Welcome to Canadian Punjabi Post
Follow us on

11

December 2018
ਬ੍ਰੈਕਿੰਗ ਖ਼ਬਰਾਂ :
ਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ ਹੁਣ ਓਨਟਾਰੀਓ ਵਿੱਚ ਸਿੱਖ ਹੈਲਮਟ ਤੋਂ ਬਿਨਾਂ ਚਲਾ ਸਕਣਗੇ ਮੋਟਰਸਾਈਕਲ!ਮਨਜੀਤ ਸਿੰਘ ਜੀਕੇ ਵੱਲੋਂ ਵੱਡਾ ਧਮਾਕਾ: ਦਿੱਲੀ ਗੁਰਦਵਾਰਾ ਕਮੇਟੀ ਦੀ ਪ੍ਰਧਾਨਗੀ ਛੱਡੀ
ਕੈਨੇਡਾ

ਕਾਨੂੰਨੀ ਮੈਰੀਜੁਆਨਾ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਕੈਨੇਡੀਅਨਾਂ ਨੂੰ ਅਮਰੀਕਾ ਵੱਲੋਂ ਰਾਹਤ

October 12, 2018 07:28 AM

ਓਟਵਾ, 11 ਅਕਤੂਬਰ (ਪੋਸਟ ਬਿਊਰੋ) : ਅਮਰੀਕੀ ਕਸਟਮਜ਼ ਐਂਡ ਬੌਰਡਰ ਪ੍ਰੋਟੈਕਸ਼ਨ ਏਜੰਸੀ ਦਾ ਕਹਿਣਾ ਹੈ ਕਿ ਕਾਨੂੰਨੀ ਮੈਰੀਜੁਆਨ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਜਾਂ ਨਿਵੇਸ਼ ਕਰਨ ਵਾਲੇ ਕੈਨੇਡੀਅਨਾਂ ਨੂੰ ਅਮਰੀਕੀ ਸਰਹੱਦ ਪਾਰ ਕਰਦੇ ਸਮੇਂ ਕੋਈ ਦਿੱਕਤ ਆਉਣ ਦੀ ਸੰਭਾਵਨਾ ਨਹੀਂ ਹੈ। ਇਸ ਦੇ ਨਾਲ ਹੀ ਇਹ ਵੀ ਆਖਿਆ ਗਿਆ ਕਿ ਜਦੋਂ ਤੱਕ ਉਨ੍ਹਾਂ ਕੈਨੇਡੀਅਨਾਂ ਦੇ ਅਮਰੀਕਾ ਕੀਤੇ ਜਾਣ ਵਾਲੇ ਦੌਰੇ ਦਾ ਸਬੰਧ ਮੈਰੀਜੁਆਨਾ ਸਨਅਤ ਨਾਲ ਜੁੜਿਆ ਹੋਇਆ ਨਹੀਂ ਤਾਂ ਉਨ੍ਹਾਂ ਨੂੰ ਕਿਸੇ ਕਿਸਮ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ।
ਸੋਧੀ ਗਈ ਨੀਤੀ ਤਹਿਤ ਅਮਰੀਕੀ ਬਾਰਡਰ ਏਜੰਸੀ ਨੇ ਮੈਰੀਜੁਆਨਾ ਇੰਡਸਟਰੀ ਨਾਲ ਜੁੜੇ ਤੇ ਸਰਹੱਦ ਪਾਰ ਕਰਨ ਲਈ ਮਜਬੂਰ ਕੈਨੇਡੀਅਨਾਂ ਨੂੰ ਥੋੜ੍ਹੀ ਰਾਹਤ ਦਿੱਤੀ ਹੈ। ਸੀਬੀਪੀ ਨੇ ਆਪਣੀ ਵੈੱਬਸਾਈਟ ਉੱਤੇ ਪੋਸਟ ਕੀਤੇ ਗਏ ਬਿਆਨ ਵਿੱਚ ਉਕਤ ਗੱਲ ਆਖੀ। ਜਿ਼ਕਰਯੋਗ ਹੈ ਕਿ ਮੈਰੀਜੁਆਨ ਸਨਅਤ ਨਾਲ ਜੁੜੇ ਕੈਨੇਡੀਅਨਾਂ ਨਾਲ ਸਰਹੱਦ ਉੱਤੇ ਕਿਹੋ ਜਿਹਾ ਸਲੂਕ ਹੋਵੇਗਾ ਇਸ ਨੂੰ ਲੈ ਕੇ ਅਸਥਿਰਤਾ ਬਣੀ ਹੋਈ ਸੀ। ਇਸ ਤੋਂ ਪਹਿਲਾਂ ਕੈਨੇਡੀਅਨਾਂ ਨੂੰ ਆਖਿਆ ਗਿਆ ਸੀ ਕਿ ਮੈਰੀਜੁਆਨਾ ਸਨਅਤ ਨਾਲ ਜੁੜੇ ਕੈਨੇਡੀਅਨਾਂ ਦੇ ਅਮਰੀਕਾ ਦਾਖਲ ਹੋਣ ਉੱਤੇ ਉਮਰ ਭਰ ਲਈ ਪਾਬੰਦੀ ਲੱਗ ਸਕਦੀ ਹੈ।
ਇੱਕ ਇੰਟਰਵਿਊ ਵਿੱਚ ਬਾਰਡਰ ਸਕਿਊਰਿਟੀ ਮੰਤਰੀ ਬਿੱਲ ਬਲੇਅਰ ਨੇ ਆਖਿਆ ਕਿ ਅਮਰੀਕਾ ਵੱਲੋਂ ਦਿੱਤੇ ਗਏ ਇਸ ਤਰ੍ਹਾਂ ਦੇ ਸਪਸ਼ਟੀਕਰਨ ਲਈ ਸਰਕਾਰ ਅਮਰੀਕੀ ਸਰਕਾਰ ਦੀ ਧੰਨਵਾਦੀ ਹੈ। ਉਨ੍ਹਾਂ ਆਖਿਆ ਕਿ ਅਸੀਂ ਪਹਿਲਾਂ ਤੋਂ ਹੀ ਇਹ ਜਾਣਦੇ ਸੀ ਕਿ ਮੈਰੀਜੁਆਨਾ ਸਨਅਤ ਨਾਲ ਸਬੰਧਤ ਕੋਈ ਵੀ ਵਿਅਕਤੀ ਜੇ ਅਮਰੀਕਾ ਦਾਖਲ ਹੋਣ ਦੀ ਕੋਸਿ਼ਸ਼ ਕਰੇਗਾ ਤਾਂ ਉਸ ਉੱਤੇ ਇਤਰਾਜ਼ ਕੀਤਾ ਜਾ ਸਕਦਾ ਹੈ ਕਿਉਂਕਿ ਅਮਰੀਕਾ ਵਿੱਚ ਮੈਰੀਜੁਆਨਾ ਗੈਰਕਾਨੂੰਨੀ ਹੈ।ਇਸ ਤੋਂ ਇਲਾਵਾ ਹੋਰ ਪਾਬੰਦੀਆਂ ਪਹਿਲਾਂ ਵਾਂਗ ਹੀ ਰਹਿਣਗੀਆਂ ਜਿਵੇਂ ਕਿ ਸਰਹੱਦ ਪਾਰ ਮੈਰੀਜੁਆਨਾ ਲਿਜਾਣਾ ਗੈਰਕਾਨੂੰਨੀ ਹੈ ਤੇ ਇਸ ਕਾਰਨ ਅਮਰੀਕਾ ਵਿੱਚ ਦਾਖਲਾ ਵੀ ਨਹੀਂ ਮਿਲੇਗਾ, ਜੁਰਮਾਨਾ ਹੋ ਸਕਦਾ ਹੈ ਤੇ ਜਾਂ ਫਿਰ ਸਬੰਧਤ ਵਿਅਕਤੀ ਗ੍ਰਿਫਤਾਰ ਹੋ ਸਕਦਾ ਹੈ।

