Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਲੋਪ ਹੋ ਰਹੀ ਨਕਲਾਂ ਦੀ ਕਲਾ

August 02, 2019 10:27 AM

-ਪ੍ਰੋ. ਬੇਅੰਤ ਸਿੰਘ ਬਾਜਵਾ
ਨਕਲਾਂ ਪੰਜਾਬੀ ਸੱਭਿਆਚਾਰ ਵਿੱਚ ਲੋਕ ਨਾਟਕਾਂ ਦੀ ਅਜਿਹੀ ਨਾਟਕੀ ਵਿਧਾ ਹੈ, ਜਿਸ ਨੂੰ ਰੀਸ ਕਰਨਾ ਜਾਂ ਨਕਲ ਲਾਉਣਾ ਵੀ ਕਿਹਾ ਜਾਂਦਾ ਹੈ। ਕਈ ਇਲਾਕਿਆਂ ਵਿੱਚ ਇਸ ਨੂੰ ਭੰਡ ਵੀ ਆਖਦੇ ਹਨ। ਨਕਲਾਂ ਕਰਨ ਵਾਲੇ ਕਲਾਕਾਰਾਂ ਨੂੰ ਨਕਲੀਏ ਕਿਹਾ ਜਾਂਦਾ ਹੈ। ਮਰਾਸੀ ਤੇ ਭੰਡ ਦੋ ਖਾਸ ਜਾਤਾਂ ਹਨ। ਮਰਾਸੀ ਜਿਸ ਨੂੰ ਲੋੜ ਤੋਂ ਵੱਧ ਗੱਲ ਔੜ੍ਹਦੀ ਹੋਵੇ। ਇਸ ਦੇ ਲਫਜ਼ੀ ਅਰਥ ਹਨ ਮੀਰਾਸ, ਮਾਲਕੀ ਜਾਂ ਵਿਰਾਸਤ ਦੇ ਹੱਕ ਦਾ ਦਾਅਵੇਦਾਰ। ਪੁਰਾਤਨ ਸਮਿਆਂ ਵਿੱਚ ਮਰਾਸੀ ਆਪਣੇ ਜਜ਼ਮਾਨਾਂ ਦੇ ਕੁਰਸੀਨਾਮੇ ਅਥਵਾ ਬੰਸਾਵਲੀਆਂ ਕਵਿਤਾ ਵਿੱਚ ਜੋੜ ਕੇ ਪੜ੍ਹਦੇ ਤੇ ਇਨਾਮ ਪ੍ਰਾਪਤ ਕਰਦੇ ਸਨ। ਭੰਡ ਭੰਡੀ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ। ਨਕਲੀਏ ਮੁਸਲਮਾਨਾਂ ਦੇ ਭਾਰਤ ਆਉਣ ਨਾਲ ਮੁਸਲਮਾਨ ਬਣੇ ਸਨ। ਕੁਝ ਖੋਜੀਆਂ ਦਾ ਵਿਚਾਰ ਹੈ ਕਿ ਸੁਆਂਗੀ ਗੈਰ ਆਰੀਅਨ ਭਾਰਤ ਜਾਤੀ ਵਿੱਚੋਂ ਸਨ ਅਤੇ ਪੰਜਾਬ ਦੇ ਵਸਨੀਕ ਸਨ। ਜਦੋਂ ਉਨ੍ਹਾਂ ਦੀ ਨਾਟਕੀ ਕਲਾ ਵੇਖੀ ਤਾਂ ਆਰੀਆ ਨੇ ਆਪਣਾ ਕੇ ਇਨ੍ਹਾਂ ਨੂੰ ਘਟੀਆ ਸ਼ੂਦਰ ਕਹਿ ਕੇ ਨਿਰਾਦਰ ਕੀਤਾ ਤਾਂ ਇਨ੍ਹਾਂ ਨੇ ਬਦਲਾ ਲੈਣ ਲਈ ਉਚ ਜਾਤਾਂ ਨੂੰ ਨਕਲਾਂ ਰਾਹੀਂ ਭੰਡਣਾ ਸ਼ੁਰੂ ਕਰ ਦਿੱਤਾ। ਇਹੀ ਬਾਅਦ ਵਿੱਚ ਨਕਲਾਂ ਅਖਵਾਈਆਂ।
