Welcome to Canadian Punjabi Post
Follow us on

26

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਅੰਤਰਰਾਸ਼ਟਰੀ

ਐਮਰਜੰਸੀ ਲੈਂਡਿੰਗ ਮਗਰੋਂ ਸੁਰੱਖਿਅਤ ਹਨ ਅਮਰੀਕਾ ਤੇ ਰੂਸ ਦੇ ਐਸਟਰੋਨਾਟਸ

October 11, 2018 11:00 PM

ਬਾਇਕੋਨੂਰ, ਕਜ਼ਾਕਿਸਤਾਨ, 11 ਅਕਤੂਬਰ (ਪੋਸਟ ਬਿਊਰੋ) : ਇੰਟਰਨੈਸ਼ਨਲ ਸਪੇਸ ਸਟੇਸ਼ਨ ਵਿਖੇ ਅਮਰੀਕਾ ਤੇ ਰੂਸ ਤੋਂ ਦੋ ਐਸਟਰੋਨਾਟਸ ਨੂੰ ਲਿਜਾ ਰਹੇ ਰੂਸ ਦੇ ਬੂਸਟਰ ਰਾਕੇਟ ਵਿੱਚ ਖਰਾਬੀ ਆ ਜਾਣ ਕਾਰਨ ਉਸ ਨੂੰ ਅਚਾਨਕ ਕਜ਼ਾਕਿਸਤਾਨ ਉਤਾਰਿਆ ਗਿਆ। ਵੀਰਵਾਰ ਨੂੰ ਜਹਾਜ਼ ਦੀ ਐਮਰਜੰਸੀ ਲੈਂਡਿੰਗ ਤੋਂ ਬਾਅਦ ਦੋਵੇਂ ਐਸਟਰੋਨਾਟਸ ਸਹੀ ਸਲਾਮਤ ਹਨ।
ਵੀਰਵਾਰ ਨੂੰ ਰੂਸ ਦੀ ਅਗਵਾਈ ਵਾਲੇ ਬਾਇਕੋਨੂਰ ਸਟੇਸ਼ਨ ਤੋਂ ਸੋਊਜ਼ ਬੂਸਟਰ ਰਾਕੇਟ ਵਿੱਚ ਦੁਪਹਿਰੇ 2:40 ਉੱਤੇ ਨਾਸਾ ਦੇ ਐਸਟਰੋਨਾਟ ਨਿੱਕ ਹੇਗ ਤੇ ਰੌਸਕੌਸਮੌਸ ਅਲੈਗਜ਼ੇਈ ਓਵਚਿਨਿਨ ਨੂੰ ਲਿਜਾਇਆ ਜਾ ਰਿਹਾ ਸੀ ਤਾਂ ਕੁੱਝ ਗੜਬੜੀ ਹੋ ਗਈ। ਰੌਸਕੌਸਮੌਸ ਤੇ ਨਾਸਾ ਨੇ ਦੱਸਿਆ ਕਿ ਦੂਜੇ ਪੜਾਅ ਉੱਤੇ ਹੀ ਸੋਊਜ਼ ਐਮਰਜੰਸੀ ਤਰੀਕੇ ਨਾਲ ਬੰਦ ਹੋ ਗਿਆ ਜਦਕਿ ਇਸ ਦੇ ਤਿੰਨ ਪੜਾਅ ਹੁੰਦੇ ਹਨ। ਕੈਪਸੂਲ ਬਹੁਤ ਹੀ ਤੇਜ਼ੀ ਨਾਲ ਬੂਸਟਰ ਵਿੱਚੋਂ ਨਿਕਲਿਆ ਤੇ ਤੇਜ਼ ਰਫਤਾਰ ਨਾਲ ਨੌਰਮਲ ਐਂਗਲ ਤੋਂ ਤਿੱਖੇ ਐਂਗਲ ਉੱਤੇ ਲੈਂਡ ਕਰਨ ਲੱਗਿਆ। ਇਸ ਨਾਲ ਅਮਲੇ ਨੂੰ ਕਾਫੀ ਸਖਤ ਮਾਹੌਲ ਵਿੱਚੋਂ ਨਿਕਲਣਾ ਪਿਆ।
ਨਾਸਾ ਨੇ ਆਖਿਆ ਕਿ ਰੈਸਕਿਊ ਟੀਮਾਂ ਹੇਗ ਤੇ ਓਵਚਿਨਿਨ ਪਹੁੰਚ ਗਈਆਂ ਹਨ ਤੇ ਉਨ੍ਹਾਂ ਵੱਲੋਂ ਕੈਪਸੂਲ ਬਾਹਰ ਕੱਢ ਲਿਆ ਗਿਆ ਹੈ ਤੇ ਉਹ ਚੰਗੀ ਹਾਲਤ ਵਿੱਚ ਹੈ। ਇਹ ਕੈਪਸੂਲ ਕਜ਼ਾਕਿਸਤਾਨ ਵਿੱਚ ਜੇਜ਼ਕਾਜ਼ਗਾਨ ਸ਼ਹਿਰ ਤੋਂ 20 ਕਿਲੋਮੀਟਰ ਪੂਰਬ ਵੱਲ ਡਿੱਗਿਆ। ਰੂਸੀ ਸਪੇਸ ਪ੍ਰੋਗਰਾਮ ਲਈ ਇਹ ਵੱਡਾ ਝਟਕਾ ਹੈ। ਪਿਛਲੇ ਕਈ ਸਾਲਾਂ ਤੋਂ ਲਾਂਚ ਅਸਫਲਤਾਵਾਂ ਤੇ ਕੁੱਝ ਹੋਰਨਾਂ ਘਟਨਾਵਾਂ ਕਾਰਨ ਵੱਡੇ ਝਟਕੇ ਲੱਗਦੇ ਰਹੇ ਹਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਬੁਲਾਰੇ ਦਮਿੱਤਰੀ ਪੈਸਕੋਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸ਼ੁਕਰ ਇਸ ਗੱਲ ਦਾ ਹੈ ਕਿ ਅਮਲੇ ਦੇ ਮੈਂਬਰ ਸਹੀ ਸਲਾਮਤ ਹਨ। ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ ਲਗਾਤਾਰ ਹਾਲਾਤ ਦਾ ਜਾਇਜ਼ਾ ਲੈ ਰਹੇ ਹਨ।

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