Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਪਿੰਡ ਦੀ ਆਵਾਜ਼ ਬਣਦੀ ਸੱਥ

August 02, 2019 10:25 AM

-ਡਾ. ਪ੍ਰਿਤਪਾਲ ਸਿੰਘ ਮਹਿਰੋਕ
ਸੱਥ ਪਿੰਡ ਦੀ ਸਾਂਝੀ ਤੇ ਜਾਣੀ ਪਛਾਣੀ ਥਾਂ ਹੁੰਦੀ ਹੈ, ਜਿਥੇ ਪਿੰਡ ਦੀ ਰੂਪ ਧੜਕਦੀ ਰਹਿੰਦੀ ਹੈ। ਪਿੰਡਾਂ ਵਿੱਚ ਅਕਸਰ ਕੋਈ ਨਾ ਕੋਈ ਸਾਂਝੀ ਥਾਂ ਹੁੰਦੀ ਹੈ। ਬਹੁਤੀਆਂ ਸਥਿਤੀਆਂ ਤੇ ਆਮ ਹਾਲਤਾਂ ਵਿੱਚ ਇਹ ਕਿਸੇ ਵੱਡੇ ਰੁੱਖ ਹੇਠਾਂ ਉਸ ਦੇ ਮੁੱਢ ਦੇ ਆਲੇ ਦੁਆਲੇ ਬਣੇ ਥੜ੍ਹੇ ਵਾਲੀ ਥਾਂ ਹੁੰਦੀ ਹੈ, ਜਿਥੇ ਲੋਕ ਆਪਣੇ ਵਿਹਲ ਦੇ ਪਲ ਲੰਘਾਉਣ ਲਈ, ਗੱਪ ਸ਼ੱਪ ਮਾਰਨ ਲਈ, ਕੁਝ ਕਹਿਣ ਸੁਣਨ ਲਈ ਆ ਬੈਠਦੇ ਹਨ। ਉਂਜ ਲੋਕਾਂ ਨੂੰ ਆਪਣੇ ਖੇਤਾਂ ਬੰਨ੍ਹਿਆਂ ਦੇ, ਘਰਾਂ ਦੇ, ਮਾਲ ਡੰਗਰ ਨੂੰ ਸਾਂਭਣ ਦੇ ਕੰਮਾਂ ਤੋਂ ਵਿਹਲ ਹੀ ਘੱਟ ਮਿਲਦੀ ਹੈ, ਪਰ ਰੋਜ਼ਾਨਾ ਜੀਵਨ ਦੇ ਕੰਮਾਂ ਤੋਂ ਵਿਹਲ ਕੱਢ ਕੇ ਲੋਕ ਪਿੰਡ ਦੀ ਸੱਥ ਵਿੱਚ ਆ ਕੇ ਬੈਠਣਾ ਪਸੰਦ ਕਰਦੇ ਹਨ। ਸਰਸਰੀ ਤੇ ਓਪਰੀ ਨਜ਼ਰੇ ਵੇਖਿਆਂ ਕਈ ਵਾਰ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਪਿੰਡ ਦੇ ਬਜ਼ੁਰਗ, ਕੰਮਾਂਕਾਰਾਂ ਤੋਂ ਵਿਹਲੇ ਹੋ ਕੇ ਆਏ ਲੋਕ ਤੇ ਵਿਹਲੜ ਇਸ ਥਾਂ ਆ ਬੈਠਦੇ ਤੇ ਆਪਣੇ ਵਿਹਲ ਦੇ ਪਲਾਂ ਨੂੰ ਦਿਲਚਸਪ ਤੇ ਮਨੋਰੰਜਨ ਬਣਾ ਕੇ ਗੁਜ਼ਾਰਦੇ ਹਨ। ਵੱਡੇ/ ਬੁੱਢੇ ਬੋਹੜ ਹੇਠਾਂ ਜੁੜ ਬੈਠੇ, ਗੱਲਾਂ ਬਾਤਾਂ ਕਰਦੇ, ਹਾਸਾ ਮਜ਼ਾਕ ਕਰਦੇ, ਆਪਣੇ ਤਜਰਬੇ ਸਾਂਝੇ ਕਰਦੇ ਲੋਕ ਖੇਤਾਂ, ਫਸਲਾਂ, ਪਸ਼ੂਆਂ, ਖੇਤੀ ਸੰਦਾਂ, ਮੰਡੀਆਂ, ਆੜ੍ਹਤੀਆਂ, ਜਿਣਸਾਂ ਦੇ ਭਾਅ, ਨਫੇ ਨੁਕਸਾਨ, ਪਿੰਡ ਦੇ ਲੜਾਈ ਝਗੜਿਆਂ, ਪੰਚਾਇਤਾਂ ਦੀਆਂ ਗੱਲਾਂ ਕਰਦੇ ਮਸਤ ਰਹਿੰਦੇ ਹਨ। ਅਖਬਾਰਾਂ ਦੀਆਂ ਖਬਰਾਂ, ਚਲੰਤ ਮਾਮਲਿਆਂ ਦੇਸ਼/ ਪ੍ਰਾਂਤ ਦੀਆਂ ਸਰਕਾਰਾਂ, ਰਾਜਨੀਤੀ, ਕਿਸੇ ਦੀ ਬਹਾਦਰੀ, ਕਿਸੇ ਖੇਤਰ ਵਿੱਚ ਪਿੰਡ ਦਾ ਨਾਂ ਰੌਸ਼ਨ ਕਰਨ ਵਾਲੇ ਲੋਕਾਂ ਦੀਆਂ ਗੱਲਾਂ ਆਦਿ ਅਕਸਰ ਸੱਥ ਵਿੱਚ ਚਰਚਾ ਦੇ ਵਿਸ਼ੇ ਬਣਦੀਆਂ ਹਨ।
ਸੱਥ ਵਿੱਚ ਬੈਠ ਕੇ ਲੋਕ ਇਕ ਦੂਜੇ ਨਾਲ ਦੁਖ ਸੁਖ ਸਾਂਝੇ ਕਰਦੇ ਹਨ। ਮਨ ਦੇ ਬੋਝ ਨੂੰ ਹਲਕਾ ਕਰਦੇ ਤੇ ਜੀਵਨ ਵਿੱਚ ਰੰਗ ਭਰਨ ਦੇ ਆਹਰ ਵਿੱਚ ਜੁਟੇ ਰਹਿੰਦੇ ਹਨ। ਪੰਜਾਬੀ ਸੱਭਿਆਚਾਰ ਵਿੱਚ ਇਹ ਥਾਂ ਰਮਣੀਕ ਥਾਂ ਬਣਨ ਦਾ ਰੁਤਬਾ ਰੱਖਦੀ ਹੈ, ਇਹ ਸੱਥ ਵਿੱਚ ਬੈਠਦੇ ਲੋਕ ਬਿਹਤਰ ਜਾਣਦੇ ਹਨ।
ਗਪੌੜੀ, ਅਮਲੀ, ਚੁਟਕਲੇ ਸੁਣਾਉਣ ਵਾਲੇ ਅਤੇ ਗੱਲਾਂ ਨੂੰ ਰੌਚਕ ਬਿਰਤਾਂਤ ਬਣਾ ਕੇ ਪੇਸ਼ ਕਰਨ ਵਾਲੇ ਲੋਕ ਸੱਥ ਵਿੱਚ ਮਾਣ ਸਨਮਾਨ ਹਾਸਲ ਕਰਦੇ ਹਨ। ਜ਼ਿੰਦਗੀ ਦੇ ਕਿੱਸਿਆਂ ਨੂੰ ਉਤਸੁਕਤਾ ਭਰਪੂਰ ਰਸ ਰੰਗ ਨਾਲ ਸ਼ਿੰਗਾਰ ਕੇ ਬਿਆਨ ਕਰਨ ਦੀ ਕਲਾ ਵਿੱਚ ਮਾਹਰ ਲੋਕ ਸੱਥ ਵਿੱਚ ਆਪਣੀ ਵਿਸ਼ੇਸ਼ ਪਛਾਣ ਬਣਾ ਲੈਂਦੇ ਹਨ। ਸੱਥ ਵਿੱਚ ਮਹਿਫਲ ਸੱਜਦੀ ਹੈ। ਬਿਨਾਂ ਕਿਸੇ ਸੰਗ ਸੰਕੋਚ ਤੋਂ ਲੋਕ ਆਪਣੀ ਗੱਲ ਕਹਿ ਸੁਣਾਉਂਦੇ ਹਨ। ਉਥੇ ਬਾਤ ਦਾ ਬਤਗੰੜ ਬਣਦਾ ਹੈ, ਰਾਈ ਦਾ ਪਹਾੜ ਬਣਾ ਕੇ ਤੇ ਰੱਸੀਆਂ ਦੇ ਸੱਪ ਬਣਾ ਕੇ ਪੇਸ਼ ਕੀਤੇ ਜਾ ਸਕਦੇ ਹਨ। ਬੂੰਦ ਦਾ ਸਮੁੰਦਰ ਬਣਾਇਆ ਜਾ ਸਕਦਾ ਹੈ, ਸਮੁੰਦਰ ਨੂੰ ਕੁੱਜੇ ਵਿੱਚ ਬੰਦ ਕੀਤਾ ਜਾ ਸਕਦਾ ਹੈ।
ਸੌ ਹੱਥ ਰੱਸਾ ਸਿਰੇ 'ਤੇ ਗੰਢ ਕਹਿ ਕੇ ਕਿਸੇ ਗੱਲ/ ਬਹਿਸ ਦਾ ਨਿਪਟਾਰਾ ਕੀਤਾ ਜਾ ਸਕਦਾ ਹੈ। ਸੱਥਾਂ ਵਿੱਚ ਗੱਲਾਂ ਕਰਦੇ ਗਾਲੜੀ ਪਿੰਡ ਦੀਆਂ ਛੋਟੀਆਂ ਵੱਡੀਆਂ ਖਬਰਾਂ/ ਸੂਚਨਾਵਾਂ ਨੂੰ ਮਿਰਚ ਮਸਾਲੇ ਲਾ ਕੇ ਸਾਂਝਾ ਕਰਦੇ ਹਨ। ਉਹ ਗੱਲਾਂ ਦੀ ਲੜੀ ਟੁੱਟਣ ਨਹੀਂ ਦਿੰਦੇ। ਸੱਥ ਵਿੱਚ ਦੇਸ਼ ਦੇ, ਰਾਜ ਦੇ, ਇਲਾਕੇ ਦੇ, ਲੋਕਾਂ ਦੇ ਸਾਂਝੇ ਮਸਲਿਆਂ ਉਪਰ ਖੁੰਢ ਚਰਚਾ ਛਿੜਦੀ ਹੈ। ਕਈ ਵਾਰ ਗੰਭੀਰ ਮਸਲੇ ਵੀ ਵਿਚਾਰ ਅਧੀਨ ਲਿਆਂਦੇ ਜਾਂਦੇ ਹਨ। ਪਿੰਡ ਦੇ ਕੇਂਦਰੀ ਸਥਾਨ ਸੱਥ ਵਿੱਚ ਪਿੰਡ ਦਾ ਦਿਲ ਧੜਕਦਾ ਹੈ। ਲੋਕ ਮਨ ਬੋਲਦਾ ਹੈ। ਸੱਥ ਵਿੱਚੋਂ ਪਿੰਡ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਪਿੰਡ ਦੀ ਨਬਜ਼ ਟਟੋਲੀ ਜਾ ਸਕਦੀ ਹੈ। ਪਿੰਡ ਦੇ ਗਲੀ ਮੁਹੱਲੇ ਤੋਂ ਲੈ ਕੇ ਰਾਸ਼ਟਰਪਤੀ, ਅੰਤਰਰਾਸ਼ਟਰੀ ਸਮੱਸਿਆਵਾਂ ਦਾ ਜ਼ਿਕਰ ਛਿੜਦਾ ਹੈ। ਸੱਥ ਵਿੱਚੋਂ ਪਿੰਡ ਦਾ ਸੁਭਾਅ, ਸਮੁੱਚੇ ਪਿੰਡ ਦੇ ਚਰਿੱਤਰ ਦੇ ਕਈ ਪਹਿਲੂਆਂ ਨੂੰ ਸੁਣਿਆ, ਸਮਝਿਆ, ਜਾਣਿਆ ਜਾ ਸਕਦਾ ਹੈ। ਮੁੱਛ ਫੁਟ ਗੱਭਰੂ ਵੀ ਕੁਝ ਨਵਾਂ ਸੁਣਨ ਵਾਸਤੇ ਸੱਥ ਵਿੱਚ ਗੇੜਾ ਲਾ ਆਉਂਦੇ ਹਨ। ਕਈ ਵਾਰ ਉਥੋਂ ਸੁਣੀਆਂ ਗੱਲਾਂ ਉਨ੍ਹਾਂ ਦੇ ਮਾਨਸਿਕ ਤੇ ਬੌਧਿਕ ਵਿਕਾਸ ਵਿੱਚ ਸਹਾਈ ਹੋ ਸਕਦੀਆਂ ਹਨ। ਸੱਥ ਵਿੱਚੋਂ ਉਨ੍ਹਾਂ ਨੂੰ ਜੀਵਨ ਜਾਚ ਦੇ ਨੁਕਤੇ ਤੇ ਨੈਤਿਕ ਕਦਰਾਂ ਕੀਮਤਾਂ ਵਾਲੀਆਂ ਗੱਲਾਂ ਸੁਣਨ ਨੂੰ ਮਿਲ ਸਕਦੀਆਂ ਹਨ। ਦੇਸ਼, ਰਾਜ ਤੇ ਇਲਾਕੇ ਦੇ ਨੇਤਾਵਾਂ ਦੇ ਵਿਹਾਰ, ਉਨ੍ਹਾਂ ਦੇ ਕੰਮਾਂ, ਉਨ੍ਹਾਂ ਦੇ ਗੁਣ ਔਗੁਣ ਵੀ ਸੱਥ ਵਿੱਚ ਚਰਚਾ ਦਾ ਵਿਸ਼ਾ ਬਣਦੇ ਹਨ। ਅੱਜ ਦੇ ਅਤੇ ਪੁਰਾਣੇ ਨੇਤਾਵਾਂ ਦੀ ਤੁਲਨਾ ਕੀਤੀ ਜਾਂਦੀ ਹੈ। ਕਿਸਾਨ ਜਥੇਬੰਦੀਆਂ ਦੀਆਂ ਗੱਲਾਂ, ਸਾਂਝੇ ਘੋਲਾਂ/ ਅੰਦੋਲਨਾਂ ਦੀਆਂ ਗੱਲਾਂ, ਕਰਜ਼ੇ ਦੀ ਖਰਾਬੀ, ਵਿਆਹਾਂ ਦੇ ਖਰਚਿਆਂ, ਦਫਤਰਾਂ ਵਿੱਚ ਕੰਮ ਕਰਵਾਉਣ ਵੇਲੇ ਆਉਂਦੀਆਂ ਕਠਿਨਾਈਆਂ/ ਰੁਕਾਵਟਾਂ, ਭਿ੍ਰਸ਼ਟਾਚਾਰ ਆਦਿ ਬਾਰੇ ਗੱਲਾਂ ਛਿੜਦੀਆਂ ਹਨ। ਲਾਈ ਲੱਗਾਂ ਦੀਆਂ ਗੱਲਾਂ ਵੀ ਕਹੀਆਂ ਸੁਣੀਆਂ ਜਾਂਦੀਆਂ ਹਨ। ਨਕਲਾਂ ਕਰਨ ਵਾਲੇ, ਭੰਡ, ਰਾਸ ਧਾਰੀਏ ਤੇ ਲੋਕਾਂ ਦਾ ਹਲਕਾ ਫੁਲਕਾ ਮਨੋਰੰਜਨ ਕਰਨ ਵਾਲੇ ਲੋਕ ਕਲਾਕਾਰ ਵੀ ਸੱਥ ਵਿੱਚ ਆ ਕੇ ਆਪਣੀ ਕਲਾ ਦੇ ਰੰਗ ਬਿਖੇਰਦੇ ਹਨ। ਸੱਥ ਵਿੱਚ ਅਸਲ ਦੁਨੀਆ ਦੇ ਸਮਾਨਾਂਤਰ ਇਕ ਦੁਨੀਆ ਵਾਸਾ ਕਰਦੀ ਪ੍ਰਤੀਤ ਹੁੰਦੀ ਹੈ। ਸੱਚ ਮੁੱਚ ਪਿੰਡ ਦੀ ਆਵਾਜ਼ ਬਣਦੀ ਹੈ। ਸਮੇਂ ਦੇ ਫੇਰ ਬਦਲ ਨਾਲ ਸੱਥ ਦੇ ਸੁਭਾਅ ਤੇ ਰੌਣਕ ਵਿੱਚ ਤਬਦੀਲੀ ਦਾ ਵਾਪਰਨਾ ਸਹਿਜ ਕਿਸਮ ਦਾ ਵਰਤਾਰਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’