ਨਕਲਾਂ ਦੀ ਕਲਾ ਚੁਸਤ ਵਾਰਤਾਲਾਪ, ਹਾਜ਼ਰ ਜਵਾਬੀ, ਵਿਅੰਗ ਅਤੇ ਨਾਟਕੀ ਮੌਕੇ ਸਿਰਜਣ ਦੀ ਸਮਰੱਥਾ ਕਾਰਨ ਸੰਜੀਵ ਨਾਟਕੀ ਪੇਸ਼ਕਾਰੀ ਦਾ ਪ੍ਰਤੀਨਿਧ ਨਮੂਨਾ ਹਨ। ਨਕਲਾਂ ਅੱਗੇ ਦੀ ਅੱਗੇ ਉਸਤਾਦੀ ਸ਼ਾਗਿਰਦੀ ਨਾਲ ਪੀੜ੍ਹੀ ਦਰ ਪੀੜ੍ਹੀ ਤੁਰੀਆਂ ਆ ਰਹੀਆਂ ਹਨ। ਕੁਝ ਖੋਜਾਰਥੀਆਂ ਨੇ ਇਨ੍ਹਾਂ ਨੂੰ ਕਲਮਬੱਧ ਵੀ ਕੀਤਾ ਹੈ। ਲਿਖਤੀ ਰੂਪ ਵਿੱਚ ਆਣ ਕੇ ਇਹ ਸਥਿਰ ਤੇ ਨਿਰਜੀਵ ਹੋ ਜਾਂਦੀਆਂ ਹਨ ਕਿਉਂਕਿ ਇਹ ਸਮੇਂ ਦੇ ਪ੍ਰਸੰਗ ਵਿੱਚ ਕਿਰਿਆਸ਼ੀਲ ਰਹਿੰਦੀਆਂ ਹਨ। ਸਮਾਂ, ਸਥਾਨ ਤੇ ਪ੍ਰਸੰਗ ਬਦਲਣ ਨਾਲ ਇਨ੍ਹਾਂ ਦੀ ਸਾਰਥਿਕਤਾ ਵੀ ਘੱਟ ਵੱਧ ਹੁੰਦੀ ਰਹਿੰਦੀ ਹੈ। ਸਮੇਂ ਦੇ ਬਦਲਣ ਨਾਲ ਪੁਰਾਤਨ ਨਕਲਾਂ ਵਿੱਚ ਕਾਫੀ ਫੇਰ ਬਦਲ ਹੋ ਗਿਆ। ਪੁਰਾਣੀਆਂ ਨਕਲਾਂ ਦੀ ਥਾਂ ਨਵੀਆਂ ਨਕਲਾਂ ਨੇ ਲੈ ਲਈ। ਇਹ ਸਾਰਾ ਕੁਝ ਆਪਣੇ ਆਪ ਵਾਪਰਦਾ ਰਹਿੰਦਾ ਹੈ ਅਤੇ ਮੌਕੇ ਅਨੁਸਾਰ ਕਈ ਨਵੀਆਂ ਨਕਲਾਂ ਵੀ ਸਿਰਜ ਲਈਆਂ ਜਾਂਦੀਆਂ ਹਨ।
ਨਕਲਾਂ ਦੀਆਂ ਕਈ ਕਿਸਮਾਂ ਹਨ, ਪਰ ਮੁੱਖ ਤੌਰ 'ਤੇ ਵਿਸ਼ੇ ਪੱਖੋਂ ਇਹ ਜਨਮ, ਵਿਆਹ, ਰੀਸਾਂ, ਕਿੱਤਿਆਂ ਅਤੇ ਵਿਸ਼ੇਸ਼ ਵਿਅਕਤੀਆਂ ਬਾਰੇ ਕਹੀਆਂ ਜਾ ਸਕਦੀਆਂ ਹਨ। ਰੂਪਕ ਤੌਰ 'ਤੇ ਇਹ ਦੋ ਕਿਸਮ ਦੀਆਂ ਹੁੰਦੀਆਂ ਹਨ- ਨਿੱਕੀਆਂ ਨਕਲਾਂ ਤੇ ਲੰਮੀਆਂ ਨਕਲਾਂ। ਨਿੱਕੀਆਂ ਨਕਲਾਂ ਨੂੰ ਸਿਰਫ ਦੋ ਹੀ ਕਲਾਕਾਰ ਖੇਡਦੇ ਹਨ, ਜਿਨ੍ਹਾਂ ਵਿੱਚੋਂ ਇਕ ਦੇ ਹੱਥ ਚਮੋਟਾ ਹੁੰਦਾ ਹੈ ਤੇ ਦੂਜੇ ਦੇ ਛੋਟਾ ਜਿਹਾ ਤਬਲਾ। ਤਬਲੇ ਵਾਲਾ ਜਦੋਂ ਵੀ ਕੋਈ ਬੇਤੁਕੀ ਗੱਲ ਕਰਦਾ ਹੈ ਤਾਂ ਦੂਜਾ ਉਸ ਦੇ ਚਮੋਟਾ ਮਾਰਦਾ ਹੈ, ਜਿਸ 'ਤੇ ਹਾਸਾ ਪੈਦਾ ਹੁੰਦਾ ਹੈ। ਇਸ ਦੀ ਇਕ ਝਾਕੀ 'ਚ ਹਾਸਰਸੀ ਸਿਖਰ ਉਸਾਰਿਆ ਜਾਂਦਾ ਹੈ ਤੇ ਇਸ ਦਾ ਸਮਾਂ ਪੰਜ ਮਿੰਟ ਤੋਂ ਦਸ ਮਿੰਟ ਤੱਕ ਦਾ ਹੁੰਦਾ ਹੈ। ਇਸ ਦੀ ਸ਼ੁਰੂਆਤ ਸਾਧਾਰਨ ਗੱਲਬਾਤ ਤੋਂ ਹੁੰਦੀ ਹੈ। ਵਿਚਾਲੇ ਲਟਕਾਊ ਤੇ ਅੰਤ ਪਟਾਕੇ ਵਾਂਗ ਫੁੱਟਦਾ ਹੈ।
ਨਿੱਕੀਆਂ ਨਕਲਾਂ ਨੂੰ ਜਿਥੇ ਦੋ ਕਲਾਕਾਰ ਖੇਡਦੇ ਹਨ, ਉਥੇ ਲੰਮੀ ਨਕਲ ਖੇਡਣ ਲਈ ਪੂਰੀ ਟੋਲੀ ਦੀ ਲੋੜ ਹੁੰਦੀ ਹੈ। ਇਸ ਵਿੱਚ ਦਸ ਤੋਂ ਪੰਦਰਾਂ ਦੇ ਕਰੀਬ ਪਾਤਰ ਹੁੰਦੇ ਹਨ। ਲੰਮੀ ਨਕਲ ਵਿੱਚ ਘਟਨਾ ਜਾਂ ਕਹਾਣੀ ਨੂੰ ਵੱਖ-ਵੱਖ ਝਾਕੀਆਂ ਰਾਹੀਂ ਪੇਸ਼ ਕੀਤਾ ਜਾਂਦਾ ਹੈ। ਇਸ ਦਾ ਸਮਾਂ ਤਿੰਨ ਘੰਟੇ ਤੱਕ ਹੋ ਸਕਦਾ ਹੈ। ਇਸ ਰਾਹੀਂ ਥਾਂ-ਥਾਂ ਹਾਸੇ ਦੇ ਮੌਕੇ ਪੈਦਾ ਕੀਤੇ ਜਾਂਦੇ ਹਨ। ਲੰਮੀਆਂ ਨਕਲਾਂ ਦੇ ਸਾਰੇ ਪਾਤਰਾਂ ਵਿੱਚੋਂ ਦੋ ਮਹੱਤਵ ਪੂਰਨ ਪਾਤਰ ਹੁੰਦੇ ਹਨ। ਜਿਨ੍ਹਾਂ ਵਿੱਚੋਂ ਇਕ ਰੰਗਾ ਹੁੰਦਾ ਹੈ ਤੇ ਦੂਜਾ ਬਿਗਲਾ। ਰੰਗਾ ਸ਼ਬਦਾਂ ਦਾ ਮਹਿਲ ਉਸਾਰਦਾ ਅਤੇ ਬਿਗਲਾ ਲੱਤ ਮਾਰ ਕੇ ਉਸ ਨੂੰ ਢਾਹ ਦਿੰਦਾ ਹੈ। ਰੰਗਾ ਲੰਮੀ ਨਕਲ ਦਾ ਇਕ ਪ੍ਰਕਾਰ ਦਾ ਨਿਰਦੇਸ਼ਕ ਹੁੰਦਾ ਹੈ, ਜਿਸ ਦੇ ਹੱਥ ਵਿੱਚ ਚਮੋਟਾ ਹੁੰਦਾ ਹੈ। ਬਹੁਤ ਸਿਆਣਾ ਨਕਲੀਆ ਰੰਗੇ ਦਾ ਕਿਰਦਾਰ ਨਿਭਾਉਂਦਾ ਹੈ। ਬਿਗਲਾ ਨਕਲਾਂ ਦਾ ਮਖੌਲੀਆ ਪਾਤਰ ਹੁੰਦਾ ਹੈ, ਜਿਸ ਦੀ ਸ਼ਕਲ ਵੇਖ ਕੇ ਹਾਸਾ ਆ ਜਾਂਦਾ ਹੈ। ਇਸ ਤੋਂ ਇਲਾਵਾ ਕੁਝ ਹੋਰ ਪਾਤਰਾਂ ਨੂੰ ਔਰਤਾਂ ਵੀ ਬਣਨਾ ਪੈਂਦਾ ਹੈ।
ਨਕਲਾਂ ਵਿੱਚ ਦਰਸ਼ਕਾਂ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਦਰਸ਼ਕ ਚੱਲਦੀਆਂ ਨਕਲਾਂ ਵਿੱਚ ਆਪਣੀ ਵੀ ਕੋਈ ਗੱਲ ਆਖ ਸਕਦੇ ਹਨ। ਜਦੋਂ ਨਕਲੀਏ ਪਿੜ ਲਾਉਂਦੇ ਹਨ ਤਾਂ ਦਰਸ਼ਕ ਉਨ੍ਹਾਂ ਦੇ ਆਲੇ ਦੁਆਲੇ ਜੁੜਨੇ ਸ਼ੁਰੂ ਹੋ ਜਾਂਦੇ ਹਨ। ਨਕਲੀਏ ਦੀ ਸੰਬੋਧਨੀ ਸ਼ੈਲੀ ਬਹੁ ਪਸਾਰੀ ਹੁੰਦੀ ਹੈ। ਨਕਲਾਂ ਦੇ ਪ੍ਰੋਗਰਾਮ ਦੌਰਾਨ ਜਦੋਂ ਮਨ ਚਾਹੇ ਦਰਸ਼ਕ ਉਨ੍ਹਾਂ ਨੂੰ ਪੈਸੇ ਦੇ ਸਕਦੇ ਹਨ ਜਿਸ ਨੂੰ ‘ਵੇਲ' ਕਿਹਾ ਜਾਂਦਾ ਹੈ। ਪੈਸੇ ਮਿਲਣ 'ਤੇ ਨਕਲੀਏ ਨਕਲ ਨੂੰ ਉਥੇ ਰੋਕ ਕੇ ਪੈਸੇ ਦੇਣ ਵਾਲੇ ਦੀ ਉਚੀ ਹੇਕ ਵਿੱਚ ਵੇਲ ਕਰਦੇ ਹਨ। ਜੇ ਦਰਸ਼ਕ ਵੇਲ ਕਿਸੇ ਮਨਮਰਜ਼ੀ ਦੇ ਪਾਤਰ ਨੂੰ ਦੇਣਾ ਚਾਹੁੰਦੇ ਹੋਣ ਤਾਂ ਨੋਟ ਦਿਖਾ ਕੇ ਉਸ ਨੂੰ ਕੋਲ ਸੱਦ ਲੈਂਦੇ ਹਨ ਜਾਂ ਮੰਚ 'ਤੇ ਵੀ ਜਾ ਸਕਦੇ ਹਨ। ਮੰਚ ਦੇ ਪੱਖ ਤੋਂ ਨਕਲਾਂ ਸਮੂਹਿਕ ਤੇ ਖੁੱਲ੍ਹੇ ਚਰਿੱਤਰ ਦੀਆਂ ਧਾਰਨੀ ਹਨ। ਇਨ੍ਹਾਂ ਦੀ ਪੇਸ਼ਕਾਰੀ ਖੁੱਲ੍ਹੇ ਅਖਾੜੇ ਵਿੱਚ ਲੋਕਾਂ ਲਈ ਹੁੰਦੀ ਹੈ।
