ ਦਰਸ਼ਨਾਂ ਨੂੰ ਟਰੈਕਟਰ ਟਰਾਲੀਆਂ, ਟਰੱਕਾਂ, ਕਾਰਾਂ 'ਤੇ ਜਾਣ ਲੱਗੇ। ਨਾਲ ਸੁਖਣਾਂ ਪੂਰੀਆਂ ਹੋਣ ਦੇ ਦਾਅਵੇ ਵੀ ਹੋਣ ਲੱਗੇ। ਆਖਰ ਅਸੀਂ ਕਾਲਜ ਦੇ ਸਹਿਪਾਠੀਆਂ ਨੇ ਵੀ ਇਹ ‘ਕਰਾਮਾਤ' ਦੇਖਣ ਦਾ ਫੈਸਲਾ ਕੀਤਾ।
ਇਸ ਨਿੰਮ ਨੂੰ ਪ੍ਰਗਟ ਕਰਨ ਵਾਲਾ ਬੰਦਾ ਇਸੇ ਹੀ ਪਿੰਡ ਦਾ ਸੀ, ਜੋ ਜਮਾਂਦਰੂ ਕਿਸੇ ਰੋਗ ਤੋਂ ਪੀੜਤ ਸੀ। ਉਸ ਦਾ ਸਰੀਰ ਅਕਸਰ ਜਕੜਿਆ ਰਹਿੰਦਾ ਅਤੇ ਸੌਖਿਆਂ ਚੱਲ ਫਿਰ ਵੀ ਨਹੀਂ ਸਕਦਾ ਸੀ। ਉਹ ਬੰਦਾ ਸਾਨੂੰ ਉਸੇ ਪਿੰਡ ਦੇ ਚੌਕ ਵਿੱਚ ਮਿਲ ਪਿਆ। ਉਹਨੇ ਦੱਸਿਆ ਕਿ ਉਹ ਨਿੰਮ ਵਾਲੇ ਖੇਤ ਵਿੱਚ ਰਾਖੀ ਲਈ ਰਹਿੰਦਾ ਸੀ, ਇਕ ਦਿਨ ਅਚਾਨਕ ਗੁੜ-ਗੁੜ ਦੀ ਆਵਾਜ਼ ਆਈ ਤੇ ਨਿੰਮ ਵਿੱਚੋਂ ਦੁੱਧ ਨਿਕਲਣ ਲੱਗਾ। ਉਹਨੇ ਸੋਚਿਆ, ਰੱਬ ਨੇ ਉਸ 'ਤੇ ਮਿਹਰ ਕੀਤੀ ਹੈ ਅਤੇ ਉਹਨੇ ਉਹ ਦੁੱਧ ਪੀ ਲਿਆ ਅਤੇ ਉਹ ਠੀਕ ਹੋ ਗਿਆ।
ਉਂਜ ਦੇਖਣ ਨੂੰ ਉਹ ਠੀਕ ਹੋਇਆ ਜਾਪਦਾ ਨਹੀਂ ਸੀ। ਉਹਦੀ ਚਾਲ ਢਾਲ ਉਸੇ ਤਰ੍ਹਾਂ ਦੀ ਸੀ। ਰਸਤੇ ਵਿੱਚ ਅਸੀਂ ਨੇੜਲੇ ਸ਼ਹਿਰ ਦੇ ਕਈ ਧਨਾਢ ਅਤੇ ਪੜ੍ਹੇ ਲਿਖੇ ਲੋਕਾਂ ਨੂੰ ਪਰਵਾਰ ਸਮੇਤ ਡੰਡੌਤ ਕਰਦੇ ਜਾਂਦੇ ਦੇਖਿਆ। ਧਰਮਾਂ ਦੇ ਨਾਂ ਤੇ ਇਕ ਦੂਜੇ ਨੂੰ ਵੱਢ ਟੁੱਕ ਦੇਣ ਵਾਲੇ ਲੋਕ ਇਕਮੁੱਠ ਹੋ ਕੇ ਨਿੰਮ ਦੇ ਸੋਹਲੇ ਗਾ ਰਹੇ ਸਨ।
ਧੁਰ ਪਹੁੰਚਣ ਤੋਂ ਪਹਿਲਾਂ ਕਾਫੀ ਰੇਹੜੀਆਂ ਫੜ੍ਹੀਆਂ ਲੱਗੀਆਂ ਦੇਖੀਆਂ। ਇਨ੍ਹਾਂ ਉਤੇ ਧੂਫ, ਅਗਰਬੱਤੀਆਂ, ਪ੍ਰਸ਼ਾਦ ਆਦਿ ਵੀ ਮਿਲ ਰਿਹਾ ਸੀ। ਨਿੰਮ ਦਾ ਦਰਖਤ ਖੇਤ ਦੀ ਵੱਟ 'ਤੇ ਸੀ, ਜਿਸ ਵਿੱਚੋਂ ਤਰਲ ਪਦਾਰਥ ਸਾਂਭਣ ਲਈ ਬੋਤਲ ਬੰਨ੍ਹੀ ਹੋਈ ਸੀ, ਲੋਕ ਇਸ ਨੂੰ ਪ੍ਰਸ਼ਾਦ ਵਜੋਂ ਲੈ ਰਹੇ ਸਨ, ਪਰ ਇਹ ਪ੍ਰਸ਼ਾਦ ਪੂਰਾ ਨਹੀਂ ਸੀ ਆ ਰਿਹਾ, ਇਸ ਲਈ ਵਾਹਵਾ ਉਡੀਕਣਾ ਪੈ ਰਿਹਾ ਸੀ। ਧੂਫ ਦੀ ਪੂਰੀ ਡੱਬੀ ਵੱਟ ਕੇ ਜਲਾਈ ਹੋਈ ਸੀ ਅਤੇ ਮਾਹੌਲ ਪੂਰਾ ਧੂੰਆਂਧਾਰ ਕੀਤਾ ਹੋਇਆ ਸੀ। ਖੇਤ ਦਾ ਮਾਲਕ ਸਿੱਖ ਸੀ, ਜੋ ਨਿੰਮ ਦੀ ਕਰਾਮਾਤ ਦਾ ਪ੍ਰਚਾਰ ਜ਼ੋਰ ਸ਼ੋਰ ਨਾਲ ਕਰ ਰਿਹਾ ਸੀ। ਦਰਖਤ ਦੀਆਂ ਜੜ੍ਹਾਂ ਵਿੱਚ ਕੁਝ ਇੱਟਾਂ ਰੱਖੀਆਂ ਹੋਈਆਂ ਸੀ, ਜਿਨ੍ਹਾਂ ਉਪਰ ਨੋਟਾਂ ਦਾ ਢੇਰ ਲੱਗਾ ਹੋਇਆ ਸੀ। ਖੇਤ ਮਾਲਕ ਅਤੇ ਪਿੰਡ ਦੇ ਕੁਝ ਬੰਦਿਆਂ ਨੇ ਦੱਸਿਆ ਕਿ ਰੋਜ਼ ਦਸ ਤੋਂ ਪੰਦਰਾਂ ਹਜ਼ਾਰ ਦਾ ਚੜ੍ਹਾਵਾ ਆ ਰਿਹਾ ਹੈ। ਖੇਤ ਮਾਲਕ ਨੇ ਖੇਤ ਵਿੱਚ ਮੰਦਰ ਬਣਾਉਣ ਦਾ ਐਲਾਨ ਵੀ ਕਰ ਦਿੱਤਾ ਹੋਇਆ ਸੀ ਅਤੇ ਟਰਾਲੀ ਇੱਟਾਂ ਦੀ ਵੀ ਮੰਗਵਾ ਲਈ ਸੀ।
