Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਕੈਨੇਡਾ

ਲਾਵਾਲ ਵਿੱਚ ਦੋ ਟਰੈਕਟਰ ਟਰੇਲਰਜ਼ ਤੇ ਛੇ ਗੱਡੀਆਂ ਆਪਸ ਵਿੱਚ ਟਕਰਾਈਆਂ, 3 ਹਲਾਕ

August 06, 2019 09:22 AM

ਲਾਵਾਲ, 5 ਅਗਸਤ (ਪੋਸਟ ਬਿਊਰੋ) : ਸੋਮਵਾਰ ਦੁਪਹਿਰ ਨੂੰ ਲਾਵਾਲ ਵਿੱਚ ਦੋ ਟਰੈਕਟਰ ਟਰੇਲਰਜ਼ ਤੇ ਛੇ ਹੋਰਨਾਂ ਗੱਡੀਆਂ ਦੇ ਆਪਸ ਵਿੱਚ ਟਕਰਾਉਣ ਕਾਰਨ ਤਿੰਨ ਵਿਅਕਤੀ ਮਾਰੇ ਗਏ। ਇਸ ਹਾਦਸੇ ਕਾਰਨ ਲੱਗੀ ਅੱਗ ਤੇ ਧੂੰਆਂ ਦੂਰੋਂ ਹੀ ਨਜ਼ਰ ਆ ਰਿਹਾ ਸੀ।
ਦ ਸੁਰੇਤੇ ਡੂ ਕਿਊਬਿਕ ਨੇ ਆਖਿਆ ਕਿ ਭਾਰੀ ਟਰੱਕ ਹਾਈਵੇਅ 15 ਨੇੜੇ ਹਾਈਵੇਅ 440 ਉੱਤੇ ਪੱਛਮ ਵੱਲ ਜਾ ਰਹੇ ਸਨ ਜਦੋਂ ਦੁਪਹਿਰੇ 3:35 ਉੱਤੇ ਇਹ ਹਾਦਸਾ ਵਾਪਰਿਆ। ਪੁਲਿਸ ਅਜੇ ਵੀ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੀ ਹੈ। ਲਾਵਾਲ ਦੇ ਫਾਇਰਫਾਈਟਰਜ਼ ਵਿੱਚੋਂ ਇੱਕ ਨੇ ਦੱਸਿਆ ਕਿ ਇੱਕ ਟਰੱਕ ਡਰਾਈਵਰ ਸਮੇਂ ਉੱਤੇ ਬ੍ਰੇਕਾਂ ਨਹੀਂ ਮਾਰ ਸਕਿਆ ਇਸ ਲਈ ਉਹ ਦੂਜੇ ਟਰੱਕ ਵਿੱਚ ਜਾ ਵੱਜਿਆ।
ਇਸ ਹਾਦਸੇ ਵਿੱਚ ਦੋ ਗੱਡੀਆਂ ਵਿੱਚ ਯਾਤਰੀ ਸਵਾਰ ਸਨ, ਇੱਕ ਗੱਡੀ ਐਸਯੂਵੀ ਜਾਂ ਮਿਨੀਵੈਨ ਲੱਗ ਰਹੀ ਸੀ ਤੇ ਇਹ ਗੱਡੀਆਂ ਹਾਦਸੇ ਦੌਰਾਨ 18 ਵ੍ਹੀਲਰਜ਼ ਦੇ ਹੇਠਾਂ ਆ ਗਈਆਂ। ਇੱਕ ਹੋਰ ਐਸਯੂਵੀ ਇੱਕ ਪਾਸੇ ਪਲਟ ਗਈ ਤੇ ਹਾਈਵੇਅ ਅਤੇ ਸਰਵਿਸ ਰੋਡ ਦੇ ਨਾਲ ਲੱਗੀ ਵਾੜ ਨਾਲ ਜਾ ਟਕਰਾਈ। ਇੱਕ ਹੋਰ ਕਾਲੇ ਰੰਗ ਦੀ ਕਾਰ ਵੀ ਘੁੰਮ ਕੇ ਵਾੜ ਨਾਲ ਜਾ ਟਕਰਾਈ ਪਰ ਉਹ ਪਲਟੀ ਨਹੀਂ।
ਫਿਰ ਇੱਕ ਟਰੱਕ ਵਿੱਚ ਅੱਗ ਲੱਗ ਗਈ ਤੇ ਉਸ ਦੀਆਂ ਲਪਟਾਂ ਦੂਜੇ ਟਰੱਕ ਤੇ ਹੋਰਨਾਂ ਗੱਡੀਆਂ ਤੱਕ ਪਹੁੰਚ ਗਈਆਂ। ਇਨ੍ਹਾਂ ਟਰੱਕਾਂ ਵਿੱਚ ਖਾਣਾ ਲਿਜਾਇਆ ਜਾ ਰਿਹਾ ਸੀ ਪਰ ਘੱਟੋ ਘੱਟ ਇੱਕ ਗੱਡੀ ਵਿੱਚ ਪ੍ਰੋਪੇਨ ਟੈਂਕ ਸੀ। ਐਮਰਜੰਸੀ ਅਮਲੇ ਨੇ ਮੌਕੇ ਉੱਤੇ ਪਹੁੰਚ ਕੇ ਹਾਈਵੇਅ 440 ਦੀਆਂ ਸਾਰੀਆਂ ਪੱਛਮ ਵੱਲ ਜਾਂਦੀਆਂ ਲੇਨਜ਼ ਬੰਦ ਕਰਵਾਈਆਂ ਤੇ ਇਹ ਅਗਲੇ ਕਈ ਘੰਟਿਆ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