ਨਕਲਾਂ ਖੇਡਣ ਲਈ ਤਿੰਨ ਤਰ੍ਹਾਂ ਦਾ ਪਿੜ ਵਰਤਿਆ ਜਾਂਦਾ ਹੈ। ਘੱਗਰੀ, ਤੀਰ ਕਮਾਨੀ ਤੇ ਦਰੱਖਤ ਵਾਲਾ ਥੜ੍ਹਾ। ਜਦੋਂ ਨਕਲੀਏ ਇਕ ਥਾਂ ਖੜ ਕੇ ਨਕਲਾਂ ਕਰਨ ਤੇ ਦਰਸ਼ਕ ਉਨ੍ਹਾਂ ਦੇ ਚਾਰ ਚੁਫੇਰੇ ਗੋਲ ਘੇਰਾ ਬਣਾ ਲੈਣ ਤਾਂ ਉਸ ਪਿੜ ਨੂੰ ਘੱਗਰੀ ਪਿੜ ਕਿਹਾ ਜਾਂਦਾ ਹੈ। ਜੇ ਪਿਛਲੇ ਪਾਸੇ ਕਿਸੇ ਮਕਾਨ ਜਾਂ ਦੀਵਾਰ ਦਾ ਆਸਰਾ ਮਿਲ ਜਾਵੇ ਤੇ ਪਿਛਲੇ ਪਾਸੇ ਕੋਈ ਦਰਸ਼ਕ ਨਾ ਆ ਸਕੇ ਤਾਂ ਇਹ ਤੀਰ ਕਮਾਨੀ ਪਿੜ ਹੁੰਦਾ ਹੈ। ਕਦੇ-ਕਦੇ ਕਿਸੇ ਰੁੱਖ ਹੇਠਾਂ ਬਣਿਆ ਥੜ੍ਹਾ ਵੀ ਨਕਲਾਂ ਕਰਨ ਲਈ ਵਰਤ ਲਿਆ ਜਾਂਦਾ ਹੈ। ਨਕਲੀਏ ਮੁੰਡਾ ਜੰਮਣ, ਵਿਆਹਾਂ ਆਦਿ ਮੌਕੇ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਹਨ। ਅਜੋਕੇ ਸਮੇਂ ਵਿੱਚ ਵੀ ਕਿਸੇ ਖਾਸ ਸਮਾਗਮ 'ਤੇ ਇਨ੍ਹਾਂ ਨੂੰ ਸਾਈ ਦੇ ਕੇ ਸੱਦਿਆ ਜਾਂਦਾ ਹੈ। ਆਧੁਨਿਕ ਸਮੇਂ ਵਿੱਚ ਮਨੋਰੰਜਨ ਦੇ ਅਨੇਕਾਂ ਸਾਧਨ ਆ ਗਏ ਹਨ, ਜਿਸ ਕਾਰਨ ਨਕਲਾਂ ਦੀ ਕਲਾ ਪੰਜਾਬ ਵਿੱਚ ਲੋਪ ਹੁੰਦੀ ਜਾ ਰਹੀ ਹੈ। ਨਕਲੀਆਂ ਦੀ ਨਵੀਂ ਪੀੜ੍ਹੀ ਹੁਣ ਇਹ ਕੰਮ ਨਹੀਂ ਕਰਦੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’