ਤਰਕ ਵਾਲਿਆਂ ਨੇ ਦੁੱਧ ਰਿਸਣ ਦਾ ਕਾਰਨ ਪਤਾ ਕਰ ਲਿਆ ਸੀ, ਵੈਸੇ ਵੀ ਇਹ ਕੋਈ ਪਹਿਲੀ ਘਟਨਾ ਨਹੀਂ ਸੀ। ਅਸਲ ਵਿੱਚ ਇਹ ਪੌਦੇ ਦੀਆਂ ਜੜ੍ਹਾਂ ਵੱਲੋਂ ਬਾਕੀ ਭਾਗ ਨੂੰ ਤਰਲ ਪਹੁੰਚਾਉਣ ਦੀ ਸਾਧਾਰਨ ਪ੍ਰਕਿਰਿਆ ਹੁੰਦੀ ਹੈ। ਕਿਸੇ ਵਜ੍ਹਾ ਕਾਰਨ ਕਿਤੇ ਪੰਕਚਰ ਹੋ ਜਾਵੇ ਤਾਂ ਤਰਲ ਪਦਾਰਥ ਸੁਰਾਖ ਵਿੱਚੋਂ ਰਿਸਣ ਲੱਗਦਾ ਹੈ। ਇਹ ਹੋਰ ਵੀ ਕਈ ਕਿਸਮ ਦੇ ਦਰਖਤਾਂ ਵਿੱਚੋਂ ਰਿਸ ਸਕਦਾ ਹੈ, ਪਰ ਨਿੰਮ ਚੰਗਾ ਕੁਦਰਤੀ ਐਂਟੀ ਬਾਇਟਿਕ ਹੈ, ਇਸ ਲਈ ਇਸ ਦੀ ਖਾਸ ਮਹੱਤਤਾ ਹੈ। ਉਂਜ ਤਰਲ ਲਗਾਤਾਰ ਰਿਸਣ ਨਾਲ ਦਰਖਤ ਕਮਜ਼ੋਰ ਹੋ ਕੇ ਸੁੱਕਣ ਲੱਗਦਾ ਹੈ। ਦਰਖਤ ਬਚਾਉਣ ਲਈ ਇਹ ਬੰਦ ਕਰਨਾ ਜ਼ਰੂਰੀ ਹੁੰਦਾ ਹੈ, ਪਰ ਅੰਧਵਿਸ਼ਵਾਸੀ ਲੋਕਾਂ ਦੀ ਮਾਨਸਿਕਤਾ ਦਾ ਫਾਇਦਾ ਉਠਾਉਣ ਲਈ ਇਹ ਕਾਫੀ ਹੈ।
ਨਿੰਮ ਦੇ ਇਸ ਦਰਖਤ ਨੇ ਅਮਰੀਕਨ ਸੁੰਡੀ ਨਾਲ ਬਰਬਾਦ ਹੋਏ ਨਰਮੇ ਦੇ ਝੰਬੇ ਉਸ ਕਿਸਾਨ ਦੇ ਵਾਰੇ ਨਿਆਰੇ ਕਰ ਦਿੱਤੇ ਸਨ। ਫਿਰ ਲੋਕਾਂ ਨੂੰ ਨਿੰਮ ਦੀ ਹਕੀਕਤ ਪਤਾ ਲੱਗ ਗਈ ਅਤੇ ਇਕ ਦਿਨ ਝੱਖੜ ਨਾਲ, ਪਹਿਲਾਂ ਹੀ ਕਮਜ਼ੋਰ ਹੋਇਆ ਇਹ ਦਰਖਤ ਟੁੱਟ ਗਿਆ। ਅੱਜ ਇਸ ਦਾ ਕੋਈ ਨਾਮੋ ਨਿਸ਼ਾਨ ਨਹੀਂ। ਸੁਣਨ ਵਿੱਚ ਆਇਆ ਸੀ ਕਿ ਜਿਹੜੀਆਂ ਇੱਟਾਂ ਮੰਦਰ ਲਈ ਆਈਆਂ ਸਨ, ਉਨ੍ਹਾਂ ਦੀ ਉਸ ਨੇ ਖੁਰਲੀ ਬਣਾ ਲਈ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