 

Have something to say? Post your comment
 
ਹੋਰ ਕੈਨੇਡਾ ਖ਼ਬਰਾਂ
ਟੈਸਲਾ ਲਈ ਜੀਐਮ ਦੇ ਬੰਦ ਹੋਣ ਜਾ ਰਹੇ ਪਲਾਂਟਜ਼ ਵਿੱਚੋਂ ਕੁੱਝ ਨੂੰ ਖਰੀਦ ਸਕਦੇ ਹਨ ਮਸਕ
ਪ੍ਰੋਵਿੰਸਾਂ ਵੱਲੋਂ ਫੈਡਰਲ ਸਰਕਾਰ ਦੇ ਸਮਾਨਤਾ ਵਾਲੇ ਫੌਰਮੂਲੇ ਦਾ ਮੁਲਾਂਕਣ ਕਰਨ ਦੀ ਮੰਗ
ਕਾਰਬਨ ਟੈਕਸ ਨੂੰ ਚੁਣੌਤੀ ਦੇਣ ਨਾਲ ਰੁਕਣਗੀਆਂ ਨਹੀਂ ਵਾਤਾਵਰਣ ਵਿੱਚ ਹੋਣ ਵਾਲੀਆਂ ਤਬਦੀਲੀਆਂ : ਲੀਬਲਾਂਕ
ਟਰੂਡੋ ਨਾਲ ਮੁਲਾਕਾਤ ਲਈ ਪ੍ਰੀਮੀਅਰ ਮਾਂਟਰੀਅਲ ਪਹੁੰਚੇ
ਚੀਨ ਦੀ ਐਗਜੈ਼ਕਟਿਵ ਦੀ ਗ੍ਰਿਫਤਾਰੀ ਵਿੱਚ ਸਾਡਾ ਕੋਈ ਹੱਥ ਨਹੀਂ : ਟਰੂਡੋ
ਕਾਉਂਸਲਰ ਢਿੱਲੋਂ ਵੱਲੋਂ ਐਲਆਰਟੀ ਨੂੰ ਡਾਊਨਟਾਊਨ ਬਰੈਂਪਟਨ ਤੱਕ ਲਿਆਉਣ ਲਈ ਮਤਾ ਪੇਸ਼
ਹੈਂਡਗੰਨਜ਼ ਤੇ ਅਸਾਲਟ ਹਥਿਆਰਾਂ ਤੱਕ ਪਹੁੰਚ ਨੂੰ ਸੀਮਤ ਕਰੇਗੀ ਸਰਕਾਰ : ਟਰੂਡੋ
ਐਡਮੰਟਨ ਦੇ ਅਪਾਰਟਮੈਂਟ ਵਿੱਚ ਮ੍ਰਿਤਕ ਮਿਲੇ ਦੋ ਬੱਚੇ
ਸਕੂਲ ਬੱਸ ਨਾਲ ਸੈਮੀਟਰੇਲਰ ਟਕਰਾਇਆ, 2 ਹਲਾਕ
ਤੇਲ ਤੇ ਗੈਸ ਦਾ ਮੁੱਦਾ ਵੀ ਫਰਸਟ ਮਨਿਸਟਰਜ਼ ਦੀ ਮੀਟਿੰਗ ਵਿੱਚ ਕੀਤਾ ਜਾਵੇਗਾ ਸ਼ਾਮਲ : ਪੀਐਮਓ